ਸਿੱਖਿਆ ਮੰਤਰਾਲਾ

ਕੇਂਦਰੀ ਸਿੱਖਿਆ ਮੰਤਰੀ ਨੇ ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਲਈ ਪਰਫਾਰਮੈਂਸ ਗਰੇਡਿੰਗ ਇੰਡੈਕਸ (ਪੀਜੀਆਈ) 2019-20 ਜਾਰੀ ਕਰਨ ਦੀ ਪ੍ਰਵਾਨਗੀ ਦਿੱਤੀ

Posted On: 06 JUN 2021 12:20PM by PIB Chandigarh

ਕੇਂਦਰੀ ਸਿੱਖਿਆ ਮੰਤਰੀ, ਸ੍ਰੀ ਰਮੇਸ਼ ਪੋਖਰਿਯਾਲ ‘ਨਿਸ਼ੰਕ' ਨੇ ਅੱਜ ਭਾਰਤ ਦੇ ਰਾਜਾਂ ਅਤੇ ਕੇਂਦਰ  ਸ਼ਾਸਤ ਪ੍ਰਦੇਸ਼ਾਂ ਲਈ ਪਰਫਾਰਮੈਂਸ ਗਰੇਡਿੰਗ ਇੰਡੈਕਸ (ਪੀਜੀਆਈ) 2019-20 ਜਾਰੀ ਕਰਨ ਦੀ ਪ੍ਰਵਾਨਗੀ ਦਿੱਤੀ। ਸਰਕਾਰ ਨੇ ਸਕੂਲ ਸਿੱਖਿਆ ਦੇ ਖੇਤਰ ਵਿੱਚ ਤਬਦੀਲੀ ਲਿਆਉਣ ਲਈ 70 ਮਾਪਦੰਡਾਂ ਦੇ ਇੱਕ ਸੈੱਟ ਨਾਲ ਪਰਫਾਰਮੈਂਸ ਗ੍ਰੇਡਿੰਗ ਇੰਡੈਕਸ ਪੇਸ਼ ਕੀਤਾ ਹੈ I

ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਲਈ ਪੀਜੀਆਈ ਪਹਿਲੀ ਵਾਰ ਸੰਦਰਭ ਸਾਲ 2017-18 ਦੇ ਨਾਲ 2019 ਵਿੱਚ ਪ੍ਰਕਾਸ਼ਤ ਕੀਤੀ ਗਈ ਸੀ। ਰਾਜਾਂ/ਕੇਂਦਰ ਸ਼ਾਸਤ ਪ੍ਰਦੇਸ਼ਾਂ ਲਈ ਪੀਜੀਆਈ: 2019-20 ਇਸ ਲੜੀ ਵਿੱਚ ਤੀਜਾ ਪ੍ਰਕਾਸ਼ਨ ਹੈ।  ਪੀਜੀਆਈ ਅਭਿਆਸ ਵਿੱਚ ਕਲਪਨਾ ਕੀਤੀ ਗਈ ਹੈ ਕਿ ਇੰਡੈਕਸ ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਨੂੰ ਬਹੁ-ਪੱਖੀ ਦਖਲਅੰਦਾਜ਼ੀ ਕਰਨ ਲਈ ਅੱਗੇ ਵਧਾਏਗਾ, ਜੋ ਕਿ ਬਹੁਤ ਜ਼ਿਆਦਾ ਲੋੜੀਂਦੇ ਅਨੁਕੂਲ ਸਿੱਖਿਆ ਦੇ ਨਤੀਜੇ ਲਿਆਵੇਗਾ। ਪੀਜੀਆਈ ਰਾਜਾਂ / ਕੇਂਦਰ ਸ਼ਾਸਤ ਪ੍ਰਦੇਸ਼ ਨੂੰ ਪਾੜੇ ਦਰਸਾਉਣ ਵਿਚ ਮਦਦ ਕਰਦੀ ਹੈ ਅਤੇ ਇਸ ਤਰ੍ਹਾਂ ਦਖਲਅੰਦਾਜ਼ੀ ਲਈ ਖੇਤਰਾਂ ਨੂੰ ਤਰਜੀਹ ਦਿੰਦੀ ਹੈ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਸਕੂਲ ਸਿੱਖਿਆ ਪ੍ਰਣਾਲੀ ਹਰ ਪੱਧਰ 'ਤੇ ਮਜ਼ਬੂਤ ਹੈ। 

 ਪੰਜਾਬ, ਚੰਡੀਗੜ੍ਹ, ਤਾਮਿਲਨਾਡੂ, ਅੰਡੇਮਾਨ ਅਤੇ ਨਿਕੋਬਾਰ ਟਾਪੂਆਂ ਅਤੇ ਕੇਰਲ ਨੇ 2019-20 ਲਈ ਸਭ ਤੋਂ ਉੱਚੇ ਗ੍ਰੇਡ (ਗ੍ਰੇਡ ਏ ++) ਨੂੰ ਹਾਸਲ ਕੀਤਾ ਹੈ। 

