ਸਿੱਖਿਆ ਮੰਤਰਾਲਾ

ਕੇਂਦਰੀ ਸਿੱਖਿਆ ਮੰਤਰੀ ਨੇ ਉੱਚ ਸਿੱਖਿਆ ਬਾਰੇ ਆਲ ਇੰਡੀਆ ਸਰਵੇ ਦੀ ਰਿਪੋਰਟ (ਏ ਆਈ ਐੱਸ ਐੱਚ ਈ) 2019—20 ਜਾਰੀ ਕਰਨ ਦਾ ਐਲਾਨ ਕੀਤਾ


ਰਿਪੋਰਟ ਸਰਕਾਰ ਦੁਆਰਾ ਉੱਚ ਸਿੱਖਿਆ ਤੇ ਲਗਾਤਾਰ ਜ਼ੋਰ ਦੇਣ ਨੂੰ ਦਰਸਾਉਂਦੀ ਹੈ

ਵਿਦਿਆਰਥੀ ਐਨਰੋਲਮੈਂਟ 2015—16 ਤੋਂ 2019—20 ਤੱਕ 11.4 % ਵਧੀ ਹੈ

2015—16 ਤੋਂ 2019—20 ਤੱਕ ਉੱਚ ਸਿੱਖਿਆ ਵਿੱਚ ਮਹਿਲਾ ਐਨਰੋਲਮੈਂਟ 18.2 % ਵਧੀ ਹੈ , 2019—20 ਵਿੱਚ ਉੱਚ ਸਿੱਖਿਆ ਵਿੱਚ ਜੀ ਈ ਆਰ 27.1 % ਹੋ ਗਈ ਹੈ


Posted On: 10 JUN 2021 2:14PM by PIB Chandigarh

 

ਕੇਂਦਰੀ ਸਿੱਖਿਆ ਮੰਤਰੀ ਸ਼੍ਰੀ ਰਮੇਸ਼ ਪੋਖਰਿਯਾਲ “ਨਿਸ਼ੰਕ” ਨੇ ਅੱਜ ਸਾਲ 2019—20 ਦੀ ਉੱਚ ਸਿੱਖਿਆ ਬਾਰੇ ਆਲ ਇੰਡੀਆ ਸਰਵੇਖਣ ਰਿਪੋਰਟ ਜਾਰੀ ਕਰਨ ਦਾ ਐਲਾਨ ਕੀਤਾ ਹੈ । ਇਹ ਰਿਪੋਰਟ ਦੇਸ਼ ਵਿੱਚ ਉੱਚ ਸਿੱਖਿਆ ਦੀ ਮੌਜੂਦਾ ਸਥਿਤੀ ਦੇ ਮੁੱਖ ਕਾਰਗੁਜ਼ਾਰੀ ਸੰਕੇਤ ਮੁਹੱਈਆ ਕਰਦੀ ਹੈ ।


ਸ਼੍ਰੀ ਪ੍ਰੋਖਰਿਯਾਲ ਨੇ ਨੋਟ ਕੀਤਾ ਕਿ ਪਿਛਲੇ ਪੰਜ ਸਾਲਾਂ ਵਿੱਚ 2015—16 ਤੋਂ ਲੈ ਕੇ 2019—20 ਤੱਕ ਵਿਦਿਆਰਥੀ ਐਨਰੋਲਮੈਂਟ ਵਿੱਚ 11.4 % ਦਾ ਵਾਧਾ ਹੋਇਆ ਹੈ । ਇਸੇ ਸਮੇਂ ਦੌਰਾਨ ਉੱਚ ਸਿੱਖਿਆ ਵਿੱਚ ਮਹਿਲਾ ਐਨਰੋਲਮੈਂਟ ਵੀ ਵੱਧ ਕੇ 18.2 % ਹੋਇਆ ਹੈ । ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਸਰਕਾਰ ਦੁਆਰਾ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਅਗਵਾਈ ਵਿੱਚ ਲੜਕੀਆਂ , ਮਹਿਲਾ ਸਸ਼ਕਤੀਕਰਨ ਅਤੇ ਸਮਾਜਿਕ ਤੌਰ ਤੇ ਪਿੱਛੜੇ ਵਰਗਾਂ ਦੇ ਸਸ਼ਕਤੀਕਰਨ ਤੇ ਲਗਾਤਾਰ ਧਿਆਨ ਕੇਂਦਰਿਤ ਕਰਨ ਬਾਰੇ ਇਸ ਰਿਪੋਰਟ ਵਿੱਚ ਨਜ਼ਰ ਆ ਰਿਹਾ ਹੈ , ਕਿਉਂਕਿ ਰਿਪੋਰਟ ਵਿੱਚ ਔਰਤਾਂ ਦੀ ਹਿੱਸੇਦਾਰੀ ਵਧੀ ਹੈ ਅਤੇ ਉੱਚ ਸਿੱਖਿਆ ਵਿੱਚ ਐੱਸ ਸੀ ਐਂਡ ਐੱਸ ਟੀਜ਼ ਵਸੋਂ ਵੀ ਵਧੀ ਹੋਈ ਦਰਸਾਈ ਗਈ ਹੈ । 

