ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ

ਕੋਵਿਡ -19 ਅਪਡੇਟ

Posted On: 11 JUN 2021 9:14AM by PIB Chandigarh

ਭਾਰਤ ਵਿੱਚ ਐਕਟਿਵ ਮਾਮਲਿਆਂ ਦੀ ਗਿਣਤੀ ਹੋਰ ਘਟ ਕੇ 1121671 ਰਹਿ ਗਈ ਹੈ

ਪਿਛਲੇ 24 ਘੰਟਿਆਂ ਦੌਰਾਨ ਐਕਟਿਵ ਮਾਮਲਿਆਂ ਵਿੱਚ 46,281 ਕੇਸਾਂ ਦੀ ਗਿਰਾਵਟ

ਲਗਾਤਾਰ ਚੌਥੇ ਦਿਨ  1  ਲੱਖ ਤੋਂ ਵੀ ਘੱਟ ਕੇਸ ਦਰਜ ਕੀਤੇ ਗਏ ਹਨ

ਪਿਛਲੇ 24 ਘੰਟਿਆਂ ਦੌਰਾਨ, ਭਾਰਤ ਵਿੱਚ ਹੁਣ ਤੱਕ ਕੁੱਲ 91702 ਨਵੇਂ ਕੇਸ ਦਰਜ ਕੀਤੇ ਗਏ ਹਨ

ਦੇਸ਼ ਵਿੱਚ ਹੁਣ ਤੱਕ 2,77,90,073 ਵਿਅਕਤੀਆਂ ਨੇ ਕੋਵਿਡ ਲਾਗ ਤੋਂ ਮੁਕਤੀ ਹਾਸਲ ਕੀਤੀ

ਬੀਤੇ 24 ਘੰਟਿਆਂ ਦੌਰਾਨ 1,34,580 ਵਿਅਕਤੀ ਸਿਹਤਯਾਬ ਹੋਏ

ਲਗਾਤਾਰ 29ਵੇਂ ਦਿਨ ਰੋਜ਼ਾਨਾ ਰਿਕਵਰੀ ਦੇ ਮਾਮਲੇ ਰੋਜ਼ਾਨਾ ਨਵੇਂ ਪੁਸ਼ਟੀ ਵਾਲੇ ਮਾਮਲਿਆਂ ਤੋਂ ਵੱਧ ਦਰਜ ਹੋਏ ਹਨ

ਰਿਕਵਰੀ ਦਰ ਵਧ ਕੇ 94 .93 ਫੀਸਦ ਹੋਈ

ਹਫ਼ਤਾਵਰੀ ਪੌਜ਼ੀਟਿਵਿਟੀ ਦਰ ਇਸ ਵੇਲੇ 5.14 ਫੀਸਦ ਤੇ ਪੁੱਜੀ

ਰੋਜ਼ਾਨਾ ਪੌਜ਼ੀਟਿਵਿਟੀ ਦਰ ਗਿਰਾਵਟ ਤੋਂ ਬਾਅਦ 4.49 ਫੀਸਦ ਹੋਈ; ਲਗਾਤਾਰ 18ਵੇਂ ਦਿਨ 10 ਫੀਸਦ ਤੋਂ ਘੱਟ ਦਰਜ

ਕੋਵਿਡ ਟੈਸਟਿੰਗ ਸਮਰੱਥਾ ਵਿੱਚ ਲਗਾਤਾਰ ਵਾਧਾ ਦੇਖਣ ਨੂੰ ਮਿਲ ਰਿਹਾ ਹੈ, ਹੁਣ ਤੱਕ 37.42 ਕਰੋੜ ਟੈਸਟ ਹੋਏ

ਕੌਮੀ ਵੈਕਸੀਨੇਸ਼ਨ ਮੁਹਿੰਮ ਤਹਿਤ ਹੁਣ ਤੱਕ 24.6 ਕਰੋੜ ਲੋਕਾਂ ਨੂੰ ਵੈਕਸੀਨ ਖੁਰਾਕਾਂ ਲਗਾਈਆਂ ਜਾ ਚੁੱਕੀਆਂ ਹਨ

****

ਐਮ.ਵੀ


(Release ID: 1726216) Visitor Counter : 255