ਮਾਨਵ ਸੰਸਾਧਨ ਵਿਕਾਸ ਮੰਤਰਾਲਾ

ਕੇਂਦਰੀ ਸਿੱਖਿਆ ਮੰਤਰੀ ਨੇ ਐਜੂਕੇਸ਼ਨ ਪਲੱਸ (ਯੂ ਡੀ ਆਈ ਐੱਸ ਈ +) 2019—20 ਲਈ ਸੰਯੁਕਤ ਜਿ਼ਲ੍ਹਾ ਜਾਣਕਾਰੀ ਪ੍ਰਣਾਲੀ ਬਾਰੇ ਰਿਪੋਰਟ ਜਾਰੀ ਕੀਤੀ

ਰਿਪੋਰਟ ਸਕੂਲੀ ਸਿੱਖਿਆ , ਵਿਦਿਆਰਥੀ ਅਧਿਆਪਕ ਅਨੁਪਾਤ , ਕੁੜੀਆਂ ਦੇ ਦਾਖ਼ਲੇ ਵਿੱਚ ਸਾਰੇ ਪੱਧਰਾਂ ਤੇ ਜੀ ਈ ਆਰ ਵਿੱਚ ਸੁਧਾਰ ਦਿਖਾਉਂਦੀ ਹੈ

Posted On: 01 JUL 2021 1:27PM by PIB Chandigarh

ਕੇਂਦਰੀ ਸਿੱਖਿਆ ਮੰਤਰੀ ਸ਼੍ਰੀ ਰਮੇਸ਼ ਪੋਖਰਿਯਾਲਨਿਸ਼ੰਕਨੇ ਅੱਜ ਦੇਸ਼ ਵਿੱਚ ਸਕੂਲ ਸਿੱਖਿਆ ਲਈ ਐਜੂਕੇਸ਼ਨ ਪਲੱਸ (ਯੂ ਡੀ ਆਈ ਐੱਸ ਡੀ ਪਲੱਸ) 2019—20 ਲਈ ਸੰਯੁਕਤ ਜਿ਼ਲ੍ਹਾ ਜਾਣਕਾਰੀ ਪ੍ਰਣਾਲੀ ਬਾਰੇ ਰਿਪੋਰਟ ਜਾਰੀ ਕੀਤੀ ਹੈ

https://twitter.com/DrRPNishank/status/1410506052164931585?s=20ਯੂ ਡੀ ਆਈ ਐੱਸ ਪਲੱਸ ਰਿਪੋਰਟ 2019—20 ਅਨੁਸਾਰ ਸਕੂਲ ਸਿੱਖਿਆ ਦੇ ਸਾਰੇ ਪੱਧਰਾਂ ਤੇ ਕੁੱਲ ਦਾਖ਼ਲਾ ਅਨੁਪਾਤ 2018—19 ਦੇ ਮੁਕਾਬਲੇ 2019—20 ਵਿੱਚ ਸੁਧਾਰ ਆਇਆ ਹੈ ਸਕੂਲ ਸਿੱਖਿਆ ਤੇ ਸਾਰੇ ਪੱਧਰਾਂ ਤੇ ਵਿਦਿਆਰਥੀ ਅਧਿਆਪਕ ਰੇਸ਼ੋ ਵਿੱਚ ਸੁਧਾਰ ਆਇਆ ਹੈ

ਰਿਪੋਰਟ ਅਨੁਸਾਰ , 2019—20 ਵਿੱਚ , ਕੁੜੀਆਂ ਦਾ ਦਾਖ਼ਲਾ ਪ੍ਰਾਇਮਰੀ ਤੋਂ ਲੈ ਕੇ ਹਾਇਰ ਸਕੈਂਡਰੀ ਤੱਕ 12.8 ਕਰੋੜ ਤੋਂ ਵੱਧ ਹੈ ਇਹ 2018—19 ਦੇ ਮੁਕਾਬਲੇ 14.08 ਲੱਖ ਵੱਧ ਹੈ 2012—13 ਅਤੇ 2019—20 ਸਕੈਂਡਰੀ ਅਤੇ ਹਾਇਰ ਸਕੈਂਡਰੀ ਦੋਨਾਂ ਵਿੱਚ ਲਿੰਗ ਅੰਤਰ ਅੰਕ ਵਿੱਚ ਵੀ ਸੁਧਾਰ ਆਇਆ ਹੈ