ਰਾਜ ਮੰਤਰੀ ਸ਼੍ਰੀ ਸੰਜੇ ਧੋਤ੍ਰੇ ਨੇ ਕਿਹਾ, “ਇਸ ਰਿਪੋਰਟ ਵਿੱਚ ਪ੍ਰਕਾਸ਼ਤ ਨਤੀਜੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੁਆਰਾ ਦੇਸ਼ ਭਰ ਵਿੱਚ ਉੱਚ ਸਿੱਖਿਆ ਖੇਤਰ ਵਿੱਚ ਅਪਣਾਈਆਂ ਨੀਤੀਆਂ ਦੀ ਸਫ਼ਲਤਾ ਦੇ ਸੰਕੇਤ ਹਨ । ਮੈਂ ਆਸ ਕਰਦਾ ਹਾਂ ਕਿ ਇਹ ਰਿਪੋਰਟ ਦੇਸ਼ ਵਿੱਚ ਉੱਚ ਸਿੱਖਿਆ ਦ੍ਰਿਸ਼ ਨੂੰ ਹੋਰ ਸੁਧਾਰਨ ਵਿੱਚ ਸਾਡੇ ਨੀਤੀ ਘਾੜਿਆਂ ਦੀ ਮਦਦ ਕਰੇਗੀ” ।

ਸਕੱਤਰ ਉੱਚ ਸਿੱਖਿਆ ਸ਼੍ਰੀ ਅਮਿਤ ਖਰੇ ਨੇ ਕਿਹਾ ਕਿ ਉੱਚ ਸਿੱਖਿਆ ਵਿਭਾਗ ਵੱਲੋਂ ਸਾਲਾਨਾ ਜਾਰੀ ਕੀਤੀ ਜਾਣ ਵਾਲੀ ਉੱਚ ਸਿੱਖਿਆ ਬਾਰੇ ਸਰਬ ਭਾਰਤੀ ਸਰਵੇਖਣ ਦੀ ਲੜੀ ਦੀ ਇਹ ਦਸਵੀਂ ਰਿਪੋਰਟ ਹੈ । ਉਨ੍ਹਾਂ ਕਿਹਾ ਕਿ ਐਨਰੋਲਮੈਂਟ ਵਿੱਚ ਲਗਾਤਾਰ ਵਾਧਾ , ਸੰਸਥਾਵਾਂ ਦੀ ਗਿਣਤੀ ਅਤੇ ਲਿੰਗ ਬਰਾਬਰਤਾ ਸਾਡੇ ਦੇਸ਼ ਦੀ ਮੁੱਖ ਗਤੀ ਜੋ ਕੌਮੀ ਸਿੱਖਿਆ ਨੀਤੀ 2020 ਦੀ ਰੌਸ਼ਨੀ ਵਿੱਚ ਮਿਆਰੀ ਅਤੇ ਬਰਾਬਰਤਾ ਅਤੇ ਸੁਧਾਰ ਵੱਲ ਜਾ ਰਹੀ ਹੈ , ਦਾ ਇੱਕ ਹਿੱਸਾ ਹੈ ।

