ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ

ਕੇਂਦਰੀ ਸਿਹਤ ਮੰਤਰਾਲੇ ਨੇ ਮੈਸਰਜ਼ ਬਾਇਓਲੋਜੀਕਲ-ਈ ਲਿਮਟਿਡ, ਹੈਦਰਾਬਾਦ ਨਾਲ 30 ਕਰੋੜ ਕੋਵਿਡ-19 ਟੀਕਾ ਖੁਰਾਕਾਂ ਲਈ ਅਡਵਾਂਸ ਪ੍ਰਬੰਧ ਨੂੰ ਅੰਤਮ ਰੂਪ ਦਿੱਤਾ

Posted On: 03 JUN 2021 8:00AM by PIB Chandigarh

ਕੇਂਦਰੀ ਸਿਹਤ ਮੰਤਰਾਲੇ ਨੇ ਹੈਦਰਾਬਾਦ ਸਥਿਤ ਟੀਕਾ ਨਿਰਮਾਤਾ ਬਾਇਓਲਾਜੀਕਲ-ਈ ਨਾਲ ਕੋਵਿਡ-19 ਟੀਕੇ ਦੀਆਂ 30 ਕਰੋੜ ਖੁਰਾਕਾਂ ਲਈ ਪ੍ਰਬੰਧਾਂ ਨੂੰ ਅੰਤਮ ਰੂਪ ਦੇ ਦਿੱਤਾ ਹੈ। ਟੀਕੇ ਦੀਆਂ ਇਨ੍ਹਾਂ ਖੁਰਾਕਾਂ ਦਾ ਨਿਰਮਾਣ ਮੈਸਰਜ ਬਾਇਓਲੋਜੀਕਲ-ਈ ਵੱਲੋਂ ਅਗਸਤ ਤੋਂ ਦਸੰਬਰ 2021 ਤੱਕ ਕੀਤਾ ਜਾਵੇਗਾ। ਇਸ ਉਦੇਸ਼ ਲਈ, ਕੇਂਦਰੀ ਸਿਹਤ ਮੰਤਰਾਲਾ, ਮੈਸਰਜ਼ ਬਾਇਓਲਾਜੀਕਲ-ਈ ਨੂੰ 1500 ਕਰੋੜ ਰੁਪਏ ਦੀ ਅਡਵਾਂਸ ਅਦਾਇਗੀ ਕਰੇਗਾ। 

ਬਾਇਓਲਾਜੀਕਲ-ਈ ਦਾ ਕੋਵਿਡ-19 ਟੀਕਾ ਇਸ ਸਮੇਂ ਫੇਜ਼ -1 ਅਤੇ 2 ਦੇ  ਕਲੀਨਿਕਲ ਪ੍ਰੀਖਣਾਂ ਦੇ ਨਿਰਧਾਰਤ ਨਤੀਜੇ ਦਿਖਾਉਣ ਤੋਂ ਬਾਅਦ ਫੇਜ਼ -3 ਦੇ ਕਲੀਨਿਕਲ ਪ੍ਰੀਖਣ ਅਧੀਨ ਹੈ। ਬਾਇਓਲੋਜੀਕਲ-ਈ ਵੱਲੋਂ ਵਿਕਸਤ ਕੀਤਾ ਜਾ ਰਿਹਾ ਟੀਕਾ ਇੱਕ ਆਰਬੀਡੀ ਪ੍ਰੋਟੀਨ ਸਬ-ਯੂਨਿਟ ਟੀਕਾ ਹੈ ਅਤੇ ਅਗਲੇ ਕੁਝ ਮਹੀਨਿਆਂ ਵਿੱਚ ਉਪਲਬਧ ਹੋਣ ਦੀ ਸੰਭਾਵਨਾ ਹੈ I

ਮੈਸਰਜ਼ ਬਾਇਓਲਾਜੀਕਲ-ਈ ਦੇ ਪ੍ਰਸਤਾਵ ਦੀ ਜਾਂਚ ਕੀਤੀ ਗਈ ਸੀ ਅਤੇ ਕੋਵਿਡ -19 (ਐਨਈਜੀਵੀਏਸੀ) ਲਈ ਟੀਕਾ ਪ੍ਰਸ਼ਾਸਨ 'ਤੇ ਰਾਸ਼ਟਰੀ ਮਾਹਰ ਸਮੂਹ ਵੱਲੋਂ  ਇਸਦੀ ਪੂਰੇ ਉੱਦਮ ਨਾਲ ਜਾਂਚ ਤੋਂ ਬਾਅਦ ਮਨਜ਼ੂਰੀ ਲਈ ਸਿਫਾਰਸ਼ ਕੀਤੀ ਗਈ I

ਮੈਸਰਜ਼ ਬਾਇਓਲੋਜੀਕਲ-ਈ ਨਾਲ ਕੀਤੀ ਗਈ ਵਿਵਸਥਾ ਭਾਰਤ ਸਰਕਾਰ ਦੇ ਵਿਆਪਕ ਟੀਕਾ ਨਿਰਮਾਤਾਵਾਂ ਨੂੰ ਖੋਜ ਅਤੇ ਵਿਕਾਸ (ਆਰ ਐਂਡ ਡੀ) ਵਿਚ ਸਹਾਇਤਾ ਅਤੇ ਵਿੱਤੀ ਸਹਾਇਤਾ ਦੇ ਕੇ ਉਨ੍ਹਾਂ ਨੂੰ ਉਤਸ਼ਾਹਤ ਕਰਨ ਦੇ ਵਿਆਪਕ ਯਤਨ ਦਾ ਹਿੱਸਾ ਹੈ।

