ਭਾਰਤ ਸਰਕਾਰ ਦੇ ਪ੍ਰਮੁੱਖ ਵਿਗਿਆਨਕ ਸਲਾਹਕਾਰ ਦਾ ਦਫ਼ਤਰ

ਕੇਂਦਰ ਸਰਕਾਰ ਦੇ ਪ੍ਰਮੁੱਖ ਵਿਗਿਆਨਕ ਸਲਾਹਕਾਰ ਦੇ ਮਹਿਕਮੇ ਦੁਆਰਾ ਸਲਾਹ (ਅਡਵਾਈਜ਼ਰੀ) ਜਾਰੀ


ਕੋਵਿਡ-19 ਦੇ ਫੈਲਾਅ ਦੀ ਰੋਕਥਾਮ ਦੇ ਲਈ ਸੰਕ੍ਰਮਣ ਨੂੰ ਰੋਕਿਆ ਜਾਵੇ, ਮਹਾਮਾਰੀ ਦਾ ਮੁਕਾਬਲਾ ਕੀਤਾ ਜਾਵੇ, ਮਾਸਕ, ਸਮਾਜਿਕ ਦੂਰੀ, ਸਵੱਛਤਾ ਦਾ ਪਾਲਨ ਅਤੇ ਘਰਾਂ ਨੂੰ ਹਵਾਦਾਰ ਰੱਖਿਆ ਜਾਵੇ

Posted On: 20 MAY 2021 9:00AM by PIB Chandigarh

ਕੇਂਦਰ ਸਰਕਾਰ ਦੇ ਪ੍ਰਮੁੱਖ ਵਿਗਿਆਨਕ ਸਲਾਹਕਾਰ ਦੇ ਮਹਿਕਮੇ ਨੇ ਸਰਲ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਹਨ, ਜਿਨ੍ਹਾਂ ਦਾ ਪਾਲਨ ਅਸਾਨੀ ਨਾਲ ਕੀਤਾ ਜਾ ਸਕਦਾ ਹੈ। ਇਸ ਦੇ ਤਹਿਤ ਕਿਹਾ ਗਿਆ ਹੈ ਕਿ ਕੋਵਿਡ-19 ਦੇ ਫੈਲਾਅ ਦੀ ਰੋਕਥਾਮ ਦੇ ਲਈ ਸੰਕ੍ਰਮਣ ਨੂੰ ਰੋਕਿਆ ਜਾਵੇ, ਮਹਾਮਾਰੀ ਦਾ ਮੁਕਾਬਲਾ ਕੀਤਾ ਜਾਵੇ, ਮਾਸਕ, ਸਮਾਜਿਕ ਦੂਰੀ, ਸਵੱਛਤਾ ਦਾ ਪਾਲਨ ਕੀਤਾ ਜਾਵੇ ਅਤੇ ਘਰਾਂ ਵਿੱਚ ਹਵਾ ਦੇ ਆਉਣ-ਜਾਣ ਦੀ ਵਿਵਸਥਾ ਹੋਵੇ। ਭਾਰਤ ਵਿੱਚ ਮਹਾਮਾਰੀ ਦੀ ਭਿਆਨਕਤਾ ਨੂੰ ਦੇਖਦੇ ਹੋਏ ਸਾਨੂੰ ਇਹ ਯਾਦ ਰੱਖਣਾ ਚਾਹੀਦਾ ਕਿ ਸਾਧਾਰਣ ਉਪਾਵਾਂ ਅਤੇ ਵਿਵਹਾਰ ਨਾਲ ਅਸੀਂ ਕੋਵਿਡ-19 ਦੇ ਫੈਲਾਅ ਨੂੰ ਰੋਕ ਸਕਦੇ ਹਾਂ।

 

