ਨੀਤੀ ਆਯੋਗ

ਨੀਤੀ ਆਯੋਗ ਨੇ ਐੱਸਡੀਜੀ ਇੰਡੀਆ ਇੰਡੈਕਸ ਅਤੇ ਡੈਸ਼ਬੋਰਡ 2020–21 ਜਾਰੀ ਕੀਤਾ

Posted On: 03 JUN 2021 10:23AM by PIB Chandigarh

 ਨੀਤੀ ਆਯੋਗ ਦੁਆਰਾ ਅੱਜ ਐੱਸਡੀਜੀ ਇੰਡੀਆ ਇੰਡੈਕਸ ਅਤੇ ਡੈਸ਼ਬੋਰਡ 2020–21 ਦਾ ਤੀਜਾ ਐਡੀਸ਼ਨ ਜਾਰੀ ਕੀਤਾ ਗਿਆ। ਸਾਲ 2018 ਵਿੱਚ ਇਸ ਦੇ ਲਾਂਚ ਦੇ ਬਾਅਦ ਤੋਂ ਲੈ ਕੇ, ਇੰਡੈਕਸ ਸਥਿਰ ਵਿਕਾਸ ਟੀਚਿਆਂ ਦੀ ਪ੍ਰਾਪਤੀ ਪ੍ਰਤੀ ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਦੁਆਰਾ ਕੀਤੀ ਗਈ ਪ੍ਰਗਤੀ ਦੀ ਵਿਆਪਕਤਾ ਨਾਲ ਦਸਤਾਵੇਜ਼ੀ ਅਤੇ ਦਰਜਾਬੰਦੀ ਕਰ ਰਿਹਾ ਹੈ।

 

 ਹੁਣ ਆਪਣੇ ਤੀਜੇ ਸਾਲ ਵਿੱਚ, ਸੂਚਕਾਂਕ ਦੇਸ਼ ਵਿੱਚ ਐੱਸਡੀਜੀਜ਼ ਦੀ ਪ੍ਰਗਤੀ ਦੀ ਨਿਗਰਾਨੀ ਕਰਨ ਦਾ ਮੁੱਢਲਾ ਸਾਧਨ ਬਣ ਗਿਆ ਹੈ ਅਤੇ ਇਸ ਦੇ ਨਾਲ ਹੀ ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿੱਚ ਮੁਕਾਬਲਾ ਪ੍ਰਫੁੱਲਤ ਹੋਇਆ ਹੈ।

 

ਨੀਤੀ ਆਯੋਗ ਦੇ ਉਪ-ਚੇਅਰਪਰਸਨ ਡਾ. ਰਾਜੀਵ ਕੁਮਾਰ ਨੇ, ਡਾ. ਵਿਨੋਦ ਪੌਲ, ਮੈਂਬਰ (ਸਿਹਤ), ਨੀਤੀ ਆਯੋਗ, ਸ਼੍ਰੀ ਅਮਿਤਾਭ ਕਾਂਤ, ਸੀਈਓ, ਨੀਤੀ ਆਯੋਗ ਅਤੇ ਸੁਸ਼੍ਰੀ ਸੰਯੁਕਤਾ ਸਮੱਦਰ, ਸਲਾਹਕਾਰ (ਐੱਸਡੀਜੀ), ਨੀਤੀ ਆਯੋਗ ਦੀ ਹਾਜ਼ਰੀ ਵਿੱਚ, ‘ਐੱਸਡੀਜੀ ਇੰਡੀਆ ਇੰਡੈਕਸ ਅਤੇ ਡੈਸ਼ਬੋਰਡ 2020-21: ਪਾਰਟਨਰਸ਼ਿਪ ਇਨ ਦ ਡਿਕੇਡ ਆਫ ਐਕਸ਼ਨ’ ਸਿਰਲੇਖ ਵਾਲੀ ਰਿਪੋਰਟ ਲਾਂਚ ਕੀਤੀ। ਨੀਤੀ ਆਯੋਗ ਦੁਆਰਾ ਤਿਆਰ ਕੀਤੇ ਅਤੇ ਵਿਕਸਿਤ ਕੀਤੇ ਗਏ ਇਸ ਇੰਡੈਕਸ ਨੂੰ, ਮੁੱਢਲੇ ਹਿਤਧਾਰਕਾਂ - ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ;  ਭਾਰਤ ਵਿੱਚ ਸੰਯੁਕਤ ਰਾਸ਼ਟਰ ਦੀ ਅਗਵਾਈ ਵਿੱਚ ਸੰਯੁਕਤ ਰਾਸ਼ਟਰ ਦੀਆਂ ਏਜੰਸੀਆਂ; ਅੰਕੜੇ ਅਤੇ ਪ੍ਰੋਗਰਾਮ ਲਾਗੂਕਰਨ ਮੰਤਰਾਲਾ (ਐੱਮਓਐੱਸਪੀਆਈ) ਅਤੇ ਹੋਰ ਪ੍ਰਮੁੱਖ ਕੇਂਦਰੀ ਮੰਤਰਾਲਿਆਂ ਨਾਲ ਵਿਆਪਕ ਸਲਾਹ-ਮਸ਼ਵਰੇ ਤੋਂ ਬਾਅਦ ਤਿਆਰ ਕੀਤਾ ਗਿਆ ਹੈ।

 

