ਰੇਲ ਮੰਤਰਾਲਾ
ਕੋਰੋਨਾ ਚੁਣੌਤੀਆਂ ਦੇ ਬਾਵਜੂਦ ਰੇਲਵੇ ਨੇ ਮਾਲ ਢੁਆਈ ਵਿੱਚ ਦੋ ਅੰਕਾਂ ਦਾ ਵਾਧਾ ਬਰਕਰਾਰ ਰੱਖਿਆ
ਆਮ ਸਾਲ 2019-20 ਦੀ ਤੁਲਨਾ ਵਿੱਚ ਮਾਲ ਢੁਆਈ ਦੇ ਲਈ ਲੋਡਿੰਗ ਵਿੱਚ 10 ਪ੍ਰਤੀਸ਼ਤ ਦਾ ਵਾਧਾ
ਵਿੱਤ ਵਰ੍ਹੇ 2021-22 ਵਿੱਚ ਭਾਰਤੀ ਰੇਲਵੇ ਦਾ ਕੁੱਲ੍ਹ ਢੁਆਈ ਅੰਕੜਾ 203.88 ਮਿਲੀਅਨ ਟਨ (ਐੱਮਟੀ) ਰਿਹਾ ਜੋ ਵਿੱਤ ਵਰ੍ਹੇ 2019-20 ਦੀ ਸਮਾਨ ਮਿਆਦ ਦੇ ਢੁਆਈ ਅੰਕੜੇ (184.88 ਐੱਮਟੀ) ਤੋਂ 10 ਪ੍ਰਤੀਸ਼ਤ ਵੱਧ ਹੈ
ਮਈ 2021 ਦੇ ਮਹੀਨੇ ਵਿੱਚ ਭਾਰਤੀ ਰੇਲਵੇ ਨੇ 92.29 ਐੱਮਟੀ ਦੀ ਲੋਡਿੰਗ ਕੀਤੀ ਸੀ ਜੋ ਮਈ 2019 ਦੀ ਸਮਾਨ ਮਿਆਦ ਦੀ ਲੋਡਿੰਗ (83.84 ਐੱਮਟੀ) ਤੋਂ 10 ਪ੍ਰਤੀਸ਼ਤ ਜ਼ਿਆਦਾ ਅਤੇ ਮਈ 2020 ਦੀ ਲੋਡਿੰਗ (64.61 ਐੱਮਟੀ) ਤੋਂ 43 ਪ੍ਰਤੀਸ਼ਤ ਅਧਿਕ ਹੈ
ਮਈ 2021 ਵਿੱਚ ਭਾਰਤੀ ਰੇਲਵੇ ਨੇ ਮਾਲ ਢੁਆਈ ਤੋਂ 9278.95 ਕਰੋੜ ਰੁਪਏ ਦੀ ਕਮਾਈ ਹੋਈ
ਵੈਗਨ ਟਰਨ ਅਰਾਉਂਡ ਮਿਆਦ ਵਿੱਚ ਵਿਆਪਕ ਸੁਧਾਰ, ਮਾਲ ਗੱਡੀਆਂ ਦੀ ਗਤੀ ਵਿੱਚ ਵਾਧਾ, ਮਾਲ ਢੁਆਈ ਗ੍ਰਾਹਕਾਂ ਦੇ ਲਈ ਪ੍ਰੋਤਸਾਹਨ, ਵਪਾਰ ਵਿਕਾਸ ਇਕਾਈਆਂ ਦੇ ਸਰਗਰਮ ਕਾਰਜਾਂ ਨਾਲ ਮਾਲ ਢੁਆਈ ਵਿੱਚ ਦੋ ਅੰਕਾਂ ਦਾ ਵਾਧਾ
Posted On:
26 MAY 2021 2:57PM by PIB Chandigarh
