ਪ੍ਰਧਾਨ ਮੰਤਰੀ ਦਫਤਰ

ਟੋਕੀਓ ਓਲੰਪਿਕਸ 2021 ਲਈ ਜਾਣ ਵਾਲੇ ਭਾਰਤੀ ਐਥਲੀਟਾਂ ਦੇ ਦਲ ਨਾਲ ਵਰਚੁਅਲ ਮੀਟਿੰਗ ਸਮੇਂ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਮੂਲ-ਪਾਠ

Posted On: 13 JUL 2021 7:42PM by PIB Chandigarh

ਤੁਹਾਡੇ ਨਾਲ ਗੱਲ ਕਰਕੇ ਮੈਨੂੰ ਬਹੁਤ ਚੰਗਾ ਲਗਿਆ। ਵੈਸੇ ਸਭ ਨਾਲ ਗੱਲ ਨਹੀਂ ਹੋ ਪਾਈ,  ਲੇਕਿਨ ਤੁਹਾਡਾ ਜੋਸ਼, ਤੁਹਾਡਾ ਉਤਸ਼ਾਹ ਪੂਰੇ ਦੇਸ਼ ਦੇ ਸਾਰੇ ਲੋਕ ਅੱਜ ਮਹਿਸੂਸ ਕਰ ਰਹੇ ਹਨ।  ਪ੍ਰੋਗਰਾਮ ਵਿੱਚ ਮੇਰੇ ਨਾਲ ਹਾਜ਼ਰ ਦੇਸ਼ ਦੇ ਖੇਡ ਮੰਤਰੀ ਸ਼੍ਰੀਮਾਨ ਅਨੁਰਾਗ ਠਾਕੁਰ ਜੀ, ਹੁਣ ਤੋਂ ਕੁਝ ਦਿਨ ਪਹਿਲਾਂ ਤੱਕ ਖੇਡ ਮੰਤਰੀ ਦੇ ਰੂਪ ਵਿੱਚ ਆਪ ਸਭ ਦੇ ਨਾਲ ਬਹੁਤ ਕੰਮ ਕੀਤਾ ਹੈ। ਅਜਿਹੇ ਹੀ  ਸਾਡੇ ਵਰਤਮਾਨ ਕਾਨੂੰਨ ਮੰਤਰੀ ਸ਼੍ਰੀਮਾਨ ਕਿਰੇਨ ਰਿਜਿਜੂ ਜੀ, ਖੇਡ ਰਾਜ ਮੰਤਰੀ ਸਾਡੇ youngest minister ਹਨ ਸਾਡੀ ਟੀਮ ਦੇ ਸ਼੍ਰੀਮਾਨ ਨਿਸਿਥ ਪ੍ਰਮਾਣਿਕ ਜੀ, ਸਪੋਰਟਸ ਨਾਲ ਜੁੜੀਆਂ ਸੰਸਥਾਵਾਂ  ਦੇ ਸਾਰੇ ਪ੍ਰਮੁੱਖ, ਉਨ੍ਹਾਂ ਦੇ ਸਾਰੇ ਮੈਂਬਰ, ਅਤੇ ਟੋਕੀਓ ਓਲੰਪਿਕਸ ਵਿੱਚ ਹਿੱਸਾ ਲੈਣ ਜਾ ਰਹੇ ਸਾਰੇ ਮੇਰੇ ਸਾਥੀਓ, ਸਾਰੇ ਖਿਡਾਰੀਆਂ ਦੇ ਪਰਿਵਾਰਕ ਮੈਂਬਰ, ਅੱਜ ਸਾਡੀ ਵਰਚੁਅਲ ਗੱਲਬਾਤ ਹੋਈ ਹੈ ਲੇਕਿਨ, ਮੈਨੂੰ ਹੋਰ ਚੰਗਾ ਲਗਦਾ ਜੇਕਰ ਮੈਂ ਆਪ ਸਾਰੇ ਖਿਡਾਰੀਆਂ ਨੂੰ ਇੱਥੇ ਦਿੱਲੀ ਦੇ ਆਪਣੇ ਘਰ ਵਿੱਚ host ਕਰਦਾ,  ਆਪ ਲੋਕਾਂ ਨਾਲ ਰੂ-ਬ-ਰੂ ਮਿਲਦਾ।

