ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ

ਡਾ: ਹਰਸ਼ ਵਰਧਨ ਨੇ ‘ਵਿਸ਼ਵ ਤੰਬਾਕੂ ਵਿਰੋਧੀ ਦਿਵਸ’ 2021 ‘ਤੇ ਤੰਬਾਕੂ ਤੋਂ ਦੂਰ ਰਹਿਣ ਦੇ ਅਹਿਦ ਦੀ ਅਗਵਾਈ ਕੀਤੀ


"ਵਿਸ਼ਵ ਤੰਬਾਕੂ ਦਿਵਸ" 2021 ਦਾ ਵਿਸ਼ਾ - "ਛੱਡਣ ਲਈ ਵਚਨਬੱਧ"

“ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਈ-ਸਿਗਰੇਟ ਦੇ ਖ਼ਿਲਾਫ਼ ਦੇਸ਼ ਵਿਆਪੀ ਲਹਿਰ ਦੀ ਅਗਵਾਈ ਕੀਤੀ”

“ਕੇਂਦਰ ਸਰਕਾਰ ਅਤੇ ਰਾਜ ਸਰਕਾਰਾਂ ਦੇ ਨਿਰੰਤਰ ਯਤਨਾਂ ਸਦਕਾ, ਤੰਬਾਕੂ ਦੀ ਵਰਤੋਂ ਦਾ ਪ੍ਰਸਾਰ 2009-10 ਵਿੱਚ 34.6% ਤੋਂ 6% ਘਟ ਕੇ ਸਾਲ 2016-17 ਵਿੱਚ 28.6% ਹੋ ਗਿਆ ਹੈ

“ਟੋਲ ਫ੍ਰੀ ਕੁਇਟਲਾਈਨ ਸੇਵਾਵਾਂ ਹੁਣ 16 ਭਾਸ਼ਾਵਾਂ ਵਿੱਚ ਉਪਲਬਧ ਹਨ । ਮੈਂ ਲੋਕਾਂ ਨੂੰ ਆਪਣੇ ਵਿਵਹਾਰ ਨੂੰ ਬਦਲਣ ਅਤੇ ਤੰਬਾਕੂ ਦੀ ਵਰਤੋਂ ਛੱਡਣ ਦੀ ਅਪੀਲ ਕਰਦਾ ਹਾਂ: ਡਾ ਹਰਸ਼ ਵਰਧਨ

Posted On: 31 MAY 2021 3:03PM by PIB Chandigarh

ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਡਾ: ਹਰਸ਼ ਵਰਧਨ ਨੇ ਅੱਜ ਵਿਸ਼ਵ ਤੰਬਾਕੂ ਦਿਵਸ ਮੌਕੇ ਇੱਕ ਸਮਾਗਮ ਦੀ ਪ੍ਰਧਾਨਗੀ ਕੀਤੀ ਅਤੇ ਇਸ ਮੌਕੇ ਹਾਜ਼ਰ ਸਾਰਿਆਂ ਵਲੋਂ ਤੰਬਾਕੂ ਤਿਆਗਣ ਦੇ ਅਹਿਦ ਦੀ ਅਗਵਾਈ ਕੀਤੀ। ਸਿਹਤ ਅਤੇ ਪਰਿਵਾਰ ਭਲਾਈ ਰਾਜ ਮੰਤਰੀ ਸ਼੍ਰੀ ਅਸ਼ਵਨੀ ਕੁਮਾਰ ਚੌਬੇ ਡਿਜੀਟਲ ਮਾਧਿਅਮ ਰਾਹੀਂ ਇਸ ਪ੍ਰੋਗਰਾਮ ਵਿੱਚ ਸ਼ਾਮਲ ਹੋਏ।