ਭਾਰਤੀ ਰੇਲਵੇ ਨੇ ਕੋਵਿਡ ਦੇ ਦੌਰਾਨ ਅਸਧਾਰਣ ਕਾਰਜਕੁਸ਼ਲਤਾ ਦਾ ਪ੍ਰਦਰਸ਼ਨ ਕਰਦੇ ਹੋਏ ਮਾਲ ਢੁਆਈ ਵਿੱਚ ਦੋ ਅੰਕਾਂ ਦਾ ਵਾਧਾ ਦਰਜ ਕੀਤਾ ਹੈ। ਭਾਰਤੀ ਰੇਲਵੇ ਦੇ ਲਈ ਮਈ 2021 ਦੇ ਮਹੀਨੇ ਵਿੱਚ ਮਾਲ ਢੁਆਈ ਦੇ ਅੰਕੜੇ ਆਮਦਨ ਅਤੇ ਲੋਡਿੰਗ ਦੇ ਮਾਮਲੇ ਵਿੱਚ ਉੱਚ ਰਫਤਾਰ ਬਣਾਏ ਹੋਏ ਹਨ।
ਭਾਰਤੀ ਰੇਲਵੇ ਨੇ ਆਮ ਵਰ੍ਹੇ 2019-20 ਦੀ ਤੁਲਨਾ ਵਿੱਚ ਮਾਲ ਢੁਆਈ ਵਿੱਚ 10 ਪ੍ਰਤੀਸ਼ਤ ਦਾ ਵਾਧਾ ਦਰਜ ਕੀਤਾ। ਭਾਰਤੀ ਰੇਲਵੇ ਨੇ ਵਿੱਤ ਵਰ੍ਹੇ 2021-22 ਵਿੱਚ 203.88 ਮਿਲੀਅਨ ਟਨ (ਐੱਮਟੀ) ਦਾ ਮਾਲ ਲੋਡ ਕੀਤਾ ਜੋ ਕਿ ਸਾਲ 2019-20 ਦੀ ਆਮ ਮਿਆਦ ਦੇ ਅੰਕੜੇ (184.88 ਐੱਮਟੀ) ਤੋਂ 10 ਪ੍ਰਤੀਸ਼ਤ ਵੱਧ ਹੈ।
ਮਿਸ਼ਨ ਮੋਡ ਵਿੱਚ ਭਾਰਤੀ ਰੇਲਵੇ ਦੀ ਮਾਲ ਢੁਆਈ ਮਈ 2021 ਵਿੱਚ 92.29 ਐੱਮਟੀ ਰਹੀ ਜੋ ਮਈ 2019 (83.84 ਐੱਮਟੀ) ਤੋਂ 10 ਪ੍ਰਤਿਸ਼ਤ ਵੱਧ ਅਤੇ ਮਈ 2020 (64.61 ਐੱਮਟੀ) ਤੋਂ 43 ਪ੍ਰਤੀਸ਼ਤ ਵੱਧ ਹੈ।
ਮਈ 2021 ਵਿੱਚ ਜਿਨ੍ਹਾਂ ਮਹੱਤਵਪੂਰਨ ਸਮਗੱਰੀਆਂ ਨੂੰ ਭੇਜਿਆ ਗਿਆ ਉਨ੍ਹਾਂ ਵਿੱਚ 97.06 ਮਿਲੀਅਨ ਟਨ ਕੋਯਲਾ, 27.14 ਐੱਮਟੀ ਆਇਰਨ ਓਰ, 7.89 ਮਿਲੀਅਨ ਟਨ ਅਨਾਜ, 5.34 ਮਿਲੀਅਨ ਟਨ ਖਾਦਾਂ, 6.09 ਮਿਲੀਅਨ ਟਨ ਖਣਿਜ ਤੇਲ, 11.11 ਮਿਲੀਅਨ ਟਨ ਸਮਿੰਟ (ਕਲਿੰਕਰ ਨੂੰ ਛੱਡ ਕੇ) ਤੇ 8.2 ਮਿਲੀਅਨ ਟਨ ਕਲਿੰਕਰ ਸ਼ਾਮਲ ਹਨ।
ਮਈ 2021 ਵਿੱਚ ਭਾਰਤੀ ਰੇਲਵੇ ਨੇ ਮਾਲ ਢੁਆਈ ਤੋਂ 9278.95 ਰੁਪਏ ਦੀ ਆਮਦਨ ਅਰਜਿਤ ਕੀਤੀ।