 

ਇਸ ਤੋਂ ਪਹਿਲਾਂ ਵਿੱਚ ਹਮੇਸ਼ਾ ਕਰਦਾ ਰਿਹਾ ਹਾਂ। ਅਤੇ ਮੇਰੇ ਲਈ ਉਹ ਅਵਸਰ ਬਹੁਤ ਉਮੰਗ ਦਾ ਅਵਸਰ ਰਹਿੰਦਾ ਹੈ। ਲੇਕਿਨ ਇਸ ਵਾਰ ਕੋਰੋਨਾ ਦੇ ਕਾਰਨ ਉਹ ਸੰਭਵ ਨਹੀਂ ਹੋ ਪਾ ਰਿਹਾ ਹੈ। ਅਤੇ ਇਸ ਵਾਰ ਸਾਡੇ ਅੱਧੇ ਤੋਂ ਅਧਿਕ ਖਿਡਾਰੀ ਪਹਿਲਾਂ ਤੋਂ ਹੀ ਵਿਦੇਸ਼ਾਂ ਵਿੱਚ ਉਨ੍ਹਾਂ ਦੀ ਟ੍ਰੇਨਿੰਗ ਚਲ ਰਹੀ ਹੈ।  ਲੇਕਿਨ ਵਾਪਸ ਆਉਣ ਦੇ ਬਾਅਦ ਤੁਹਾਡੇ ਨਾਲ ਵਾਅਦਾ ਕਰਦਾ ਹਾਂ। ਆਪ ਸਭ ਦੇ ਸਾਥ ਵਿੱਚ ਜ਼ਰੂਰ ਸੁਵਿਧਾ ਦੇ ਅਨੁਸਾਰ ਸਮਾਂ ਕੱਢ ਕੇ ਮਿਲਾਂਗਾ। ਲੇਕਿਨ ਕੋਰੋਨਾ ਨੇ ਬਹੁਤ ਕੁਝ ਬਦਲ ਦਿੱਤਾ ਹੈ।  ਓਲੰਪਿਕ ਦਾ ਸਾਲ ਵੀ ਬਦਲ ਗਿਆ, ਤੁਹਾਡੀਆਂ ਤਿਆਰੀਆਂ ਦਾ ਤਰੀਕਾ ਬਦਲ ਗਿਆ, ਬਹੁਤ ਕੁਝ ਬਦਲਿਆ ਹੋਇਆ ਹੈ। ਹੁਣ ਤਾਂ ਓਲੰਪਿਕ ਸ਼ੁਰੂ ਹੋਣ ਵਿੱਚ ਸਿਰਫ਼ 10 ਦਿਨ ਬਚੇ ਹਨ। ਟੋਕੀਓ ਵਿੱਚ ਵੀ ਇੱਕ ਅਲੱਗ ਤਰ੍ਹਾਂ ਦਾ ਮਾਹੌਲ ਤੁਹਾਨੂੰ ਮਿਲਣ ਵਾਲਾ ਹੈ।

 

ਸਾਥੀਓ, 

 