 ਇਸ ਰਿਪੋਰਟ ਨੂੰ ਜਾਰੀ ਕਰਨ ਦੇ ਮੌਕੇ ‘ਤੇ, ਨੀਤੀ ਆਯੋਗ ਦੇ ਉਪ ਚੇਅਰਮੈਨ ਡਾ. ਰਾਜੀਵ ਕੁਮਾਰ ਨੇ ਕਿਹਾ, “ਐੱਸਡੀਜੀ ਇੰਡੀਆ ਇੰਡੈਕਸ ਅਤੇ ਡੈਸ਼ਬੋਰਡ ਰਾਹੀਂ ਐੱਸਡੀਜੀਜ਼ ਦੀ ਨਿਗਰਾਨੀ ਕਰਨ ਦੀ ਸਾਡੀ ਕੋਸ਼ਿਸ਼ ‘ਤੇ ਵਿਆਪਕ ਰੂਪ ਵਿੱਚ ਗੌਰ ਕੀਤਾ ਜਾ ਰਿਹਾ ਹੈ ਅਤੇ ਇਸਦੀ ਪ੍ਰਸ਼ੰਸਾ ਕੀਤੀ ਜਾ ਰਹੀ ਹੈ। ਇਹ ਸਾਡੇ ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਨੂੰ ਐੱਸਡੀਜੀਜ਼ 'ਤੇ ਇੱਕ ਮਿਸ਼ਰਿਤ ਸੂਚਕਾਂਕ ਦੀ ਗਣਨਾ ਕਰਕੇ ਸ਼੍ਰੇਣੀਬੱਧ ਕਰਨ ਦੀ ਇੱਕ ਦੁਰਲੱਭ ਡਾਟਾ-ਅਧਾਰਤ ਪਹਿਲ ਹੈ। ਸਾਨੂੰ ਪੂਰਾ ਵਿਸ਼ਵਾਸ ਹੈ ਕਿ ਇਹ ਪ੍ਰੇਰਣਾ ਅਤੇ ਨਕਲ ਦਾ ਵਿਸ਼ਾ ਬਣੇਗਾ ਅਤੇ ਅੰਤਰਰਾਸ਼ਟਰੀ ਪੱਧਰ 'ਤੇ ਨਿਗਰਾਨੀ ਦੇ ਯਤਨਾਂ ਨੂੰ ਅੱਗੇ ਵਧਾਉਣ ਵਿੱਚ ਸਹਾਇਤਾ ਕਰੇਗਾ।”

 

 ਹੁਣ ਜਦੋਂ ਅਸੀਂ 2030 ਏਜੰਡੇ ਦੀ ਪ੍ਰਾਪਤੀ ਲਈ ਯਾਤਰਾ ਦਾ ਤੀਸਰਾ ਹਿੱਸਾ ਪੂਰਾ ਕਰ ਲਿਆ ਹੈ ਅਤੇ ਅੱਗੇ ਦਾ ਸਫ਼ਰ ਅਜੇ ਆਉਣਾ ਬਾਕੀ ਹੈ, ਇਸ ਇੰਡੈਕਸ ਰਿਪੋਰਟ ਦਾ ਇਹ ਸੰਸਕਰਣ ਇੱਕ ਵਿਸ਼ੇ ਦੇ ਰੂਪ ਵਿੱਚ ਭਾਈਵਾਲੀ ਦੀ ਮਹੱਤਤਾ 'ਤੇ ਕੇਂਦ੍ਰਤ ਹੈ।

 

 ਸ਼੍ਰੀ ਅਮਿਤਾਭ ਕਾਂਤ, ਸੀਈਓ, ਨੀਤੀ ਆਯੋਗ ਨੇ ਕਿਹਾ, “ਐੱਸਡੀਜੀ ਦੇ ਯਤਨਾਂ ਦੌਰਾਨ ਜੋ ਭਾਈਵਾਲੀ ਅਸੀਂ ਬਣਾਈ ਅਤੇ ਮਜ਼ਬੂਤ ਕੀਤੀ ਹੈ ਇਹ ਰਿਪੋਰਟ ਉਸ ਨੂੰ ਦਰਸਾਉਂਦੀ ਹੈ। ਇਸ ਵਿਚਲਾ ਬਿਰਤਾਂਤ ਇਸ ਗੱਲ 'ਤੇ ਚਾਨਣਾ ਪਾਉਂਦਾ ਹੈ ਕਿ ਕਿਸ ਤਰ੍ਹਾਂ ਸਹਿਯੋਗੀ ਪਹਿਲਾਂ ਬਿਹਤਰ ਅਤੇ ਵਧੇਰੇ ਪ੍ਰਭਾਵੀ ਨਤੀਜੇ ਲਿਆ ਸਕਦੀਆਂ ਹਨ।”

https://static.pib.gov.in/WriteReadData/userfiles/image/image001MLG2.jpg

 ਸਾਂਝੇਦਾਰੀ ਦੇ ਮੁੱਦੇ 'ਤੇ, ਜੋ ਕਿ ਟੀਚਾ 17 ਦਾ ਕੇਂਦਰੀ ਤੱਤ ਹੈ, ਡਾ. ਵਿਨੋਦ ਪੌਲ, ਮੈਂਬਰ (ਸਿਹਤ), ਨੀਤੀ ਆਯੋਗ ਨੇ ਕਿਹਾ, "ਇਹ ਸਪੱਸ਼ਟ ਹੈ ਕਿ ਮਿਲ ਕੇ ਕੰਮ ਕਰਨ ਨਾਲ ਅਸੀਂ ਇੱਕ ਵਧੇਰੇ ਲਚਕੀਲੇ ਅਤੇ ਟਿਕਾਊ ਭਵਿੱਖ ਦਾ ਨਿਰਮਾਣ ਕਰ ਸਕਦੇ ਹਾਂ, ਜਿਥੇ ਕੋਈ ਵੀ ਪਿੱਛੇ ਨਹੀਂ ਰਹਿੰਦਾ।"