ਸਮੇਂ ਸਿਰ ਸਮਾਗਮ ਤੇ ਆਪਣੀ ਤਸੱਲੀ ਜ਼ਾਹਰ ਕਰਦਿਆਂ ਮੰਤਰੀ ਨੇ ਕਿਹਾ,“ ਭਾਰਤ ਵਿੱਚ ਹਰ ਸਾਲ ਤੰਬਾਕੂ ਦੀ ਵਰਤੋਂ ਨਾਲ 1.3 ਮਿਲੀਅਨ ਮੌਤਾਂ ਹੁੰਦੀਆਂ ਹਨ ਜੋ ਕਿ ਪ੍ਰਤੀ ਦਿਨ 3500 ਮੌਤਾਂ ਹਨ, ਜਿਸ ਨਾਲ ਬਹੁਤ ਸਾਰੇ ਸਮਾਜਕ-ਆਰਥਿਕ ਬੋਝ ਪੈਂਦੇ ਹਨ। ਮੌਤ ਅਤੇ ਬਿਮਾਰੀਆਂ ਦੇ ਇਲਾਵਾ, ਤੰਬਾਕੂ ਦੇਸ਼ ਦੇ ਆਰਥਿਕ ਵਿਕਾਸ ਨੂੰ ਵੀ ਪ੍ਰਭਾਵਤ ਕਰਦਾ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਤੰਬਾਕੂਨੋਸ਼ੀ ਕਰਨ ਵਾਲਿਆਂ ਨੂੰ ਕੋਵਿਡ -19 ਤੋਂ ਗੰਭੀਰ ਬਿਮਾਰੀ ਨਾਲ ਹੋਣ ਵਾਲੀਆਂ ਮੌਤਾਂ ਦਾ 40-50% ਵੱਧ ਜੋਖਮ ਹੁੰਦਾ ਹੈ। ਡਬਲਯੂਐਚਓ ਦੇ ਅਧਿਐਨ ਦੇ ਅਨੁਸਾਰ, "ਭਾਰਤ ਵਿੱਚ ਤੰਬਾਕੂ ਦੀ ਵਰਤੋਂ ਦੇ ਕਾਰਨ ਬਿਮਾਰੀਆਂ ਅਤੇ ਮੌਤਾਂ ਦੇ ਆਰਥਿਕ ਖਰਚੇ" ਦਾ ਅਨੁਮਾਨ ਲਗਾਇਆ ਗਿਆ ਹੈ ਕਿ ਭਾਰਤ ਵਿੱਚ ਤੰਬਾਕੂ ਦੀ ਵਰਤੋਂ ਨਾਲ ਹੋਣ ਵਾਲੀਆਂ ਬਿਮਾਰੀਆਂ ਅਤੇ ਮੌਤਾਂ ਦਾ ਆਰਥਿਕ ਬੋਝ 1.77 ਲੱਖ ਕਰੋੜ ਰੁਪਏ ਹੈ, ਜੋ ਜੀਡੀਪੀ ਦਾ ਲਗਭਗ 1% ਹੈ।

ਡਾ: ਹਰਸ਼ ਵਰਧਨ ਨੇ ਦੇਸ਼ ਦੇ ਲੰਬੇ ਇਤਿਹਾਸ ਵਿੱਚ ਕਾਨੂੰਨੀ ਅਤੇ ਪ੍ਰਸ਼ਾਸਕੀ ਢੰਗ ਤਰੀਕਿਆਂ ਨਾਲ ਤੰਬਾਕੂ ਦਾ ਸੇਵਨ ਕਰਨ ਵਾਲਿਆਂ ਵਿੱਚ ਲਗਾਤਾਰ ਕਮੀ ਦੇ ਰੁਝਾਨ ਨੂੰ ਰੇਖਾਂਕਿਤ ਕੀਤਾ। ਉਨ੍ਹਾਂ ਕਿਹਾ, “ਭਾਰਤ ਵਿੱਚ ਤੰਬਾਕੂ ਕੰਟਰੋਲ ਕਾਨੂੰਨਦੀ ਪਿੱਠ ਭੂਮੀ ਸਿਗਰੇਟ ਐਕਟ, 1975 ’ ਦੇ ਸਮੇਂ ਦੀ ਹੈ, ਜੋ ਇਸ਼ਤਿਹਾਰਬਾਜ਼ੀ ਵਿੱਚ ਅਤੇ ਡੱਬਿਆਂ ਅਤੇ ਸਿਗਰੇਟ ਪੈਕੇਜਾਂ ਉੱਤੇ ਕਾਨੂੰਨੀ ਸਿਹਤ ਸੰਬੰਧੀ ਚੇਤਾਵਨੀਆਂ ਪ੍ਰਦਰਸ਼ਤ ਕਰਨ ਦਾ ਹੁਕਮ ਦਿੰਦਾ ਹੈ।

