ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ

ਕੋਵਿਡ 19 ਵੈਕਸੀਨੇਸ਼ਨ ਸਬੰਧੀ ਤਾਜ਼ਾ ਜਾਣਕਾਰੀ


ਯੂਨੀਵਰਸਲ ਟੀਕਾਕਰਨ ਪ੍ਰੋਗਰਾਮ (ਯੂ ਪੀ ਆਈ) ਅਧੀਨ ਆਉਂਦੇ ਟੀਕਿਆਂ ਦੇ ਵਸਤੂ-ਪ੍ਰਬੰਧਨ ਅਤੇ ਸਟੋਰੇਜ ਤਾਪਮਾਨ ਨਿਗਰਾਨੀ ਲਈ ਸਿਹਤ ਮੰਤਰਾਲਾ ਦੁਆਰਾ ਈ-ਵਿਨ ਦੀ ਵਰਤੋਂ

ਕੇਂਦਰ ਸਰਕਾਰ ਇਸ ਸੰਵੇਦਨਸ਼ੀਲ ਈ-ਵਿਨ ਡੇਟਾ ਦੀ ਕਿਸੇ ਵੀ ਦੁਰਵਰਤੋਂ ਅਤੇ ਉਨ੍ਹਾਂ ਦੀਆਂ ਅਣਅਧਿਕਾਰਤ ਵਪਾਰਕ ਗਤੀਵਿਧੀਆਂ ਨੂੰ ਰੋਕਣ ਲਈ ਵਚਨਬੱਧ ਹੈ

ਕੇਂਦਰ ਸਰਕਾਰ ਕੋਵਿਡ -19 ਟੀਕਾਕਰਨ ਪ੍ਰੋਗਰਾਮ ਅਤੇ ਇਸ ਨਾਲ ਜੁੜੇ ਅੰਕੜਿਆਂ ਅਤੇ ਕੋ-ਵਿਨ ਤੇ ਇਸ ਦੀ ਉਪਲਬਧਤਾ ਵਿਚ ਪਾਰਦਰਸ਼ਤਾ ਲਿਆਉਣ ਲਈ ਵਚਨਬੱਧ ਹੈ

Posted On: 10 JUN 2021 12:29PM by PIB Chandigarh

ਭਾਰਤ ਸਰਕਾਰ ਇਸ ਸਾਲ 16 ਜਨਵਰੀ ਤੋਂ “ਸਮੁੱਚੀ ਸਰਕਾਰ” ਪਹੁੰਚ ਅਧੀਨ ਪ੍ਰਭਾਵਸ਼ਾਲੀ ਟੀਕਾਕਰਨ ਮੁਹਿੰਮ ਲਈ ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਦੇ ਯਤਨਾਂ ਦਾ ਸਮਰਥਨ ਕਰ ਰਹੀ ਹੈ। ਦੇਸ਼ ਭਰ ਵਿੱਚ ਕੋਵਿਡ ਟੀਕਿਆਂ ਦੀ ਸਮੇਂ ਸਿਰ ਉਪਲਬਧਤਾ ਨੂੰ ਯਕੀਨੀ ਬਣਾਉਣ ਲਈ ਕਈ ਉਪਾਅ ਕੀਤੇ ਜਾ ਰਹੇ ਹਨ। ਇਸ ਸਬੰਧ ਵਿਚ ਸਪਲਾਈ ਚੇਨ ਅਤੇ ਟੀਕਿਆਂ ਦਾ ਭੰਡਾਰਨ ਵੀ ਬਹੁਤ ਮਹੱਤਵਪੂਰਨ ਹੈ ਅਤੇ ਇਸ ਨੂੰ ਵੀ ਉਨੀ ਹੀ ਤਰਜੀਹ ਦਿੱਤੀ ਜਾ ਰਹੀ ਹੈ ।

 

ਮੀਡੀਆ ਵਿਚ ਪ੍ਰਕਾਸ਼ਤ ਕੁਝ ਰਿਪੋਰਟਾਂ ਕੇਂਦਰੀ ਸਿਹਤ ਮੰਤਰਾਲਾ ਦੁਆਰਾ ਰਾਜਾਂ / ਕੇਂਦਰੀ ਪ੍ਰਸ਼ਾਸਕੀ ਪ੍ਰਦੇਸ਼ਾਂ ਨੂੰ ਈ- ਵਿਨ ਦੀ ਵਸਤੂ ਸੂਚੀ ਅਤੇ ਤਾਪਮਾਨ ਦੇ ਵੇਰਵਿਆਂ ਬਾਰੇ ਲਿਖੇ ਪੱਤਰ ਨੂੰ ਉਜਾਗਰ ਕਰ ਰਹੀਆਂ ਹਨ।

