ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ

ਕੋਵਿਡ 19 ਟੀਕਾਕਰਨ : ਭਰਮ ਬਨਾਮ ਤੱਥ


ਕੋਵਿਡ 19 ਟੀਕਾਕਰਨ ਦਾ ਮਰਦਾਂ ਅਤੇ ਔਰਤਾਂ ਵਿੱਚ ਬਾਂਝਪਣ ਬਾਰੇ ਕੋਈ ਵਿਗਿਆਨਕ ਸਬੂਤ ਨਹੀਂ ਮਿਲਿਆ ਹੈ

ਸਾਰੀਆਂ ਦੁੱਧ ਪਿਲਾਉਂਦੀਆਂ ਔਰਤਾਂ ਲਈ ਕੋਵਿਡ 19 ਟੀਕਾਕਰਨ ਦੀ ਸਿਫਾਰਸ਼ ਕੀਤੀ ਗਈ ਹੈ

Posted On: 30 JUN 2021 3:27PM by PIB Chandigarh

ਪ੍ਰਜਨਨ ਉਮਰ ਦੀ ਆਬਾਦੀ ਵਿੱਚ ਕੋਵਿਡ 19 ਟੀਕਾਕਰਨ ਕਾਰਨ ਬਾਂਝਪਣ ਹੋਣ ਅਤੇ ਕੀ ਦੁੱਧ ਪਿਲਾਉਣ ਵਾਲੀਆਂ ਔਰਤਾ ਲਈ ਟੀਕਾਕਰਨ ਸੁਰੱਖਿਅਤ ਹੈ , ਬਾਰੇ ਕੁਝ ਮੀਡੀਆ ਰਿਪੋਰਟਾਂ ਵਿੱਚ ਚਿੰਤਾ ਪ੍ਰਗਟ ਕੀਤੀ ਗਈ ਹੈ ।
ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਨੇ ਆਪਣੀ  ਵੈੱਬਸਾਈਟ   (https://www.mohfw.gov.in/pdf/FAQsforHCWs&FLWs.pdf)  ਉੱਪਰ ਪੋਸਟ ਕੀਤੇ ਐੱਫ ਏ ਕਿਉਜ਼ ਵਿੱਚ ਸੱਪਸ਼ਟ ਕੀਤਾ ਹੈ ਕਿ ਉਪਲਬੱਧ ਟੀਕਿਆਂ ਵਿੱਚੋਂ ਕੋਈ ਵੀ ਜਣਨ ਤੇ ਅਸਰ ਨਹੀਂ ਪਾਉਂਦਾ , ਕਿਉਂਕਿ ਸਾਰੇ ਟੀਕੇ ਤੇ ਉਹਨਾਂ ਦੇ ਹਿੱਸੇ ਪਹਿਲਾਂ ਜਾਨਵਰਾਂ ਤੇ ਟੈਸਟ ਕੀਤੇ ਜਾਂਦੇ ਹਨ ਅਤੇ ਬਾਅਦ ਵਿੱਚ ਮਨੁੱਖਾਂ ਤੇ ਮੁਲਾਂਕਣ ਕੀਤਾ ਜਾਂਦਾ ਹੈ ਕਿ ਕਿਤੇ ਇਹਨਾਂ ਦਾ ਕੋਈ ਕਿਸੇ ਕਿਸਮ ਦਾ ਬੁਰਾ ਅਸਰ ਤਾਂ ਨਹੀਂ ਹੈ । ਟੀਕਿਆਂ ਦੀ ਅਧਿਕਾਰਤ ਵਰਤੋਂ ਕੇਵਲ ਉਹਨਾਂ ਦੀ ਸੁਰੱਖਿਆ ਅਤੇ ਪ੍ਰਭਾਵਸ਼ੀਲਤਾ ਨੂੰ ਯਕੀਨੀ ਬਣਾਉਣ ਤੋਂ ਬਾਅਦ ਹੀ ਕੀਤੀ ਜਾਂਦੀ ਹੈ ।
ਅੱਗੇ ਕਿਹਾ ਗਿਆ ਹੈ ਕਿ ਕੋਵਿਡ 19 ਟੀਕਾਕਰਨ ਨਾਲ ਬਾਂਝਪਣ ਹੋਣ ਬਾਰੇ ਪ੍ਰਚਲਿਤ ਭਰਮ ਤੇ ਕਾਬੂ ਪਾਉਣ ਲਈ ਭਾਰਤ ਸਰਕਾਰ ਨੇ ਸੱਪਸ਼ਟ ਕੀਤਾ ਹੈ  (https://twitter.com/PIBFactCheck/status/1396805590442119175)  ਕਿ ਕੋਵਿਡ 19 ਕਾਰਨ ਔਰਤਾਂ ਅਤੇ ਮਰਦਾਂ ਵਿੱਚ ਬਾਂਝਪਣ ਹੋਣ ਦੇ ਕਾਰਨਾਂ ਦਾ ਕੋਈ ਵਿਗਿਆਨਕ ਸਬੂਤ ਨਹੀਂ ਹੈ । ਟੀਕੇ ਸੁਰੱਖਿਅਤ ਅਤੇ ਪ੍ਰਭਾਵਸ਼ਾਲੀ ਹਨ ।