ਕੇਂਦਰੀ ਸਿਹਤ ਮੰਤਰੀ ਨੇ ਆਪਣੇ ਕੈਰੀਅਰ ਦੇ ਹਰ ਪੜਾਅ 'ਤੇ ਤੰਬਾਕੂ ਖ਼ਿਲਾਫ਼ ਆਪਣੀ ਲੰਬੀ ਲੜਾਈ ਨੂੰ ਯਾਦ ਕੀਤਾ: ਦਿੱਲੀ ਦੇ ਸਿਹਤ ਮੰਤਰੀ ਹੋਣ ਦੇ ਨਾਤੇ ਮੈਨੂੰ 'ਤੰਬਾਕੂਨੋਸ਼ੀ ਵਿਰੋਧੀ ਅਤੇ ਗ਼ੈਰ-ਤੰਬਾਕੂਨੋਸ਼ੀ ਵਾਲਿਆਂ ਦੀ ਸਿਹਤ ਸੁਰੱਖਿਆ ਐਕਟ' ਸਦਨ ਵਿੱਚ ਲਿਆਉਣ ਦਾ ਮੌਕਾ ਮਿਲਿਆ ਅਤੇ ਇਸ ਨੂੰ ਦਿੱਲੀ ਅਸੈਂਬਲੀ ਵਿੱਚ 1997 ਨੂੰ ਪਾਸ ਕਰ ਦਿੱਤਾ ਗਿਆ। ਇਹ ਨਿਯਮ, ਕੇਂਦਰੀ ਕਾਨੂੰਨ ਦਾ ਨਮੂਨਾ ਬਣਿਆ ਜੋ ਸੁਪਰੀਮ ਕੋਰਟ ਦੇ ਨਿਰਦੇਸ਼ਾਂ 'ਤੇ, 2002 ਵਿੱਚ ਜਨਤਕ ਥਾਵਾਂ 'ਤੇ ਤੰਬਾਕੂਨੋਸ਼ੀ 'ਤੇ ਪਾਬੰਦੀ ਲਾਉਣ ਬਾਰੇ ਸੀ। ਇਸ ਤੋਂ ਬਾਅਦ 2003 ਵਿੱਚ ਤੰਬਾਕੂ ਨਿਯੰਤਰਣ ਸੰਬੰਧੀ ਵਿਆਪਕ ਕਾਨੂੰਨ [ਸਿਗਰਟ ਅਤੇ ਹੋਰ ਤੰਬਾਕੂ ਉਤਪਾਦਾਂ (ਵਪਾਰ, ਵਣਜ, ਉਤਪਾਦਨ, ਸਪਲਾਈ ਅਤੇ ਵੰਡ) 'ਤੇ ਇਸ਼ਤਿਹਾਰਬਾਜ਼ੀ ਅਤੇ ਨਿਯਮਾਂ ਦੀ ਰੋਕਥਾਮ) ਐਕਟ -ਕਾੱਪਟਾ, 2003] ਲਿਆਂਦਾ ਗਿਆ, ਜਿਸਦਾ ਉਦੇਸ਼ ਜਨਤਕ ਥਾਵਾਂ ਅਤੇ ਸਥਾਨਾਂ ਨੂੰ ਤੰਬਾਕੂਨੋਸ਼ੀ ਰਹਿਤ ਕਰਨਾ ਹੈ ਅਤੇ ਤੰਬਾਕੂ ਦੇ ਇਸ਼ਤਿਹਾਰਾਂ ਅਤੇ ਤਰੱਕੀ 'ਤੇ ਪਾਬੰਦੀ ਹੈ। ਡਾ: ਹਰਸ਼ ਵਰਧਨ ਦੇ ਯੋਗਦਾਨ ਨੂੰ ਪਛਾਣਦਿਆਂ, ਉਨ੍ਹਾਂ ਨੂੰ ਵਿਸ਼ਵਵਿਆਪੀ ਤੌਰ 'ਤੇ ਪ੍ਰਸ਼ੰਸਾ ਵੀ ਮਿਲੀ ਅਤੇ ਇਸ ਇਤਿਹਾਸਕ ਕੋਸ਼ਿਸ਼ ਲਈ ਉਨ੍ਹਾਂ ਮਈ-1998 ਵਿੱਚ ਤੰਬਾਕੂ ਮੁਕਤ ਕੰਮ ਕਰਨ ਲਈ ਰੀਓ-ਡੀ-ਜੇਨੇਰੀਓ ਬ੍ਰਾਜ਼ੀਲ ਵਿੱਚ ਹੋਏ ਇੱਕ ਸਮਾਰੋਹ ਵਿੱਚ ਡਬਲਯੂਐਚਓ ਦੇ ਡਾਇਰੈਕਟਰ ਜਨਰਲ ਦਾ ਪ੍ਰਸ਼ੰਸਾ ਮੈਡਲ ਅਤੇ ਸਰਟੀਫਿਕੇਟ ਪ੍ਰਾਪਤ ਕੀਤੇ।