ਅੱਜ ਤੁਹਾਡੇ ਨਾਲ ਗੱਲਬਾਤ ਦੇ ਦੌਰਾਨ, ਦੇਸ਼ ਨੂੰ ਵੀ ਪਤਾ ਚਲਿਆ ਕਿ ਇਸ ਕਠਿਨ ਸਮੇਂ ਵਿੱਚ ਵੀ ਦੇਸ਼ ਲਈ ਤੁਸੀਂ ਕਿਤਨੀ ਮਿਹਨਤ ਕੀਤੀ ਹੈ, ਕਿਤਨਾ ਪਸੀਨਾ ਬਹਾਇਆ ਹੈ। ਪਿਛਲੀ ‘ਮਨ ਕੀ ਬਾਤ’ ਵਿੱਚ ਮੈਂ ਤਹਾਡੇ ਨਾਲ ਕੁਝ ਸਾਥੀਆਂ ਦੀ ਇਸ ਮਿਹਨਤ ਦੀ ਚਰਚਾ ਵੀ ਕੀਤੀ ਸੀ। ਮੈਂ ਦੇਸ਼ਵਾਸੀਆਂ ਨੂੰ ਤਾਕੀਦ ਵੀ ਕੀਤੀ ਸੀ ਕਿ ਉਹ ਦੇਸ਼ ਦੇ ਖਿਡਾਰੀਆਂ ਲਈ, ਆਪ ਸਭ ਦੇ ਲਈ ਚੀਅਰ ਕਰਨ, ਤੁਹਾਡਾ ਮਨੋਬਲ ਵਧਾਉਣ। ਮੈਨੂੰ ਇਹ ਦੇਖ ਕੇ ਅੱਜ ਖੁਸ਼ੀ ਹੁੰਦੀ ਹੈ ਕਿ ਦੇਸ਼ ਤੁਹਾਨੂੰ Cheer ਕਰ ਰਿਹਾ ਹੈ।  ਹਾਲ ਦੇ ਦਿਨਾਂ ਵਿੱਚ ‘ਹੈਸ਼ਟੈਗ ਚੀਅਰ-ਫੌਰ-ਇੰਡੀਆ’ ਦੇ ਨਾਲ ਕਿੰਨੀਆਂ ਹੀ ਤਸਵੀਰਾਂ ਮੈਂ ਦੇਖੀਆਂ ਹਨ।

 

ਸੋਸ਼ਲ ਮੀਡੀਆ ਤੋਂ ਲੈ ਕੇ ਦੇਸ਼ ਦੇ ਅਲੱਗ-ਅਲੱਗ ਕੋਨਿਆਂ ਤੱਕ, ਪੂਰਾ ਦੇਸ਼ ਤੁਹਾਡੇ ਲਈ ਉੱਠ ਖੜ੍ਹਾ ਹੋਇਆ ਹੈ। 135 ਕਰੋੜ ਭਾਰਤੀਆਂ ਦੀਆਂ ਇਹ ਸ਼ੁਭਕਾਮਨਾਵਾਂ ਖੇਡ ਦੇ ਮੈਦਾਨ ਵਿੱਚ ਉਤਰਨ ਤੋਂ ਪਹਿਲਾਂ ਆਪ ਸਭ ਦੇ ਲਈ ਦੇਸ਼ ਦਾ ਅਸ਼ੀਰਵਾਦ ਹੈ। ਮੈਂ ਵੀ ਆਪਣੀ ਤਰਫੋਂ ਤੁਹਾਨੂੰ ਢੇਰ ਸਾਰੀਆਂ ਸ਼ੁਭਕਾਮਨਾਵਾਂ ਦਿੰਦਾ ਹਾਂ। ਆਪ ਸਭ ਨੂੰ ਦੇਸ਼ਵਾਸੀਆਂ ਤੋਂ ਲਗਾਤਾਰ ਸ਼ੁਭਕਾਮਨਾਵਾਂ ਮਿਲਦੀਆਂ ਰਹਿਣ ਇਸ ਦੇ ਲਈ ਨਮੋ ਐਪ ਉੱਤੇ ਵੀ ਇੱਕ ਖਾਸ ਪ੍ਰਾਵਧਾਨ ਕੀਤਾ ਗਿਆ ਹੈ। ਨਮੋ ਐਪ ’ਤੇ ਜਾ ਕੇ ਵੀ ਲੋਕ ਤੁਹਾਡੇ ਲਈ ਚੀਅਰ ਕਰ ਰਹੇ ਹਨ, ਤੁਹਾਡੇ ਲਈ ਸੰਦੇਸ਼ ਭੇਜ ਰਹੇ ਹਨ।

