ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਨੇ ਚੱਕਰਵਾਤ ‘ਯਾਸ’ ਨਾਲ ਹੋਏ ਨੁਕਸਾਨ ਦੀ ਸਮੀਖਿਆ ਕੀਤੀ
ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਓਡੀਸ਼ਾ ਤੇ ਪੱਛਮ ਬੰਗਾਲ ਦੇ ਚੱਕਰਵਾਤ ‘ਯਾਸ’ ਤੋਂ ਪ੍ਰਭਾਵਿਤ ਇਲਾਕਿਆਂ ਦਾ ਹਵਾਈ ਸਰਵੇਖਣ ਕੀਤਾ
ਪ੍ਰਧਾਨ ਮੰਤਰੀ ਨੇ ਚੱਕਰਵਾਤ ‘ਯਾਸ’ ਤੋਂ ਪ੍ਰਭਾਵਿਤ ਹੋਏ ਲੋਕਾਂ ਪ੍ਰਤੀ ਇਕਜੁੱਟਤਾ ਪ੍ਰਗਟਾਈ
ਪ੍ਰਧਾਨ ਮੰਤਰੀ ਨੇ ਫੌਰੀ ਰਾਹਤ ਗਤੀਵਿਧੀਆਂ ਲਈ 1,000 ਕਰੋੜ ਰੁਪਏ ਦੀ ਵਿੱਤੀ ਸਹਾਇਤਾ ਦਾ ਐਲਾਨ ਕੀਤਾ
ਕੇਂਦਰ ਸਰਕਾਰ ਨੁਕਸਾਨ ਦਾ ਪੂਰੇ ਮੁੱਲਾਂਕਣ ਲਈ ਰਾਜਾਂ ਦੇ ਦੌਰੇ ’ਤੇ ਜਾਣ ਵਾਸਤੇ ਅੰਤਰ–ਮੰਤਰਾਲਾ ਟੀਮ ਤੈਨਾਤ ਕਰੇਗੀ
ਕੇਂਦਰ ਨੇ ਪ੍ਰਭਾਵਿਤ ਇਲਾਕਿਆਂ ’ਚ ਬੁਨਿਆਦੀ ਢਾਂਚੇ ਦੀ ਬਹਾਲੀ ਤੇ ਮੁੜ–ਉਸਾਰੀ ਲਈ ਹਰ ਮਦਦ ਦਾ ਦਿੱਤਾ ਭਰੋਸਾ
ਚੱਕਰਵਾਤ ‘ਯਾਸ’ ਕਾਰਨ ਮਾਰੇ ਗਏ ਹਰੇਕ ਵਿਅਕਤੀ ਦੇ ਪਰਿਵਾਰ ਨੂੰ 2 ਲੱਖ ਰੁਪਏ ਦੀ ਐਕਸ–ਗ੍ਰੇਸ਼ੀਆ ਗ੍ਰਾਂਟ ਤੇ ਜ਼ਖ਼ਮੀ ਨੂੰ 50,000 ਰੁਪਏ ਮਿਲਣਗੇ, ਸਮੁੱਚੇ ਭਾਰਤ ਦੇ ਸਾਰੇ ਪ੍ਰਭਾਵਿਤ ਲੋਕਾਂ ਨੂੰ ਇਹ ਸਹਾਇਤਾ ਮਿਲੇਗੀ
Posted On:
28 MAY 2021 3:53PM by PIB Chandigarh
ਸ਼ੁੱਕਰਵਾਰ, 28 ਮਈ, 2021 ਨੂੰ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਚੱਕਰਵਾਤ ‘ਯਾਸ’ ਕਾਰਨ ਪੈਦਾ ਹੋਏ ਹਾਲਾਤ ਦਾ ਜਾਇਜ਼ਾ ਲੈਣ ਲਈ ਓਡੀਸ਼ਾ ਤੇ ਪੱਛਮ ਬੰਗਾਲ ਦਾ ਦੌਰਾ ਕੀਤਾ। ਉਨ੍ਹਾਂ ਓਡੀਸ਼ਾ ਦੇ ਭਦਰਕ ਤੇ ਬਾਲੇਸਵਰ ਜ਼ਿਲ੍ਹਿਆਂ ਤੇ ਪੱਛਮ ਬੰਗਾਲ ਦੇ ਪੁਰਬਾ ਮੇਦਿਨੀਪੁਰ ਵਿੱਚ ਤੂਫ਼ਾਨ ਪ੍ਰਭਾਵਿਤ ਇਲਾਕਿਆਂ ਦਾ ਹਵਾਈ ਸਰਵੇਖਣ ਕੀਤਾ।
ਭੁਬਨੇਸ਼ਵਰ ’ਚ, ਪ੍ਰਧਾਨ ਮੰਤਰੀ ਨੇ ਰਾਜ ’ਚ ਕੀਤੇ ਜਾ ਰਹੇ ਰਾਹਤ ਤੇ ਮੁੜ–ਵਸੇਬਾ ਉਪਾਵਾਂ ਦੀ ਸਮੀਖਿਆ ਲਈ ਇੱਕ ਬੈਠਕ ਕੀਤੀ।