 

 ਸੁਸ਼੍ਰੀ ਸੰਯੁਕਤਾ ਸਮੱਦਰ, ਸਲਾਹਕਾਰ (ਐੱਸਡੀਜੀ), ਨੀਤੀ ਆਯੋਗ ਨੇ ਕਿਹਾ ਕਿ “2018 ਵਿੱਚ ਇਸ ਰਿਪੋਰਟ ਦੇ ਪਹਿਲੇ ਐਡੀਸ਼ਨ ਵਿੱਚ 62 ਸੰਕੇਤਕਾਂ ਦੇ ਨਾਲ 13 ਟੀਚਿਆਂ ਨੂੰ ਕਵਰ ਕਰਨ ਤੋਂ ਲੈ ਕੇ ਇਸ ਦੇ ਤੀਜੇ ਐਡੀਸ਼ਨ ਵਿੱਚ ਟੀਚਾ 17 ਵਿੱਚ ਇਸ ਮਹੱਤਵਪੂਰਨ ਉਪਕਰਣ ਬਾਰੇ ਗੁਣਾਤਮਕ ਮੁਲਾਂਕਣ ਦੇ ਨਾਲ 115 ਗਿਣਾਤਮਕ ਸੰਕੇਤਕਾਂ 'ਤੇ 16 ਟੀਚੇ ਸ਼ਾਮਲ ਕੀਤੇ ਗਏ ਹਨ, ਜੋ ਕਿ ਇਸ ਨੂੰ ਸੁਧਾਰਨ ਲਈ ਸਾਡੇ ਨਿਰੰਤਰ ਯਤਨਾਂ ਨੂੰ ਦਰਸਾਉਂਦੇ ਹਨ।

 

 ਨੀਤੀ ਆਯੋਗ ਕੋਲ ਦੇਸ਼ ਵਿੱਚ ਐੱਸਡੀਜੀਜ਼ ਨੂੰ ਅਪਨਾਉਣ ਦੀ ਦੇਖਰੇਖ ਕਰਨ ਅਤੇ ਉਨ੍ਹਾਂ ‘ਤੇ ਨਿਗਰਾਨੀ ਰੱਖਣ ਅਤੇ ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿੱਚ ਮੁਕਾਬਲੇ ਅਤੇ ਸਹਿਕਾਰੀ ਸੰਘਵਾਦ ਨੂੰ ਉਤਸ਼ਾਹਤ ਕਰਨ ਦੇ ਦੋਹਰੇ ਅਧਿਕਾਰ ਹਨ। ਇਹ ਸੂਚਕਾਂਕ ਰਾਸ਼ਟਰੀ ਤਰਜੀਹਾਂ ਨਾਲ ਜੁੜਿਆ ਹੋਇਆ ਹੋਣ ਦੇ ਨਾਲ-ਨਾਲ 2030 ਏਜੰਡੇ ਦੇ ਅਧੀਨ ਗਲੋਬਲ ਟੀਚਿਆਂ ਦੀ ਵਿਆਪਕ ਪ੍ਰਕਿਰਤੀ ਦਾ ਪ੍ਰਗਟਾਵਾ ਦਰਸਾਉਂਦਾ ਹੈ। ਸੂਚਕਾਂਕ ਦਾ ਮੋਡਿਊਲਰ ਸੁਭਾਅ ਸਿਹਤ, ਸਿੱਖਿਆ, ਲਿੰਗ, ਆਰਥਿਕ ਵਿਕਾਸ, ਸੰਸਥਾਵਾਂ, ਜਲਵਾਯੂ ਤਬਦੀਲੀ ਅਤੇ ਵਾਤਾਵਰਣ ਸਮੇਤ ਤਹਿ ਕੀਤੇ ਟੀਚਿਆਂ ਦੀ ਵਿਆਪਕ ਪ੍ਰਕਿਰਤੀ 'ਤੇ ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਦੀ ਪ੍ਰਗਤੀ ਦਾ ਮੁਲਾਂਕਣ ਕਰਨ ਲਈ ਇੱਕ ਤਿਆਰ ਮਾਪਦੰਡ ਬਣ ਗਿਆ ਹੈ। 


 

ਸੱਜੇ ਤੋਂ ਖੱਬੇ: ਡਾ. ਵਿਨੋਦ ਪੌਲ, ਮੈਂਬਰ (ਸਿਹਤ); ਡਾ. ਰਾਜੀਵ ਕੁਮਾਰ, ਉਪ ਚੇਅਰਪਰਸਨ;  ਸ਼੍ਰੀ ਅਮਿਤਾਭ ਕਾਂਤ, ਸੀਈਓ;  ਅਤੇ ਸੁਸ਼੍ਰੀ ਸੰਯੁਕਤਾ ਸਮੱਦਰ, ਐਡਵਾਈਜ਼ਰ (ਐੱਸਡੀਜੀ), ਨੀਤੀ ਆਯੋਗ।

https://static.pib.gov.in/WriteReadData/userfiles/image/image002V4Z4.jpg

 ਐੱਸਡੀਜੀ ਇੰਡੀਆ ਇੰਡੈਕਸ ਅਤੇ ਡੈਸ਼ਬੋਰਡ 2020–21: ਤੀਜੇ ਸੰਸਕਰਣ ਦੀ ਜਾਣ-ਪਹਿਚਾਣ

 