ਯੂ ਡੀ ਆਈ ਐੱਸ + ਰਿਪੋਰਟ ਪਿਛਲੇ ਸਾਲ ਦੇ ਮੁਕਾਬਲੇ 2019—20 ਵਿੱਚ ਬਿਜਲੀ ਸੰਚਾਲਨ , ਕੰਪਿਊਟਰ ਸੰਚਾਲਨ ਅਤੇ ਇੰਟਰਨੈੱਟ ਸਹੂਲਤ ਵਿੱਚ ਵੀ ਵਰਨਣਯੋਗ ਸੁਧਾਰ ਦਿਖਾਉਂਦੀ ਹੈ

ਕਈ ਸਕੂਲਾਂ ਵਿੱਚ ਇੱਕ ਹੋਰ ਮੁੱਖ ਹੱਥ ਧੋਣ ਦੀ ਸਹੂਲਤ ਦਾ ਮੁੱਖ ਸੁਧਾਰ ਦੇਖਿਆ ਗਿਆ ਹੈ ਸਾਲ 2019—20 ਵਿੱਚ ਭਾਰਤ ਵਿੱਚ 90 % ਤੋਂ ਵੱਧ ਸਕੂਲਾਂ ਵਿੱਚ ਹੱਥ ਧੋਣ ਦੀ ਸਹੂਲਤ ਸੀ , ਜਦਕਿ ਇਸ ਦੇ ਮੁਕਾਬਲੇ 2012—13 ਵਿੱਚ ਇਹ ਕੇਵਲ 36.3 % ਸੀ

ਸਕੂਲਾਂ ਵਿੱਚੋਂ ਆਨਲਾਈਨ ਡਾਟਾ ਕਲੈਕਸ਼ਨ ਦੇ ਯੂ ਡੀ ਆਈ ਐੱਸ + ਪ੍ਰਣਾਲੀ ਸਾਲ 2018—19 ਵਿੱਚ ਵਿਕਸਿਤ ਕੀਤੀ ਗਈ ਸੀ ਤਾਂ ਜੋ ਪੇਪਰ ਫਾਰਮੈਟ ਵਿੱਚ ਹੱਥੀਂ ਡਾਟਾ ਭਰਨ ਅਤੇ ਇਸ ਤੋਂ ਬਾਅਦ ਬਲਾਕ ਅਤੇ ਜਿ਼ਲ੍ਹਾ ਪੱਧਰ ਤੇ ਫੀਡ ਕਰਨ ਨਾਲ ਸਬੰਧਤ ਮੁੱਦਿਆਂ ਤੇ ਕਾਬੂ ਪਾਇਆ ਜਾ ਸਕੇ , ਜੋ ਯੂ ਡੀ ਆਈ ਐੱਸ ਡੀ ਡਾਟਾ ਕਲੈਕਸ਼ਨ ਪ੍ਰਣਾਲੀ ਵਿੱਚ 2012—13 ਤੋਂ ਚੱਲ ਰਿਹਾ ਸੀ ਮੌਜੂਦਾ ਪ੍ਰਕਾਸ਼ਨ ਸਾਲ 2019—20 ਦੇ ਹਵਾਲੇ ਲਈ ਯੂ ਡੀ ਆਈ ਐੱਸ + ਡਾਟਾ ਨਾਲ ਸਬੰਧਤ ਮੌਜੂਦਾ ਪ੍ਰਕਾਸ਼ਨ ਹੈ