ਪ੍ਰਧਾਨ ਮੰਤਰੀ ਨੂੰ ਇਹ ਜਾਣਕਾਰੀ ਦਿੱਤੀ ਗਈ ਕਿ ਚੱਕਰਵਾਤ ‘ਯਾਸ’ ਕਾਰਨ ਸਭ ਤੋਂ ਵੱਧ ਨੁਕਸਾਨ ਓੜੀਸ਼ਾ ’ਚ ਹੋਇਆ ਹੈ ਅਤੇ ਪੱਛਮ ਬੰਗਾਲ ਤੇ ਝਾਰਖੰਡ ਦੇ ਵੀ ਕੁਝ ਭਾਗ ਪ੍ਰਭਾਵਿਤ ਹੋਏ ਹਨ।
ਸ਼੍ਰੀ ਮੋਦੀ ਨੇ ਫੌਰੀ ਰਾਹਤ ਗਤੀਵਿਧੀਆਂ ਲਈ 1,000 ਕਰੋੜ ਰੁਪਏ ਦੀ ਵਿੱਤੀ ਸਹਾਇਤਾ ਦੇਣ ਦਾ ਐਲਾਨ ਕੀਤਾ। 500 ਕਰੋੜ ਰੁਪਏ ਤੁਰੰਤ ਓਡੀਸ਼ਾ ਨੂੰ ਦਿੱਤੇ ਜਾਣਗੇ। 500 ਕਰੋੜ ਰੁਪਏ ਹੋਰ ਪੱਛਮ ਬੰਗਾਲ ਤੇ ਝਾਰਖੰਡ ਨੂੰ ਦੇਣ ਦਾ ਐਲਾਨ ਕੀਤਾ ਗਿਆ ਹੈ, ਜੋ ਨੁਕਸਾਨ ਦੇ ਅਧਾਰ ਉੱਤੇ ਜਾਰੀ ਕੀਤੇ ਜਾਣਗੇ। ਕੇਂਦਰ ਸਰਕਾਰ ਨੁਕਸਾਨ ਦੇ ਮੁੱਲਾਂਕਣ ਵਾਸਤੇ ਰਾਜਾਂ ਦਾ ਦੌਰਾ ਕਰਨ ਲਈ ਇੱਕ ਅੰਤਰ–ਮੰਤਰਾਲਾ ਟੀਮ ਤੈਨਾਤ ਕਰੇਗੀ; ਉਸੇ ਦੇ ਅਧਾਰ ’ਤੇ ਫਿਰ ਸਹਾਇਤਾ ਦਿੱਤੀ ਜਾਵੇਗੀ।
ਪ੍ਰਧਾਨ ਮੰਤਰੀ ਨੇ ਓਡੀਸ਼ਾ, ਪੱਛਮ ਬੰਗਾਲ ਤੇ ਝਾਰਖੰਡ ਦੇ ਲੋਕਾਂ ਨੂੰ ਭਰੋਸਾ ਦਿਵਾਇਆ ਕਿ ਕੇਂਦਰ ਸਰਕਾਰ ਇਸ ਔਖੇ ਸਮੇਂ ਦੌਰਾਨ ਰਾਜ ਸਰਕਾਰਾਂ ਨਾਲ ਮਿਲ ਕੇ ਕੰਮ ਕਰੇਗੀ, ਪ੍ਰਭਾਵਿਤ ਇਲਾਕਿਆਂ ਵਿੱਚ ਬੁਨਿਆਦੀ ਢਾਂਚੇ ਦੀ ਬਹਾਲੀ ਤੇ ਮੁੜ–ਉਸਾਰੀ ਲਈ ਹਰ ਸੰਭਵ ਸਹਾਇਤਾ ਦਿੱਤੀ ਜਾਵੇਗੀ।
ਪ੍ਰਧਾਨ ਮੰਤਰੀ ਨੇ ਉਨ੍ਹਾਂ ਸਾਰਿਆਂ ਪ੍ਰਤੀ ਇਕਜੁੱਟਤਾ ਦਾ ਇਜ਼ਹਾਰ ਕੀਤਾ, ਜੋ ਚੱਕਰਵਾਤ ਕਾਰਨ ਪ੍ਰਭਾਵਿਤ ਹੋਏ ਹਨ ਤੇ ਇਸ ਕੁਦਰਤੀ ਆਫ਼ਤ ਦੌਰਾਨ ਮਾਰੇ ਗਏ ਲੋਕਾਂ ਦੇ ਪਰਿਵਾਰਾਂ ਪ੍ਰਤੀ ਡੂੰਘਾ ਦੁੱਖ ਪ੍ਰਗਟਾਇਆ।
ਉਨ੍ਹਾਂ ਚੱਕਰਵਾਤ ਕਾਰਨ ਮਾਰੇ ਗਏ ਹਰੇਕ ਵਿਅਕਤੀ ਦੇ ਪਰਿਵਾਰ ਨੂੰ ਦੋ ਲੱਖ ਰੁਪਏ ਅਤੇ ਗੰਭੀਰ ਰੂਪ ਵਿੱਓ ਜ਼ਖ਼ਮੀ ਹੋਏ ਹਰੇਕ ਵਿਅਕਤੀ ਨੂੰ 50,000 ਰੁਪਏ ਦੀ ਐਕਸ–ਗ੍ਰੇਸ਼ੀਆ ਗ੍ਰਾਂਟ ਦੇਣ ਦਾ ਐਲਾਨ ਕੀਤਾ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਸਾਨੂੰ ਕੁਦਰਤੀ ਆਫ਼ਤਾਂ ਨਾਲ ਹੋਰ ਵਧੇਰੇ ਵਿਗਿਆਨਕ ਤਰੀਕੇ ਨਿਪਟਣ ਉੱਤੇ ਲਗਾਤਾਰ ਧਿਆਨ ਕੇਂਦ੍ਰਿਤ ਕਰਨਾ ਹੋਵੇਗਾ। ਅਰਬ ਸਾਗਰ ਤੇ ਬੰਗਾਲ ਦੀ ਖਾੜੀ ਵਿੱਚ ਚੱਕਰਵਾਤ ਵਾਰ–ਵਾਰ ਆਉਣ ਲਗ ਪਏ ਹਨ ਤੇ ਉਨ੍ਹਾਂ ਦਾ ਵਧੇਰੇ ਅਸਰ ਪੈਣ ਲਗਿਆ ਹੈ; ਇਸ ਲਈ ਸੰਚਾਰ ਪ੍ਰਣਾਲੀਆਂ, ਨੁਕਸਾਨ ਘਟਾਉਣ ਦੀਆਂ ਕੋਸ਼ਿਸ਼ਾਂ ਤੇ ਬਚਾਅ ਤੇ ਰਾਹਤ ਕਾਰਜਾਂ ਦੀਆਂ ਤਿਆਰੀਆਂ ਵਿੱਚ ਵੱਡੀ ਤਬਦੀਲੀ ਲਿਆਉਣੀ ਹੋਵੇਗੀ। ਉਨ੍ਹਾਂ ਰਾਹਤ ਕੋਸ਼ਿਸ਼ਾਂ ਵਿੱਚ ਬਿਹਤਰ ਸਹਿਯੋਗ ਲਈ ਲੋਕਾਂ ਵਿੱਚ ਭਰੋਸਾ ਬਣਾਉਣ ਦੇ ਮਹੱਤਵ ਦੀ ਗੱਲ ਵੀ ਕੀਤੀ।
ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਓਡੀਸ਼ਾ ਸਰਕਾਰ ਵੱਲੋਂ ਕੀਤੀਆਂ ਗਈਆਂ ਤਿਆਰੀਆਂ ਤੇ ਆਪਦਾ ਨਾਲ ਨਿਪਟਣ ਦੇ ਪ੍ਰਬੰਧ ਨਾਲ ਸਬੰਧਿਤ ਗਤੀਵਿਧੀਆਂ ਦੀ ਸ਼ਲਾਘਾ ਕੀਤੀ; ਜਿਨ੍ਹਾਂ ਕਾਰਨ ਬਹੁਤ ਘੱਟ ਜਾਨੀ ਨੁਕਸਾਨ ਹੋਇਆ। ਉਨ੍ਹਾਂ ਇਹ ਵੀ ਕਿਹਾ ਕਿ ਅਜਿਹੀਆਂ ਕੁਦਰਤੀ ਆਫ਼ਤਾਂ ਨਾਲ ਨਿਪਟਣ ਤੇ ਨੁਕਸਾਨ ਘਟਾਉਣ ਵਾਸਤੇ ਲੰਬੇ ਸਮੇਂ ਤੋਂ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ਦਾ ਵੀ ਜ਼ਿਕਰ ਕੀਤਾ।
ਉਨ੍ਹਾਂ ਇਹ ਵੀ ਕਿਹਾ ਕਿ ਵਿੱਤੀ ਕਮਿਸ਼ਨ ਨੇ ਵੀ ਤਬਾਹੀ ਨਾਲ ਹੋਣ ਵਾਲਾ ਨੁਕਸਾਨ ਘਟਾਉਣ ਉੱਤੇ ਜ਼ੋਰ ਦਿੱਤਾ ਹੈ ਅਤੇ ਇਸ ਲਈ 30,000 ਕਰੋੜ ਰੁਪਏ ਦੇ ਫ਼ੰਡਾਂ ਦੀ ਵਿਵਸਥਾ ਕੀਤੀ ਗਈ ਹੈ।
****
ਡੀਐੱਸ/ਐੱਸਐੱਚ
(Release ID: 1722515)
Visitor Counter : 173
Read this release in:
English
,
Urdu
,
Hindi
,
Marathi
,
Bengali
,
Assamese
,
Manipuri
,
Gujarati
,
Odia
,
Tamil
,
Telugu
,
Kannada
,
Malayalam