ਭਾਰੀ ਉਦਯੋਗ ਮੰਤਰਾਲਾ

ਭਾਰਤ ਨੂੰ ਆਟੋਮੋਬਾਈਲ ਲਈ ਏਸ਼ੀਆ ਦਾ ਸਭ ਤੋਂ ਲੰਬਾ ਤੇ ਵਿਸ਼ਵ ਦਾ 5ਵਾਂ ਲੰਬਾ ਹਾਈ ਸਪੀਡ ਟਰੈਕ ਮਿਲਿਆ


ਆਉਂਦੇ ਸਾਲਾਂ ਵਿੱਚ ਭਾਰਤ ਆਟੋਮੇਨਯੂਫੈਕਚਰਿੰਗ ਹੱਬ ਬਣਨ ਵਾਲਾ ਹੈ : ਸ਼੍ਰੀ ਪ੍ਰਕਾਸ਼ ਜਾਵਡੇਕਰ

Posted On: 29 JUN 2021 2:44PM by PIB Chandigarh

ਭਾਰਤੀ ਉਦਯੋਗ ਅਤੇ ਜਨਤਕ ਉੱਦਮ ਬਾਰੇ ਕੇਂਦਰੀ ਮੰਤਰੀ ਸ਼੍ਰੀ ਪ੍ਰਕਾਸ਼ ਜਾਵਡੇਕਰ ਨੇ ਅੱਜ ਇੰਦੌਰ ਵਿੱਚ ਨੈਟਰੈਕਸ (ਐੱਨ ਏ ਟੀ ਆਰ ਏ ਐਕਸ) — ਹਾਈ ਸਪੀਡ ਟਰੈਕ (ਐੱਚ ਐੱਸ ਟੀ) , ਜੋ ਏਸ਼ੀਆ ਵਿੱਚ ਅਜਿਹਾ ਸਭ ਤੋਂ ਲੰਬਾ ਟਰੈਕ ਹੈ ਦਾ ਉਦਘਾਟਨ ਕੀਤਾ । ਨੈਟਰੈਕਸ 1,000 ਏਕੜ ਜ਼ਮੀਨ ਵਿੱਚ ਵਿਕਸਿਤ ਕੀਤਾ ਦੋ ਪਹੀਆ ਤੋਂ ਲੈ ਕੇ ਭਾਰੀ ਟਰੈਕਟਰ ਟਰਾਲਿਆਂ ਵਾਹਨਾਂ ਦੀਆਂ ਸਭ ਤੋਂ ਵੱਡੀਆਂ ਸ਼੍ਰੇਣੀਆਂ ਲਈ ਹਰ ਤਰ੍ਹਾਂ ਦੇ ਹਾਈ ਸਪੀਡ ਪਰਫੋਰਮੈਂਸ ਟੈਸਟ ਲਈ ਵੰਨ ਸਟਾਪ ਸੋਲਿਊਸ਼ਨ ਹੈ ।



ਵਿਸ਼ਵ ਸ਼੍ਰੇਣੀ ਦੇ 11.3 ਕਿਲੋਮੀਟਰ ਹਾਈ ਸਪੀਡ ਟਰੈਕ ਦੇ ਈ—ਉਦਘਾਟਨ ਵਿੱਚ ਬੋਲਦਿਆਂ ਸ਼੍ਰੀ ਜਾਵਡੇਕਰ ਨੇ ਕਿਹਾ ਕਿ ਭਾਰਤ ਆਟੋਮੋਬਾਈਲ ਮੇਨਯੂਫੈਕਚਰਿੰਗ ਅਤੇ ਸਪੇਅਰ ਪਾਰਟਸ ਦਾ ਹੱਬ ਬਣੇਗਾ । ਮੰਤਰੀ ਨੇ ਕਿਹਾ, ਅਸੀਂ "ਆਤਮਨਿਰਭਰ ਭਾਰਤ" ਵੱਲ ਤੇਜ਼ੀ ਨਾਲ ਵੱਧ ਰਹੇ ਹਾਂ ਅਤੇ ਇਸ ਦਿਸ਼ਾ ਵਿੱਚ ਸਰਬਪੱਖੀ ਯਤਨ ਕੀਤੇ ਜਾ ਰਹੇ ਹਨ । ਉਹਨਾਂ ਕਿਹਾ ਕਿ ਉਹਨਾਂ ਦਾ ਮੰਤਰਾਲਾ ਪ੍ਰਧਾਨ ਮੰਤਰੀ ਦੇ ਸੁਪਨੇ ਨੂੰ ਯਕੀਨੀ ਬਣਾਉਣ ਲਈ ਕਿ ਭਾਰਤ ਆਟੋਮੇਨਯੂਫੈਕਚਰਿੰਗ ਦਾ ਇੱਕ ਹੱਬ ਬਣ ਗਿਆ ਹੈ, ਲਈ ਵਚਨਬੱਧ ਹੈ । ਉਹਨਾਂ ਕਿਹਾ ਆਟੋਮੋਬਾਈਲਸ ਦਾ ਵਿਸਥਾਰ ਅਤੇ ਮੇਨਯੂਫੈਕਚਰਿੰਗ ਉਦਯੋਗ ਰੁਜ਼ਗਾਰ ਪੈਦਾ ਕਰਨ ਵਿੱਚ ਮਦਦ ਕਰਨਗੇ । 
ਮੰਤਰੀ ਨੇ ਅੱਗੇ ਕਿਹਾ ਕਿ ਰੇਲਵੇਜ਼ , ਹਾਈ ਮਾਰਗ ਅਤੇ ਪਾਣੀ ਮਾਰਗਾਂ ਦੇ ਪਾ੍ਜੈਕਟ , ਜਿਹੜੇ ਕਈ ਸਾਲਾਂ ਤੋਂ ਰੁਲ ਰਹੇ ਸਨ , ਅੱਜ ਮਜ਼ਬੂਤ ਸਿਆਸੀ ਸ਼ਕਤੀ ਕਰਕੇ ਮੁਕੰਮਲ ਕੀਤੇ ਜਾ ਰਹੇ ਹਨ ।