ਇਸ ਸਲਾਹ (ਅਡਵਾਈਜ਼ਰੀ) ਵਿੱਚ ਹਵਾਦਾਰ ਸਥਾਨਾਂ ਦੇ ਮਹੱਤਵ ਨੂੰ ਰੇਖਾਂਕਿਤ ਕੀਤਾ ਗਿਆ ਹੈ। ਘਰਾਂ ਵਿੱਚ ਹਵਾ ਆਉਣ-ਜਾਣ ਦੀ ਉਚਿਤ ਵਿਵਸਥਾ ਹੋਣ ਨਾਲ ਵਾਇਰਲ ਲੋਡ ਘੱਟ ਹੁੰਦਾ ਹੈ, ਜਦਕਿ ਜਿਨ੍ਹਾਂ ਘਰਾਂ, ਦਫ਼ਤਰਾਂ ਵਿੱਚ ਹਵਾ ਦੇ ਆਉਣ-ਜਾਣ ਦਾ ਉਚਿਤ ਪ੍ਰਬੰਧ ਨਹੀਂ ਹੁੰਦਾ, ਉੱਥੇ ਵਾਇਰਲ ਲੋਡ ਜ਼ਿਆਦਾ ਹੁੰਦਾ ਹੈ। ਹਵਾਦਾਰ ਸਥਾਨ ਹੋਣ ਦੇ ਕਾਰਨ ਸੰਕ੍ਰਮਣ ਇੱਕ ਸੰਕ੍ਰਮਿਤ ਵਿਅਕਤੀ ਤੋਂ ਦੂਜੇ ਵਿਅਕਤੀ ਤੱਕ ਪਹੁੰਚਣ ਦਾ ਜੋਖਮ ਘੱਟ ਹੋ ਜਾਂਦਾ ਹੈ। 

 

ਜਿਸ ਤਰ੍ਹਾਂ ਖਿੜਕੀਆਂ-ਦਰਵਾਜ਼ੇ ਖੋਲ੍ਹਣ ਨਾਲ ਹਵਾ ਦੇ ਜ਼ਰੀਏ ਮਹਿਕ ਹਲਕੀ ਹੋ ਜਾਂਦੀ ਹੈ, ਉਸੇ ਤਰ੍ਹਾਂ ਨਿਕਾਸ ਪ੍ਰਣਾਲੀ, ਖੁੱਲ੍ਹੇ ਸਥਾਨ ਅਤੇ ਹਵਾ ਦੇ ਆਉਣ-ਜਾਣ ਦੀ ਵਿਵਸਥਾ ਨਾਲ ਹਵਾ ਵਿੱਚ ਵਿਆਪਤ ਵਾਇਰਲ ਲੋਡ ਘੱਟ ਹੋ ਜਾਂਦਾ ਹੈ ਅਤੇ ਸੰਕ੍ਰਮਣ ਦਾ ਜੋਖਮ ਘਟ ਜਾਂਦਾ ਹੈ। 

 

ਹਵਾ ਦੇ ਆਉਣ-ਜਾਣ ਦੀ ਵਿਵਸਥਾ ਇੱਕ ਬਿਹਤਰੀਨ ਸੁਰੱਖਿਆ ਹੈ, ਜਿਸ ਦੇ ਕਾਰਨ ਘਰਾਂ ਅਤੇ ਦਫ਼ਤਰਾਂ ਵਿੱਚ ਸਾਨੂੰ ਸੁਰੱਖਿਆ ਮਿਲਦੀ ਹੈ। ਦਫ਼ਤਰਾਂ, ਘਰਾਂ ਅਤੇ ਵੱਡੇ ਜਨਤਕ ਸਥਾਨਾਂ ਨੂੰ ਹਵਾਦਾਰ ਬਣਾਉਣ ਨਾਲ ਬਾਹਰ ਦੀ ਹਵਾ ਮਿਲਦੀ ਹੈ। ਇਸ ਲਈ ਅਜਿਹਾ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ।  ਸ਼ਹਿਰਾਂ ਅਤੇ ਪਿੰਡਾਂ, ਦੋਨਾਂ ਜਗ੍ਹਾ ਅਜਿਹੇ ਸਥਾਨਾਂ ਨੂੰ ਹਵਾਦਾਰ ਬਣਾਉਣ ਦੇ ਉਪਾਅ ਤੁਰੰਤ ਕੀਤੇ ਜਾਣੇ ਚਾਹੀਦੇ ਹਨ। ਇਸੇ ਤਰ੍ਹਾਂ ਘਰਾਂ, ਦਫ਼ਤਰਾਂ, ਕੱਚੇ ਘਰਾਂ ਅਤੇ ਵਿਸ਼ਾਲ ਇਮਾਰਤਾਂ ਨੂੰ ਵੀ ਹਵਾਦਾਰ ਬਣਾਉਣ ’ਤੇ ਜ਼ੋਰ ਦਿੱਤਾ ਜਾਣਾ ਚਾਹੀਦਾ ਹੈ। ਪੱਖਿਆਂ ਨੂੰ ਸਹੀ ਜਗ੍ਹਾ ਲਗਾਉਣਾ, ਖਿੜਕੀ-ਦਰਵਾਜ਼ੇ ਖੋਲ੍ਹ ਕੇ ਰੱਖਣਾ ਬਹੁਤ ਸਰਲ ਉਪਾਅ ਹੈ। ਜੇਕਰ ਥੋੜ੍ਹੀ ਜਿਹੀ ਵੀ ਖਿੜਕੀ ਖੋਲ੍ਹ ਕੇ ਰੱਖੀ ਜਾਵੇ, ਤਾਂ ਉਤਨੇ ਨਾਲ ਹੀ ਬਾਹਰ ਦੀ ਹਵਾ ਮਿਲੇਗੀ ਅਤੇ ਅੰਦਰ ਦੀ ਹਵਾ ਦੀ ਗੁਣਵੱਤਾ ਬਦਲ ਜਾਵੇਗੀ। ਕ੍ਰੌਸ- ਵੈਂਟੀਲੇਸ਼ਨ ਅਤੇ ਇਗਜ਼ੌਸਟ ਫੈਨਸ ਨਾਲ ਵੀ ਰੋਗ ਦੇ ਫੈਲਾਅ ਨੂੰ ਰੋਕਿਆ ਜਾ ਸਕਦਾ ਹੈ।