ਸਿੱਖਿਆ ਪਲੱਸ (ਯੂ ਡੀ ਆਈ ਐੱਸ +) 2019—20 ਲਈ ਸੰਯੁਕਤ ਜਿ਼ਲ੍ਹਾ ਜਾਣਕਾਰੀ ਪ੍ਰਣਾਲੀ ਰਿਪੋਰਟ ਦੀਆਂ ਮੁੱਖ ਵਿਸ਼ੇਸ਼ਤਾਈਆਂ :

* 2019—20
ਵਿੱਚ ਸਕੂਲ ਸਿੱਖਿਆ ਵਿੱਚ ਕੁੱਲ ਵਿਦਿਆਰਥੀਆਂ ਦੀ ਗਿਣਤੀ ਪ੍ਰੀ ਪ੍ਰਾਇਮਰੀ ਤੋਂ ਹਾਇਰ ਸਕੈਂਡਰੀ ਤੱਕ 26.45 ਕਰੋੜ ਤੋਂ ਪਾਰ ਹੋ ਗਈ ਹੈ ਇਹ 2018—19 ਦੇ ਮੁਕਾਬਲੇ 42.3 ਲੱਖ ਵੱਧ ਹੈ

* ਸਕੂਲ ਸਿੱਖਿਆ ਦੇ ਸਾਰੇ ਪੱਧਰਾਂ ਤੇ ਕੁੱਲ ਦਾਖ਼ਲਾ ਅਨੁਪਾਤ ਵਿੱਚ 2018—19 ਦੇ ਮੁਕਾਬਲੇ 2019—20 ਵਿੱਚ ਸੁਧਾਰ ਆਇਆ ਹੈ

ਕੁੱਲ ਦਾਖ਼ਲਾ ਅਨੁਪਾਤ ਅੱਪਰ ਪ੍ਰਾਇਮਰੀ ਲੈਵਲ ਤੇ (87.7 %) ਤੋਂ (89.7%) , ਐਲੀਮੈਂਟਰੀ ਲੈਵਲ ਤੇ (96.1) ਤੋਂ (97.8) , ਸਕੈਂਡਰੀ ਲੈਵਲ ਤੇ (76.9 %) ਤੋਂ (77.9%) , ਹਾਇਰ ਸੈਕੰਡਰੀ ਲੈਵਲ ਤੇ (50.1%) ਤੋਂ (51.4%) ਦਾ (2018—19 ਤੋਂ) 2019—20 ਵਿੱਚ ਵਾਧਾ ਹੋਇਆ ਹੈ

ਹਾਇਰ ਸੈਕੰਡਰੀ ਦੇ ਕੁੱਲ ਦਾਖ਼ਲਾ ਅਨੁਪਾਤ ਵਿੱਚ 2012—13 ਦੇ ਮੁਕਾਬਲੇ 2019—20 ਵਿੱਚ 11 % ਤੋਂ ਵੱਧ ਸੁਧਾਰ ਹੋਇਆ ਹੈ ਹਾਇਰ ਸੈਕੰਡਰੀ ਲਈ ਜੀ ਆਰ 2012—13 ਵਿੱਚ 40.1 % ਦੇ ਮੁਕਾਬਲੇ 2019—20 ਵਿੱਚ 51.4 % ਤੇ ਪਹੁੰਚ ਗਿਆ ਹੈ

2019—20 ਵਿੱਚ 96.87 ਲੱਖ ਅਧਿਆਪਕ ਸਕੂਲ ਸਿੱਖਿਆ ਵਿੱਚ ਲੱਗੇ ਸਨ ਇਹ 2018—19 ਦੇ ਮੁਕਾਬਲੇ 2.57 ਲੱਖ ਵੱਧ ਹੈ

ਵਿਦਿਆਰਥੀਅਧਿਆਪਕ ਅਨੁਪਾਤ ਵਿੱਚ ਸਕੂਲ ਸਿੱਖਿਆ ਦੇ ਸਾਰੇ ਪੱਧਰਾਂ ਤੇ ਸੁਧਾਰ ਹੋਇਆ ਹੈ

2019—20 ਵਿੱਚ ਪ੍ਰਾਇਮਰੀ ਲਈ ਪੀ ਟੀ ਆਰ 26.5 , ਅੱਪਰ ਪ੍ਰਾਇਮਰੀ ਅਤੇ ਸੈਕੰਡਰੀ ਲਈ ਪੀ ਟੀ ਆਰ 18.5 ਅਤੇ ਹਾਇਰ ਸੈਕੰਡਰੀ ਲਈ ਪੀ ਟੀ ਆਰ 26.1 ਹੈ

2019—20 ਵਿੱਚ ਪ੍ਰਾਇਮਰੀ ਲਈ ਪੀ ਟੀ ਆਰ 26.5 ਹੈ , ਜਦਕਿ 2012—13 ਵਿੱਚ ਇਹ 34.0 ਸੀ ਅੱਪਰ ਪ੍ਰਾਇਮਰੀ ਲਈ 2019—20 ਵਿੱਚ ਪੀ ਟੀ ਆਰ 18.5 ਹੈ , ਜਦਕਿ 2012—13 ਵਿੱਚ 23.1 ਸੀ

ਸੈਕੰਡਰੀ ਲਈ ਪੀ ਟੀ ਆਰ 2019—20 ਵਿੱਚ 18.5 ਹੈ , ਜਦਕਿ 2012—13 ਵਿੱਚ ਇਹ 29.7 ਸੀ 2019—20 ਵਿੱਚ ਹਾਇਰ ਸੈਕੰਡਰੀ ਦੀ ਪੀ ਟੀ ਆਰ 26.1 ਹੈ , ਜਦਕਿ 2012—13 ਵਿੱਚ ਇਹ 39.2 ਸੀ

ਦਿਵਯਾਂਗ ਵਿਅਕਤੀਆਂ ਲਈ ਸਿੱਖਿਆ ਲਈ ਸਰਬਵਿਆਪਕ ਪਹੁੰਚ ਨੂੰ ਯਕੀਨੀ ਬਣਾਉਣ ਲਈ ਸਾਰੇ ਸੰਭਵ ਯਤਨ ਕੀਤੇ ਗਏ ਹਨ ਦਿਵਯਾਂਗ ਵਿਦਿਆਰਥੀਆਂ ਦਾ ਦਾਖ਼ਲੇ ਵਿੱਚ 2018—19 ਵਿੱਚ 6.52 % ਤੋਂ ਵੱਧ ਦਾ ਵਾਧਾ ਹੋਇਆ ਹੈ

2019—20 ਵਿੱਚ ਹਾਇਰ ਸੈਕੰਡਰੀ ਵਿੱਚ ਪ੍ਰਾਇਮਰੀ ਤੋਂ ਹਾਇਰ ਸੈਕੰਡਰੀ ਵਿੱਚ ਕੁੜੀਆਂ ਦਾ ਦਾਖ਼ਲਾ 12.08 ਕਰੋੜ ਤੋਂ ਵੱਧ ਹੋਇਆ ਹੈ

ਕੁੜੀਆਂ ਦਾ ਕੁੱਲ ਦਾਖ਼ਲਾ ਰੇਸ਼ੋ (88.5 %) ਤੋਂ ਅੱਪਰ ਪ੍ਰਾਇਮਰੀ ਲੈਵਲ ਵਿੱਚ 90.5 % , ਐਲੀਮੈਂਟਰੀ ਪੱਧਰ ਤੇ (96.7%) ਤੋਂ (98.7%) , ਸੈਕੰਡਰੀ ਪੱਧਰ ਤੇ (76.9%) ਤੋਂ (77.8%) ਅਤੇ ਹਾਇਰ ਸੈਕੰਡਰੀ ਪੱਧਰ ਤੇ (50.8%) ਤੋਂ (52.4%) (2018—19) ਤੋਂ 2019—20 ਵਿੱਚ ਵਾਧਾ ਹੋਇਆ ਹੈ