 

ਸਾਥੀਓ, 

 

ਤੁਹਾਡੇ ਨਾਲ ਦੇਸ਼ ਭਰ ਦੀਆਂ ਭਾਵਨਾਵਾਂ ਜੁੜੀਆਂ ਹੋਈਆਂ ਹਨ। ਅਤੇ ਜਦੋਂ ਮੈਂ ਆਪ ਸਭ ਨੂੰ ਇਕੱਠੇ ਦੇਖ ਰਿਹਾ ਹਾਂ ਤਾਂ ਕੁਝ ਚੀਜ਼ਾਂ ਕੌਮਨ ਨਜ਼ਰ ਆ ਰਹੀਆਂ ਹਨ। ਅਤੇ ਜਦੋਂ ਮੈਂ ਤੁਹਾਨੂੰ ਦੇਖਦਾ ਹਾਂ ਤਾਂ ਕੌਮਨ ਗੱਲਾਂ ਹਨ-  Bold, Confident and Positive. ਆਪ ਵਿੱਚ ਇੱਕ ਕਾਮਨ ਫ਼ੈਕਟਰ ਦਿਖ ਰਿਹਾ ਹੈ- Discipline, Dedication ਅਤੇ Determination. ਆਪ ਵਿੱਚ commitment ਵੀ ਹੈ, competitiveness ਵੀ ਹੈ। ਇਹੀ qualities, New India ਦੀਆਂ ਵੀ ਹਨ। ਇਸ ਲਈ, ਆਪ ਸਭ New India ਦੇ Reflection ਹੋ, ਦੇਸ਼ ਦੇ ਭਵਿੱਖ ਦੇ ਪ੍ਰਤੀਕ ਹੋ।

 

ਤੁਹਾਡੇ ਵਿੱਚੋਂ ਕੋਈ ਦੱਖਣ ਤੋਂ ਹੈ, ਕੋਈ ਉੱਤਰ ਤੋਂ ਹੈ, ਕੋਈ ਪੂਰਬ ਤੋਂ ਹੈ, ਤਾਂ ਕੋਈ ਪੂਰਬ-ਉੱਤਰ ਤੋਂ ਹੈ।  ਕਿਸੇ ਨੇ ਆਪਣੀ ਖੇਡ ਦੀ ਸ਼ੁਰੂਆਤ ਪਿੰਡ ਦੇ ਖੇਤਾਂ ਤੋਂ ਕੀਤੀ ਹੈ, ਤਾਂ ਕਈ ਸਾਥੀ ਬਚਪਨ ਤੋਂ ਹੀ ਕਿਸੇ ਸਪੋਰਟਸ ਅਕੈਡਮੀ ਨਾਲ ਜੁੜੇ ਰਹੇ ਹਨ। ਲੇਕਿਨ ਹੁਣ ਆਪ ਸਭ ਇੱਥੇ ‘ਟੀਮ ਇੰਡੀਆ’ ਦਾ ਹਿੱਸਾ ਹੋ। ਆਪ ਸਭ ਦੇਸ਼ ਲਈ ਖੇਡਣ ਜਾ ਰਹੇ ਹੋ। ਇਹੀ diversity, ਇਹੀ ‘ਟੀਮ ਸਪਿਰਿਟ’ ਹੀ ‘ਏਕ ਭਾਰਤ ਸ਼੍ਰੇਸ਼ਠ ਭਾਰਤ’ ਦੀ ਪਹਿਚਾਣ ਹੈ।

 

ਸਾਥੀਓ, 

 

