ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਅਤੇ ਫਰਾਂਸ ਦੇ ਰਾਸ਼ਟਰਪਤੀ ਮਹਾਮਹਿਮ ਇਮੈਨੁਅਲ ਮੈਕ੍ਰੋਂ ਵਿਚਾਲੇ ਫ਼ੋਨ ’ਤੇ ਗੱਲਬਾਤ

Posted On: 26 MAY 2021 8:37PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਫਰਾਂਸ ਦੇ ਰਾਸ਼ਟਰਪਤੀ ਮਹਾਮਹਿਮ ਇਮੈਨੁਅਲ ਮੈਕ੍ਰੋਂ ਨਾਲ ਫ਼ੋਨ ’ਤੇ ਗੱਲਬਾਤ ਕੀਤੀ।

 

ਪ੍ਰਧਾਨ ਮੰਤਰੀ ਨੇ ਭਾਰਤ ਦੀ ਕੋਵਿਡ ਨਾਲ ਜੰਗ ਦੌਰਾਨ ਫ੍ਰਾਂਸ ਦੁਆਰਾ ਦਿੱਤੀ ਗਈ ਸਹਾਇਤਾ ਲਈ ਰਾਸ਼ਟਰਪਤੀ ਮੈਕ੍ਰੋਂ  ਦਾ ਸ਼ੁਕਰੀਆ ਅਦਾ ਕੀਤਾ। ਇਨ੍ਹਾਂ ਆਗੂਆਂ ਨੇ ਆਪਸੀ ਹਿਤਾਂ ਵਾਲੇ ਦੁਵੱਲੇ, ਖੇਤਰੀ ਤੇ ਆਲਮੀ ਮੁੱਦਿਆਂ ਬਾਰੇ ਵਿਚਾਰ–ਵਟਾਂਦਰਾ ਕੀਤਾ ਅਤੇ ਹਾਲ ਹੀ ਵਿੱਚ ਭਾਰਤ ਅਤੇ ਯੂਰੋਪੀਅਨ ਯੂਨੀਅਨ ਦੇ ਆਗੂਆਂ ਵਿਚਾਲੇ ਸੰਪੰਨ ਹੋਈ ਬੈਠਕ ਦੇ ਸਕਾਰਾਤਮਕ ਨਤੀਜਿਆਂ ਉੱਤੇ ਆਪਣੀ ਤਸੱਲੀ ਪ੍ਰਗਟਾਈ। ਦੋਵੇਂ ਆਗੂ ਸਹਿਮਤ ਹੋਏ ਕਿ ਸੰਤੁਲਿਤ ਤੇ ਵਿਆਪਕ ਮੁਕਤ ਵਪਾਰ ਤੇ ਨਿਵੇਸ਼ ਸਮਝੌਤਿਆਂ ਅਤੇ ਭਾਰਤ–ਯੂਰੋਪੀਅਨ ਕਨੈਕਟੀਵਿਟੀ ਭਾਈਵਾਲੀ ਲਈ ਗੱਲਬਾਤ ਮੁੜ ਸ਼ੁਰੂ ਕੀਤੇ ਜਾਣ ਨਾਲ ਸਬੰਧਿਤ ਕੀਤੇ ਗਏ ਐਲਾਨ ਸੁਆਗਤਯੋਗ ਕਦਮ ਸਨ।

 

ਦੋਵੇਂ ਆਗੂਆਂ ਨੇ ਇਸ ਗੱਲ ’ਤੇ ਡੂੰਘੀ ਤਸੱਲੀ ਪ੍ਰਗਟਾਈ ਕਿ ਹਾਲੀਆ ਸਾਲਾਂ ਦੌਰਾਨ ਭਾਰਤ–ਫ੍ਰਾਂਸ  ਰਣਨੀਤਕ ਭਾਈਵਾਲੀ ਨੇ ਮਜ਼ਬੂਤੀ ਅਖ਼ਤਿਆਰ ਕੀਤੀ ਹੈ ਤੇ ਕੋਵਿਡ ਤੋਂ ਬਾਅਦ ਦੇ ਯੁਗ  ਵਿੱਚ ਇਕੱਠੇ ਮਿਲ ਕੇ ਕੰਮ ਕਰਨਾ ਜਾਰੀ ਰੱਖਣ ’ਤੇ ਸਹਿਮਤੀ ਪ੍ਰਗਟਾਈ।

 

ਪ੍ਰਧਾਨ ਮੰਤਰੀ ਨੇ ਰਾਸ਼ਟਰਪਤੀ ਮੈਕ੍ਰੋਂ ਨੂੰ ਹਾਲਾਤ ਸੁਖਾਵੇਂ ਹੋਣ ਤੋਂ ਬਾਅਦ ਛੇਤੀ ਤੋਂ ਛੇਤੀ ਭਾਰਤ ਦਾ ਦੌਰਾ ਕਰਨ ਦਾ ਆਪਣਾ ਸੱਦਾ ਵੀ ਦੁਹਰਾਇਆ।

 

*****

 

ਡੀਐੱਸ/ਏਕੇਜੇ



(Release ID: 1722019) Visitor Counter : 195