ਕੇਂਦਰ ਸਰਕਾਰ ਨੇ ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਨੂੰ ਸਲਾਹ ਦਿੱਤੀ ਹੈ ਕਿ ਉਹ ਟੀਕੇ ਦੇ ਭੰਡਾਰ ਦੇ ਤਾਪਮਾਨ  ਦੀ ਪੂਰੀ ਜਾਣਕਾਰੀ ਅਤੇ ਮੁਲਾਂਕਣ ਨੂੰ ਸਾਂਝਾ ਕਰਨ ਤੋਂ ਪਹਿਲਾਂ ਕੇਂਦਰੀ ਸਿਹਤ ਮੰਤਰਾਲੇ ਦੀ ਇਜਾਜਤ ਲੈਣ ਅਤੇ ਜਿੱਥੇ ਉਨ੍ਹਾਂ ਨੂੰ ਈ-ਵਿਨ ਰਾਹੀਂ ਰੱਖਿਆ ਗਿਆ ਹੈ। ਅਜਿਹਾ ਕਰਨ ਦਾ ਉਦੇਸ਼ ਇਹ ਹੈ ਕਿ ਇਸ ਡੇਟਾ ਨੂੰ  ਆਪਣੇ  ਕਾਰੋਬਾਰੀ ਲਾਭ ਲਈ ਕਿਸੇ ਵੀ ਏਜੰਸੀ ਦੁਆਰਾ ਦੁਰਵਰਤੋਂ ਨਹੀਂ ਕੀਤਾ ਜਾ ਸਕਦਾ ।

ਇਹ ਵਰਣਨਯੋਗ ਹੈ ਕਿ ਗਲੋਬਲ ਟੀਕਾਕਰਨ ਪ੍ਰੋਗਰਾਮ (ਯੂ.ਆਈ.ਪੀ.) ਦੇ ਤਹਿਤ ਬਹੁਤ ਸਾਰੇ ਟੀਕੇ ਇਸਤੇਮਾਲ

ਕੀਤੇ ਜਾ ਰਹੇ ਹਨ ਅਤੇ ਹਰੇਕ ਅਜਿਹੇ ਟੀਕੇ ਦੇ ਸਬੰਧ ਵਿੱਚ ਤਾਪਮਾਨ ਨਾਲ ਜੁੜੇ ਅੰਕੜਿਆਂ ਨਾਲ ਜੁੜੀ

ਮਹੱਤਵਪੂਰਣ ਜਾਣਕਾਰੀ ਵੀ ਉਪਲਬਧ ਹੈ ਵਿਸ਼ੇਸ਼ ਟੀਕੇ ਦੀ ਖੋਜ, ਕੋਲਡ-ਚੇਨ ਉਪਕਰਣ ਦੀ ਜਾਣਕਾਰੀ ਦੇ

ਨਾਲ ਨਾਲ ਹੋਰ ਟੀਕਿਆਂ ਦੇ ਪ੍ਰਸੰਗ ਵਿੱਚ ਮਾਰਕੀਟ ਦਖਲਅੰਦਾਜ਼ੀ ਲਈ ਡੇਟਾ ਦੀ ਦੁਰਵਰਤੋਂ ਕੀਤੀ ਜਾ ਸਕਦੀ ਹੈ ।

ਇਹ ਮਹੱਤਵਪੂਰਨ ਹੈ ਕਿ ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲਾ ਹੁਣ ਛੇ ਸਾਲਾਂ ਤੋਂ ਵੀ ਵੱਧ ਸਮੇਂ ਤੋਂ

ਯੂਆਈਪੀ ਅਧੀਨ ਵਰਤੀਆਂ ਜਾਂਦੀਆਂ ਸਾਰੀਆਂ ਟੀਕਿਆਂ ਲਈ ਈ-ਵਿਨ ਇਲੈਕਟ੍ਰਾਨਿਕ ਪਲੇਟਫਾਰਮ ਦੀ

ਵਰਤੋਂ ਕਰ ਰਿਹਾ ਹੈ ।  ਸਟਾਕ ਅਤੇ ਸਟੋਰੇਜ, ਤਾਪਮਾਨ, ਇਲੈਕਟ੍ਰਾਨਿਕ ਪਲੇਟਫਾਰਮ ਦੀ ਵਰਤੋਂ ਨਾਲ ਸਬੰਧਤ