 ਭਾਰਤ ਵਿੱਚ ਸੰਯੁਕਤ ਰਾਸ਼ਟਰ ਦੇ ਸਹਿਯੋਗ ਨਾਲ ਵਿਕਸਤ ਕੀਤਾ ਗਿਆ ਐੱਸਡੀਜੀ ਇੰਡੀਆ ਇੰਡੈਕਸ 2020–21, 115 ਸੂਚਕਾਂ 'ਤੇ ਸਾਰੇ ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਦੀ ਪ੍ਰਗਤੀ ‘ਤੇ ਨਜ਼ਰ ਰੱਖਦਾ ਹੈ ਜੋ ਅੰਕੜਾ ਅਤੇ ਪ੍ਰੋਗਰਾਮ ਲਾਗੂਕਰਨ ਮੰਤਰਾਲਾ (ਐੱਮਓਐੱਸਪੀਆਈ) ਦੇ ਨੈਸ਼ਨਲ ਇੰਡੀਕੇਟਰ ਫਰੇਮਵਰਕ (ਐੱਨਆਈਐੱਫ) ਨਾਲ ਜੁੜੇ ਹੋਏ ਹਨ। ਹਰੇਕ ਸੰਸਕਰਣ ਦੇ ਨਾਲ ਇਸ ਮਹੱਤਵਪੂਰਣ ਸਾਧਨ ਨੂੰ ਸੁਧਾਰਨ ਅਤੇ ਬਿਹਤਰ ਬਣਾਉਣ ਦੀ ਪਹਿਲ ਨੂੰ ਨਿਰੰਤਰ ਬੈਂਚਮਾਰਕ ਦੀ ਕਾਰਗੁਜ਼ਾਰੀ ਅਤੇ ਪ੍ਰਗਤੀ ਨੂੰ ਮਾਪਣ ਅਤੇ ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਬਾਰੇ ਨਵੀਨਤਮ ਐੱਸਡੀਜੀ ਨਾਲ ਜੁੜੇ ਅੰਕੜਿਆਂ ਦੀ ਉਪਲਬਧਤਾ ਦਾ ਲੇਖਾ ਜੋਖਾ ਕਰਨ ਦੁਆਰਾ ਕੀਤਾ ਗਿਆ ਹੈ। ਇਨ੍ਹਾਂ 115 ਸੂਚਕਾਂ ਦੀ ਚੋਣ ਕਰਨ ਦੀ ਪ੍ਰਕ੍ਰਿਆ ਵਿੱਚ ਕੇਂਦਰੀ ਮੰਤਰਾਲਿਆਂ ਨਾਲ ਕੀਤੇ ਗਏ ਕਈ ਦੌਰ ਦੇ ਵਿਚਾਰ-ਵਟਾਂਦਰੇ ਸ਼ਾਮਲ ਸਨ। ਸਾਰੇ ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਤੋਂ ਫੀਡਬੈਕ ਦੀ ਮੰਗ ਕੀਤੀ ਗਈ ਸੀ ਅਤੇ ਇਸ ਸਥਾਨਕੀਕਰਨ ਦੇ ਸਾਧਨ ਦੇ ਜ਼ਰੂਰੀ ਹਿੱਸੇਦਾਰ ਅਤੇ ਦਰਸ਼ਕ ਹੋਣ ਦੇ ਨਾਤੇ, ਉਨ੍ਹਾਂ ਨੇ ਫੀਡਬੈਕ ਪ੍ਰਕਿਰਿਆ ਨੂੰ ਆਪਣੀ ਸਥਾਨਕ ਸੂਝ ਅਤੇ ਜ਼ਮੀਨੀ ਅਨੁਭਵ ਨਾਲ ਭਰਪੂਰ ਬਣਾ ਕੇ ਸੂਚਕਾਂਕ ਨੂੰ ਰੂਪ ਦੇਣ ਵਿੱਚ ਮਹੱਤਵਪੂਰਣ ਭੂਮਿਕਾ ਨਿਭਾਈ। 

 

