ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ 4 ਜੂਨ ਨੂੰ ਸੀਐੱਸਆਈਆਰ ਸੁਸਾਇਟੀ ਦੀ ਬੈਠਕ ਦੀ ਪ੍ਰਧਾਨਗੀ ਕਰਨਗੇ

Posted On: 03 JUN 2021 9:13PM by PIB Chandigarh

 

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ 4 ਜੂਨ, 2021 ਨੂੰ ਸਵੇਰੇ 11 ਵਜੇ ਵੀਡੀਓ ਕਾਨਫ਼ਰੰਸਿੰਗ ਦੇ ਜ਼ਰੀਏ ਕੌਂਸਲ ਆਵ੍ ਸਾਇੰਟਿਫਿਕ ਐਂਡ ਇੰਡਸਟ੍ਰੀਅਲ ਰਿਸਰਚ’ (CSIR – ਵਿਗਿਆਨਕ ਤੇ ਉਦਯੋਗਿਕ ਖੋਜ ਪਰਿਸ਼ਦ) ਦੀ ਬੈਠਕ ਦੀ ਪ੍ਰਧਾਨਗੀ ਕਰਨਗੇ। ਕੇਂਦਰੀ ਵਿਗਿਆਨ ਤੇ ਟੈਕਨੋਲੋਜੀ ਮਾਮਲੇ ਮੰਤਰੀ ਵੀ ਇਸ ਮੌਕੇ ਮੌਜੂਦ ਹੋਣਗੇ।

 

ਇਹ ਸੁਸਾਇਟੀ; ਵਿਗਿਆਨ ਤੇ ਟੈਕਨੋਲੋਜੀ ਮੰਤਰਾਲੇ ਦੇ ਤਹਿਤ ਵਿਗਿਆਨਕ ਤੇ ਉਦਯੋਗਿਕ ਖੋਜ ਵਿਭਾਗ ਦਾ ਹਿੱਸਾ ਹੈ। ਇਸ ਦੀਆਂ ਗਤੀਵਿਧੀਆਂ ਸਮੁੱਚੇ ਭਾਰਤ ਚ ਫੈਲੀਆਂ 37 ਲੈਬੋਰੇਟਰੀਆਂ ਤੇ 39 ਆਊਟਰੀਚ ਸੈਂਟਰਾਂ ਰਾਹੀਂ ਕੀਤੀਆਂ ਜਾਂਦੀਆਂ ਹਨ। ਉੱਘੇ ਵਿਗਿਆਨੀ, ਉਦਯੋਗਪਤੀ ਤੇ ਵਿਗਿਆਨਕ ਮੰਤਰਾਲਿਆਂ ਦੇ ਸੀਨੀਅਰ ਅਧਿਕਾਰੀ ਇਸ ਸੁਸਾਇਟੀ ਦਾ ਹਿੱਸਾ ਹਨ, ਜੋ ਹਰ ਸਾਲ ਬੈਠਕ ਕਰਦੇ ਹਨ।

 

*****

 

ਡੀਐੱਸ/ਏਕੇਜੇ


(Release ID: 1724305) Visitor Counter : 168