ਪ੍ਰਧਾਨ ਮੰਤਰੀ ਦਫਤਰ

ਸਾਨੂੰ ਦੁਨੀਆ ਦੇ ਹਰੇਕ ਕੋਣੇ ਤੱਕ ਯੋਗ ਦੀ ਪਹੁੰਚ ਸੁਨਿਸ਼ਚਿਤ ਕਰਨ ਦੇ ਲਈ ਕੋਸ਼ਿਸ਼ਾਂ ਜ਼ਰੂਰ ਕਰਨੀਆਂ ਚਾਹੀਦੀਆਂ ਹਨ: ਪ੍ਰਧਾਨ ਮੰਤਰੀ ਮੋਦੀ

Posted On: 21 JUN 2021 8:11AM by PIB Chandigarh
 

https://youtu.be/S-4dl-O4XCU

 

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਯੋਗ ਆਚਾਰੀਆਂ ਤੇ ਯੋਗ ਪ੍ਰਚਾਰਕਾਂ ਅਤੇ ਯੋਗ ਨਾਲ ਜੁੜੇ ਹਰੇਕ ਵਿਅਕਤੀ ਨੂੰ ਇਹ ਸੁਨਿਸ਼ਚਿਤ ਕਰਨ ਦਾ ਸੱਦਾ ਦਿੱਤਾ ਕਿ ਯੋਗ ਦੁਨੀਆ ਦੇ ਹਰੇਕ ਕੋਣੇ ਤੱਕ ਪਹੁੰਚੇ। ਉਹ ਸੱਤਵੇਂ ਅੰਤਰਰਾਸ਼ਟਰੀ ਯੋਗ ਦਿਵਸਦੇ ਅਵਸਰ ਤੇ ਬੋਲ ਰਹੇ ਸਨ।

 

ਸ੍ਰੀਮਦ ਭਗਵਦਗੀਤਾ ਦੇ ਸਲੋਕ ਦੇ ਹਵਾਲੇ ਨਾਲ ਪ੍ਰਧਾਨ ਮੰਤਰੀ ਨੇ ਕਿਹਾ ਕਿ ਸਾਨੂੰ ਲਗਾਤਾਰ ਯੋਗ ਦੀ ਸਮੂਹਿਕ ਯਾਤਰਾ ਕਰਦੇ ਰਹਿਣ ਦੀ ਜ਼ਰੂਰਤ ਹੈ ਕਿਉਂਕਿ ਯੋਗ ਕੋਲ ਹਰੇਕ ਲਈ ਸਮਾਧਾਨ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਦੁਖਾਂ ਤੋਂ ਆਜ਼ਾਦੀ ਯੋਗ ਹੈ ਤੇ ਇਹ ਹਰੇਕ ਦੀ ਮਦਦ ਕਰਦਾ ਹੈ।

 

ਯੋਗ ਦੀ ਵਧਦੀ ਮਕਬੂਲੀਅਤ ਅਤੇ ਲੋਕਾਂ ਦੀ ਦਿਲਚਸਪੀ ਨੂੰ ਨੋਟ ਕਰਦਿਆਂ ਇਹ ਅਹਿਮ ਹੈ ਕਿ ਯੋਗ ਹਰੇਕ ਵਿਅਕਤੀ ਤੱਕ ਪਹੁੰਚੇ ਅਤੇ ਨਾਲ ਹੀ ਆਪਣੀ ਬੁਨਿਆਦ ਤੇ ਧੁਰੇ ਨੂੰ ਵੀ ਕਾਇਮ ਰੱਖੇ। ਯੋਗ ਆਚਾਰੀਆਂ ਅਤੇ ਸਾਨੂੰ ਸਭ ਨੂੰ ਯੋਗ ਹਰੇਕ ਤੱਕ ਲਿਜਾਣ ਦੇ ਕਾਰਜ ਵਿੱਚ ਆਪਣਾ ਯੋਗਦਾਨ ਪਾਉਣਾ ਚਾਹੀਦਾ ਹੈ।

 

*******

 

ਡੀਐੱਸ


(Release ID: 1728947) Visitor Counter : 196