ਯੁਵਾ ਮਾਮਲੇ ਤੇ ਖੇਡ ਮੰਤਰਾਲਾ
ਸ਼੍ਰੀ ਅਨੁਰਾਗ ਠਾਕੁਰ ਨੇ ਟੋਕਿਓ ਓਲੰਪਿਕਸ 2020 ਲਈ ਭਾਰਤੀ ਟੀਮ ਦੀ ਤਿਆਰੀ / ਭਾਗੀਦਾਰੀ ਦੀ ਸਮੀਖਿਆ ਕਰਨ ਲਈ ਉੱਚ-ਪੱਧਰੀ ਕਮੇਟੀ ਦੀ ਮੀਟਿੰਗ ਦੀ ਪ੍ਰਧਾਨਗੀ ਕੀਤੀ
Posted On:
12 JUL 2021 5:05PM by PIB Chandigarh
ਟੋਕਿਓ ਓਲੰਪਿਕਸ 2020 ਵਿੱਚ ਭਾਰਤੀ ਟੀਮ ਦੀ ਤਿਆਰੀ / ਭਾਗੀਦਾਰੀ ਦੀ ਸਮੀਖਿਆ ਕਰਨ ਲਈ ਅੱਜ ਯੁਵਾ ਮਾਮਲੇ ਅਤੇ ਖੇਡ ਮੰਤਰੀ ਸ਼੍ਰੀ ਅਨੁਰਾਗ ਠਾਕੁਰ ਨੇ ਨਵੀਂ ਦਿੱਲੀ ਵਿੱਚ ਉੱਚ ਪੱਧਰੀ ਕਮੇਟੀ ਦੀ 7ਵੀਂ ਬੈਠਕ ਦੀ ਪ੍ਰਧਾਨਗੀ ਕੀਤੀ। ਯੁਵਾ ਮਾਮਲੇ ਅਤੇ ਖੇਡ ਰਾਜ ਮੰਤਰੀ, ਸ਼੍ਰੀ ਨਿਸ਼ਿਥ ਪ੍ਰਮਾਣੀਕ ਵੀ ਇਸ ਮੀਟਿੰਗ ਵਿੱਚ ਮੌਜੂਦ ਸਨ।

https://youtu.be/Vaqvxq3C0Tc
ਇਸ ਮੀਟਿੰਗ ਵਿੱਚ ਟੋਕਿਓ ਓਲੰਪਿਕਸ ਲਈ ਚੁਣੇ ਗਏ ਖਿਡਾਰੀਆਂ ਲਈ ਵਿਸ਼ਵ ਪੱਧਰੀ ਟ੍ਰੇਨਿੰਗ ਅਤੇ ਸੁਵਿਧਾਵਾਂ ਸਮੇਤ ਵਿਭਿੰਨ ਪਹਿਲੂਆਂ ‘ਤੇ ਵਿਚਾਰ ਵਟਾਂਦਰੇ ਕੀਤੇ ਗਏ।

ਸ਼੍ਰੀ ਅਨੁਰਾਗ ਸਿੰਘ ਠਾਕੁਰ ਨੇ ਅਧਿਕਾਰੀਆਂ ਨਾਲ #ਚੀਅਰ4ਇੰਡੀਆ (#Cheer4India) ਮੁਹਿੰਮ ਦੀ ਪ੍ਰਗਤੀ ਅਤੇ ਆਗਾਮੀ ਖੇਡਾਂ ਵਿੱਚ ਹਿੱਸਾ ਲੈਣ ਤੋਂ ਪਹਿਲਾਂ ਉਨ੍ਹਾਂ ਨੂੰ ਪ੍ਰੇਰਿਤ ਕਰਨ ਲਈ 13 ਜੁਲਾਈ ਨੂੰ ਸ਼ਾਮ 5 ਵਜੇ ਟੋਕਿਓ ਓਲੰਪਿਕਸ ਵਿੱਚ ਜਾਣ ਵਾਲੇ ਐਥਲੀਟਾਂ ਨਾਲ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਗੱਲਬਾਤ ਦੀ ਤਿਆਰੀ ਬਾਰੇ ਵੀ ਵਿਚਾਰ ਵਟਾਂਦਰਾ ਕੀਤਾ। ਇਹ ਗੱਲਬਾਤ ਦੂਰਦਰਸ਼ਨ ਅਤੇ ਵਿਭਿੰਨ ਸਰਕਾਰੀ ਸੋਸ਼ਲ ਮੀਡੀਆ ਪਲੈਟਫਾਰਮਾਂ 'ਤੇ ਸਿੱਧੀ ਪ੍ਰਸਾਰਿਤ ਕੀਤੀ ਜਾਵੇਗੀ।
**********
ਐੱਨਬੀ/ਓਏ
(Release ID: 1735032)
ਵਿਜ਼ੀਟਰ ਕਾਊਂਟਰ : 216
Read this release in:
Kannada
,
English
,
Urdu
,
Marathi
,
हिन्दी
,
Bengali
,
Gujarati
,
Odia
,
Tamil
,
Telugu
,
Malayalam