ਉੱਚ ਸਿੱਖਿਆ ਬਾਰੇ ਸਰਬ ਭਾਰਤੀ ਸਰਵੇਖਣ ਰਿਪੋਰਟ 2019—20 ਦੀਆਂ ਮੁੱਖ ਵਿਸ਼ੇਸ਼ਤਾਈਆਂ :

1. ਉੱਚ ਸਿੱਖਿਆ ਵਿੱਚ ਕੁੱਲ ਦਾਖ਼ਲਾ 2018-19 ਵਿੱਚ 3.74 ਕਰੋੜ ਦੇ ਮੁਕਾਬਲੇ 2019—20 ਵਿੱਚ 3.85 ਕਰੋੜ ਹੋ ਗਿਆ ਹੈ ਅਤੇ ਇਸ ਵਿੱਚ 11.36 ਲੱਖ (3.04 #%) ਦਾ ਵਾਧਾ ਦਰਜ ਕੀਤਾ ਗਿਆ ਹੈ । 2014—15 ਵਿੱਚ ਕੁੱਲ ਦਾਖ਼ਲਾ 3.42 ਕਰੋੜ ਸੀ ।

https://ci3.googleusercontent.com/proxy/SKZ8Puoc8tLoWRdxx4GJ1CnlQ-cmyAI_8wZzujLxLbHPl5NGOwWZfEyVwDN4abOzQri2TQe_2LKXErf2aq93IVTrXqisMnZ65LETxPqgVlLUiaQc=s0-d-e1-ft#https://static.pib.gov.in/WriteReadData/userfiles/image/1X791.jpg



2. ਕੁੱਲ ਦਾਖ਼ਲਾ ਰੇਸ਼ੋ (ਜੀ ਈ ਆਰ) :

ਉੱਚ ਸਿੱਖਿਆ ਵਿੱਚ ਯੋਗ ਉਮਰ ਗਰੁੱਪ ਨਾਲ ਸਬੰਧਤ ਦਾਖ਼ਲ ਕੀਤੇ ਗਏ ਵਿਦਿਆਰਥੀਆਂ ਦੀ ਪ੍ਰਤੀਸ਼ਤ 2018—19 ਵਿੱਚ 26.3 ਦੇ ਮੁਕਾਬਲੇ 2019—20 ਵਿੱਚ 27.1 ਪ੍ਰਤੀਸ਼ਤ ਹੈ ਅਤੇ 2014—15 ਵਿੱਚ 24.3 ਪ੍ਰਤੀਸ਼ਤ ਸੀ ।

https://ci6.googleusercontent.com/proxy/bewSZTIbHFQVDoHg47MEtR1rpMGpOew-2xj3Ojv1vemXhVId1JNK4Z8n5L1eFfCFE8Ha65uU05LYg0tBlELjYP5hMUL_3KRsELEKUJhFfvo2Mt8U=s0-d-e1-ft#https://static.pib.gov.in/WriteReadData/userfiles/image/2974Q.jpg 



3. ਲਿੰਗ ਬਰਾਬਰਤਾ ਇਨਡੈਕਸ (ਜੀ ਪੀ ਆਈ) ਉੱਚ ਸਿੱਖਿਆ ਵਿੱਚ 2018—19 ਵਿੱਚ 1.00 ਦੇ ਮੁਕਾਬਲੇ 2019 — 20 ਵਿੱਚ 1.01 ਹੋ ਗਿਆ ਹੈ ਜੋ ਮਰਦਾਂ ਦੇ ਮੁਕਾਬਲੇ ਯੋਗ ਉਮਰ ਗਰੁੱਪ ਦੀਆਂ ਮਹਿਲਾਵਾਂ ਲਈ ਉੱਚ ਸਿੱਖਿਆ ਪਹੁੰਚ ਦੇ ਸਬੰਧ ਵਿੱਚ ਸੁਧਾਰ ਦਾ ਸੰਕੇਤ ਹੈ ।