ਈ- ਵਿਨ ਸੰਵੇਦਨਸ਼ੀਲ ਵੇਰਵਿਆਂ ਨੂੰ ਸਾਂਝਾ ਕਰਨ ਲਈ ਸਿਹਤ ਮੰਤਰਾਲੇ ਦੀ ਪੂਰਵ ਸਹਿਮਤੀ ਲੈਣੀ ਲਾਜ਼ਮੀ ਹੈ ।

 

 

ਜਿਵੇਂ ਕਿ ਕੋਵਿਡ -19 ਟੀਕੇ ਦੇ ਸਟਾਕਾਂ, ਖਪਤ ਅਤੇ ਸੰਤੁਲਨ ਦੇ ਅੰਕੜਿਆਂ ਨੂੰ ਕੋ-ਵਿਨ  ਪਲੇਟਫਾਰਮ 'ਤੇ  ਪ੍ਰਤੀਬਿੰਬਤ ਕੀਤਾ ਗਿਆ ਹੈ  ਅਤੇ ਕੇਂਦਰੀ ਸਿਹਤ ਮੰਤਰਾਲਾ ਦੁਆਰਾ ਨਿਯਮਤ ਤੌਰ' ਤੇ ਹਫ਼ਤਾਵਾਰੀ ਪ੍ਰੈਸ ਕਾਨਫਰੰਸਾਂ ਅਤੇ ਰੋਜ਼ਾਨਾ ਪ੍ਰੈਸ ਰਿਲੀਜ਼ਾਂ ਦੇ ਰੂਪ ਵਿਚ ਇਕ ਪਲੇਟਫਾਰਮ 'ਤੇ ਕੋਵਿਡ -19 ਟੀਕੇ ਦੇ ਸਟਾਕ, ਖਪਤ ਅਤੇ ਰਹਿੰਦ-ਖੂੰਹਦ ਬਾਰੇ ਰਾਹੀਂ ਮੀਡੀਆ ਅਤੇ ਜਨਤਾ ਨਾਲ ਸਾਂਝਾ ਕੀਤਾ ਜਾ ਰਿਹਾ ਹੈ। ਸਿਹਤ ਮੰਤਰਾਲੇ ਦੇ ਸੂਬਿਆਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਨੂੰ ਲਿਖੇ ਗਏ ਪੱਤਰ ਦਾ ਮੰਤਵ, ਇਰਾਦਤਨ ਗ਼ੈਰਕਾਨੂੰਨੀ ਵਪਾਰਕ ਉਦੇਸ਼ਾਂ ਲਈ ਅਜਿਹੇ ਸੰਵੇਦਨਸ਼ੀਲ ਅੰਕੜਿਆਂ ਦੀ ਵਰਤੋਂ ਨੂੰ ਰੋਕਣ ਲਈ  ਹੈ ।

 

ਭਾਰਤ ਸਰਕਾਰ ਕੋਵਿਡ -19 ਟੀਕਾਕਰਨ ਪ੍ਰੋਗਰਾਮ ਵਿਚ ਪਾਰਦਰਸ਼ਤਾ ਪ੍ਰਤੀ ਵਚਨਬੱਧ ਹੈ । ਇਹੀ ਕਾਰਨ ਹੈ ਕਿ ਕੇਂਦਰ ਸਰਕਾਰ ਨੇ ਟੀਕਿਆਂ ਦੀ ਟਰੈਕਿੰਗ ਇਨਫਰਮੇਸ਼ਨ ਟੈਕਨੋਲੋਜੀ ਕਰਨ ਲਈ ਕਦਮ ਚੁੱਕੇ ਹਨ ਅਤੇ ਕੋ- ਵਿਨ ਰਾਹੀਂ ਲਾਭਪਾਤਰੀਆਂ ਤੱਕ ਟੀਕਾ ਲਾਜਿਸਟਿਕਾਂ ਦੀ ਆਈ ਟੀ- ਅਧਾਰਤ ਟਰੈਕਿੰਗ ਪ੍ਰੋਗਰਾਮ ਤਿਆਰ ਕੀਤਾ  ਗਿਆ ਹੈ ਇਸਦਾ ਉਦੇਸ਼ ਨਿਯਮਤ ਅਧਾਰ 'ਤੇ ਲਗਾਤਾਰ ਆਮ ਲੋਕਾਂ ਨਾਲ ਜਾਣਕਾਰੀ ਨੂੰ ਸਾਂਝਾ ਕਰਨਾ ਹੈ ।

****

 

ਐਮ.ਵੀ.


(Release ID: 1726050) Visitor Counter : 228