ਆਯੂਸ਼
ਹੁਣ ਤੱਕ ਦੇ ਸਭ ਤੋਂ ਵੱਡੇ ਫਿਲੈਟਲਿਕ ਯਾਦਗਾਰਾਂ ਵਿੱਚੋਂ ਇੱਕ, ਭਾਰਤੀ ਡਾਕ ਆਈ ਡੀ ਵਾਈ — 2021 ਦੀ ਯਾਦ ਦੇ ਮੱਦੇਨਜ਼ਰ 800 ਸਥਾਨਾਂ ਦੇ ਇੱਕ ਵਿਸ਼ੇਸ਼ ਕੈਂਸਲੇਸ਼ਨ ਸਟੈਂਪ ਜਾਰੀ ਕਰੇਗਾ ।
Posted On:
19 JUN 2021 2:46PM by PIB Chandigarh
ਡਾਕ ਵਿਭਾਗ (ਇੰਡੀਆ ਪੋਸਟ) 21 ਜੂਨ 2021 ਨੂੰ ਵਿਸ਼ਵ ਯੋਗ ਦਿਵਸ ਦੀ ਰੂਹ ਨੂੰ ਕੈਪਚਰ ਕਰਨ ਲਈ “ਸਪੈਸ਼ਲ ਕੈਂਸਲੇਸ਼ਨ” ਲੈ ਕੇ ਆ ਰਿਹਾ ਹੈ । ਇਹ ਵਿਲੱਖਣ ਪਹਿਲਕਦਮੀ 7ਵੇਂ ਅੰਤਰਰਾਸ਼ਟਰੀ ਯੋਗ ਦਿਵਸ 2021 ਦੀ ਯਾਦਗਾਰ ਦੀ ਨਿਸ਼ਾਨੀ ਹੋਵੇਗੀ । ਭਾਰਤੀ ਡਾਕ ਇਹ ਸਪੈਸ਼ਲ ਕੈਂਸਲੇਸ਼ਨ ਭਾਰਤ ਭਰ ਵਿੱਚ 810 ਮੁੱਖ ਡਾਕ ਦਫਤਰਾਂ ਰਾਹੀਂ ਇੱਕ ਪਿਕਚਰ ਡਿਜ਼ਾਇਨ ਰਾਹੀਂ ਜਾਰੀ ਕਰੇਗਾ । ਇਹ ਹੁਣ ਤੱਕ ਦੇ ਸਭ ਤੋਂ ਵੱਡੇ ਫਿਲੈਟਲਿਕ ਸਮਾਗਮਾਂ ਵਿੱਚੋਂ ਇੱਕ ਬਣਨ ਜਾ ਰਿਹਾ ਹੈ ।
ਮੁੱਖ ਡਾਕ ਦਫਤਰਾਂ ਤੋਂ ਸਾਰੀਆਂ ਡਿਲਿਵਰੀਆਂ ਅਤੇ ਗ਼ੈਰ ਡਿਲਿਵਰੀਆਂ ਉੱਪਰ 21 ਜੂਨ 2021 ਨੂੰ ਬੁੱਕ ਕੀਤੀਆਂ ਸਾਰੀਆਂ ਮੇਲਾਂ ਤੇ ਇਸ ਸਪੈਸ਼ਲ ਕੈਂਸਲੇਸ਼ਨ ਨੂੰ ਚਿਪਕਾਵੇਗਾ । ਇਹ ਸਪੈਸ਼ਲ ਦ੍ਰਿਸ਼ ਵਾਲੀ ਕੈਂਸਲੇਸ਼ਨ ਸਟੈਂਪ ਅੰਤਰਰਾਸ਼ਟਰੀ ਯੋਗ ਦਿਵਸ 2021 ਦੇ ਗ੍ਰਾਫਿਕ ਡਿਜ਼ਾਇਨ ਦਾ ਛਾਪਾ ਜਾਂ ਸਿਆਹੀ ਦੇ ਨਾਲ ਨਿਸ਼ਾਨ ਦੋ ਭਾਸ਼ਾਵਾਂ ਹਿੰਦੀ ਅਤੇ ਅੰਗਰੇਜ਼ੀ ਵਿੱਚ ਹੋਵੇਗਾ । ਇਹ ਕੈਂਸਲੇਸ਼ਨ ਸਟੈਂਪ ਨੂੰ ਵਿਗਾੜ ਕੇ ਫਿਰ ਤੋਂ ਪੋਸਟਲ ਮਾਰਕਿੰਗ ਵਰਤੋਂ ਵਜੋਂ ਕੀਤਾ ਜਾ ਰਿਹਾ ਹੈ । ਅਜਿਹੀਆਂ ਕੈਂਸਲੇਸ਼ਨਸ ਕੀਮਤੀ ਇਕੱਠੇ ਕਰਨਯੋਗ ਹੁੰਦੀਆਂ ਹਨ ਅਤੇ ਅਕਸਰ ਫਲੈਟਲਿਕ ਅਧਿਐਨ ਦਾ ਵਿਸ਼ਾ ਹੁੰਦੀਆਂ ਹਨ ।
ਕਈ ਸਾਲਾਂ ਤੋਂ ਸਟੈਂਪ ਇਕੱਠਾ ਕਰਨ ਦੀ ਦਿਲਚਸਪੀ ਵਿੱਚ ਕਮੀ ਆਈ ਹੈ ਅਤੇ ਇਸ ਕਲਾ ਜਾਂ ਸ਼ੌਕ ਨੂੰ ਮੁੜ ਤੋਂ ਸੁਰਜੀਤ ਕਰਨ ਲਈ ਭਾਰਤੀ ਡਾਕ ਫਿਲੈਟਲਿਕਸ ਲਈ ਇੱਕ ਸਕੀਮ ਚਲਾਉਂਦੀ ਹੈ । ਉਹ ਨਾਮਜ਼ਦ ਡਾਕਘਰਾਂ ਵਿੱਚ ਫਿਲੈਟਲਿਕਸ ਬਿਊਰੋਸ ਅਤੇ ਕਾਉਂਟਰਸ ਤੇ ਸਟੈਂਪ ਇਕੱਠਾ ਕਰਨ ਵਾਲਿਆਂ ਲਈ ਸਟੈਂਪਾਂ ਉਪਲਬਧ ਕਰਵਾਉਂਦੇ ਹਨ । ਕੋਈ ਵੀ ਵਿਅਕਤੀ 200 ਰੁਪਏ ਜਮ੍ਹਾਂ ਕਰਵਾ ਕੇ ਇੱਕ ਫਿਲੈਟਲਿਕ ਜਮ੍ਹਾਂ ਖਾਤਾ ਅਸਾਨੀ ਨਾਲ ਖੋਲ੍ਹ ਸਕਦਾ ਹੈ ਅਤੇ ਅਜਿਹੀਆਂ ਵਸਤਾਂ ਜਿਵੇਂ ਸਟੈਂਪਾਂ ਅਤੇ ਵਿਸ਼ੇਸ਼ ਕਵਰਸ ਪ੍ਰਾਪਤ ਕਰ ਸਕਦਾ ਹੈ । ਇਸ ਤੋਂ ਇਲਾਵਾ ਯਾਦਗਾਰੀ ਸਟੈਂਪਾਂ ਕੇਵਲ ਫਿਲੈਟਲਿਕ ਬਿਊਰੋਸ ਅਤੇ ਕਾਉਂਟਰਸ ਜਾਂ ਫਿਲੈਟਲਿਕ ਜਮ੍ਹਾਂ ਖਾਤਾ ਸਕੀਮ ਤਹਿਤ ਹੀ ਉਪਲਬਧ ਹਨ । ਉਨ੍ਹਾਂ ਨੂੰ ਸੀਮਿਤ ਮਾਤਰਾ ਵਿੱਚ ਛਾਪਿਆ ਜਾਂਦਾ ਹੈ ।
ਕਈ ਸਾਲਾਂ ਤੋਂ ਯੋਗ ਅਤੇ ਅੰਤਰਰਾਸ਼ਟਰੀ ਯੋਗ ਦਿਵਸ ਫਿਲੈਟਲਿਕ ਯਾਦਗਾਰਾਂ ਦੇ ਹਰਮਨਪਿਆਰੇ ਵਿਸ਼ੇ ਰਹੇ ਹਨ । 