m_7924402216833261177gmail-Picture 1

ਕੋਵਿਡ 19 ਲਈ ਟੀਕਾ ਪ੍ਰਸ਼ਾਸਨ ਬਾਰੇ ਕੌਮੀ ਮਾਹਿਰ ਗਰੁੱਪ ਦੇ ਚੇਅਰਪਰਸਨ ਡਾਕਟਰ ਐੱਨ ਕੇ ਅਰੋੜਾ ਨੇ ਹਾਲ ਹੀ ਵਿੱਚ ਦਿੱਤੇ  ਇੱਕ ਇੰਟਰਵਿਊ ਵਿੱਚ ਇਹਨਾਂ ਭਰਮਾਂ ਤੇ ਦੋਸ਼ਾਂ ਬਾਰੇ ਸਪਸ਼ਟ ਕੀਤਾ ਹੈ । ਉਹਨਾਂ ਕਿਹਾ ਕਿ ਭਾਰਤ ਅਤੇ ਵਿਦੇਸ਼ ਵਿੱਚ ਪੋਲੀਓ ਟੀਕਾਕਰਨ ਦੇ ਪ੍ਰਬੰਧਨ ਦੌਰਾਨ ਵੀ ਅਜਿਹੀ ਗਲਤ ਜਾਣਕਾਰੀ ਪੈਦਾ ਕੀਤੀ ਗਈ ਸੀ ਕਿ ਜਿਹੜੇ ਬੱਚੇ ਟੀਕਾ ਲਗਵਾ ਰਹੇ ਨੇ ਉਹ ਭਵਿੱਖ ਵਿੱਚ ਬਾਂਝਪਣ ਦਾ ਸਾਹਮਣਾ ਕਰਨਗੇ । ਉਹਨਾਂ ਭਰੋਸਾ ਦਿਵਾਇਆ ਕਿ ਸਾਰੇ ਟੀਕੇ ਤੀਬਰ ਵਿਗਿਆਨਕ ਖੋਜ ਰਾਹੀਂ ਨਿਕਲਦੇ ਹਨ ਅਤੇ ਕਿਸੇ ਵੀ ਟੀਕੇ ਦਾ ਇਹੋ ਜਿਹਾ ਕੋਈ ਸਾਈਡ ਇਫੈਕਟ ਨਹੀਂ ਹੈ I  (https://pib.gov.in/PressReleseDetailm.aspx?PRID=1730219 )
ਕੋਵਿਡ 19 ਲਈ ਟੀਕਾ ਪ੍ਰਬੰਧਨ ਬਾਰੇ ਕੌਮੀ ਮਾਹਿਰ ਗਰੁੱਪ ਨੇ ਸਾਰੀਆਂ ਦੁੱਧ ਪਿਆਉਂਦੀਆਂ ਔਰਤਾਂ ਲਈ ਕੋਵਿਡ 19 ਟੀਕਾਕਰਨ ਦੀ ਸਿਫਾਰਸ਼ ਕੀਤੀ ਹੈ ਅਤੇ ਇਸ ਨੂੰ ਸੁਰੱਖਿਅਤ ਦੱਸਦਿਆਂ ਕਿਹਾ ਹੈ ਕਿ ਟੀਕਾਕਰਨ ਤੋਂ ਪਹਿਲਾਂ ਜਾਂ ਬਾਅਦ ਦੁੱਧ ਪਿਆਉਣ ਨੂੰ ਰੋਕਣ ਜਾਂ ਬੰਦ ਕਰਨ ਦੀ ਕੋਈ ਲੋੜ ਨਹੀਂ ਹੈ । (https://pib.gov.in/PressReleasePage.aspx?PRID=1719925)
 

*********************

 

ਐੱਮ ਵੀ


(Release ID: 1731543) Visitor Counter : 211