ਸੱਭਿਆਚਾਰ ਮੰਤਰਾਲਾ

ਅੱਜ ਅੰਤਰਰਾਸ਼ਟਰੀ ਯੋਗ ਦਿਵਸ ਤੇ ਦੇਸ਼ ਭਰ ਵਿੱਚ "ਯੋਗ — ਇੱਕ ਭਾਰਤੀ ਵਿਰਾਸਤ" ਦੇ ਥੀਮ ਤੇ 75 ਵਿਰਾਸਤੀ ਥਾਵਾਂ ਤੇ ਯੋਗ ਪ੍ਰੋਗਰਾਮ ਆਯੋਜਿਤ ਕੀਤੇ ਗਏ


ਸ਼੍ਰੀ ਪ੍ਰਹਲਾਦ ਸਿੰਘ ਪਟੇਲ ਨੇ ਨੌਜਵਾਨਾਂ ਨੂੰ ਸਿਹਤਮੰਦ ਅਤੇ ਖੁਸ਼ਹਾਲ ਭਵਿੱਖ ਲਈ ਯੋਗ ਨੂੰ ਅਪਨਾਉਣ ਦੀ ਅਪੀਲ ਕੀਤੀ

Posted On: 21 JUN 2021 1:04PM by PIB Chandigarh

ਸਭਿਆਚਾਰ ਅਤੇ ਸੈਰ ਸਪਾਟਾ ਰਾਜ ਮੰਤਰੀ (ਸੁਤੰਤਰ ਚਾਰਜ) ਸ਼੍ਰੀ ਪ੍ਰਹਲਾਦ ਸਿੰਘ ਪਟੇਲ ਨੇ ਅੱਜ 7ਵੇਂ ਅੰਤਰਰਾਸ਼ਟਰੀ ਯੋਗ ਦਿਵਸ ਮੌਕੇ ਦਿੱਲੀ ਵਿੱਚ ਇਤਿਹਾਸਕ ਲਾਲ ਕਿਲੇ ਵਿਖੇ ਸਭਿਆਚਾਰ ਤੇ ਸੈਰ ਸਪਾਟਾ ਮੰਤਰਾਲਾ ਦੇ ਅਧਿਕਾਰੀਆਂ ਦੇ ਨਾਲ ਨਾਲ ਯੋਗ ਮਾਹਰਾਂ ਅਤੇ ਯੋਗ ਪ੍ਰਸ਼ੰਸਕਾਂ ਨਾਲ ਯੋਗ ਕੀਤਾ । ਕੇਂਦਰੀ ਮੰਤਰੀ ਨੇ "ਆਜ਼ਾਦੀ ਦਾ ਅੰਮ੍ਰਿਤ ਮਹਾਉਤਸਵ" ਮੁਹਿੰਮ ਦੇ ਇੱਕ ਹਿੱਸੇ ਵਜੋਂ "ਯੋਗ—ਇੱਕ ਭਾਰਤੀ ਵਿਰਾਸਤ" ਮੁਹਿੰਮ ਦੀ ਅਗਵਾਈ ਕੀਤੀ । ਆਜ਼ਾਦੀ ਦੇ 75 ਵਰਿ੍ਹਆਂ ਦੀ ਯਾਦ ਵਿੱਚ ਮੰਤਰਾਲੇ ਦੀਆਂ ਸਾਰੀਆਂ ਸੰਸਥਾਵਾਂ ਨੇ ਸਰਗਰਮ ਹਿੱਸੇਦਾਰੀ ਨਾਲ 75 ਸਭਿਆਚਾਰ ਵਿਰਾਸਤੀ ਸਥਾਨਾਂ ਤੇ ਪ੍ਰੋਗਰਾਮ ਆਯੋਜਿਤ ਕੀਤੇ । ਮੌਜੂਦਾ ਮਹਾਮਾਰੀ ਸਥਿਤੀ ਦੇ ਮੱਦੇਨਜ਼ਰ ਯੋਗ ਵਿੱਚ ਹਿੱਸਾ ਲੈਣ ਵਾਲਿਆਂ ਦੀ ਗਿਣਤੀ ਹਰੇਕ ਜਗ੍ਹਾ ਤੇ 20 ਤੱਕ ਸੀਮਤ ਕੀਤੀ ਗਈ ਸੀ । ਕੇਂਦਰੀ ਮੰਤਰੀ ਅਤੇ ਪ੍ਰੋਗਰਾਮ ਵਿੱਚ ਸ਼ਾਮਲ ਹੋਣ ਵਾਲਿਆਂ ਨੇ ਅੰਤਰਰਾਸ਼ਟਰੀ ਯੋਗ ਦਿਵਸ ਮੌਕੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੇ ਸੰਬੋਧਨ ਦਾ ਲਾਈਵ ਟੈਲੀਕਾਸਟ ਦੇਖਿਆ ।
ਕੇਂਦਰੀ ਮੰਤਰੀ ਸ਼੍ਰੀ ਨਿਤਿਨ ਗਡਕਰੀ , ਗੋਆ ਦੇ ਮੁੱਖ ਮੰਤਰੀ ਸ਼੍ਰੀ ਪ੍ਰਮੋਦ ਸਾਵੰਤ , ਲੱਦਾਖ ਤੋਂ ਸੰਸਦ ਮੈਂਬਰ ਸ਼੍ਰੀ ਯਾਮਾਂਯੰਗ ਸਿਰਿੰਗ ਨਾਮਗਾਇਲ ਅਤੇ ਹੋਰ ਪਤਵੰਤੇ ਸੱਜਣਾਂ ਨੇ ਸਭਿਆਚਾਰ ਮੰਤਰਾਲੇ ਵੱਲੋਂ ਅੱਜ ਵੱਖ ਵੱਖ ਥਾਵਾਂ ਤੇ ਆਯੋਜਿਤ ਕੀਤੇ ਪ੍ਰੋਗਰਾਮਾਂ ਵਿੱਚ ਹਿੱਸਾ ਲਿਆ ।