ਉਨ੍ਹਾਂ ਨੇ ਸੰਤੁਸ਼ਟੀ ਜ਼ਾਹਰ ਕੀਤੀ ਕਿ ਸਰਕਾਰ ਅਤੇ ਰਾਜ ਸਰਕਾਰਾਂ ਦੇ ਨਿਰੰਤਰ ਯਤਨਾਂ ਸਦਕਾ ਤੰਬਾਕੂ ਦੀ ਵਰਤੋਂ ਦਾ ਪ੍ਰਸਾਰ 2009-10 ਵਿੱਚ 34 ਪ੍ਰਤੀਸ਼ਤ ਤੋਂ ਘੱਟ ਕੇ 2016-17 ਵਿੱਚ 28.6% ਹੋ ਗਿਆ ਹੈ।

ਤੰਬਾਕੂ ਦੀ ਵਰਤੋਂ 'ਤੇ ਰੋਕ ਲਗਾਉਣ ਲਈ ਸਰਕਾਰ ਦੀ ਸਖਤ ਰਾਜਨੀਤਿਕ ਵਚਨਬੱਧਤਾ 'ਤੇ ਬੋਲਦਿਆਂ ਉਨ੍ਹਾਂ ਕਿਹਾ, '' ਜਦੋਂ ਮੈਂ ਕੇਂਦਰੀ ਸਿਹਤ ਮੰਤਰੀ ਵਜੋਂ ਜਿੰਮੇਵਾਰੀ ਸੰਭਾਲੀ ਸੀ, ਤਾਂ ਮੈਂ ਈ-ਸਿਗਰੇਟ ਦੇ ਖ਼ਤਰੇ ਦਾ ਮੁਕਾਬਲਾ ਕਰਨ ਦਾ ਫੈਸਲਾ ਕੀਤਾ ਅਤੇ 'ਇਲੈਕਟ੍ਰਾਨਿਕ ਸਿਗਰੇਟ ਦੀ ਮਨਾਹੀ ਬਿੱਲ, 2019' ਲਿਆਂਦਾ, ਜੋ ਈ-ਸਿਗਰੇਟ ਦੇ ਉਤਪਾਦਨ, ਨਿਰਮਾਣ, ਆਯਾਤ, ਨਿਰਯਾਤ, ਆਵਾਜਾਈ, ਵਿਕਰੀ, ਵੰਡ, ਭੰਡਾਰਨ ਅਤੇ ਇਸ਼ਤਿਹਾਰਬਾਜ਼ੀ 'ਤੇ ਰੋਕ ਲਗਾਉਂਦਾ ਹੈ। ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਜੀ ਦੀ ਮਿਸਾਲੀ ਲੀਡਰਸ਼ਿਪ ਨੇ ਵੱਖ-ਵੱਖ ਹਿਤਧਾਰਕਾਂ ਨੂੰ ਯਕੀਨ ਦਿਵਾਇਆ ਅਤੇ ਸੰਸਦ ਨੇ ਸਾਲ 2019 ਵਿੱਚ ਇਸ ਬਿੱਲ ਨੂੰ ਸੁਚਾਰੂ ਢੰਗ ਨਾਲ ਪਾਸ ਕਰਨ ਦੀ ਆਗਿਆ ਦਿੱਤੀ। ਸਰਕਾਰ ਦੀਆਂ ਸਥਿਰ ਕੋਸ਼ਿਸ਼ਾਂ ਨੇ ਦੇਸ਼ ਨੂੰ ਈ-ਸਿਗਰੇਟ ਦੇ ਖਤਰੇ ਤੋਂ ਬਚਾਉਣ ਵਿੱਚ ਯੋਗਦਾਨ ਪਾਇਆ ਹੈ, ਜਿਸ ਦਾ ਕਿਸ਼ੋਰ ਅਬਾਦੀ 'ਤੇ ਮਾੜਾ ਪ੍ਰਭਾਵ ਪੈ ਸਕਦਾ ਹੈ।