 ਐੱਸਡੀਜੀ ਇੰਡੀਆ ਇੰਡੈਕਸ 2020–21 ਟੀਚਾ ਅਤੇ ਸੰਕੇਤਕ ਦੇ ਵਿਆਪਕ ਕਵਰੇਜ ਦੇ ਕਾਰਨ ਰਾਸ਼ਟਰੀ ਸੂਚਕ ਫਰੇਮਵਰਕ (ਐੱਨਆਈਐੱਫ) ਨਾਲ ਵਧੇਰੇ ਅਨੁਕੂਲਤਾ ਦੇ ਕਾਰਨ ਪਿਛਲੇ ਐਡੀਸ਼ਨਾਂ ਨਾਲੋਂ ਵਧੇਰੇ ਮਜ਼ਬੂਤ ਹੈ। ਕੁਲ 115 ਸੰਕੇਤਕ ਟੀਚਾ 17 ਬਾਰੇ ਗੁਣਾਤਮਕ ਮੁਲਾਂਕਣ ਨਾਲ ਕੁੱਲ 17 ਸਥਿਰ ਵਿਕਾਸ ਟੀਚਿਆਂ (ਐੱਸਡੀਜੀ) ਵਿਚੋਂ 16 ਨੂੰ ਕਵਰ ਕਰਦੇ ਹਨ ਅਤੇ 70 ਐੱਸਡੀਜੀਜ਼ ਨਾਲ ਜੁੜੇ ਉਦੇਸ਼ਾਂ ਨੂੰ ਕਵਰ ਕਰਦੇ ਹਨ। ਇਹ ਇਸ ਸੂਚਕਾਂਕ ਦੀਆਂ 2018-19 ਅਤੇ 2019-20 ਐਡੀਸ਼ਨਾਂ ਦੀ ਤੁਲਨਾ ਵਿੱਚ ਇੱਕ ਸੁਧਾਰ ਹੈ, ਜਿਨ੍ਹਾਂ ਵਿੱਚ ਕ੍ਰਮਵਾਰ 39 ਉਦੇਸ਼ਾਂ ਅਤੇ 13 ਟੀਚਿਆਂ ‘ਤੇ 62 ਸੰਕੇਤਕ ਅਤੇ 54 ਉਦੇਸ਼ਾਂ ਅਤੇ 16 ਟੀਚਿਆਂ ‘ਤੇ 100 ਸੰਕੇਤਕ ਵਰਤੇ ਗਏ ਸਨ।

 

 

  ਐੱਸਡੀਜੀ ਇੰਡੀਆ ਇੰਡੈਕਸ ਹਰੇਕ ਰਾਜ ਅਤੇ ਕੇਂਦਰ ਸ਼ਾਸਤ ਪ੍ਰਦੇਸ਼ ਲਈ 16 ਐੱਸਡੀਜੀ ‘ਤੇ ਟੀਚੇ-ਵਾਰ ਸਕੋਰਾਂ ਦੀ ਗਣਨਾ ਕਰਦਾ ਹੈ। ਕੁੱਲ ਮਿਲਾ ਕੇ ਰਾਜ ਅਤੇ ਕੇਂਦਰ ਸ਼ਾਸਤ ਪ੍ਰਦੇਸ਼ ਦੇ ਅੰਕ ਉਪ-ਰਾਸ਼ਟਰੀ ਇਕਾਈ ਦੇ ਸਮੁੱਚੇ ਪ੍ਰਦਰਸ਼ਨ ਨੂੰ 16 ਐੱਸਡੀਜੀਜ਼ ਦੇ ਪ੍ਰਦਰਸ਼ਨ ਦੇ ਅਧਾਰ ‘ਤੇ ਮਾਪਣ ਲਈ ਲਏ ਗਏ ਟੀਚੇ ਅਨੁਸਾਰ ਅੰਕ ਤੋਂ ਪ੍ਰਾਪਤ ਕੀਤੇ ਜਾਂਦੇ ਹਨ।

 

 ਇਹ ਸਕੋਰ 0-100 ਦੇ ਵਿਚਕਾਰ ਹੁੰਦੇ ਹਨ, ਅਤੇ ਜੇ ਕੋਈ ਰਾਜ/ਕੇਂਦਰ ਸ਼ਾਸਤ ਪ੍ਰਦੇਸ਼ 100 ਦਾ ਸਕੋਰ ਪ੍ਰਾਪਤ ਕਰਦਾ ਹੈ, ਤਾਂ ਇਹ ਇਸ ਤੱਥ ਦਾ ਸੰਕੇਤ ਕਰਦਾ ਹੈ ਕਿ ਉਸਨੇ 2030 ਦੇ ਟੀਚੇ ਪ੍ਰਾਪਤ ਕਰ ਲਏ ਹਨ। ਕਿਸੇ ਰਾਜ/ਕੇਂਦਰ ਸ਼ਾਸਤ ਪ੍ਰਦੇਸ਼ ਦਾ ਸਕੋਰ ਜਿੰਨਾ ਉੱਚਾ ਹੁੰਦਾ ਹੈ, ਉਨੀ ਹੀ ਦੂਰੀ ਤਕ ਉਸਨੇ ਇਸ ਟੀਚੇ ਨੂੰ ਪ੍ਰਾਪਤ ਕਰ ਲਿਆ ਹੋਏਗਾ।


 

 ਰਾਜ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਨੂੰ ਉਹਨਾਂ ਦੇ ਐੱਸਡੀਜੀ ਇੰਡੀਆ ਇੰਡੈਕਸ ਅੰਕ ਦੇ ਅਧਾਰ ‘ਤੇ ਹੇਠਾਂ ਦਿੱਤੇ ਗਏ ਢੰਗ ਨਾਲ ਸ਼੍ਰੇਣੀਬੱਧ ਕੀਤਾ ਜਾਂਦਾ ਹੈ:

 

• ਪ੍ਰਤੀਯੋਗੀ (ਐਸਪੀਰੈਂਟ): 0-49

• ਪ੍ਰਦਰਸ਼ਨਕਾਰ (ਪ੍ਰਫਾਰਮਰ): 50-64

• ਸਭ ਤੋਂ ਅੱਗੇ ਚਲਣ ਵਾਲਾ (ਫਰੰਟ-ਰਨਰ): 65-99

• ਟੀਚਾ ਹਾਸਲ ਕਰਨ ਵਾਲਾ (ਅਚੀਵਰ): 100


https://static.pib.gov.in/WriteReadData/userfiles/image/image003VG71.jpg
 

ਸਮੁੱਚੇ ਨਤੀਜੇ ਅਤੇ ਸਿੱਟੇ

 