ਲਾਲ ਕਿਲੇ ਵਿਖੇ ਯੋਗ ਜਸ਼ਨਾਂ ਤੋਂ ਬਾਅਦ ਮੀਡੀਆ ਕਰਮੀਆਂ ਨਾਲ ਗੱਲਬਾਤ ਕਰਦਿਆਂ ਸ਼੍ਰੀ ਪ੍ਰਹਲਾਦ ਸਿੰਘ ਪਟੇਲ ਨੇ ਕਿਹਾ ਕਿ , ਯੋਗ ਇੱਕ ਮਹਾਨ ਵਿਰਾਸਤ ਹੈ । ਦੇਸ਼ ਭਰ ਵਿੱਚ ਇਸ ਵੈੱਲਨੈੱਸ ਮੰਤਰ ਨੂੰ ਹਰਮਨ ਪਿਆਰਾ ਬਣਾਉਣ ਦਾ ਸਿਹਰਾ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੇ ਸਿਰ ਜਾਂਦਾ ਹੈ ਅਤੇ ਸਿੱਟੇ ਵਜੋਂ ਅੱਜ ਪੂਰਾ ਵਿਸ਼ਵ ਅੰਤਰਰਾਸ਼ਟਰੀ ਯੋਗ ਦਿਵਸ ਮਨਾ ਰਿਹਾ ਹੈ ਅਤੇ ਲੋਕਾਂ ਨੇ ਇਸ ਨੂੰ ਆਪਣੀ ਜਿ਼ੰਦਗੀ ਦਾ ਇੱਕ ਅਨਿੱਖੜਵਾਂ ਹਿੱਸਾ ਬਣਾ ਲਿਆ ਹੈ । ਉਹਨਾਂ ਨੇ ਹੋਰ ਕਿਹਾ ਕਿ ਆਈ ਡੀ ਵਾਈ 2021 ਆਜ਼ਾਦੀ ਦੇ 75 ਸਾਲਾਂ ਦੀ ਯਾਦ ਨੂੰ ਮਨਾਉਣ ਲਈ ਅੰਮ੍ਰਿਤ ਮਹਾਉਤਸਵ ਦੇ ਇੱਕ ਹਿੱਸੇ ਵਜੋਂ ਮਨਾਇਆ ਜਾ ਰਿਹਾ ਹੈ । ਇਸ ਤਰ੍ਹਾਂ ਸਭਿਆਚਾਰ ਮੰਤਰਾਲੇ ਨੇ ਦੇਸ਼ ਭਰ ਵਿੱਚ 75 ਵਿਰਾਸਤੀ ਥਾਵਾਂ ਤੇ ਯੋਗ ਪ੍ਰੋਗਰਾਮ ਆਯੋਜਿਤ ਕੀਤੇ ਹਨ । ਉਹਨਾਂ ਨੇ ਨੌਜਵਾਨਾ ਨੂੰ ਇੱਕ ਸਿਹਤਮੰਦ ਅਤੇ ਖੁਸ਼ਹਾਲ ਭਵਿੱਖ ਦਾ ਆਨੰਦ ਲੈਣ ਲਈ ਯੋਗ ਨੂੰ ਆਪਣੀਆਂ ਜਿ਼ੰਦਗੀਆਂ ਵਿੱਚ ਸ਼ਾਮਲ ਕਰਨ ਦੀ ਅਪੀਲ ਕੀਤੀ ।