ਡਾ: ਹਰਸ਼ ਵਰਧਨ ਨੇ ਤੰਬਾਕੂ ਕੁਇਟਲਾਈਨ ਸੇਵਾਵਾਂ 'ਤੇ ਚਾਨਣਾ ਪਾਇਆ: ਸਾਡੇ ਕੋਲ ਟੋਲ ਫਰੀ ਕੁਇਟਲਾਈਨ ਸੇਵਾਵਾਂ ਹਨ -1800-112-356, ਕੁਇਟਲਾਈਨ ਸੇਵਾਵਾਂ 2016 ਵਿੱਚ ਸ਼ੁਰੂ ਕੀਤੀਆਂ ਗਈਆਂ ਹਨ, ਜਿਨ੍ਹਾਂ ਦਾ ਸਤੰਬਰ, 2018 ਵਿੱਚ 4 ਕੇਂਦਰਾਂ ਤੋਂ 16 ਭਾਸ਼ਾਵਾਂ ਅਤੇ ਹੋਰ ਸਥਾਨਕ ਉਪਭਾਸ਼ਾਵਾਂ ਵਿੱਚ ਵਿਸਥਾਰ ਕੀਤਾ ਗਿਆ ਹੈ। ਵਿਸਥਾਰ ਤੋਂ ਪਹਿਲਾਂ ਕੁਇਟਲਾਈਨ 'ਤੇ ਕਾਲਾਂ ਦੀ ਗਿਣਤੀ 20,500 ਪ੍ਰਤੀ ਮਹੀਨਾ ਸੀ ਜੋ ਵਿਸਤਾਰ ਦੇ ਬਾਅਦ ਵੱਧ ਕੇ 2.50 ਲੱਖ ਕਾਲਾਂ 'ਤੇ ਪਹੁੰਚ ਗਈ ਹੈ। ਉਨ੍ਹਾਂ ਲੋਕਾਂ ਨੂੰ ਤੰਬਾਕੂ ਅਤੇ ਤੰਬਾਕੂ ਪਦਾਰਥਾਂ ਦੀ ਵਰਤੋਂ ਛੱਡਣ ਦੀ ਅਪੀਲ ਦੁਹਰਾਈ।

ਕੇਂਦਰੀ ਸਿਹਤ ਮੰਤਰੀ ਨੇ ਤੰਬਾਕੂ ਕੰਟਰੋਲ ਦੇ ਸੰਬੰਧ ਵਿੱਚ ਰਾਸ਼ਟਰੀ ਸਿਹਤ ਨੀਤੀ 2017 ਦੇ ਅਭਿਲਾਸ਼ੀ ਟੀਚਿਆਂ 'ਤੇ ਗੱਲ ਕੀਤੀ: ਅਸੀਂ 2025 ਤੱਕ ਤੰਬਾਕੂ ਦੀ ਵਰਤੋਂ ਨੂੰ 30% ਘਟਾਉਣ ਦਾ ਇੱਕ ਅਭਿਲਾਸ਼ੀ ਟੀਚਾ ਨਿਰਧਾਰਤ ਕੀਤਾ ਹੈ। ਟੀਚਿਆਂ ਨੂੰ ਧਿਆਨ ਵਿੱਚ ਰੱਖਦਿਆਂ ਸਾਡੇ ਤੰਬਾਕੂ ਨਿਯੰਤਰਣ ਦੇ ਟੀਚੇ ਤਿਆਰ ਕੀਤੇ ਗਏ ਹਨ। ਗੈਰ-ਸੰਚਾਰੀ ਰੋਗਾਂ ਦੇ ਨਿਯੰਤਰਣ ਲਈ ਅਤੇ ਐਸਡੀਜੀ ਅਧੀਨ ਨਿਰਧਾਰਤ ਟੀਚਿਆਂ ਦੇ ਅਨੁਕੂਲ ਹਨ। ਅਸੀਂ ਜਲਦੀ ਹੀ 13-15 ਸਾਲ ਦੇ ਸਕੂਲ ਜਾਣ ਵਾਲੇ ਵਿਦਿਆਰਥੀਆਂ ਵਿਚਾਲੇ ਗਲੋਬਲ ਯੂਥ ਤੰਬਾਕੂ ਸਰਵੇ ਦੇ ਚੌਥੇ ਗੇੜ ਦੀਆਂ ਖੋਜਾਂ ਜਾਰੀ ਕਰਾਂਗੇ।

