ਸੱਭਿਆਚਾਰ ਮੰਤਰਾਲਾ
ਨੇਤਾ ਜੀ ਸੁਭਾਸ ਚੰਦਰ ਬੋਸ ਦੀਆਂ ਕਲਾਕ੍ਰਿਤੀਆਂ ਦੇ ਸਬੰਧ ਵਿੱਚ ਸੱਭਿਆਚਾਰ ਮੰਤਰਾਲੇ ਦਾ ਸਪਸ਼ਟੀਕਰਨ
Posted On:
27 JUN 2021 8:42PM by PIB Chandigarh
ਸੱਭਿਆਚਾਰ ਮੰਤਰਾਲੇ ਨੇ ਸਪੱਸ਼ਟ ਕੀਤਾ ਹੈ ਕਿ ਨੇਤਾ ਜੀ ਸੁਭਾਸ ਚੰਦਰ ਬੋਸ ਦੀਆਂ ਗੁੰਮ ਹੋਈਆਂ ਕਲਾਕ੍ਰਿਤੀਆਂ ਬਾਰੇ ਮੀਡੀਆ ਵਿਚ ਛਪ ਰਹੀਆਂ ਖ਼ਬਰਾਂ ਪੂਰੀ ਤਰ੍ਹਾਂ ਝੂਠ ਹਨ। ਮੰਤਰਾਲੇ ਨੇ ਕਿਹਾ ਹੈ ਕਿ ਇਸ ਸਾਲ 23 ਜਨਵਰੀ ਨੂੰ ਕੋਲਕਾਤਾ ਦੇ ਵਿਕਟੋਰੀਆ ਮੈਮੋਰੀਅਲ ਵਿਖੇ ਨੇਤਾ ਜੀ ਸੁਭਾਸ ਚੰਦਰ ਬੋਸ ਦੀ 125 ਵੀਂ ਜਯੰਤੀ ਦੀ ਯਾਦ ਵਿੱਚ ਇੱਕ ਸਮਾਰੋਹ ਦੌਰਾਨ ਇੱਕ ਪ੍ਰਦਰਸ਼ਨੀ ਦਾ ਉਦਘਾਟਨ ਕੀਤਾ ਗਿਆ ਸੀ, ਜਿਥੇ ਇਹ ਕਲਾਕ੍ਰਿਤੀਆਂ ਪ੍ਰਦਰਸ਼ਤ ਕੀਤੀਆਂ ਗਈਆਂ ਸਨ। ਇਹ ਕਲਾਕ੍ਰਿਤੀਆਂ ਢੁਕਵੀਂ ਪ੍ਰਕ੍ਰਿਆ ਦਾ ਪਾਲਣ ਕਰਨ ਤੋਂ ਬਾਅਦ ਭਾਰਤੀ ਪੁਰਾਤਨ ਸਰਵੇਖਣ ਵਿਭਾਗ ਵੱਲੋਂ ਲਾਲ ਕਿਲਾ ਮਿਉਜ਼ੀਅਮ ਤੋਂ ਵਿਕਟੋਰੀਆ ਮੈਮੋਰੀਅਲ ਲਈ ਉਧਾਰ ਲਈਆਂ ਗਈਆਂ ਸਨ, ਜਿਸ ਵਿੱਚ ਦੋਵਾਂ ਸੰਸਥਾਵਾਂ ਦਰਮਿਆਨ ਰਸਮੀ ਸਮਝੌਤਾ ਹੋਇਆ ਸੀ। ਐਮਓਯੂ 6 ਮਹੀਨਿਆਂ ਲਈ ਵੈਧ ਹੈ ਅਤੇ ਅੱਗੇ ਇਕ ਸਾਲ ਤੱਕ ਵਧਾਉਣ ਯੋਗ ਹੈ। ਇਹ ਕਲਾਕ੍ਰਿਤੀਆਂ ਢੁਕਵੀਂ ਐਸਕੋਰਟ ਅਤੇ ਬੀਮੇ ਨਾਲ ਕੋਲਕਾਤਾ ਭੇਜੀਆਂ ਗਈਆਂ ਸਨ। ਮੰਤਰਾਲੇ ਨੇ ਅੱਗੇ ਕਿਹਾ ਹੈ ਕਿ ਪੁਰਾਤਨ ਚੀਜ਼ਾਂ ਨੂੰ ਉਧਾਰ ਲੈਣਾ ਤੇ ਦੇਣਾ ਅਤੇ ਪ੍ਰਦਰਸ਼ਨ ਅਜਾਇਬ ਘਰਾਂ ਵਿਚਾਲੇ ਨਿਯਮਤ ਅਭਿਆਸ ਹਨ। ਇਸ ਮਾਮਲੇ ਵਿੱਚ, ਦੋਵੇਂ ਏਐਸਆਈ ਅਤੇ ਵੀਐਮਐਚ ਸੱਭਿਆਚਾਰ ਮੰਤਰਾਲੇ ਦੇ ਪ੍ਰਬੰਧਕੀ ਕੰਟਰੋਲ ਅਧੀਨ ਹਨ।
---------------
ਐਨ ਬੀ /ਯੂ ਡੀ
(Release ID: 1730779)
Visitor Counter : 132