 ਦੇਸ਼ ਦੇ ਸਮੁੱਚੇ ਐੱਸਡੀਜੀ ਸਕੋਰ ਵਿੱਚ 6 ਅੰਕਾਂ ਨਾਲ ਸੁਧਾਰ ਹੋਇਆ ਹੈ - ਸਾਲ 2019 ਵਿੱਚ 60 ਤੋਂ ਵਧ ਕੇ 2020–21 ਵਿੱਚ 66 ‘ਤੇ ਪੁਜਾ ਹੈ। ਟੀਚਿਆਂ ਨੂੰ ਪ੍ਰਾਪਤ ਕਰਨ ਦੀ ਦਿਸ਼ਾ ਵਿੱਚ ਇਹ ਸਕਾਰਾਤਮਕ ਕਦਮ ਵੱਡੇ ਪੱਧਰ 'ਤੇ ਟੀਚਾ 6 (ਸਾਫ਼ ਪਾਣੀ ਅਤੇ ਸੈਨੀਟੇਸ਼ਨ) ਅਤੇ ਟੀਚਾ 7 (ਕਿਫਾਇਤੀ ਅਤੇ ਸਵੱਛ ਊਰਜਾ) ਵਿੱਚ ਮਿਸਾਲੀ ਦੇਸ਼ ਪੱਧਰੀ ਪ੍ਰਦਰਸ਼ਨ ਦੁਆਰਾ ਪ੍ਰੇਰਿਤ ਹੈ, ਜਿਸ ਵਿੱਚ ਸਮੁੱਚਾ ਟੀਚਾ ਸਕੋਰ ਕ੍ਰਮਵਾਰ 83 ਅਤੇ 92 ਹੈ। 


 

 ਟੀਚੇ-ਵਾਰ ਭਾਰਤ ਦੇ ਨਤੀਜੇ, 2019–20 ਅਤੇ 2020–21:

https://static.pib.gov.in/WriteReadData/userfiles/image/image004HSF4.jpg
 

 


 

ਐੱਸਡੀਜੀ ਇੰਡੀਆ ਇੰਡੈਕਸ 2020–21 ਵਿੱਚ ਚੋਟੀ ਦੇ ਪੰਜ ਅਤੇ ਸਭ ਤੋਂ ਹੇਠਲੇ ਪੰਜ ਰਾਜ-


https://static.pib.gov.in/WriteReadData/userfiles/image/image005FTTM.jpg

 

ਐੱਸਡੀਜੀ 2020-21 'ਤੇ ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਦੀ ਕਾਰਗੁਜ਼ਾਰੀ ਅਤੇ ਰੈਂਕਿੰਗ, ਪਿਛਲੇ ਸਾਲ ਦੇ ਸਕੋਰ ਵਿੱਚ ਤਬਦੀਲੀ ਸਮੇਤ:

https://static.pib.gov.in/WriteReadData/userfiles/image/image006JTWS.jpg

 https://static.pib.gov.in/WriteReadData/userfiles/image/image007XM1X.jpg

 ਸਾਲ 2019 ਦੇ ਸਕੋਰ ਵਿੱਚ ਸੁਧਾਰ ਦੇ ਮਾਮਲੇ ਵਿੱਚ ਮਿਜ਼ੋਰਮ, ਹਰਿਆਣਾ ਅਤੇ ਉਤਰਾਖੰਡ ਸਾਲ 2020-21 ਵਿੱਚ ਕ੍ਰਮਵਾਰ 12, 10 ਅਤੇ 8 ਅੰਕਾਂ ਦੇ ਵਾਧੇ ਨਾਲ ਚੋਟੀ ‘ਤੇ ਹਨ।


 

 ਤੇਜ਼ੀ ਨਾਲ ਅੱਗੇ ਵਧਣ ਵਾਲੇ ਪ੍ਰਮੁੱਖ ਰਾਜ (ਸਕੋਰ-ਵਾਰ):

https://static.pib.gov.in/WriteReadData/userfiles/image/image0082BPP.jpg

 ਜਦੋਂ ਕਿ 2019 ਵਿੱਚ, 10 ਰਾਜ/ਕੇਂਦਰ ਸ਼ਾਸਤ ਪ੍ਰਦੇਸ਼ ਫਰੰਟ-ਰਨਰਜ਼ ਦੀ ਸ਼੍ਰੇਣੀ ਵਿੱਚ ਸ਼ਾਮਲ ਸਨ (ਦੋਵਾਂ ਸਮੇਤ, 65-99 ਦੀ ਸੀਮਾ ਵਿੱਚ ਅੰਕ), 2020-21 ਵਿੱਚ ਬਾਰਾਂ ਹੋਰ ਰਾਜ/ਕੇਂਦਰ ਸ਼ਾਸਤ ਪ੍ਰਦੇਸ਼ ਇਸ ਸ਼੍ਰੇਣੀ ਵਿੱਚ ਪਹੁੰਚ ਗਏ ਹਨ। ਉਤਰਾਖੰਡ, ਗੁਜਰਾਤ, ਮਹਾਰਾਸ਼ਟਰ, ਮਿਜ਼ੋਰਮ, ਪੰਜਾਬ, ਹਰਿਆਣਾ, ਤ੍ਰਿਪੁਰਾ, ਦਿੱਲੀ, ਲਕਸ਼ਦੀਪ, ਅੰਡੇਮਾਨ ਅਤੇ ਨਿਕੋਬਾਰ ਦ੍ਵੀਪ, ਜੰਮੂ-ਕਸ਼ਮੀਰ ਅਤੇ ਲੱਦਾਖ ਫਰੰਟ-ਰਨਰਜ਼ ਦੀ ਸ਼੍ਰੇਣੀ ਵਿੱਚ ਪਹੁੰਚ ਗਏ ਹਨ (ਦੋਵਾਂ ਸਮੇਤ, 65 ਅਤੇ 99 ਅੰਕਾਂ ਦੇ ਵਿਚਕਾਰ)।