ਹਾਇਰ ਸੈਕੰਡਰੀ ਲੈਵਲ ਤੇ ਕੁੜੀਆਂ ਦੇ ਕੁੱਲ ਦਾਖ਼ਲਾ ਅਨੁਪਾਤ ਵਿੱਚ 2012—13 ਅਤੇ 2019—20 ਵਿਚਾਲੇ 13% ਦਾ ਵਾਧਾ ਹੋਇਆ ਹੈ ਇਹ 2012—13 ਵਿੱਚ 39.4% ਸੀ ਅਤੇ 2019—20 ਵਿੱਚ 52.4% ਹੋ ਗਿਆ ਹੈ ਇਹ ਵਾਧਾ ਮੁੰਡਿਆਂ ਦੇ ਮੁਕਾਬਲੇ ਜਿ਼ਆਦਾ ਹੈ ਹਾਇਰ ਸੈਕੰਡਰੀ ਵਿੱਚ ਕੁੜੀਆਂ ਦਾ ਜੀ ਆਰ 2019—20 ਵਿੱਚ 50.5% ਹੈ , ਜਦਕਿ 2012—13 ਵਿੱਚ ਇਹ 40.8 ਸੀ

2012—13 ਅਤੇ 2019—20 ਵਿਚਾਲੇ ਸੈਕੰਡਰੀ ਅਤੇ ਹਾਇਰ ਸੈਕੰਡਰੀ ਦੋਨੋਂ ਪੱਧਰਾਂ ਤੇ ਕੁੜੀਆਂ ਲਈ ਜੀ ਆਰ ਮੁੰਡਿਆਂ ਨਾਲੋਂ ਜਿ਼ਆਦਾ ਵਧਿਆ ਹੈ

ਕੁੜੀਆਂ ਲਈ ਜੀ ਆਰ ਸੈਕੰਡਰੀ ਪੱਧਰ ਤੇ 9.6% ਵੱਧ ਕੇ 2019—20 ਵਿੱਚ 77.8% ਤੇ ਪਹੁੰਚ ਗਿਆ ਹੈ , ਜਦਕਿ 2012—13 ਵਿੱਚ ਇਹ 68.2% ਸੀ

2012—13 ਅਤੇ 2019—20 ਵਿਚਾਲੇ ਸੈਕੰਡਰੀ ਅਤੇ ਹਾਇਰ ਸੈਕੰਡਰੀ ਦੋਨੋਂ ਪੱਧਰਾਂ ਅਤੇ ਲਿੰਗ ਅੰਤਰ ਅੰਕ (ਜੀ ਪੀ ਆਈ) ਵਿੱਚ ਸੁਧਾਰ ਹੋਇਆ ਹੈ ਹਾਇਰ ਸੈਕੰਡਰੀ ਪੱਧਰ ਤੇ ਜੀ ਪੀ ਆਈ ਵਿੱਚ ਸਭ ਤੋਂ ਵੱਧ ਸੁਧਾਰ ਹੋਇਆ ਹੈ , ਜੋ 2012—13 ਵਿੱਚ 0.97 ਸੀ ਅਤੇ ਇਹ 2019—20 ਵਿੱਚ ਵੱਧ ਕੇ 1.04 ਤੇ ਪੁੱਜ ਗਿਆ ਹੈ

2019—20 ਵਿੱਚ ਭਾਰਤ ਦੇ 80% ਤੋਂ ਵੱਧ ਸਕੂਲਾਂ ਵਿੱਚ ਬਿਜਲੀ ਉਪਲਬਧ ਹੈ ਇਸ ਵਿੱਚ ਪਿਛਲੇ ਸਾਲ 2018—19 ਤੋਂ 6% ਤੋਂ ਵੱਧ ਦਾ ਸੁਧਾਰ ਹੋਇਆ ਹੈ