ਉਨ੍ਹਾਂ ਹੋਰ ਸਾਰੀਆਂ ਸਹਿਭਾਗੀ ਸੰਸਥਾਵਾਂ, ਮੰਤਰਾਲੇ ਦੇ ਅਧਿਕਾਰੀਆਂ, ਜ਼ਮੀਨੀ ਪੱਧਰ ਦੇ ਵਰਕਰਾਂ ਅਤੇ ਵਿਸ਼ੇਸ਼ ਤੌਰ 'ਤੇ, ਤੰਬਾਕੂ ਦੀ ਵਰਤੋਂ 'ਤੇ ਰੋਕ ਲਗਾਉਣ ਵਿੱਚ ਕੀਤੇ ਗਏ ਲਾਭਕਾਰੀ ਕੰਮਾਂ ਲਈ ਡਬਲਯੂਐਚਓ ਦਾ ਧੰਨਵਾਦ ਕੀਤਾ। ਡਾ: ਹਰਸ਼ ਵਰਧਨ ਨੇ ਡਬਲਯੂਐਚਓ ਦੇ ਡਾਇਰੈਕਟਰ ਜਨਰਲ ਨੂੰ ਉਨ੍ਹਾਂ ਦੀਆਂ ਸੇਵਾਵਾਂ ਦੀ ਪਛਾਣ ਕਰਨ ਅਤੇ ਸਿਹਤ ਮੰਤਰਾਲੇ ਵਲੋਂ ਤੰਬਾਕੂ ਵਿਰੋਧੀ ਕੰਮਾਂ ਦੀ ਤਸਦੀਕ ਲਈ 2021 ਵਿੱਚ ਡਾਇਰੈਕਟਰ ਜਨਰਲ ਦੇ ਵਿਸ਼ੇਸ਼ ਮਾਨਤਾ ਪੁਰਸਕਾਰ ਪ੍ਰਦਾਨ ਕਰਨ ਲਈ ਧੰਨਵਾਦ ਕੀਤਾ। ਹਰ ਸਾਲ, ਵਿਸ਼ਵ ਸਿਹਤ ਸੰਗਠਨ (ਡਬਲਯੂਐਚਓ) ਵਿਅਕਤੀਆਂ ਜਾਂ ਸੰਸਥਾਵਾਂ (ਏਫਰੋ, ਅਮਰੋ, ਯੂਰੋ, ਡਬਲਯੂਪੀਆਰਓ, ਈਮਰੋ ਅਤੇ ਸੀਈਆਰ) ਨੂੰ ਤੰਬਾਕੂ ਕੰਟਰੋਲ ਦੇ ਖੇਤਰ ਵਿੱਚ ਉਨ੍ਹਾਂ ਦੀਆਂ ਪ੍ਰਾਪਤੀਆਂ ਲਈ ਮਾਨਤਾ ਦਿੰਦਾ ਹੈ।

ਸ਼੍ਰੀਮਤੀ ਆਰਤੀ ਆਹੂਜਾ, ਵਧੀਕ ਸੱਕਤਰ (ਸਿਹਤ), ਸ਼੍ਰੀ ਵਿਕਾਸ ਸ਼ੀਲ, ਵਧੀਕ ਸੱਕਤਰ (ਸਿਹਤ) ਅਤੇ ਕੇਂਦਰੀ ਸਿਹਤ ਮੰਤਰਾਲੇ ਦੇ ਹੋਰ ਸੀਨੀਅਰ ਅਧਿਕਾਰੀ ਇਸ ਸਮਾਰੋਹ ਵਿੱਚ ਮੌਜੂਦ ਸਨ।

****

ਐਮਵੀ / ਐੱਲ




(Release ID: 1723165) Visitor Counter : 258