ਪਿਛਲੇ ਸਾਲਾਂ ਦੇ ਮੁਕਾਬਲੇ ਜ਼ਿਆਦਾਤਰ ਰਾਜਾਂ / ਕੇਂਦਰ ਸ਼ਾਸਤ ਪ੍ਰਦੇਸ਼ਾਂ ਨੇ ਪੀਜੀਆਈ 2019-20 ਵਿਚ ਆਪਣੇ ਗ੍ਰੇਡ ਵਿਚ ਸੁਧਾਰ ਕੀਤਾ ਹੈ। 

ਅੰਡੇਮਾਨ ਅਤੇ ਨਿਕੋਬਾਰ ਟਾਪੂਆਂ, ਅਰੁਣਾਚਲ ਪ੍ਰਦੇਸ਼, ਮਨੀਪੁਰ, ਪੁਡੂਚੇਰੀ, ਪੰਜਾਬ ਅਤੇ ਤਾਮਿਲਨਾਡੂ ਨੇ ਸਮੁੱਚੇ ਪੀਜੀਆਈ ਸਕੋਰ ਵਿਚ 10%, ਯਾਨੀਕਿ,  100 ਜਾਂ ਇਸ ਤੋਂ ਵੱਧ ਅੰਕਾਂ ਦਾ ਸੁਧਾਰ ਕੀਤਾ ਹੈ।

ਅੰਡੇਮਾਨ ਅਤੇ ਨਿਕੋਬਾਰ ਟਾਪੂਆਂ, ਲਕਸ਼ਦੀਪ ਅਤੇ ਪੰਜਾਬ ਨੇ ਪੀਜੀਆਈ ਡੋਮੇਨ: ਐਕਸੈਸ ਵਿਚ 10% (8 ਅੰਕ) ਜਾਂ ਇਸ ਤੋਂ ਵੱਧ ਦਾ ਸੁਧਾਰ ਦਿਖਾਇਆ ਹੈ। 

ਤਕਰੀਬਨ ਤੇਰ੍ਹਾਂ ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਨੇ ਪੀਜੀਆਈ ਡੋਮੇਨ ਵਿੱਚ ਬੁਨਿਆਦੀ ਢਾਂਚਾ ਅਤੇ ਸਹੂਲਤਾਂ ਲਈ 10% (15 ਅੰਕਾਂ) ਜਾਂ ਇਸ ਤੋਂ ਵੱਧ ਦਾ ਸੁਧਾਰ ਦਿਖਾਇਆ ਹੈ। ਅੰਡੇਮਾਨ ਅਤੇ ਨਿਕੋਬਾਰ ਟਾਪੂਆਂ ਅਤੇ ਓਡੀਸ਼ਾ ਨੇ 20% ਜਾਂ ਇਸ ਤੋਂ ਵੀ ਜਿਆਦਾ ਦਾ ਸੁਧਾਰ ਦਿਖਾਇਆ ਗਿਆ ਹੈ I

ਅਰੁਣਾਚਲ ਪ੍ਰਦੇਸ਼, ਮਨੀਪੁਰ ਅਤੇ ਓਡੀਸ਼ਾ ਨੇ ਪੀਜੀਆਈ ਡੋਮੇਨ: ਇਕੁਇਟੀ ਵਿਚ 10% ਤੋਂ ਵੱਧ ਦਾ ਸੁਧਾਰ ਦਿਖਾਇਆ ਹੈ। 

ਉਨੀਂ (19) ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਨੇ ਪੀਜੀਆਈ ਡੋਮੇਨ: ਗਵਰਨੈਂਸ ਪ੍ਰਕਿਰਿਆ ਵਿਚ 10% (36 ਅੰਕ) ਜਾਂ ਇਸ ਤੋਂ ਵੱਧ ਦਾ ਸੁਧਾਰ ਦਿਖਾਇਆ ਹੈ।  ਅੰਡੇਮਾਨ ਅਤੇ ਨਿਕੋਬਾਰ ਟਾਪੂਆਂ, ਆਂਧਰਾ ਪ੍ਰਦੇਸ਼, ਅਰੁਣਾਚਲ ਪ੍ਰਦੇਸ਼, ਮਨੀਪੁਰ, ਪੰਜਾਬ, ਰਾਜਸਥਾਨ ਅਤੇ ਪੱਛਮੀ ਬੰਗਾਲ ਵਿੱਚ ਘੱਟੋ ਘੱਟ 20% (72 ਅੰਕ ਜਾਂ ਇਸ ਤੋਂ ਵੱਧ) ਦਾ ਸੁਧਾਰ ਦਿਖਾਇਆ ਗਿਆ ਹੈ।

ਵੇਰਵਿਆਂ ਲਈ, ਹੇਠਾਂ ਦਿੱਤਾ ਲਿੰਕ ਵੇਖੋ। 

https://www.education.gov.in/hi/statistics-new?shs_term_node_tid_depth=391

---------------------------------------

ਐਮਸੀ / ਕੇਪੀ / ਏਕੇ


(Release ID: 1724943) Visitor Counter : 303