ਆਪ ਸਭ ਇਸ ਗੱਲ ਦੇ ਸਾਖੀ ਹੋ ਕਿ ਦੇਸ਼ ਕਿਸ ਤਰ੍ਹਾਂ ਅੱਜ ਇੱਕ ਨਵੀਂ ਸੋਚ, ਨਵੀਂ ਅਪ੍ਰੋਚ ਦੇ ਨਾਲ ਆਪਣੇ ਹਰ ਖਿਡਾਰੀ ਲਈ ਨਾਲ ਖੜ੍ਹਾ ਹੈ। ਅੱਜ ਦੇਸ਼ ਲਈ ਤੁਹਾਡਾ ਮੋਟੀਵੇਸ਼ਨ ਬਹੁਤ ਮਹੱਤਵਪੂਰਨ ਹੈ। ਤੁਸੀਂ ਖੁੱਲ੍ਹ ਕੇ ਖੇਡੋ, ਆਪਣੀ ਪੂਰੀ ਸਮਰੱਥਾ ਦੇ ਨਾਲ ਖੇਡ ਸਕੋ, ਆਪਣੀ ਖੇਡ ਨੂੰ, ਆਪਣੀ ਟੈਕਨੀਕ ਨੂੰ ਹੋਰ ਨਿਖਾਰ ਸਕੋ, ਇਸ ਨੂੰ ਸਰਬਉੱਚ ਪ੍ਰਾਥਮਿਕਤਾ ਦਿੱਤੀ ਗਈ ਹੈ। ਤੁਹਾਨੂੰ ਯਾਦ ਹੋਵੇਗਾ,  ਓਲੰਪਿਕ ਦੇ ਲਈ ਇੱਕ ਹਾਈ ਲੈਵਲ ਕਮੇਟੀ ਦਾ ਗਠਨ ਕਾਫ਼ੀ ਪਹਿਲਾਂ ਹੀ ਕਰ ਦਿੱਤਾ ਗਿਆ ਸੀ।  Target Olympic Podium Scheme ਦੇ ਤਹਿਤ ਸਾਰੇ ਖਿਡਾਰੀਆਂ ਨੂੰ ਹਰ ਸੰਭਵ ਮਦਦ ਦਿੱਤੀ ਗਈ। ਤੁਸੀਂ ਵੀ ਇਸ ਨੂੰ ਅਨੁਭਵ ਕੀਤਾ ਹੈ। ਪਹਿਲਾਂ ਦੀ ਤੁਲਨਾ ਵਿੱਚ ਜੋ ਬਦਲਾਅ ਅੱਜ ਆਏ ਹਨ,  ਉਨ੍ਹਾਂ ਨੂੰ ਵੀ ਆਪ ਮਹਿਸੂਸ ਕਰ ਰਹੇ ਹੋ।

 

ਮੇਰੇ ਸਾਥੀਓ, 

 

ਆਪ ਦੇਸ਼ ਲਈ ਪਸੀਨਾ ਵਹਾਉਂਦੇ ਹੋ, ਦੇਸ਼ ਦਾ ਝੰਡਾ ਲੈ ਕੇ ਜਾਂਦੇ ਹੋ,  ਇਸ ਲਈ ਇਹ ਦੇਸ਼ ਦੀ ਜ਼ਿੰਮੇਵਾਰੀ ਹੈ ਕਿ ਤੁਹਾਡੇ ਨਾਲ ਡਟ ਕੇ ਖੜ੍ਹਾ ਰਹੇ। ਅਸੀਂ ਪ੍ਰਯਤਨ ਕੀਤਾ ਹੈ। ਖਿਡਾਰੀਆਂ ਨੂੰ ਚੰਗੇ ਟ੍ਰੇਨਿੰਗ ਕੈਂਪਸ ਲਈ, ਬਿਹਤਰ equipment ਲਈ। ਅੱਜ ਖਿਡਾਰੀਆਂ ਨੂੰ ਜ਼ਿਆਦਾ ਤੋਂ ਜ਼ਿਆਦਾ international exposure ਵੀ ਦਿੱਤਾ ਜਾ ਰਿਹਾ ਹੈ। ਸਪੋਰਟਸ ਨਾਲ ਜੁੜੇ ਸੰਸਥਾਨਾਂ ਨੇ ਆਪ ਸਭ ਦੇ ਸੁਝਾਵਾਂ ਨੂੰ ਸਭ ਤੋਂ ਉੱਪਰ ਰੱਖਿਆ, ਇਸ ਲਈ ਇਤਨੇ ਘੱਟ ਸਮੇਂ ਵਿੱਚ ਇਤਨੇ ਬਦਲਾਅ ਆ ਪਾਏ ਹਨ।