2015 ਵਿੱਚ ਡਾਕ ਵਿਭਾਗ ਨੇ 2 ਯਾਦਗਾਰੀ ਡਾਕ ਟਿਕਟਾਂ ਦਾ ਇੱਕ ਸੈੱਟ ਜਾਰੀ ਕੀਤਾ ਸੀ ਅਤੇ ਅੰਤਰਰਾਸ਼ਟਰੀ ਯੋਗ ਦਿਵਸ ਤੇ ਇੱਕ ਮਿਨੀਏਚਰ ਸ਼ੀਟ ਜਾਰੀ ਕੀਤੀ ਸੀ । 2016 ਵਿੱਚ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਦੂਜੇ ਅੰਤਰਰਾਸ਼ਟਰੀ ਯੋਗ ਦਿਵਸ ਦੀ ਯਾਦਗਾਰ ਦੀ ਨਿਸ਼ਾਨੀ ਵਜੋਂ ਸੂਰਿਯਾ ਨਮਸਕਾਰ ਵਾਲੀਆਂ ਯਾਦਗਾਰੀ ਡਾਕ ਟਿਕਟਾਂ ਦਾ ਇੱਕ ਸੈੱਟ ਜਾਰੀ ਕੀਤਾ ਸੀ । 2017 ਵਿੱਚ ਸੰਯੁਕਤ ਰਾਸ਼ਟਰ ਡਾਕ ਪ੍ਰਾਸ਼ਸਨ ਨੇ ਨਿਊਯਾਰਕ ਵਿੱਚ ਅੰਤਰਰਾਸ਼ਟਰੀ ਯੋਗ ਦਿਵਸ ਦੀ ਯਾਦ ਵਿੱਚ 10 ਯੋਗ ਆਸਣ ਦਰਸਾਉਂਦਾ ਟਿਕਟਾਂ ਦਾ ਇੱਕ ਸੈੱਟ ਜਾਰੀ ਕੀਤਾ ਸੀ ।
ਅੰਤਰਰਾਸ਼ਟਰੀ ਯੋਗ ਦਿਵਸ ਵਿਸ਼ਵ ਭਰ ਵਿੱਚ ਵੱਖ ਵੱਖ ਅਕਸਰ (ਸਿਰਜਣਾਤਮਕ) ਤਰੀਕਿਆਂ ਨਾਲ ਪਿਛਲੇ 6 ਸਾਲਾਂ ਵਿੱਚ ਮਨਾਇਆ ਜਾ ਚੁੱਕਾ ਹੈ । ਭਾਰਤ ਵਿੱਚ ਪਿਛਲੇ ਸਮੇਂ ਵਿੱਚ ਕਈ ਖ਼ੂਬਸੂਰਤ ਪਿਕਚਰਸ ਨਾਲ ਯੋਗ ਦਿਵਸ ਦੇ ਵਿਲੱਖਣ ਜਸ਼ਨਾਂ ਨੂੰ ਦਰਸਾਇਆ ਗਿਆ ਹੈ । ਇਸ ਵਿੱਚ ਹਿਮਾਲਿਆ ਦੀ ਬਰਫੀਲੀ ਰੇਂਜਸ ਵਿੱਚ ਭਾਰਤੀ ਫੌਜ ਦੇ ਜਵਾਨਾਂ ਵੱਲੋਂ ਯੋਗ ਕਰਦਿਆਂ , ਜਲ ਸੈਨਾ ਅਧਿਕਾਰੀ ਅਤੇ ਕੈਡੇਟਸ ਵੱਲੋਂ ਸੇਵਾਮੁਕਤ ਆਈ ਐੱਨ ਐੱਸ ਵਿਰਾਟ ਉੱਪਰ ਯੋਗ ਕਰਦਿਆਂ , ਆਈ ਡੀ ਵਾਈ ਸੁਨੇਹਿਆਂ ਨਾਲ ਰੇਤ ਦੀਆਂ ਮੂਰਤਾਂ ਤਿਆਰ ਕਰਨ , ਭਾਰਤੀ ਨੇਵੀ ਦੇ ਸਮੁੰਦਰੀ ਜਹਾਜ਼ ਆਈ ਐੱਨ ਐੱਸ (ਸਿੰਧੂ ਰਤਨਾ) ਉੱਪਰ ਭਾਰਤੀ ਜਲ ਸੈਨਾ ਅਧਿਕਾਰੀਆਂ ਵੱਲੋਂ ਯੋਗ ਪ੍ਰਫਾਰਮ ਕਰਨਾ ਸ਼ਾਮਿਲ ਹੈ । ਮੌਜੂਦਾ ਫਿਲੇਟਲੀ ਪਹਿਲਕਦਮੀਆਂ ਆਈ ਡੀ ਵਾਈ ਦੇ ਮਨਾਉਣ ਵਿੱਚ ਵਿਭਿੰਨਤਾ ਜੋੜਦੀ ਹੈ ।