ਇਸ ਮੌਕੇ ਤੇ ਬੋਲਦਿਆਂ ਭਾਰੀ ਉਦਯੋਗ ਤੇ ਜਨਤਕ ਉੱਦਮ ਦੇ ਰਾਜ ਮੰਤਰੀ ਸ਼੍ਰੀ ਅਰਜੁਨ ਰਾਮ ਮੇਘਵਾਲ ਨੇ ਕਿਹਾ ਕਿ ਸਰਕਾਰ ਮੇਨਯੂਫੈਕਚਰਿੰਗ ਤੇ ਆਟੋਮੋਬਾਈਲ ਉਦਯੋਗ ਨੂੰ ਉਤਸ਼ਾਹਿਤ ਕਰ ਰਹੀ ਹੈ, ਕਿਉਂਕ ਇਹ ਰਾਸ਼ਟਰ ਨੂੰ ਵੱਡੇ ਪੈਮਾਨੇ ਤੇ ਸ਼ਕਤੀਸ਼ਾਲੀ ਬਣਾਉਣ ਵਿੱਚ ਮਦਦ ਕਰਨਗੇ ।
ਨੈਟਰੈਕਸ ਕੇਂਦਰ ਵਿੱਚ ਜਿਵੇਂ ਵੱਧ ਤੋਂ ਵੱਧ ਸਪੀਡ , ਐਕਸਲੇਰੇਸ਼ਨ , ਲਗਾਤਾਰ ਸਪੀਡ ਫਿਯੂਲ ਖ਼ਪਤ , ਅਸਲੀ ਸੜਕੀ ਡਰਾਈਵਿੰਗ ਸਿਮੂਲੇਸ਼ਨ ਰਾਹੀਂ ਕਾਰਬਨ ਨਿਕਾਸੀ ਦੇ ਟੈਸਟ , ਹਾਈ ਸਪੀਡ ਹੈਂਡਲਿੰਗ ਨੂੰ ਮਾਪਣ ਲਈ ਬਹੁਪੱਖੀ ਟੈਸਟ ਸਮਰੱਥਾਵਾਂ  ਹਨ । ਇਸ ਤੋਂ ਇਲਾਵਾ ਨੈਟਰੈਕਸ ਲੇਨ ਬਦਲਣ , ਹਾਈ ਸਪੀਡ ਡਿਊਰੇਬਿਲਟੀ ਟੈਸਟਿੰਗ ਆਦਿ ਦੌਰਾਨ ਕੀਤੀਆਂ ਜਾਣ ਵਾਲੀਆਂ ਹਰਕਤਾਂ ਦੀ ਸਥਿਰਤਾ ਮੁਲਾਂਕਣ ਵੀ ਕਰ ਸਕਦਾ ਹੈ ਅਤੇ ਵਾਹਨ ਡੈਨਮੈਕਸ ਲਈ ਸੈਂਟਰ ਆਫ ਐਕਸੇਲੈਂਸ ਐੱਚ ਐੱਸ ਟੀ ਹਾਈ ਐਂਡ ਕਾਰਾਂ , ਜਿਵੇਂ ਬੀ ਐੱਮ ਡਬਲਯੁ , ਮਰਸੀਡੀਜ਼ , ਆੱਡੀ , ਫਰਾਰੀ , ਲੈਂਬੋਰਗਿਨੀ ਤੇ ਟੈਸਲਾ ਤੇ ਹੋਰ ਇਹੋ ਜਿਹੀਆਂ ਕਾਰਾਂ ਦੀ ਵੱਧ ਤੋਂ ਵੱਧ ਰਫਤਾਰ ਸਮਰੱਥਾ ਮਾਪਣ ਲਈ ਵਰਤਿਆ ਜਾਂਦਾ ਹੈ , ਜਿਸ ਨੂੰ ਕਿਸੇ ਵੀ ਭਾਰਤੀ ਟੈਸਟ ਟਰੈਕ ਵਿੱਚ ਮਾਪਿਆ ਨਹੀਂ ਜਾ ਸਕਦਾ । ਮੱਧ ਪ੍ਰਦੇਸ਼ ਦੇ ਕੇਂਦਰ ਵਿੱਚ ਸਥਿਤ ਹੋਣ ਕਰਕੇ ਇਹ ਮੁੱਖ ਓ ਈ ਐੱਮਜ਼ ਲਈ ਪਹੁੰਚ ਯੋਗ ਹੈ । ਵਿਦੇਸ਼ੀ ਓ ਈ ਐੱਮਜ਼ ਨੈਟਰੈਕਸ ਐੱਚ ਐੱਸ ਟੀ ਵੱਲ ਭਾਰਤੀ ਹਾਲਤਾਂ ਲਈ ਪ੍ਰੋਟੋਟਾਈਪ ਕਾਰਾਂ ਵਿਕਸਿਤ ਕਰਨ ਲਈ ਵੇਖਣਗੇ । ਇਸ ਵੇਲੇ ਵਿਦੇਸ਼ੀ ਓ ਈ ਐੱਮਜ਼ ਹਾਈ ਸਪੀਡ ਟੈਸਟ ਜ਼ਰੂਰਤਾਂ ਲਈ ਆਪੋ ਆਪਣੇ ਵਿਦੇਸ਼ਾਂ ਦੇ ਹਾਈ ਸਪੀਡ ਟਰੈਕਾਂ ਵਿੱਚ ਜਾਂਦੇ ਹਨ ।
ਇਹ ਹਾਈ ਸਪੀਡ ਪਰਫੋਰਮੈਂਸ ਟੈਸਟਾਂ ਦੇ ਸਭ ਕੁਝ ਲਈ ਵੰਨ ਸਟਾਪ ਸੋਲਿਊਸ਼ਨ ਹੈ , ਕਿਉਂਕਿ ਵਿਸ਼ਵ ਦਾ ਇੱਕ ਸਭ ਤੋਂ ਵੱਡਾ ਹਾਈ ਸਪੀਡ ਟਰੈਕ ਹੈ । ਇਹ ਵਾਹਨਾਂ ਦੀ ਵੱਡੀ ਸ਼੍ਰੇਣੀ ਲਈ ਸੇਵਾਵਾਂ ਦੇ ਸਕਦਾ ਹੈ, ਜਿਵੇਂ 2 ਪਹੀਆ ਵਾਹਨਾਂ ਤੋਂ ਲੈ ਕੇ ਸਭ ਤੋਂ ਭਾਰੀ ਟਰੈਕਟਰ ਟਰਾਲਿਆਂ ਲਈ ਸਟੀਅਰਿੰਗ ਕੰਟਰੋਲ ਨਾਲ ਵਾਹਨ ਵੱਧ ਤੋਂ ਵੱਧ 385 ਕਿਲੋਮੀਟਰ ਪ੍ਰਤੀ ਘੰਟਾ ਨਾਲ ਮੋੜ ਕੱਟ ਸਕਦਾ ਹੈ ਅਤੇ ਇਸ ਦੇ ਕੰਡੇ ਬਹੁਤ ਘੱਟ ਅੰਡਾ ਆਕਾਰ ਦੇ ਹਨ, ਜਿਸ ਨਾਲ ਇਹ ਵਿਸ਼ਵ ਦਾ ਸਭ ਤੋਂ ਸੁਰੱਖਿਅਤ ਟੈਸਟ ਟਰੈਕ ਵੀ ਹੈ ।

 

*****************

 

ਜੀ ਕੇ



(Release ID: 1731181) Visitor Counter : 292