ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ

ਕੋਵਿਡ -19 ਦੀ ਚਪੇਟ ਵਿੱਚ ਆਉਣ ਵਾਲੇ ਬੱਚਿਆਂ ਲਈ ਦੇਖਭਾਲ ਅਤੇ ਬੁਨਿਆਦੀ ਢਾਂਚੇ ਵਿੱਚ ਕੋਈ ਕਮੀ ਨਹੀਂ ਰਹੇਗੀ: ਮੈਂਬਰ, ਨੀਤੀ ਆਯੋਗ


2% - 3% ਸੰਕਰਮਿਤ ਬੱਚਿਆਂ ਨੂੰ ਹਸਪਤਾਲ ਦਾਖਲ ਕਰਨ ਦੀ ਲੋੜ ਪੈ ਸਕਦੀ ਹੈ: ਡਾ: ਵੀ ਕੇ ਪੌਲ

ਬੱਚਿਆਂ ਵਿੱਚ ਕੋਵਿਡ ਨਾਲ ਨਜਿੱਠਣ ਲਈ ਦਿਸ਼ਾ-ਨਿਰਦੇਸ਼ ਜਲਦੀ ਜਾਰੀ ਕੀਤੇ ਜਾਣਗੇ

Posted On: 01 JUN 2021 6:09PM by PIB Chandigarh

ਬੱਚਿਆਂ ਵਿੱਚ ਕੋਵਿਡ -19 ਲਾਗ ਦੀ ਸਮੀਖਿਆ ਕਰਨ ਅਤੇ ਰਾਸ਼ਟਰ ਦੀ ਤਿਆਰੀ ਨੂੰ ਮਜ਼ਬੂਤ ਕਰਨ ਲਈ ਨਵੀਨ ਢੰਗ ਨਾਲ ਮਹਾਮਾਰੀ ਦੀ ਰੋਕਥਾਮ ਲਈ ਇੱਕ ਰਾਸ਼ਟਰੀ ਮਾਹਰ ਸਮੂਹ ਬਣਾਇਆ ਗਿਆ ਹੈ। ਇਸ ਸਮੂਹ ਨੇ ਉਨ੍ਹਾਂ ਸੰਕੇਤਾਂ ਦੀ ਜਾਂਚ ਕੀਤੀ ਜੋ 4 - 5 ਮਹੀਨੇ ਪਹਿਲਾਂ ਉਪਲਬਧ ਨਹੀਂ ਸਨ। ਇਸਨੇ ਉਪਲਬਧ ਅੰਕੜਿਆਂ, ਕਲੀਨਿਕਲ ਪ੍ਰੋਫਾਈਲ, ਦੇਸ਼ ਦੇ ਤਜ਼ਰਬੇ, ਬਿਮਾਰੀ ਦੀ ਗਤੀ, ਵਿਸ਼ਾਣੂ ਅਤੇ ਮਹਾਮਾਰੀ ਬਾਰੇ ਵੀ ਵਿਚਾਰ ਕੀਤਾ ਹੈ ਅਤੇ ਇਹ ਦਿਸ਼ਾ ਨਿਰਦੇਸ਼ ਜਾਰੀ ਕੀਤੇ ਹਨ, ਜੋ ਜਲਦੀ ਹੀ ਜਨਤਕ ਤੌਰ 'ਤੇ ਜਾਰੀ ਕੀਤੇ ਜਾਣਗੇ। ਇਹ ਜਾਣਕਾਰੀ ਡਾ: ਵੀ ਕੇ ਪੌਲ, ਮੈਂਬਰ (ਸਿਹਤ), ਨੀਤੀ ਆਯੋਗ, ਨੇ ਅੱਜ ਪੀਆਈਬੀ ਦਿੱਲੀ ਦੇ ਨੈਸ਼ਨਲ ਮੀਡੀਆ ਸੈਂਟਰ ਵਿਖੇ ਆਯੋਜਿਤ ਕੀਤੀ ਗਈ ਕੋਵਿਡ -19 ਬਾਰੇ ਕੇਂਦਰੀ ਸਿਹਤ ਮੰਤਰਾਲੇ ਦੀ ਮੀਡੀਆ ਬ੍ਰੀਫਿੰਗ ਦੌਰਾਨ ਦਿੱਤੀ। ਉਨ੍ਹਾਂ ਕਿਹਾ, “ਜਦਕਿ ਅਸੀਂ ਇਸ ਖੇਤਰ ਵਿੱਚ ਵਿਗਿਆਨਕ ਘਟਨਾਵਾਂ ਦੀ ਯੋਜਨਾਬੱਧ ਢੰਗ ਨਾਲ ਸਮੀਖਿਆ ਕਰ ਰਹੇ ਹਾਂ, ਹਾਲਾਤ ਦਾ ਨਵੀਨਤਮ ਨਜ਼ਰੀਆ ਲੈਣ ਲਈ ਸਮੂਹ ਬਣਾਇਆ ਗਿਆ ਹੈ।”