 

ਸਾਥੀਓ,

 

ਜਿਵੇਂ ਖੇਡ ਦੇ ਮੈਦਾਨ ਵਿੱਚ ਮਿਹਨਤ ਦੇ ਨਾਲ ਸਹੀ ਸਟ੍ਰੈਟੇਜੀ ਜੁੜ ਜਾਂਦੀ ਹੈ ਤਾਂ ਜਿੱਤ ਪੱਕੀ ਹੋ ਜਾਂਦੀ ਹੈ, ਇਹੀ ਗੱਲ ਗ੍ਰਾਊਂਡ ਦੇ ਬਾਹਰ ਵੀ ਲਾਗੂ ਹੁੰਦੀ ਹੈ। ਦੇਸ਼ ਨੇ ‘ਖੇਲੋ ਇੰਡੀਆ’ ਅਤੇ ‘ਫਿਟ ਇੰਡੀਆ’ ਜਿਹੇ ਅਭਿਯਾਨ ਚਲਾ ਕੇ ਮਿਸ਼ਨ ਮੋਡ ਵਿੱਚ ਠੀਕ ਸਟ੍ਰੈਟੇਜੀ ਨਾਲ ਕੰਮ ਕੀਤਾ ਤਾਂ ਪਰਿਣਾਮ ਵੀ ਆਪ ਦੇਖ ਰਹੇ ਹੋ। ਪਹਿਲੀ ਵਾਰ ਇਤਨੀ ਵੱਡੀ ਸੰਖਿਆ ਵਿੱਚ ਭਾਰਤ ਦੇ ਖਿਡਾਰੀਆਂ ਨੇ ਓਲੰਪਿਕ ਦੇ ਲਈ ਕੁਆਲੀਫਾਈ ਕੀਤਾ ਹੈ। ਪਹਿਲੀ ਵਾਰ ਇੰਨੀਆਂ ਜ਼ਿਆਦਾ ਖੇਡਾਂ ਵਿੱਚ ਭਾਰਤ ਦੇ ਖਿਡਾਰੀ ਹਿੱਸਾ ਲੈ ਰਹੇ ਹਨ। ਕਈ ਖੇਡਾਂ ਅਜਿਹੀਆਂ ਹਨ ਜਿਨ੍ਹਾਂ ਵਿੱਚ ਭਾਰਤ ਨੇ ਪਹਿਲੀ ਵਾਰ ਕੁਆਲੀਫਾਈ ਕੀਤਾ ਹੈ।

 

ਸਾਥੀਓ, 

 