 

 https://static.pib.gov.in/WriteReadData/userfiles/image/image009CVDV.jpg




https://static.pib.gov.in/WriteReadData/userfiles/image/image0105R60.jpghttps://static.pib.gov.in/WriteReadData/userfiles/image/image011PHAO.jpg









 

ਐੱਸਡੀਜੀ ਇੰਡੀਆ ਇੰਡੈਕਸ ਰਿਪੋਰਟ ਦਾ ਇੱਕ ਹਿੱਸਾ ਦੇਸ਼ ਦੇ ਸਾਰੇ 36 ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਨੂੰ ਸਮਰਪਿਤ ਹੈ। ਸਾਰੇ ਟੀਚਿਆਂ ਵਿਚਲੇ 115 ਸੰਕੇਤਾਂ ਦੀ ਕਾਰਗੁਜ਼ਾਰੀ ਦਾ ਵਿਸ਼ਲੇਸ਼ਣ ਕਰਨ ਲਈ ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਦੇ ਇਹ ਪ੍ਰੋਫਾਈਲ ਨੀਤੀ ਨਿਰਮਾਤਾਵਾਂ, ਵਿਦਵਾਨਾਂ ਅਤੇ ਆਮ ਜਨਤਾ ਲਈ ਬਹੁਤ ਲਾਭਦਾਇਕ ਹੋਣਗੇ। 


 

 ਰਿਪੋਰਟ ਵਿੱਚੋਂ ਇੱਕ ਰਾਜ / ਕੇਂਦਰ ਸ਼ਾਸਤ ਪ੍ਰਦੇਸ਼ ਦੇ ਪ੍ਰੋਫਾਈਲ ਦਾ ਨਮੂਨਾ

 https://static.pib.gov.in/WriteReadData/userfiles/image/image012R6JG.jpg

 ਇਸ ਤੋਂ ਬਾਅਦ ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਦੇ ਐੱਸਡੀਜੀ ਦੇ ਸਥਾਨਕੀਕਰਨ ਦੀ ਪ੍ਰਗਤੀ ਬਾਰੇ ਇੱਕ ਵਿਲੱਖਣ ਭਾਗ ਦਿੱਤਾ ਗਿਆ ਹੈ। ਇਹ ਸੰਸਥਾਗਤ ਢਾਂਚਿਆਂ, ਐੱਸਡੀਜੀ ਦੇ ਸੰਕਲਪ ਦਸਤਾਵੇਜ਼ਾਂ, ਰਾਜ ਅਤੇ ਜ਼ਿਲ੍ਹਾ ਸੰਕੇਤਕ ਫਰੇਮਵਰਕ ਅਤੇ ਰਾਜ ਅਤੇ ਕੇਂਦਰ ਸ਼ਾਸਤ ਪ੍ਰਦੇਸ਼ ਸਰਕਾਰਾਂ ਦੁਆਰਾ ਕੀਤੀਆਂ ਗਈਆਂ ਹੋਰ ਪਹਿਲਾਂ ਬਾਰੇ ਅਪਡੇਟ ਪ੍ਰਦਾਨ ਕਰਦਾ ਹੈ।

 

 https://static.pib.gov.in/WriteReadData/userfiles/image/image013Y892.jpg

 