 

ਜਿਨ੍ਹਾਂ ਵੱਡੀਆਂ ਇਮਾਰਤਾਂ ਵਿੱਚ ਹਵਾ ਦੇ ਲਈ ਕੋਈ ਪ੍ਰਣਾਲੀ ਲਗੀ ਹੋਵੇ, ਉੱਥੇ ਹਵਾ ਨੂੰ ਸਾਫ ਰੱਖਣ ਅਤੇ ਹਵੇ ਦੇ ਵਹਾਅ ਨੂੰ ਵਧਾਉਣ ਦੇ ਲਈ ਫਿਲਟਰ ਲਗਾਏ ਜਾਣੇ ਚਾਹੀਦੇ ਹਨ। ਇਸ ਨਾਲ ਬਾਹਰ ਤੋਂ ਸੀਮਿਤ ਮਾਤਰਾ ਵਿੱਚ ਆਉਣ ਵਾਲੀ ਹਵਾ ਦੀ ਗੁਣਵੱਤਾ ਵਿੱਚ ਸੁਧਾਰ ਹੁੰਦਾ ਹੈ। ਦਫ਼ਤਰਾਂ,  ਆਡੀਟੋਰੀਅਮਾਂ, ਸ਼ਾਪਿੰਗ ਮਾਲ ਆਦਿ ਵਿੱਚ ਗੇਬਲ-ਫੈਨ ਪ੍ਰਣਾਲੀ ਅਤੇ ਰੋਸ਼ਨਦਾਨਾਂ ਦੀ ਸਿਫਾਰਿਸ਼ ਕੀਤੀ ਜਾਂਦੀ ਹੈ। ਫਿਲਟਰਾਂ ਨੂੰ ਲਗਾਤਾਰ ਸਾਫ਼ ਕਰਨਾ ਚਾਹੀਦਾ ਹੈ ਅਤੇ ਜ਼ਰੂਰਤ ਹੋਵੇ, ਤਾਂ ਉਨ੍ਹਾਂ ਨੂੰ ਬਦਲ ਦੇਣਾ ਚਾਹੀਦਾ ਹੈ। ਇਹ ਬਹੁਤ ਜ਼ਰੂਰੀ ਹੈ।

 