ਸ਼੍ਰੀ ਪਟੇਲ ਨੇ ਹੋਰ ਕਿਹਾ ਕਿ ਪ੍ਰਧਾਨ ਮੰਤਰੀ ਨੇ ਐਲਾਨ ਕੀਤਾ ਹੈ ਕਿ ਵਿਸ਼ਵ ਅੱਜ ਐੱਮ ਯੋਗ ਐਪ ਪ੍ਰਾਪਤ ਕਰ ਰਿਹਾ ਹੈ , ਜਿਸ ਵਿੱਚ ਕਈ ਭਾਸ਼ਾਵਾਂ ਵਿੱਚ ਸਾਂਝਾ ਯੋਗ ਪ੍ਰੋਟੋਕੋਲ ਤੇ ਅਧਾਰਿਤ ਯੋਗ ਸਿਖਲਾਈ ਦੀਆਂ ਕਈ ਵੀਡੀਓਜ਼ ਮੁਹੱਈਆ ਕੀਤੀਆਂ ਜਾਣਗੀਆਂ । ਉਹਨਾਂ ਹੋਰ ਕਿਹਾ ਕਿ ਐੱਮ ਯੋਗ ਐਪ ਨਿਸ਼ਚਿਤ ਤੌਰ ਤੇ ਵਿਸ਼ਵ ਦੇ ਸਾਰੇ ਲੋਕਾਂ ਨੂੰ ਸਿਹਤਮੰਦ ਅਤੇ ਖੁਸ਼ਹਾਲ ਜਿ਼ੰਦਗੀ ਲਈ ਸਹਾਇਤਾ ਕਰੇਗੀ ।



ਲਾਲ ਕਿਲੇ ਤੇ ਯੋਗ ਪ੍ਰੋਟੋਕੋਲ ਪ੍ਰਦਰਸ਼ਨ ਅਚਾਰੀਆ ਪ੍ਰਤਿਸ਼ਠਾ ਦੀ ਨਿਗਰਾਨੀ ਹੇਠ ਕੀਤਾ ਗਿਆ ਹੈ । ਸਕੱਤਰ (ਸਭਿਆਚਾਰ) ਭਾਰਤ ਸਰਕਾਰ ਸ਼੍ਰੀ ਰਘੁਵੇਂਦਰਾ ਸਿੰਘ , ਸਕੱਤਰ (ਸੈਰ ਸਪਾਟਾ) ਭਾਰਤ ਸਰਕਾਰ ਸ਼੍ਰੀ ਅਰਵਿੰਦ ਸਿੰਘ ਅਤੇ ਮੰਤਰਾਲੇ ਦੇ ਹੋਰ ਸੀਨੀਅਰ ਅਧਿਕਾਰੀ ਵੀ ਇਸ ਯੋਗ ਮੁਹਿੰਮ ਵਿੱਚ ਹਾਜ਼ਰ ਹੋਏ ।



ਸਭਿਆਚਾਰ ਮੰਤਰਾਲੇ ਨੇ ਵਿਰਾਸਤੀ ਸਥਾਨਾਂ ਜਿਵੇਂ ਐਲੋਰਾ ਕੇਵਸ (ਔਰੰਗਾਬਾਦ) , ਨਾਲੰਦਾ (ਬਿਹਾਰ), ਸਾਬਰਮਤੀ ਆਸ਼ਰਮ (ਗੁਜਰਾਤ), ਹੰਪੀ (ਕਰਨਾਟਕ), ਲੱਦਾਖ ਸ਼ਾਂਤੀ ਸਤੂਪ (ਲੇਹ) , ਸਾਂਚੀ ਸਤੂਪ (ਵਿਦਿਸ਼ਾ) , ਸ਼ੀਸ਼ ਮਹਿਲ (ਪਟਿਆਲਾ) , ਰਾਜੀਵ ਲੋਚਨ ਮੰਦਿਰ (ਛੱਤੀਸਗੜ੍ਹ) , ਬੋਮਡਿੱਲਾ (ਅਰੁਣਾਚਲ ਪ੍ਰਦੇਸ਼) ਤੋਂ ਇਲਾਵਾ ਹੋਰਨਾਂ ਜਗ੍ਹਾ ਤੇ ਯੋਗ ਅਤੇ ਸਭਿਆਚਾਰ ਪ੍ਰੋਗਰਾਮ ਆਯੋਜਿਤ ਕੀਤੇ ।


ਸ਼ੀਸ਼ ਮਹਿਲ , ਪਟਿਆਲਾ


ਵਾਰੰਗਲ ਕਿਲਾ , ਵਾਰੰਗਲ


ਐਲੋਰਾ ਕੇਵਸ , ਔਰੰਗਾਬਾਦ


ਗੈਂਗਈ ਗੋਂਡਾ ਚੋਲਪੁਰਮ


ਬੋਮਡਿਲਾ , ਅਰੁਣਾਚਲ ਪ੍ਰਦੇਸ਼


ਰਾਜੀਵ ਲੋਚਨ ਮੰਦਿਰ , ਛੱਤੀਸਗੜ੍ਹ


ਹੈਂਪੀ ਸਰਕਲ

 

**********


ਐੱਨ ਬੀ / ਓ ਏ



(Release ID: 1729111) Visitor Counter : 134