ਇਲੈਕਟ੍ਰੌਨਿਕਸ ਅਤੇ ਸੂਚਨਾ ਟੈਕਨੋਲੋਜੀ ਮੰਤਰਾਲਾ

ਪ੍ਰਧਾਨ ਮੰਤਰੀ ਨਰੇਂਦਰ ਮੋਦੀ ਡਿਜੀਟਲ ਇੰਡੀਆ ਦੇ ਛੇ ਵਰ੍ਹੇ ਪੂਰੇ ਹੋਣ ਤੇ ਡਿਜੀਟਲ ਇੰਡੀਆ ਦੀਆਂ ਵੱਖ ਵੱਖ ਯੋਜਨਾਵਾਂ ਦੇ ਲਾਭਪਾਤਰੀਆਂ ਨਾਲ ਗੱਲਬਾਤ ਕਰਨਗੇ

Posted On: 30 JUN 2021 12:44PM by PIB Chandigarh

ਡਿਜੀਟਲ ਇੰਡੀਆ ਨਾਲ ਜੁੜੇ ਸਮਾਜ ਅਤੇ ਗਿਆਨ ਅਰਥਚਾਰੇ ਵਿੱਚ ਤਬਦੀਲੀ ਲਿਆਉਣ ਦੇ ਸੰਕਲਪ ਨਾਲ ਸ਼ੁਰੂ ਕੀਤੀ ਗਈ ਇੱਕ ਮੁੱਖ ਪਹਿਲ ਡਿਜੀਟਲ ਇੰਡੀਆ 1 ਜੁਲਾਈ, 2021 ਨੂੰ ਆਪਣੀ 6 ਸਾਲਾਂ ਦੀ ਯਾਤਰਾ ਨੂੰ ਪੂਰਾ ਕਰੇਗੀ।

ਇਹ ਮਹੱਤਵਪੂਰਣ ਪ੍ਰੋਗਰਾਮ 1 ਜੁਲਾਈ, 2015 ਨੂੰ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੁਆਰਾ ਅਰੰਭ ਕੀਤਾ ਗਿਆ ਸੀ ਅਤੇ ਹੁਣ ਤੱਕ ਉਹ ਨਵੇਂ ਭਾਰਤ ਦੀਆਂ ਸਭ ਤੋਂ ਵੱਡੀਆਂ ਸਫਲਤਾ ਦੀਆਂ ਕਹਾਣੀਆਂ ਵਿੱਚੋਂ ਇੱਕ ਬਣ ਗਈ ਹੈ - ਜੋ ਸੇਵਾਵਾਂ ਨੂੰ ਯੋਗ ਬਣਾਉਣ, ਸਰਕਾਰ ਨੂੰ ਨਾਗਰਿਕਾਂ ਦੇ ਨੇੜੇ ਲਿਆਉਣ,  ਨਾਗਰਿਕਾਂ ਦੀ ਸ਼ਮੂਲੀਅਤ ਨੂੰ ਉਤਸ਼ਾਹਤ ਕਰਨ ਅਤੇ ਲੋਕਾਂ ਦੇ ਸ਼ਕਤੀਕਰਨ ਨਾਲ ਜੁੜੀ ਹੋਈ ਹੈ।

ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀਆਂ ਫੇਵਰਿਟ ਪਹਿਲਕਦਮੀਆਂ ਵਿੱਚੋਂ ਇੱਕ ਇਸ ਪਹਿਲਕਦਮੀ ਨੇ ਛੇ ਸਾਲ ਪੂਰੇ ਹੋਣ ਤੇ ਭਾਰਤ ਸਰਕਾਰ ਦੇ ਇਲੈਕਟ੍ਰੋਨਿਕਸ ਅਤੇ ਸੂਚਨਾ ਟੈਕਨੋਲੋਜੀ ਮੰਤਰਾਲਾ, ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਹਾਜ਼ਰੀ ਵਿੱਚ ਇਸ ਦਿਨ ਨੂੰ ਇੱਕ ਵਿਸ਼ੇਸ਼ ਮੌਕੇ ਵੱਜੋਂ ਮਨਾਏਗਾ ਜੋ ਡਿਜਿਟਲ ਇੰਡੀਆ ਦੀਆਂ ਵੱਖ-ਵੱਖ ਯੋਜਨਾਵਾਂ ਦੇ ਲਾਭਪਾਤਰੀਆਂ ਨੂੰ ਸੰਬੋਧਨ ਕਰਨਗੇ ਅਤੇ ਉਨ੍ਹਾਂ ਨਾਲ ਗੱਲਬਾਤ ਕਰਨਗੇ। 

1 ਜੁਲਾਈ ਨੂੰ ਹੋਣ ਵਾਲੇ ਇਸ ਪ੍ਰੋਗਰਾਮ ਦੀ ਸ਼ੁਰੂਆਤ ਇਲੈਕਟ੍ਰੋਨਿਕਸ ਅਤੇ ਆਈਟੀ., ਕਾਨੂੰਨ ਅਤੇ ਨਿਆਂ ਅਤੇ ਸੰਚਾਰ ਮੰਤਰੀ ਸ਼੍ਰੀ ਰਵੀ ਸ਼ੰਕਰ ਪ੍ਰਸਾਦ ਦੀਆਂ ਉਦਘਾਟਨੀ ਟਿੱਪਣੀਆਂ ਨਾਲ ਹੋਵੇਗੀ।

ਫਿਰ ਡਿਜੀਟਲ ਇੰਡੀਆ ਦੀਆਂ ਪ੍ਰਮੁੱਖ ਪ੍ਰਾਪਤੀਆਂ 'ਤੇ ਇਕ ਵੀਡੀਓ ਦੀ ਪੇਸ਼ਕਾਰੀ ਹੋਵੇਗੀ ਜੋ ਪ੍ਰਧਾਨ ਮੰਤਰੀ ਦੀ ਡਿਜਿਟਲ ਇੰਡੀਆ ਦੀਆਂ ਵੱਖ ਵੱਖ ਯੋਜਨਾਵਾਂ ਦੇ ਲਾਭਪਾਤਰੀਆਂ ਨਾਲ ਇੰਟਰ ਐਕਟਿਵ ਸੈਸ਼ਨ ਤੱਕ ਜਾਵੇਗੀ, ਜਿਸਦਾ ਸੰਚਾਲਨ ਮੀਟਵਾਈ ਦੇ ਸਕੱਤਰ ਸ਼੍ਰੀ ਅਜੈ ਸਾਹਨੀ ਵੱਲੋਂ ਕੀਤਾ ਜਾਵੇਗਾ।  

