ਰਾਸ਼ਟਰਪਤੀ ਸਕੱਤਰੇਤ

ਪ੍ਰੈੱਸ ਕਮਿਊਨੀਕ

Posted On: 06 JUL 2021 1:13PM by PIB Chandigarh

ਭਾਰਤ ਦੇ ਰਾਸ਼ਟਰਪਤੀ ਨੇ ਨਿਮਨਲਿਖਿਤ ਨਿਯੁਕਤੀਆਂ/ਪਰਿਵਰਤਨ ਕੀਤੇ ਹਨ -

 

1. ਮਿਜ਼ੋਰਮ ਦੇ ਰਾਜਪਾਲ, ਸ਼੍ਰੀ ਪੀ. ਐੱਸ. ਸ੍ਰੀਧਰਨ ਪਿੱਲਈ ਦਾ ਤਬਾਦਲਾ ਕਰਕੇ ਗੋਆ ਦਾ ਰਾਜਪਾਲ ਨਿਯੁਕਤ ਕੀਤਾ ਗਿਆ ਹੈ।

 

2. ਹਰਿਆਣੇ ਦੇ ਰਾਜਪਾਲ, ਸ਼੍ਰੀ ਸਤਯਦੇਵ ਨਾਰਾਇਣ ਆਰੀਆ ਦਾ ਤਬਾਦਲਾ ਕਰਕੇ ਤ੍ਰਿਪੁਰਾ ਦਾ ਰਾਜਪਾਲ ਨਿਯੁਕਤ ਕੀਤਾ ਗਿਆ ਹੈ।

 

3. ਤ੍ਰਿਪੁਰਾ ਦੇ ਰਾਜਪਾਲ, ਸ਼੍ਰੀ ਰਮੇਸ਼ ਬੈਸ ਦਾ ਤਬਾਦਲਾ ਕਰਕੇ ਝਾਰਖੰਡ ਦਾ ਰਾਜਪਾਲ ਨਿਯੁਕਤ ਕੀਤਾ ਗਿਆ ਹੈ।

 

  1. ਸ਼੍ਰੀ ਥਾਵਰਚੰਦ ਗਹਿਲੋਤ ਨੂੰ ਕਰਨਾਟਕ ਦਾ ਰਾਜਪਾਲ ਨਿਯੁਕਤ ਕੀਤਾ ਗਿਆ ਹੈ ।

 

5. ਹਿਮਾਚਲ ਪ੍ਰਦੇਸ਼ ਦੇ ਰਾਜਪਾਲ, ਸ਼੍ਰੀ ਬੰਡਾਰੂ ਦੱਤਾਤ੍ਰੇਯ ਦਾ ਤਬਾਦਲਾ ਕਰਕੇ ਹਰਿਆਣਾ ਦਾ ਰਾਜਪਾਲ ਨਿਯੁਕਤ ਕੀਤਾ ਗਿਆ ਹੈ।

 

  1. ਡਾ. ਹਰਿ ਬਾਬੂ ਕੰਭਮਪਤੀ ਨੂੰ ਮਿਜ਼ੋਰਮ ਦਾ ਰਾਜਪਾਲ ਨਿਯੁਕਤ ਕੀਤਾ ਗਿਆ ਹੈ।

 

  1. ਸ਼੍ਰੀ ਮੰਗੂਭਾਈ ਛਗਨਭਾਈ ਪਟੇਲ ਨੂੰ ਮੱਧ ਪ੍ਰਦੇਸ਼ ਦਾ ਰਾਜਪਾਲ ਨਿਯੁਕਤ ਕੀਤਾ ਗਿਆ ਹੈ।

 

8. ਸ਼੍ਰੀ ਰਾਜੇਂਦਰ ਵਿਸ਼ਵਨਾਥ ਅਰਲੇਕਰ ਨੂੰ ਹਿਮਾਚਲ ਪ੍ਰਦੇਸ਼ ਦਾ ਰਾਜਪਾਲ ਨਿਯੁਕਤ ਕੀਤਾ ਗਿਆ ਹੈ।

 

ਉਪਰੋਕਤ ਨਿਯੁਕਤੀਆਂ ਸਬੰਧਿਤ ਪਦਾਂ ਦਾ ਕਾਰਜਭਾਰ ਸੰਭਾਲਣ ਦੀ ਮਿਤੀ ਤੋਂ ਪ੍ਰਭਾਵੀ ਹੋਣਗੀਆਂ।

 

***

 

ਡੀਐੱਸ/ਏਕੇ



(Release ID: 1733182) Visitor Counter : 210