ਸੰਯੁਕਤ ਰਾਸ਼ਟਰ ਜਨਰਲ ਅਸੈਂਬਲੀ (ਯੂ ਐੱਨ ਜੀ ਏ) ਨੇ 11 ਦਸੰਬਰ 2014 ਨੂੰ ਅਪਣਾਏ ਗਏ ਆਪਣੇ ਮਤੇ ਵਿੱਚ 21 ਜੂਨ ਨੂੰ ਅੰਤਰਰਾਸ਼ਟਰੀ ਯੋਗ ਦਿਵਸ ਵਜੋਂ ਐਲਾਨਿਆ ਸੀ । 2015 ਤੋਂ ਹੁਣ ਤੱਕ ਇਸ ਦਿਨ ਨੂੰ ਵਿਸ਼ਵ ਭਰ ਵਿੱਚ ਲਗਾਤਾਰ ਵਧ ਰਹੀ ਗਿਣਤੀ ਦੇ ਹਿੱਸਾ ਲੈਣ ਵਾਲਿਆਂ ਵੱਲੋਂ ਮਨਾਇਆ ਜਾ ਰਿਹਾ ਹੈ ।
ਇਸ ਸਾਲ ਕੋਵਿਡ 19 ਮਹਾਮਾਰੀ ਦੀ ਸਥਿਤੀ ਨੂੰ ਧਿਆਨ ਵਿੱਚ ਰੱਖਦਿਆਂ ਜਿ਼ਆਦਾਤਰ ਈਵੈਂਟਸ ਇਸ ਸਾਲ ਦਾ ਮੁੱਖ ਥੀਮ “ਯੋਗ ਨਾਲ ਰਹੋ , ਘਰ ਵਿੱਚ ਰਹੋ” ਨੂੰ ਵਰਚੁਅਲੀ ਉਤਸ਼ਾਹਤ ਕਰਨਗੀਆਂ ਜਿਵੇਂ ਕਿ ਦੇਸ਼ ਬਹੁਤ ਸੁਚੇਤ ਹੋ ਕੇ ਲਾਕਡਾਊਨ ਤੋਂ ਬਾਅਦ ਆ ਰਿਹਾ ਹੈ । ਇਹ ਵੱਡੀ ਪੋਸਟਲ ਯਾਦਗਾਰ ਗਤੀਵਿਧੀ , ਜਿਸ ਵਿੱਚ 800 ਤੋਂ ਵੱਧ ਇਕੱਤਰ ਕਰਨਯੋਗ (ਹਰੇਕ ਡਾਕ ਦਫਤਰ ਦਾ ਕੈਂਸਲੇਸ਼ਨ ਡਿਜ਼ਾਇਨ ਇੱਕ ਇਕੱਤਰ ਕਰਨਯੋਗ ਹੈ) ਕਈ ਫਿਲੈਟਲਿਕ ਮੌਕੇ ਖੋਲ੍ਹਦਾ ਹੈ ਅਤੇ ਇਸ ਦੁਆਰਾ ਦੇਸ਼ ਭਰ ਵਿੱਚ ਫਿਲੈਟਲਿਕ ਗਤੀਵਿਧੀ ਨੂੰ ਫਿਰ ਤੋਂ ਸੁਰਜੀਤ ਕਰਨ ਦੀ ਸੰਭਾਵਨਾ ਹੈ ।
*************************
ਐੱਮ ਵੀ / ਐੱਸ ਕੇ
(Release ID: 1728677)
Visitor Counter : 177