ਸਾਡੇ ਇੱਥੇ ਕਿਹਾ ਜਾਂਦਾ ਹੈ- ਅਭਯਾਸਾਤ੍ ਜਾਯਤੇ ਨ੍ਰਿਣਾਮ੍ ਦਵਿਤੀਯਾ ਪ੍ਰਕ੍ਰਿਤੀ: ॥ (अभ्यासात् जायते नृणाम् द्वितीया प्रकृतिः॥) ਅਰਥਾਤ, ਅਸੀਂ ਜੈਸਾ ਅਭਿਆਸ ਕਰਦੇ ਹਨ, ਜੈਸਾ ਪ੍ਰਯਤਨ ਕਰਦੇ ਹਨ, ਹੌਲ਼ੀ-ਹੌਲ਼ੀ ਉਹ ਸਾਡੇ ਸੁਭਾਅ ਦਾ ਹਿੱਸਾ ਹੋ ਜਾਂਦਾ ਹੈ। ਇਤਨੇ ਸਮੇਂ ਤੋਂ ਆਪ ਸਭ ਜਿੱਤਣ ਲਈ ਪ੍ਰੈਕਟਿਸ ਕਰ ਰਹੇ ਹੋ। ਆਪ ਸਭ ਨੂੰ ਦੇਖ ਕੇ,  ਤੁਹਾਡੀ ਇਸ ਊਰਜਾ ਨੂੰ ਦੇਖ ਕੇ ਕੋਈ ਸ਼ੱਕ ਬਚਦਾ ਵੀ ਨਹੀਂ ਹੈ। ਤੁਹਾਨੂੰ ਅਤੇ ਦੇਸ਼ ਦੇ  ਨੌਜਵਾਨਾਂ ਦਾ ਜੋਸ਼ ਦੇਖ ਕੇ ਇਹ ਕਹਿ ਸਕਦਾ ਹਾਂ ਕਿ ਉਹ ਦਿਨ ਦੂਰ ਨਹੀਂ ਜਦੋਂ ਜਿੱਤਣਾ ਹੀ ਨਿਊ ਇੰਡੀਆ ਦੀ ਆਦਤ ਬਣ ਜਾਵੇਗੀ। ਅਤੇ ਹੁਣ ਤਾਂ ਇਹ ਸ਼ੁਰੂਆਤ ਹੈ, ਆਪ ਟੋਕੀਓ ਜਾ ਕੇ ਜਦੋਂ ਦੇਸ਼ ਦਾ ਪਰਚਮ ਲਹਿਰਾਓਗੇ ਤਾਂ ਉਸ ਨੂੰ ਪੂਰੀ ਦੁਨੀਆ ਦੇਖੇਗੀ। ਹਾਂ, ਇਹ ਗੱਲ ਜ਼ਰੂਰ ਯਾਦ ਰੱਖਣੀ ਹੈ ਕਿ ਜਿੱਤਣ ਦਾ ਪ੍ਰੈਸ਼ਰ ਲੈ ਕੇ ਨਹੀਂ ਖੇਡਣਾ ਹੈ।

 

ਆਪਣੇ ਦਿਲ-ਦਿਮਾਗ਼ ਨੂੰ ਬਸ ਇੱਕ ਹੀ ਗੱਲ ਕਹੋ ਕਿ ਮੈਨੂੰ ਆਪਣਾ ਬੈਸਟ ਪਰਫਾਰਮ ਕਰਨਾ ਹੈ। ਮੈਂ ਦੇਸ਼ਵਾਸੀਆਂ ਨੂੰ ਵੀ ਇੱਕ ਵਾਰ ਫਿਰ ਕਹਾਂਗਾ, ‘ਚੀਅਰ ਫੌਰ ਇੰਡੀਆ’। ਮੈਨੂੰ ਪੂਰਾ ਵਿਸ਼ਵਾਸ ਹੈ,  ਤੁਸੀਂ ਸਭ ਦੇਸ਼ ਲਈ ਖੇਡਦੇ ਹੋਏ ਦੇਸ਼ ਦਾ ਗੌਰਵ ਵਧਾਓਗੇ, ਨਵੇਂ ਮੁਕਾਮ ਹਾਸਲ ਕਰੋਗੇ। ਇਸ ਵਿਸ਼ਵਾਸ ਦੇ ਨਾਲ, ਆਪ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ! ਮੇਰੀਆਂ ਬਹੁਤ-ਬਹੁਤ ਸ਼ੁਭਕਾਮਨਾਵਾਂ ਅਤੇ ਤੁਹਾਡੇ ਪਰਿਵਾਰਕ ਮੈਂਬਰਾਂ ਨੂੰ ਮੇਰਾ ਵਿਸ਼ੇਸ਼ ਪ੍ਰਣਾਮ। ਬਹੁਤ-ਬਹੁਤ ਧੰਨਵਾਦ।

 

*****

 

ਡੀਐੱਸ/ਐੱਸਐੱਚ/ਡੀਕੇ



(Release ID: 1735236) Visitor Counter : 213