4. 2019—20 ਵਿੱਚ ਉੱਚ ਸਿੱਖਿਆ ਵਿੱਚ ਵਿਦਿਆਰਥੀ ਅਧਿਆਪਕ ਅਨੁਪਾਤ 26 ਹੈ । 2019—20 ਵਿੱਚ : ਯੂਨੀਵਰਸਿਟੀਆਂ : 1043 (2%) , ਕਾਲਜ 42343 (77%) ਅਤੇ ਸਟੈਂਡ ਅਲੋਨ ਸੰਸਥਾਵਾਂ 11779 (21 %)
ਅੰਡਰ ਗ੍ਰੈਜੂਏਟ ਅਤੇ ਪੋਸਟ ਗ੍ਰੈਜੂਏਟ ਪੱਧਰ ਦੇ ਪ੍ਰੋਗਰਾਮਾਂ ਵਿੱਚ  ਵਿਦਿਆਰਥੀਆਂ ਦਾ ਦਾਖ਼ਲਾ 3.38 ਕਰੋੜ ਹੈ । ਇਸ ਵਿੱਚੋਂ ਤਕਰੀਬਨ 85 % ਵਿਦਿਆਰਥੀ (2.85 ਕਰੋੜ) 6 ਮੁੱਖ ਵਿਸਿ਼ਆਂ ਵਿੱਚ ਦਾਖ਼ਲ ਹੋਏ ਸਨ । ਇਹ ਵਿਸ਼ੇ ਸਨ , ਹਿਊਮੈਨਿਟੀਸ , ਸਾਇੰਸ , ਕਾਮਰਸ , ਇੰਜੀਨੀਅਰਿੰਗ ਤੇ ਤਕਨਾਲੋਜੀ , ਮੈਡੀਕਲ ਸਾਇੰਸ ਅਤੇ ਆਈ ਟੀ ਤੇ ਕੰਪਿਊਟਰ ।

 

https://ci6.googleusercontent.com/proxy/SRokMpICq5adFBCNPWT6ewEqZ5tLNNOuPx6qaQPsAHJT7rbJbn6zXnQScpUt2i-_-qipC28Mn0pc6bHKTo8muH9HxC3fTYeJ-_d1VzgUnm5vuzBD=s0-d-e1-ft#https://static.pib.gov.in/WriteReadData/userfiles/image/30J7D.jpghttps://ci4.googleusercontent.com/proxy/94o9ybLcJ61Z837oqYv_9XI385br16hBRtt3msSKy37AQma1TO6lhB5VCT6ElNcCtzXEzv8yNi0VlD8ZxwoGsaR6WH6rFmNA0JJZMtAmQRxD34et=s0-d-e1-ft#https://static.pib.gov.in/WriteReadData/userfiles/image/46X4J.jpghttps://ci6.googleusercontent.com/proxy/YGWeFM0b18h4n7_3mx7HKTd4wFShV9NF2V9uLwF9b8hMG8hKKuX85AtvyTsvflb9e6KgXHShUkyqDZzHmtqQOywE5tJh9e1AGvYXOiRhd54v1FGc=s0-d-e1-ft#https://static.pib.gov.in/WriteReadData/userfiles/image/5QZSE.jpg

 





 

 
 

 ਪੀ ਐੱਚ ਡੀ ਕਰਨ ਵਾਲੇ ਵਿਦਿਆਰਥੀਆਂ ਦੀ ਗਿਣਤੀ 2019—20 ਵਿੱਚ 2.03 ਲੱਖ ਹੈ , ਜਦਕਿ 2014—15 ਵਿੱਚ 1.17 ਲੱਖ ਹੈ ।

 ਅਧਿਆਪਕਾਂ ਦੀ ਕੁੱਲ ਗਿਣਤੀ 1503156 ਹੈ , ਜਿਸ ਵਿੱਚ 57.5 % ਮਰਦ ਅਤੇ 42.5 % ਔਰਤਾਂ ਹਨ ।

 

*****************************


ਕੇ ਪੀ / ਏ ਕੇ
 


(Release ID: 1726119) Visitor Counter : 252