ਐੱਸਡੀਜੀ ਇੰਡੀਆ ਇੰਡੈਕਸ 2020-21 ਇੱਕ ਔਨਲਾਈਨ ਡੈਸ਼ਬੋਰਡ ‘ਤੇ ਵੀ ਲਾਈਵ ਹੈ, ਜਿਸਦੀ ਨੀਤੀ, ਸਿਵਲ ਸੁਸਾਇਟੀ, ਕਾਰੋਬਾਰ ਅਤੇ ਸਿਖਿਆ ਦੇ ਖੇਤਰ ਵਿੱਚ, ਅੰਤਰ-ਖੇਤਰੀ ਪ੍ਰਸੰਗਿਕਤਾ ਹੈ। ਇੰਡੈਕਸ ਨੂੰ ਵਿਕਾਸ ਕਾਰਜਾਂ ਦੁਆਰਾ ਨੀਤੀਗਤ ਸੰਵਾਦ, ਨਿਰਮਾਣ ਅਤੇ ਲਾਗੂਕਰਨ ਲਈ ਇੱਕ ਸਾਧਨ ਦੇ ਰੂਪ ਵਿੱਚ ਕੰਮ ਕਰਨ ਲਈ ਤਿਆਰ ਕੀਤਾ ਗਿਆ ਹੈ, ਜਿਸਦਾ ਐੱਸਡੀਜੀ ਫਰੇਮਵਰਕ ਦੇ ਗਲੋਬਲ ਤੌਰ 'ਤੇ ਪਛਾਣਨ ਯੋਗ ਮੈਟ੍ਰਿਕਸ ਲਈ ਮੁਲਾਂਕਣ ਕੀਤਾ ਗਿਆ ਹੈ। ਇਹ ਸੂਚਕਾਂਕ ਅਤੇ ਡੈਸ਼ਬੋਰਡ ਐੱਸਡੀਜੀਜ਼ ਨੂੰ ਟਰੈਕ ਕਰਨ ਵਿੱਚ ਮਹੱਤਵਪੂਰਨ ਪਾੜੇ ਦੀ ਪਹਿਚਾਣ ਕਰਨ ਅਤੇ ਰਾਜ / ਕੇਂਦਰ ਸ਼ਾਸਤ ਪ੍ਰਦੇਸ਼ ਪੱਧਰ 'ਤੇ ਭਾਰਤ ਨੂੰ ਆਪਣੀ ਅੰਕੜਾ ਪ੍ਰਣਾਲੀ ਵਿਕਸਤ ਕਰਨ ਦੀ ਜ਼ਰੂਰਤ ਦੀ ਪਛਾਣ ਕਰਨ ਵਿਚ ਵੀ ਸਹਾਇਤਾ ਕਰੇਗਾ। ਦੇਸ਼ ਦੀ ਐੱਸਡੀਜੀ ਸਥਾਨਕੀਕਰਨ ਯਾਤਰਾ ਦੇ ਇੱਕ ਹੋਰ ਮੀਲ ਪੱਥਰ ਵਜੋਂ, ਇਸ ਸਮੇਂ ਨੀਤੀ ਆਯੋਗ ਦੁਆਰਾ ਉੱਤਰ ਪੂਰਬੀ ਖੇਤਰ ਦੇ ਆਉਣ ਵਾਲੇ ਜ਼ਿਲ੍ਹਾ ਪੱਧਰੀ ਐੱਸਡੀਜੀ ਸੂਚਕਾਂਕ ਲਈ ਜ਼ਿਲ੍ਹਾ ਪੱਧਰ 'ਤੇ ਐੱਸਡੀਜੀ ਸੂਚਕਾਂਕ ਨੂੰ ਅਨੁਕੂਲਿਤ ਅਤੇ ਵਿਕਸਤ ਕੀਤਾ ਜਾ ਰਿਹਾ ਹੈ।


 

 ਐੱਸਡੀਜੀ ਇੰਡੀਆ ਇੰਡੈਕਸ 2020–21 ਡੈਸ਼ਬੋਰਡ ਦੀ ਇੱਕ ਤਸਵੀਰ:

https://static.pib.gov.in/WriteReadData/userfiles/image/image014Q7QF.jpg

 

 

ਨੀਤੀ ਆਯੋਗ ਨੂੰ ਕੌਮੀ ਅਤੇ ਉਪ-ਕੌਮੀ ਪੱਧਰ 'ਤੇ ਐੱਸਡੀਜੀਜ਼ ਨੂੰ ਅਪਨਾਉਣ ਅਤੇ ਨਿਗਰਾਨੀ ਕਰਨ ਲਈ ਤਾਲਮੇਲ ਕਰਨ ਦਾ ਅਧਿਕਾਰ ਹੈ। ਐੱਸਡੀਜੀ ਇੰਡੀਆ ਇੰਡੈਕਸ ਅਤੇ ਡੈਸ਼ਬੋਰਡ, ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਨੂੰ ਉਹਨਾਂ ਦੀ ਤਰੱਕੀ ਨੂੰ ਦਰਸਾਉਣ, ਪਹਿਲ ਦੇ ਖੇਤਰਾਂ ਦੀ ਪਹਿਚਾਣ ਕਰਨ ਅਤੇ ਚੰਗੀਆਂ ਪ੍ਰਥਾਵਾਂ ਨੂੰ ਸਾਂਝਾ ਕਰਨ ਲਈ ਸਮਰਥਨ ਦੇ ਕੇ ਸਬੂਤ ਅਧਾਰਤ ਨੀਤੀ ਨਿਰਮਾਣ ਨੂੰ ਉਤਸ਼ਾਹਤ ਕਰਨ ਲਈ ਨੀਤੀ ਆਯੋਗ ਦੇ ਯਤਨਾਂ ਦੀ ਨੁਮਾਇੰਦਗੀ ਕਰਦਾ ਹੈ।

https://static.pib.gov.in/WriteReadData/userfiles/image/image015OU5B.jpg
 

 ਪੂਰੀ ਐੱਸਡੀਜੀ ਇੰਡੀਆ ਇੰਡੈਕਸ ਰਿਪੋਰਟ ਇੱਥੇ ਦੇਖੀ ਜਾ ਸਕਦੀ ਹੈ: https://wgz.short.gy/SDGIndiaIndex

 

 ਇੰਟਰਐਕਟਿਵ ਡੈਸ਼ਬੋਰਡ ਨੂੰ ਇੱਥੇ ਦੇਖਿਆ ਜਾ ਸਕਦਾ ਹੈ: http://sdgindiaindex.niti.gov.in/

 

                 

  ***********

 

 ਡੀਐੱਸ / ਏਕੇਜੇ



(Release ID: 1724267) Visitor Counter : 367