ਇਹ ਦੱਸਦਿਆਂ ਕਿ ਪੀਡੀਐਟ੍ਰਿਕ ਕੋਵਿਡ -19 ਸਾਡਾ ਧਿਆਨ ਖਿੱਚ ਰਹੀ ਹੈ, ਉਨ੍ਹਾਂ ਦੱਸਿਆ ਕਿ ਜੋ ਬੱਚਿਆਂ ਨੂੰ ਲਾਗ ਲੱਗ ਸਕਦੀ ਹੈ, ਉਨ੍ਹਾਂ ਦੀ ਦੇਖਭਾਲ ਅਤੇ ਬੁਨਿਆਦੀ ਢਾਂਚੇ ਵਿੱਚ ਕੋਈ ਕਮੀ ਨਹੀਂ ਆਵੇਗੀ। “ਬੱਚਿਆਂ ਵਿੱਚ ਕੋਵਿਡ -19 ਅਕਸਰ ਗ਼ੈਰ ਲੱਛਣੀ ਹੁੰਦੀ ਹੈ ਅਤੇ ਸ਼ਾਇਦ ਹੀ ਹਸਪਤਾਲ ਵਿੱਚ ਦਾਖਲ ਹੋਣ ਦੀ ਜ਼ਰੂਰਤ ਪੈਂਦੀ ਹੈ। ਹਾਲਾਂਕਿ, ਮਹਾਮਾਰੀ ਸੰਬੰਧੀ ਗਤੀਸ਼ੀਲਤਾ ਜਾਂ ਵਾਇਰਲ ਵਿਵਹਾਰ ਵਿੱਚ ਤਬਦੀਲੀਆਂ ਸਥਿਤੀ ਨੂੰ ਬਦਲ ਸਕਦੀਆਂ ਹਨ ਅਤੇ ਲਾਗ ਦੇ ਪ੍ਰਸਾਰ ਨੂੰ ਵਧਾ ਸਕਦੀਆਂ ਹਨ। ਬੱਚਿਆਂ ਦੀ ਦੇਖਭਾਲ ਦੇ ਬੁਨਿਆਦੀ ਢਾਂਚੇ 'ਤੇ ਅਜੇ ਤੱਕ ਕੋਈ ਵਾਜਬ ਬੋਝ ਨਹੀਂ ਪਾਇਆ ਗਿਆ ਹੈ। ਹਾਲਾਂਕਿ, ਇਹ ਸੰਭਾਵਨਾ ਹੈ ਕਿ 2% - 3% ਬੱਚਿਆਂ ਨੂੰ ਲਾਗ ਲੱਗ ਸਕਦੀ ਹੈ ਅਤੇ ਉਨ੍ਹਾਂ ਨੂੰ ਹਸਪਤਾਲ ਦਾਖਲ ਹੋਣ ਦੀ ਜ਼ਰੂਰਤ ਪੈ ਸਕਦੀ ਹੈ।"

ਪੀਡੀਐਟ੍ਰਿਕ ਕੋਵਿਡ -19 ਦੇ ਦੋ ਰੂਪ

ਡਾ. ਪੌਲ ਨੇ ਦੱਸਿਆ ਕਿ ਬੱਚਿਆਂ ਵਿੱਚ ਕੋਵਿਡ -19 ਦੋ ਰੂਪ ਲੈ ਸਕਦੀ ਹੈ:

ਇੱਕ ਰੂਪ ਵਿੱਚ ਸੰਕਰਮਣ, ਖੰਘ, ਬੁਖਾਰ ਅਤੇ ਨਮੂਨੀਆ ਵਰਗੇ ਲੱਛਣ ਹੋ ਸਕਦੇ ਹਨ, ਕੁਝ ਮਾਮਲਿਆਂ ਵਿੱਚ ਹਸਪਤਾਲ ਵਿੱਚ ਦਾਖਲ ਕੀਤਾ ਜਾ ਸਕਦਾ ਹੈ।