ਕੰਪਿਊਟਰਾਂ ਨਾਲ ਕੰਮ ਕਰਨ ਵਾਲੇ ਸਕੂਲਾਂ ਦੀ ਗਿਣਤੀ 2018—19 ਵਿੱਚ 4.7 ਲੱਖ ਤੋਂ ਵੱਧ ਕੇ 2019—20 ਵਿੱਚ 5.2 ਲੱਖ ਹੋ ਗਈ ਹੈ

2018—19 ਵਿੱਚ 2.9 ਲੱਖ ਸਕੂਲਾਂ ਵਿੱਚ ਇੰਟਰਨੈੱਟ ਸਹੂਲਤ ਸੀ , ਜਦਕਿ 2019—20 ਵਿੱਚ ਇਹ ਸਹੂਲਤ 3.36 ਲੱਖ ਸਕੂਲਾਂ ਵਿੱਚ ਹੈ

2019—20 ਵਿੱਚ ਭਾਰਤ ਦੇ 90 % ਤੋਂ ਵੱਧ ਸਕੂਲਾਂ ਵਿੱਚ ਹੱਥ ਧੋਣ ਦੀ ਸਹੂਲਤ ਹੈ , ਇਹ 2012—13 ਦੇ ਮੁਕਾਬਲੇ ਮੁੱਖ ਸੁਧਾਰ ਹੈ , ਕਿਉਂਕਿ ਉਸ ਵੇਲੇ ਇਹ ਕੇਵਲ 36.3% ਸੀ

2019—20 ਵਿੱਚ 83% ਤੋਂ ਵੱਧ ਸਕੂਲਾਂ ਵਿੱਚ ਬਿਜਲੀ ਹੈ , ਜਿਸ ਵਿੱਚ ਪਿਛਲੇ ਸਾਲ 2018—19 ਦੇ ਮੁਕਾਬਲੇ 7 % ਦਾ ਸੁਧਾਰ ਹੈ 2012—13 ਵਿੱਚ 54.6 % ਸਕੂਲਾਂ ਵਿੱਚ ਬਿਜਲੀ ਸੀ

2019—20 ਵਿੱਚ 82% ਤੋਂ ਵੱਧ ਸਕੂਲਾਂ ਵਿੱਚ ਵਿਦਿਆਰਥੀਆਂ ਦਾ ਮੈਡੀਕਲ ਚੈੱਕਅਪ ਕੀਤਾ ਗਿਆ , ਜੋ ਪਿਛਲੇ ਸਾਲ 2018—19 ਦੇ ਮੁਕਾਬਲੇ 4 % ਤੋਂ ਵੱਧ ਹੈ 2012—13 ਵਿੱਚ 61.1% ਸਕੂਲਾਂ ਵਿੱਚ ਮੈਡੀਕਲ ਚੈੱਕਅਪ ਕੀਤਾ ਜਾਂਦਾ ਸੀ

2019—20 ਵਿੱਚ ਭਾਰਤ ਵਿੱਚ 84% ਤੋਂ ਵੱਧ ਸਕੂਲਾਂ ਵਿੱਚ ਲਾਈਬ੍ਰੇਰੀ / ਰੀਡਿੰਗ ਰੂਮ ਜਾਂ ਰੀਡਿੰਗ ਕਾਰਨਰ ਹੈ ਇਸ ਵਿੱਚ ਵੀ ਪਿਛਲੇ ਸਾਲ ਦੇ ਮੁਕਾਬਲੇ ਕਰੀਬ 4% ਦਾ ਸੁਧਾਰ ਹੋਇਆ ਹੈ 2012—13 ਵਿੱਚ 69.2% ਲਾਈਬ੍ਰੇਰੀ / ਰੀਡਿੰਗ ਰੂਮ / ਰੀਡਿੰਗ ਕਾਰਨਰ ਸੀ


https://www.education.gov.in/hi/statistics-new?shs%20term%20node%20tid%20depth%20=394&Apply=Apply

 

**********

ਕੇ ਪੀ / ਕੇ(Release ID: 1732007) Visitor Counter : 40