“ਇਹ ਬਹੁਤ ਹੀ ਇੰਟਰਐਕਟਿਵ ਅਤੇ ਜਾਣਕਾਰੀ ਭਰਪੂਰ ਸੈਸ਼ਨ ਹੋਣ ਜਾ ਰਿਹਾ ਹੈ ਜਿਸ ਵਿੱਚ ਪ੍ਰਧਾਨ ਮੰਤਰੀ ਦੇਸ਼ ਭਰ ਦੇ ਡਿਜੀਟਲ ਇੰਡੀਆ ਦੇ ਲਾਭਪਾਤਰੀਆਂ ਨਾਲ ਗੱਲਬਾਤ ਕਰਨਗੇ। ਇਹ ਸਾਡੇ ਲਈ ਮਾਣ ਵਾਲਾ ਪਲ ਹੈ ਕਿਉਂਕਿ ਸਾਨੂੰ ਪ੍ਰਧਾਨ ਮੰਤਰੀ ਤੋਂ ਮਿਲਿਆ ਮਾਰਗ ਦਰਸ਼ਨ ਅਤੇ ਸਹਾਇਤਾ ਬੇਮਿਸਾਲ ਹੈ। ਡਿਜੀਟਲ ਇੰਡੀਆ ਕਾਰਪੋਰੇਸ਼ਨ ਦੇ ਐਮਡੀ ਅਤੇ ਸੀਈਓ ਅਤੇ ਐਨਈਜੀਡੀ, ਮੀਟਵਾਈ  ਦੇ ਪ੍ਰਧਾਨ ਅਤੇ ਸੀਈਓ ਅਭਿਸ਼ੇਕ ਸਿੰਘ ਨੇ ਪ੍ਰੋਗਰਾਮ ਤੋਂ ਪਹਿਲਾਂ ਕਿਹਾ, " ਅਸੀਂ ਉਨ੍ਹਾਂ ਦੀ ਯੋਗ ਅਗਵਾਈ ਵਿੱਚ ਡਿਜਿਟਲ ਇੰਡੀਆ ਦੀਆਂ ਪਹਿਲਕਦਮੀਆਂ ਨੂੰ ਹੋਰ ਅੱਗੇ ਲਿਜਾਣ ਦੀ ਦਿਸ਼ਾ ਵੱਲ ਵੇਖ ਰਹੇ ਹਾਂ । 

ਇੰਟਰਐਕਟਿਵ ਸੈਸ਼ਨ ਦੇ ਬਾਅਦ ਪ੍ਰਧਾਨ ਮੰਤਰੀ ਦਾ ਬਹੁਤ ਜਿਆਦਾ ਉਡੀਕਿਆ ਜਾ ਰਿਹਾ ਸੰਬੋਧਨ ਹੋਵੇਗਾ ਜਿਸ ਵਿੱਚ ਉਹ ਡਿਜੀਟਲ ਇੰਡੀਆ ਦੀਆਂ ਵੱਖ ਵੱਖ ਪ੍ਰਾਪਤੀਆਂ ਅਤੇ ਲੋਕਾਂ ਨੂੰ ਜੋੜਨ ਵਿੱਚ ਸਾਲਾਂ ਤੋਂ ਮਿਲੀ ਸਫਲਤਾ ਦੀ ਕਹਾਣੀ ਦੀ ਰੂਪ ਰੇਖਾ ਬਾਰੇ ਦੱਸਣਗੇ। ਉਹ ਵੱਖ-ਵੱਖ ਵਿਕਾਸ ਅਤੇ ਕਾਰਜਾਂ ਬਾਰੇ ਵੀ ਇਕ ਨਜ਼ਰੀਆ ਪੇਸ਼ ਕਰਨਗੇ, ਜੋ ਯੋਜਨਾ ਨੂੰ ਅੱਗੇ ਲੈ ਜਾਣਗੇ।  

ਸਾਰੇ ਹੀ ਸੰਵਾਦ ਅਤੇ ਸੰਬੋਧਨ ਸਮਾਰੋਹ ਵਿੱਚ ਵਰਚੁਅਲ ਕੀਤੇ ਜਾਣਗੇ। ਅਸੀਂ ਤੁਹਾਨੂੰ ਸਾਰਿਆਂ ਨੂੰ 1 ਜੁਲਾਈ 2021 ਨੂੰ  11:00 ਵਜੇ https://pmindiawebcast.nic.in ਰਾਹੀਂ ਇਸ ਸ਼ਾਨਦਾਰ ਪ੍ਰੋਗਰਾਮ ਲਈ ਬੁਲਾਉਣਾ ਚਾਹੁੰਦੇ ਹਾਂ। ਸਿੱਧਾ ਪ੍ਰਸਾਰਣ ਡਿਜੀਟਲ ਇੰਡੀਆ ਦੀ ਫੇਸਬੁੱਕ ਅਤੇ ਯੂ ਟਯੂਬ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਵੀ ਉਪਲਬਧ ਹੈ।  

-------------------- 

ਮੋਨਿਕਾ 



(Release ID: 1731538) Visitor Counter : 190