ਦੂਸਰੇ ਕੇਸ ਵਿੱਚ, ਕੋਵਿਡ ਹੋਣ ਦੇ 2-6 ਹਫਤਿਆਂ ਬਾਅਦ, ਜੋ ਕਿ ਜਿਆਦਾਤਰ ਗ਼ੈਰ ਲੱਛਣੀ ਹੋ ਸਕਦਾ ਹੈ, ਬੱਚਿਆਂ ਦਾ ਇੱਕ ਛੋਟਾ ਜਿਹਾ ਹਿੱਸਾ ਬੁਖਾਰ, ਸਰੀਰ 'ਤੇ ਧੱਫੜ ਅਤੇ ਅੱਖਾਂ ਵਿੱਚ ਇਨਫੈਕਸ਼ਨ ਜਾਂ ਕੰਨਜਕਟਿਵਾਇਟਿਸ, ਸਾਹ ਦੀਆਂ ਪਰੇਸ਼ਾਨੀਆਂ, ਦਸਤ, ਉਲਟੀਆਂ ਅਤੇ ਇਸ ਤਰਾਂ ਦੇ ਹੋਰ ਲੱਛਣ ਦਿਖਾ ਸਕਦਾ ਹੈ। ਇਹ ਫੇਫੜਿਆਂ ਨੂੰ ਪ੍ਰਭਾਵਤ ਕਰਨ ਵਾਲੇ ਨਮੂਨੀਆ ਵਾਂਗ ਸੀਮਤ ਨਹੀਂ ਰਹਿ ਸਕਦਾ। ਇਹ ਸਰੀਰ ਦੇ ਵੱਖ ਵੱਖ ਹਿੱਸਿਆਂ ਵੀ ਫੈਲਦਾ ਹੈ। ਇਸ ਨੂੰ ਮਲਟੀ-ਸਿਸਟਮ ਇਨਫਲੇਮੈਟਰੀ ਸਿੰਡਰੋਮ ਕਿਹਾ ਜਾਂਦਾ ਹੈ। ਇਹ ਕੋਵਿਡ ਤੋਂ ਬਾਅਦ ਦੇ ਲੱਛਣ ਹਨ। ਇਸ ਸਮੇਂ, ਸਰੀਰ ਵਿੱਚ ਵਾਇਰਸ ਨਹੀਂ ਪਾਇਆ ਜਾਵੇਗਾ ਅਤੇ ਆਰਟੀ-ਪੀਸੀਆਰ ਟੈਸਟ ਵੀ ਨੈਗੇਟਿਵ ਆਵੇਗਾ, ਪਰ ਐਂਟੀਬਾਡੀ ਟੈਸਟ ਦਰਸਾਏਗਾ ਕਿ ਬੱਚਾ ਕੋਵਿਡ ਦੁਆਰਾ ਸੰਕਰਮਿਤ ਹੋਇਆ ਸੀ।

ਕੁਝ ਬੱਚਿਆਂ ਵਿੱਚ ਪਾਏ ਜਾਂਦੇ ਇਸ ਅਨੌਖੇ ਰੋਗ ਦੇ ਇਲਾਜ ਲਈ ਦਿਸ਼ਾ ਨਿਰਦੇਸ਼ ਤਿਆਰ ਕੀਤੇ ਜਾ ਰਹੇ ਹਨ, ਜੋ ਐਮਰਜੈਂਸੀ ਸਥਿਤੀ ਵਿੱਚ ਵਰਤੇ ਜਾ ਸਕਦੇ ਹਨ। ਡਾ. ਪੌਲ ਨੇ ਕਿਹਾ ਹਾਲਾਂਕਿ ਇਲਾਜ ਮੁਸ਼ਕਲ ਨਹੀਂ ਹੈ, ਪਰ ਸਮੇਂ ਸਿਰ ਹੋਣਾ ਚਾਹੀਦਾ ਹੈ।

* * *

ਡੀਜੇਐਮ / ਐਸਸੀ / ਪੀਆਈਬੀ ਮੁੰਬਈ


(Release ID: 1723569) Visitor Counter : 302