ਇਸ ਮਹੀਨੇ ਵੈਗਨ ਟਰਨ ਅਰਾਉਂਡ ਮਿਆਦ ਵਿੱਚ 27 ਪ੍ਰਤੀਸ਼ਤ ਦਾ ਸੁਧਾਰ ਦੇਖਿਆ ਗਿਆ। ਮਈ 2021 ਵਿੱਚ ਵੈਗਨ ਟਰਨ ਅਰਾਉਂਡ ਸਮੇਂ 4.83 ਦਿਨਾਂ ਦਾ ਰਿਹਾ ਜਦਕਿ ਮਈ 2019 ਵਿੱਚ ਇਹ 6.61 ਦਿਨ ਦਾ ਸੀ।
ਇਹ ਧਿਆਨ ਦੇਣ ਯੋਗ ਹੈ ਕਿ ਭਾਰਤੀ ਰੇਲ ਵਿੱਚ ਕਈ ਰਿਆਯਤਾਂ/ਛੂਟ ਦਿੱਤੀਆਂ ਜਾ ਰਹੀਆਂ ਹਨ ਤਾਕਿ ਰੇਲਵੇ ਦੁਆਰਾ ਮਾਲ ਢੁਆਈ ਨੂੰ ਆਕਰਸ਼ਕ ਬਣਾਇਆ ਜਾ ਸਕੇ।
ਨਾਲ ਹੀ ਵਰਤਮਾਨ ਨੈਟਵਰਕ ਵਿੱਚ ਮਾਲ ਗੱਡੀਆਂ ਦੀ ਰਫਤਾਰ ਵੀ ਵਧਾਈ ਗਈ ਹੈ।
ਮਾਲ ਗੱਡੀਆਂ ਦੀ ਗਤੀ ਵਧਾਏ ਜਾਣ ਨਾਲ ਸਾਰੇ ਹਿਤਧਾਰਕਾਂ ਦੇ ਲਈ ਲਾਗਤ ਵਿੱਚ ਕਮੀ ਆਉਂਦੀ ਹੈ। ਪਿਛਲੇ 18 ਮਹੀਨਿਆਂ ਵਿੱਚ ਮਾਲ ਢੁਆਈ ਦੀ ਗਤੀ ਦੁੱਗਣੀ ਹੋਈ ਹੈ।
ਕੁਝ ਜ਼ੋਨਾਂ (ਲਗਭਗ 6 ਜ਼ੋਨਾਂ) ਨੇ ਮਾਲ ਗੱਡੀਆਂ ਦੀ ਗਤੀ 50 ਕਿਲੋਮੀਟਰ ਪ੍ਰਤੀ ਘੰਟੇ ਤੋਂ ਅਧਿਕ ਦਰਜ ਕੀਤੀ ਹੈ। ਭੂਗੋਲਿਕ ਸਥਿਤੀਆਂ ਦੇ ਕਾਰਨ ਕੁਝ ਸੈਕਸ਼ਨ ਮਾਲ ਗੱਡੀਆਂ ਨੂੰ ਚੰਗੀ ਗਤੀ ਦੇ ਰਹੇ ਹਨ। ਮਈ 2021 ਵਿੱਚ ਮਾਲ ਗੱਡੀਆਂ ਦੀ ਔਸਤ ਗਤੀ 45.42 ਕਿਲੋਮੀਟਰ ਪ੍ਰਤੀ ਘੰਟੇ ਰਹੀ ਹੈ ਜੋ ਸਮਾਨ ਮਿਆਦ ਦੀ 36.84 ਕਿਲੋਮੀਟਰ ਪ੍ਰਤੀ ਘੰਟੇ ਦੀ ਤੁਲਨਾ ਵਿੱਚ 23 ਪ੍ਰਤੀਸ਼ਤ ਵੱਧ ਹੈ।
ਭਾਰਤੀ ਰੇਲਵੇ ਨੇ ਕੋਵਿਡ-19 ਦਾ ਉਪਯੋਗ ਅਵਸਰ ਦੇ ਰੂਪ ਵਿੱਚ ਕੀਤਾ ਹੈ ਤਾਕਿ ਕੁਸ਼ਲਤਾ ਅਤੇ ਪ੍ਰਦਰਸ਼ਨ ਵਿੱਚ ਚੌਤਰਫਾ ਸੁਧਾਰ ਹੋ ਸਕੇ।
****
ਡੀਜੇਐੱਨ/ਐੱਮਕੇਵੀ
(Release ID: 1722125)
Visitor Counter : 238