ਕੋਵਿਡ ਵਾਇਰਸ ਹਵਾ ਦੇ ਜ਼ਰੀਏ ਫੈਲਦਾ ਹੈ। ਜਦੋਂ ਕੋਈ ਸੰਕ੍ਰਮਿਤ ਵਿਅਕਤੀ ਬੋਲਦਾ, ਗਾਉਂਦਾ, ਹਸਦਾ, ਖੰਘਦਾ ਜਾਂ ਛਿੱਕਦਾ ਹੈ, ਤਾਂ ਵਾਇਰਸ ਥੁੱਕ ਜਾਂ ਨੱਕ ਦੇ ਜ਼ਰੀਏ ਹਵਾ ਵਿੱਚ ਤੈਰਦੇ ਹੋਏ ਤੰਦਰੁਸਤ ਵਿਅਕਤੀ ਤੱਕ ਪਹੁੰਚ ਜਾਂਦੇ ਹਨ। ਸੰਕ੍ਰਮਣ ਦੇ ਫੈਲਣ ਦਾ ਇਹ ਪਹਿਲਾ ਜ਼ਰੀਆ ਹੈ। ਜਿਨ੍ਹਾਂ ਵਿਅਕਤੀਆਂ ਵਿੱਚ ਰੋਗ ਦੇ ਕੋਈ ਵੀ ਲੱਛਣ ਨਾ ਹੋਣ, ਉਨ੍ਹਾਂ ਤੋਂ ਵੀ ਇਸੇ ਤਰ੍ਹਾਂ ਸੰਕ੍ਰਮਣ ਫੈਲਦਾ ਹੈ।  ਇਹ ਲੋਕ ਵਾਇਰਸ ਫੈਲਾਉਂਦੇ ਹਨ। ਇਸ ਲਈ ਲੋਕਾਂ ਨੂੰ ਦੋ ਮਾਸਕ ਜਾਂ ਐੱਨ95 ਮਾਸਕ ਪਹਿਨਣਾ ਚਾਹੀਦਾ ਹੈ।

 

ਕੋਵਿਡ-19 ਦਾ ਵਾਇਰਸ ਮਾਨਵ ਸਰੀਰ ਵਿੱਚ ਦਾ ਖਲ ਹੋ ਕੇ ਆਪਣੀ ਤਾਦਾਦ ਵਧਾਉਂਦਾ ਜਾਂਦਾ ਹੈ। ਜੇਕਰ ਉਸ ਨੂੰ ਮਾਨਵ ਸਰੀਰ ਨਾ ਮਿਲੇ, ਤਾਂ ਉਹ ਜੀਵਿਤ ਨਹੀਂ ਰਹਿ ਸਕਦਾ। ਇੱਕ ਵਿਅਕਤੀ ਤੋਂ ਦੂਜੇ ਵਿਅਕਤੀ ਤੱਕ ਸੰਕ੍ਰਮਣ ਨੂੰ ਰੋਕਣ ਨਾਲ ਵਾਇਰਸ ਮਰ ਜਾਂਦਾ ਹੈ। ਇਹ ਕੰਮ ਆਦਮੀਆਂ, ਭਾਈਚਾਰਿਆਂ,  ਸਥਾਨਕ ਸਥਾਨਾਂ ਅਤੇ ਅਧਿਕਾਰੀਆਂ ਦੇ ਸਹਿਯੋਗ ਅਤੇ ਸਮਰਥਨ ਨਾਲ ਸੰਭਵ ਹੋ ਸਕੇਗਾ। ਮਾਸਕ,  ਹਵਾਦਾਰ ਸਥਾਨ , ਸਮਾਜਿਕ ਦੂਰੀ ਅਤੇ ਸਵੱਛਤਾ ਅਜਿਹੇ ਹਥਿਆਰ ਹਨ, ਜਿਨ੍ਹਾਂ ਨਾਲ ਅਸੀਂ ਵਾਇਰਸ  ਦੇ ਖ਼ਿਲਾਫ਼ ਜੰਗ ਜਿੱਤ ਸਕਦੇ ਹਾਂ।

 

ਸਲਾਹ (ਅਡਵਾਈਜ਼ਰੀ) ਦੇਖਣ ਲਈ ਕਿਰਪਾ ਕਰਕੇ ਇੱਥੇ ਕਲਿੱਕ ਕਰੋ

 

ਹਿੰਦੀ ਵਿੱਚ ਸਲਾਹ (ਅਡਵਾਈਜ਼ਰੀ) ਦੇਖਣ ਲਈ ਕਿਰਪਾ ਕਰਕੇ ਇੱਥੇ ਕਲਿੱਕ ਕਰੋ

 

*****

ਡੀਐੱਸ/ਏਕੇਜੇ(Release ID: 1722021) Visitor Counter : 230