ਬਾਇਓਲੋਜੀਕਲ-ਈ ਕੋਵਿਡ ਟੀਕਾ ਕੈਂਡੀਡੇਟ ਨੂੰ ਭਾਰਤ ਸਰਕਾਰ ਵੱਲੋਂ  ਪ੍ਰੀਕਲੀਨਿਕਲ ਪੜਾਅ ਤੋਂ ਲੈ ਕੇ ਫੇਜ਼ -3 ਅਧਿਐਨਾਂ ਤੱਕ ਸਮਰਥਨ ਪ੍ਰਾਪਤ ਹੈ।  ਬਾਇਓਟੈਕਨਾਲੌਜੀ ਵਿਭਾਗ ਨੇ ਨਾ ਸਿਰਫ 100 ਕਰੋੜ ਰੁਪਏ ਦੀ ਗ੍ਰਾਂਟ-ਇਨ-ਏਡ ਦੇ ਰੂਪ ਵਿੱਚ ਵਿੱਤੀ ਸਹਾਇਤਾ ਪ੍ਰਦਾਨ ਕੀਤੀ ਹੈ ਬਲਕਿ ਇਸ ਨੇ ਆਪਣੇ ਖੋਜ ਸੰਸਥਾਨ ਅਨੁਵਾਦਕ ਸਿਹਤ ਵਿਗਿਆਨ ਟੈਕਨੋਲੋਜੀ ਸੰਸਥਾ (ਟੀਐਚਐਸਟੀਆਈ), ਫਰੀਦਾਬਾਦ ਰਾਹੀਂ ਸਾਰੀਆਂ ਪਸ਼ੂ ਚੁਣੋਤੀ ਅਤੇ ਪ੍ਰੀਖਣ ਅਧਿਐਨਾਂ ਦੇ ਸੰਚਾਲਨ ਲਈ ਬਾਇਓਲਾਜੀਕਲ-ਈ ਨਾਲ ਭਾਈਵਾਲੀ ਕੀਤੀ ਹੈ। 

ਇਹ ਭਾਰਤ ਸਰਕਾਰ ਦੇ 'ਮਿਸ਼ਨ ਕੋਵਿਡ ਸੁਰੱਖਿਆ- ਭਾਰਤ ਦੇ ਕੋਵਿਡ-19 ਟੀਕਾ ਵਿਕਾਸ ਮਿਸ਼ਨ' ਦੇ ਹਿੱਸੇ ਵਜੋਂ ਸ਼ੁਰੂ ਕੀਤਾ ਗਿਆ ਹੈ, ਜੋ ਆਤਮਨਿਰਭਰ 3.0 ਦੇ ਤੀਜੇ ਉਤਸਾਹੀ ਪੈਕੇਜ, ਦੇ ਹਿੱਸੇ ਵਜੋਂ ਕੋਵਿਡ-19 ਟੀਕੇ ਦੇ ਵਿਕਾਸ ਦੇ ਯਤਨਾਂ ਨੂੰ ਹੋਰ ਮਜ਼ਬੂਤ ਕਰਨ ਅਤੇ ਗਤੀ ਦੇਣ ਲਈ ਸ਼ੁਰੂ ਕੀਤਾ ਗਿਆ ਸੀ। 

ਮਿਸ਼ਨ ਦਾ ਉਦੇਸ਼ ਨਾਗਰਿਕਾਂ ਲਈ ਇੱਕ ਸੁਰੱਖਿਅਤ, ਪ੍ਰਭਾਵਸ਼ਾਲੀ, ਕਿਫਾਇਤੀ ਅਤੇ ਪਹੁੰਚਯੋਗ ਕੋਵਿਡ -19 ਟੀਕਾ ਲਿਆਉਣਾ ਹੈ। ਮਿਸ਼ਨ 5-6 ਕੋਵਿਡ-19 ਟੀਕੇ ਦੇ ਉਮੀਦਵਾਰਾਂ ਦੇ ਵਿਕਾਸ ਦਾ ਸਮਰਥਨ ਕਰ ਰਿਹਾ ਹੈ। ਇਨ੍ਹਾਂ ਵਿਚੋਂ ਕੁਝ ਹੁਣ ਲਾਇਸੈਂਸ ਪ੍ਰਾਪਤ ਕਰਨ ਅਤੇ ਜਨਤਕ ਸਿਹਤ ਪ੍ਰਣਾਲੀਆਂ ਵਿਚ ਪੇਸ਼ ਕੀਤੇ ਜਾਣ  ਦੇ ਨੇੜੇ ਹਨ। ਇਸ ਨੇ ਨਾ ਸਿਰਫ ਕੋਵਿਡ-19 ਟੀਕਾ ਵਿਕਾਸ ਦੇ ਯਤਨਾਂ ਨੂੰ ਤੇਜ਼ ਕੀਤਾ ਹੈ, ਬਲਕਿ ਦੇਸ਼ ਵਿਚ ਇਕ ਅੰਤ ਤੋਂ ਅੰਤ ਤੱਕ ਟੀਕਾ ਵਿਕਾਸ ਈਕੋਸਿਸਟਮ ਨੂੰ ਵੀ ਉਤਸ਼ਾਹਤ ਕੀਤਾ ਹੈ ਜੋ ਹੋਰ ਟੀਕਿਆਂ ਲਈ ਚੱਲ ਰਹੀਆਂ ਅਤੇ  ਭਵਿੱਖ ਦੀਆਂ ਖੋਜਾਂ ਅਤੇ ਵਿਕਾਸ ਗਤੀਵਿਧੀਆਂ ਲਈ ਉਪਲਬਧ ਹੋਵੇਗਾ I

------------------------------------- 

ਐਮ ਵੀ  



(Release ID: 1724002) Visitor Counter : 231