ਵਿੱਤ ਮੰਤਰਾਲਾ

‘ਐਮਰਜੈਂਸੀ ਕ੍ਰੈਡਿਟ ਲਾਈਨ ਗਰੰਟੀ ਸਕੀਮ’ (ਈਸੀਐੱਲਜੀਐੱਸ-ECLGS) ਦਾ ਵਿਸਤਾਰ ਕੀਤਾ – ਈਸੀਐੱਲਜੀਐੱਸ 4.0 ਔਨਸਾਈਟ ਆਕਸੀਜਨ ਪੈਦਾ ਕਰਨ ਲਈ, ਈਸੀਐੱਲਜੀਐੱਸ 3.0 ਦੀ ਵਿਆਪਕ ਕਵਰੇਜ ਅਤੇ ਈਸੀਐੱਲਜੀਐੱਸ 1.0 ਲਈ ਗਤੀ ਵਿੱਚ ਵਾਧਾ

Posted On: 30 MAY 2021 11:37AM by PIB Chandigarh

ਕੋਵਿਡ–19 ਮਹਾਮਾਰੀ ਦੀ ਦੂਜੀ ਲਹਿਰ ਕਾਰਨ ਅਰਥਵਿਵਸਥਾ ਦੇ ਵਿਭਿੰਨ ਖੇਤਰਾਂ ਦੇ ਰਾਹ ਚ ਪਏ ਅੜਿੱਕਿਆਂ ਕਰਕੇ, ਸਰਕਾਰ ਨੇ ਐਮਰਜੈਂਸੀ ਕ੍ਰੈਡਿਟ ਲਾਈਨ ਗਰੰਟੀ ਸਕੀਮਦਾ ਘੇਰਾ ਹੋਰ ਵਧਾ ਦਿੱਤਾ ਗਿਆ ਹੈ।

  1. ਈਸੀਐੱਲਜੀਐੱਸ 4.0: ਹਸਪਤਾਲਾਂ / ਨਰਸਿੰਗ ਹੋਮਸ / ਕਲੀਨਿਕਸ / ਮੈਡੀਕਲ ਕਾਲਜਾਂ ਨੂੰ ਔਨਸਾਈਟ ਆਕਸੀਜਨ ਪੈਦਾ ਕਰਨ ਵਾਲੇ ਪਲਾਂਟਸ ਸਥਾਪਤ ਕਰਨ ਲਈ 2 ਕਰੋੜ ਰੁਪਏ ਤੱਕ ਦੇ ਕਰਜ਼ਿਆਂ ਲਈ 100% ਗਰੰਟੀ ਕਵਰ, ਵਿਆਜ ਦੀ ਵੱਧ ਤੋਂ ਵੱਧ ਦਰ 7.5% ਹੈ;
  2. ਜਿਹੜੇ ਰਿਣੀ ਭਾਰਤੀ ਰਿਜ਼ਰਵ ਬੈਂਕ (RBI) ਦੇ 5 ਮਈ, 2021 ਦੇ ਦਿਸ਼ਾਨਿਰਦੇਸ਼ਾਂ ਅਨੁਸਾਰ ਪੁਨਰਗਠਨ ਲਈ ਯੋਗ ਹਨ ਅਤੇ ਉਨ੍ਹਾਂ ਨੇ ਈਸੀਐੱਲਜੀਐੱਸ 1.0 ਦੇ ਤਹਿਤ ਚਾਰ ਸਾਲਾਂ ਦੀ ਮਿਆਦ ਵਾਸਤੇ ਕਰਜ਼ੇ ਲਏ ਸਨ, ਜਿਸ ਦੇ ਤਹਿਤ ਸਿਰਫ਼ ਪਹਿਲੇ 12 ਮਹੀਨੇ ਹੀ ਵਿਆਜ ਦਾ ਵਾਪਸੀ ਭੁਗਤਾਨ ਕੀਤਾ ਜਾਂਦਾ ਹੈ ਤੇ ਮੂਲਧਨ ਤੇ ਵਿਆਜ ਨੂੰ 36 ਮਹੀਨਿਆਂ ਅੰਦਰ ਵਾਪਸ ਕਰਨਾ ਹੁੰਦਾ ਹੈ, ਉਹ ਹੁਣ ਇਸ ਤੋਂ ਬਾਅਦ ਆਪਣੇ ਈਸੀਐੱਲਜੀਐੱਸ ਕਰਜ਼ੇ ਲਈ ਪੰਜਸਾਲਾ ਮਿਆਦ ਦਾ ਲਾਭ ਲੈਣ ਹਿਤ ਯੋਗ ਹੋਣਗੇ ਭਾਵ ਪਹਿਲੇ 24 ਮਹੀਨੇ ਸਿਰਫ਼ ਵਿਆਜ ਦੀ ਵਾਪਸੀ ਕੀਤੀ ਜਾਂਦੀ ਹੈ ਅਤੇ ਉਸ ਤੋਂ ਬਾਅਦ 36 ਮਹੀਨਿਆਂ ਚ ਮੂਲਧਨ ਤੇ ਵਿਆਜ ਦੀ ਵਾਪਸੀ ਅਦਾਇਗੀ ਕੀਤੀ ਜਾਂਦੀ ਹੈ;
  3. ਰਿਣੀਆਂ ਨੂੰ 29 ਮਈ, 2020 ਨੂੰ ਬਕਾਇਆ ਰਾਸ਼ੀ ਦੇ 10% ਤੱਕ ਦੀ ਐਡੀਸ਼ਨਲ ਈਸੀਐੱਲਜੀਐੱਸ ਸਹਾਇਤਾ ਈਸੀਐੱਲਜੀਐੱਸ 1.0 ਦੇ ਤਹਿਤ ਕਵਰ ਕੀਤੀ ਜਾਂਦੀ ਹੈ ਅਤੇ ਉਸ ਤੋਂ ਬਾਅਦ 05 ਮਈ, 2021 ਦੇ RBI ਦੇ ਦਿਸ਼ਾਨਿਰਦੇਸ਼ਾਂ ਅਨੁਸਾਰ ਪੁਨਰਗਠਨ ਨਾਲ;
  4. ਈਸੀਐੱਲਜੀਐੱਸ 3.0 ਦੇ ਤਹਿਤ ਯੋਗਤਾ ਲਈ 500 ਕਰੋੜ ਰੁਪਏ ਦੇ ਕਰਜ਼ਾਬਕਾਏ ਦੀ ਉੱਪਰਲੀ ਹੱਦ ਦੀ ਮੌਜੂਦਾ ਯੋਗਤਾ ਹਟਾ ਦਿੱਤੀ ਗਈ ਹੈ, ਜੋ ਹਰੇਕ ਰਿਣੀ ਲਈ ਵੱਧ ਤੋਂ ਵੱਧ ਐਡੀਸ਼ਨਲ ਈਸੀਐੱਲਜੀਐੱਸ ਸਹਾਇਤਾ 40% ਜਾਂ 200 ਕਰੋੜ ਰੁਪਏ, ਜੋ ਵੀ ਘੱਟ ਹੋਵੇਗਾ, ਤੱਕ ਸੀਮਤ ਰਹੇਗੀ;
  5. ਸ਼ਹਿਰੀ ਹਵਾਬਾਜ਼ੀ ਖੇਤਰ ਈਸੀਐੱਲਜੀਐੱਸ 3.0 ਦੇ ਤਹਿਤ ਯੋਗ ਹੋਵੇਗਾ
  6. ਈਸੀਐੱਲਜੀਐੱਸ ਦੀ ਵੈਧਤਾ 30 ਸਤੰਬਰ, 2021 ਤੱਕ ਵਧਾ ਦਿੱਤੀ ਗਈ ਹੈ ਜਾਂ 3 ਲੱਖ ਕਰੋੜ ਰੁਪਏ ਦੀ ਰਕਮ ਲਈ ਗਰੰਟੀ ਜਾਰੀ ਹੋਣ ਤੱਕ। ਇਸ ਯੋਜਨਾ ਦੇ ਤਹਿਤ ਭਰੌਤੀ ਦੀ ਇਜਾਜ਼ਤ 31 ਦਸੰਬਰ, 2021 ਤੱਕ ਹੈ।

