ਯੁਵਾ ਮਾਮਲੇ ਤੇ ਖੇਡ ਮੰਤਰਾਲਾ

ਟੋਕਿਓ ਓਲੰਪਿਕ ਲਈ ਕੋਈ ਮੰਤਰੀ ਮੰਡਲ ਵਫ਼ਦ (ਪ੍ਰਤੀਨਿਧੀਮੰਡਲ) ਨਹੀਂ ਭੇਜਿਆ ਜਾਵੇਗਾ


ਟੋਕਿਓ ਵਿੱਚ ਭਾਰਤ ਦੇ ਦੂਤਾਵਾਸ ਵਿੱਚ ਲੌਜਿਸਟਿਕ ਸਹਾਇਤਾ ਲਈ ਓਲੰਪਿਕ ਮਿਸ਼ਨ ਸੈੱਲ ਦੀ ਸਥਾਪਨਾ ਕੀਤੀ ਜਾ ਰਹੀ ਹੈ

Posted On: 11 JUN 2021 2:59PM by PIB Chandigarh

ਟੋਕਿਓ ਓਲੰਪਿਕ 2020 ਲਈ ਭਾਰਤੀ ਟੀਮਾਂ ਅਤੇ ਖਿਡਾਰੀਆਂ ਦੀ ਭਾਗੀਦਾਰੀ ਦੀ ਚੌਬੀਸੋਂ ਘੰਟੇ ਸਮੀਖਿਆ ਕੀਤੀ ਜਾ ਰਹੀ ਹੈ। ਮੰਤਰਾਲਾ ਨੇ ਐਥਲੀਟਾਂ ਦੇ ਬਿਹਤਰ ਪ੍ਰਦਰਸ਼ਨ ਲਈ ਅਧਿਕਤਮ ਹੋਰ ਸਹਾਇਕ ਸਟਾਫ਼ ਜਿਵੇਂ ਕੋਚ, ਡਾਕਟਰ, ਫਿਜਿਓਥੈਰੇਪਿਸਟ ਦੀ ਪ੍ਰਤੀਨਿਯੁਕਤੀ ਕਰਨ ਦਾ ਫ਼ੈਸਲਾ ਲਿਆ ਹੈ। ਕਿਸੇ ਵੀ ਪ੍ਰੋਟੋਕੋਲ ਦੀ ਜ਼ਰੂਰਤ ਹੋਣ ’ਤੇ ਹੀ ਐਥਲੀਟਾਂ, ਕੋਚਾਂ ਅਤੇ ਸਪੋਰਟ ਸਟਾਫ਼ ਦੇ ਇਲਾਵਾ ਕਿਸੇ ਵੀ ਹੋਰ ਵਿਅਕਤੀ ਨੂੰ ਦੌਰੇ ’ਤੇ ਭੇਜਿਆ ਜਾਵੇਗਾ । ਵਿਵਸਥਾ ਦੇ ਆਲੋਕ ਵਿੱਚ ਇਹ ਫ਼ੈਸਲਾ ਲਿਆ ਗਿਆ ਹੈ ਕਿ ਟੋਕਿਓ ਓਲੰਪਿਕ ਲਈ ਮੰਤਰੀ ਪੱਧਰੀ ਕੋਈ ਵੀ ਵਫ਼ਦ/ਪ੍ਰਤੀਨਿਧੀਮੰਡਲ ਨਹੀਂ ਭੇਜਿਆ ਜਾਵੇਗਾ । ਟੋਕਿਓ ਲਈ ਬਾਧਯ ਭਾਰਤੀ ਦਲ ਨੂੰ ਲੌਜਿਸਟਿਕ ਸਹਾਇਤਾ ਪ੍ਰਦਾਨ ਕਰਨ ਲਈ ਏਕਲ ਖਿੜਕੀ ਦੇ ਰੂਪ ਵਿੱਚ ਟੋਕਿਓ ਵਿੱਚ ਭਾਰਤ ਦੇ ਦੂਤਾਵਾਸ ਵਿੱਚ ਇੱਕ ਓਲੰਪਿਕ ਮਿਸ਼ਨ ਸੈੱਲ ਦੀ ਸਥਾਪਨਾ ਕੀਤੀ ਜਾ ਰਹੀ ਹੈ, ਤਾਂਕਿ ਖਿਡਾਰੀਆਂ ਨੂੰ ਹਰ ਸੰਭਵ ਸਹਾਇਤਾ ਨਿਰਬਾਧ ਰੂਪ ਨਾਲ ਪ੍ਰਦਾਨ ਕੀਤੀ ਜਾ ਸਕੇ ।


 

*******

ਐੱਨਬੀ/ਓਏ


(Release ID: 1726413)