ਪ੍ਰਧਾਨ ਮੰਤਰੀ ਦਫਤਰ

ਪੀਐੱਮ ਕੇਅਰਸ ਜ਼ਰੀਏ ਪੱਛਮ ਬੰਗਾਲ ਦੇ ਮੁਰਸ਼ਿਦਾਬਾਦ ਤੇ ਕਲਿਆਣੀ ’ਚ ਦੋ 250 ਬਿਸਤਰਿਆਂ ਵਾਲੇ ਆਰਜ਼ੀ ਕੋਵਿਡ ਹਸਪਤਾਲਾਂ ਦੀ ਸਥਾਪਨਾ

Posted On: 16 JUN 2021 2:14PM by PIB Chandigarh

 

‘ਪ੍ਰਾਈਮ ਮਿਨਿਸਟਰ’ਜ਼ ਸਿਟੀਜ਼ਨ ਅਸਿਸਟੈਂਸ ਐਂਡ ਰਿਲੀਫ਼ ਇਨ ਐਮਰਜੈਂਸੀ ਸਿਚੁਏਸ਼ਨਸ’ (PM CARES – ਹੰਗਾਮੀ ਹਾਲਾਤ ਵਿੱਚ ਨਾਗਰਿਕਾਂ ਲਈ ਪ੍ਰਧਾਨ ਮੰਤਰੀ ਦੀ ਸਹਾਇਤਾ ਤੇ ਰਾਹਤ) ਫੰਡ ਟ੍ਰੱਸਟ ਨੇ ਪੱਛਮ ਬੰਗਾਲ ਦੇ ਮੁਰਸ਼ਿਦਾਬਾਦ ਤੇ ਕਲਿਆਣੀ ’ਚ ਡੀਆਰਡੀਓ (DRDO) ਦੁਆਰਾ 250 ਬਿਸਤਰਿਆਂ ਵਾਲੇ ਦੋ ਆਰਜ਼ੀ ਕੋਵਿਡ ਹਸਪਤਾਲਾਂ ਦੀ ਸਥਾਪਨਾ ਹਿਤ 41.62 ਕਰੋੜ ਰੁਪਏ ਰੱਖਣ ਦਾ ਫ਼ੈਸਲਾ ਕੀਤਾ ਹੈ। ਇਸ ਲਈ, ਰਾਜ ਸਰਕਾਰ ਅਤੇ ਭਾਰਤ ਸਰਕਾਰ ਦੇ ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ ਨਿਸ਼ਚਿਤ ਬੁਨਿਆਦੀ ਢਾਂਚੇ ਦੀ ਮਦਦ ਵੀ ਮੁਹੱਈਆ ਕਰਵਾਏਗਾ।

ਇਸ ਤਜਵੀਜ਼ ਨਾਲ ਕੋਵਿਡ ਦੀ ਸਥਿਤੀ ਨਾਲ ਪ੍ਰਭਾਵਸ਼ਾਲੀ ਤਰੀਕੇ ਨਿਪਟਣ ਲਈ ਪੱਛਮ ਬੰਗਾਲ ਦੇ ਸਿਹਤ ਬੁਨਿਆਦੀ ਢਾਂਚੇ ਵਿੱਚ ਵਾਧਾ ਹੋਵੇਗਾ।

‘ਪ੍ਰਾਈਮ ਮਿਨਿਸਟਰ’ਜ਼ ਸਿਟੀਜ਼ਨ ਅਸਿਸਟੈਂਸ ਐਂਡ ਰਿਲੀਫ਼ ਇਨ ਐਮਰਜੈਂਸੀ ਸਿਚੁਏਸ਼ਨਸ’ (PM CARES) ਫੰਡ ਟ੍ਰੱਸਟ ਨੇ ਸਿਹਤ ਬੁਨਿਆਦੀ ਢਾਂਚੇ ਵਿੱਚ ਵਾਧਾ ਕਰਨ ਲਈ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ਦੌਰਾਨ ਬਿਹਾਰ, ਦਿੱਲੀ, ਜੰਮੂ ਤੇ ਸ੍ਰੀਨਗਰ ’ਚ ਵੀ ਕੋਵਿਡ ਹਸਪਤਾਲ ਸਥਾਪਿਤ ਕਰਨ ਵਿੱਚ ਮਦਦ ਕੀਤੀ ਹੈ।

***

ਡੀਐੱਸ/ਏਕੇ



(Release ID: 1727770) Visitor Counter : 159