 

ਸੂਖਮ, ਲਘੂ ਤੇ ਦਰਮਿਆਨੇ ਉੱਦਮਾਂ (MSME) ਨੂੰ ਐਡੀਸ਼ਨਲ ਸਹਾਇਤਾ ਮੁਹੱਈਆ ਕਰਵਾ ਕੇ, ਉਪਜੀਵਕਾਵਾਂ ਨੂੰ ਸੁਰੱਖਿਅਤ ਬਣਾ ਕੇ ਅਤੇ ਵਪਾਰਕ ਗਤੀਵਿਧੀ ਨੂੰ ਨਿਰਵਿਘਨ ਮੁੜ ਸ਼ੁਰੂ ਕਰਨ ਵਿੱਚ ਮਦਦ ਰਾਹੀਂ ਈਸੀਐੱਲਜੀਐੱਸਚ ਸੋਧਾਂ, ਈਸੀਐੱਲਜੀਐੱਸ ਦੀ ਉਪਯੋਗਤਾ ਤੇ ਅਸਰ ਵਿੱਚ ਵਾਧਾ ਕਰਨਗੀਆਂ। ਇਹ ਤਬਦੀਲੀਆਂ ਵਾਜਬ ਮੱਦਾਂ ਉੱਤੇ ਸੰਸਥਾਗਤ ਰਿਣ ਦੇ ਪ੍ਰਵਾਹ ਨੂੰ ਹੋਰ ਸੁਵਿਧਾਜਨਕ ਬਣਾਉਣਗੀਆਂ।

ਇਸ ਸਬੰਧੀ ਵਿਸਤ੍ਰਿਤ ਅਪਰੇਸ਼ਨਲ ਦਿਸ਼ਾਨਿਰਦੇਸ਼ ਨੈਸ਼ਨਲ ਕ੍ਰੈਡਿਟ ਗਰੰਟੀ ਟ੍ਰੱਸਟੀ ਕੰਪਨੀ’ (NCGTC) ਵੱਲੋਂ ਵੱਖਰੇ ਤੌਰ ਤੇ ਜਾਰੀ ਕੀਤੇ ਜਾ ਰਹੇ ਹਨ।

 

******

 

ਆਰਐੱਮ/ਐੱਮਵੀ/ਕੇਐੱਮਐੱਨ


(Release ID: 1722886) Visitor Counter : 307