ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ
ਭਾਰਤ ਵਿੱਚ ਐਕਟਿਵ ਮਾਮਲਿਆਂ ਦੀ ਗਿਣਤੀ ਹੋਰ ਘਟ ਕੇ 24,95,591'ਤੇ ਆਈ
ਮਾਮਲਿਆਂ ਦੀ ਗਿਣਤੀ 2.08 ਲੱਖ ਹੋਈ, ਨਵੇਂ ਮਾਮਲਿਆਂ ਵਿੱਚ ਗਿਰਾਵਟ ਦਾ ਰੁਝਾਨ ਕਾਇਮ
ਐਕਟਿਵ ਮਾਮਲਿਆਂ ਵਿੱਚ ਪਿਛਲੇ 24 ਘੰਟਿਆਂ ਦੌਰਾਨ 91,191 ਦੀ ਗਿਰਾਵਟ
ਹੁਣ ਤੱਕ ਦੇਸ਼ ਵਿੱਚ ਕੁੱਲ ਰਿਕਵਰੀ 2,43,50,816 ਤੇ' ਪਹੁੰਚੀ,ਪਿਛਲੇ 24 ਘੰਟਿਆਂ ਦੌਰਾਨ ਲਗਭਗ 3 ਲੱਖ ਮਰੀਜ਼ ਸਿਹਤਯਾਬ
ਰਿਕਵਰੀ ਦੇ ਮਾਮਲੇ ਲਗਾਤਾਰ 13 ਵੇਂ ਦਿਨ ਰੋਜ਼ਾਨਾ ਨਵੇਂ ਮਾਮਲਿਆਂ ਨਾਲੋਂ ਵੱਧ ਦਰਜ
ਰਿਕਵਰੀ ਦੀ ਦਰ ਹੋਰ ਵਧ ਕੇ 89.66 ਫ਼ੀਸਦ ਹੋਈ
ਹੁਣ ਤੱਕ ਦੇ ਇਕ ਦਿਨ ਵਿੱਚ ਸਭ ਤੋਂ ਵੱਧ 22.17 ਲੱਖ ਟੈਸਟ ਕੀਤੇ ਗਏ
ਹਫਤਾਵਾਰੀ ਪੌਜ਼ੀਟੀਵਿਟੀ ਦਰ ਇਸ ਸਮੇਂ 11.45 ਫੀਸਦ 'ਤੇ ਖੜੀ ਹੈ
ਰੋਜ਼ਾਨਾ ਪੌਜ਼ੀਟੀਵਿਟੀ ਦਰ 9.42 ਫ਼ੀਸਦ ਹੋਈ, ਲਗਾਤਾਰ 2 ਦਿਨ ਤੋਂ 10 ਫੀਸਦ ਤੋਂ ਘੱਟ ਦਰਜ
ਕੌਮੀ ਵੈਕਸੀਨੇਸ਼ਨ ਮੁਹਿੰਮ ਤਹਿਤ ਇਕ ਨਵਾਂ ਮੀਲ ਪੱਥਰ ਹਾਸਲ ਕਰਦਿਆਂ ਟੀਕਾ ਖੁਰਾਕ ਦਾ ਪ੍ਰਬੰਧਨ 20 ਕਰੋੜ ਤੋਂ ਪਾਰ
Posted On:
26 MAY 2021 11:05AM by PIB Chandigarh
ਭਾਰਤ ਵਿੱਚ ਹੁਣ ਲਗਾਤਾਰ 10 ਦਿਨ ਤੋਂ ਰੋਜ਼ਾਨਾ 3 ਲੱਖ ਤੋਂ ਘੱਟ ਨਵੇਂ ਮਾਮਲੇ ਦਰਜ ਕੀਤੇ ਜਾ ਰਹੇ ਹਨ।
ਪਿਛਲੇ 24 ਘੰਟਿਆਂ ਦੌਰਾਨ 2,08,921 ਰੋਜ਼ਾਨਾ ਨਵੇਂ ਕੇਸ ਦਰਜ ਕੀਤੇ ਗਏ ਹਨ ।
ਸਮੁੱਚੇ ਤੌਰ 'ਤੇ, ਭਾਰਤ ਵਿੱਚ ਕੁੱਲ ਐਕਟਿਵ ਮਾਮਲਿਆਂ ਦੀ ਗਿਣਤੀ ਅੱਜ ਘਟ ਕੇ 24,95,591 ਰਹਿ ਗਈ ਹੈ । ਐਕਟਿਵ ਮਾਮਲੇ 10 ਮਈ 2021 ਨੂੰ ਦਰਜ ਆਖਰੀ ਸਿਖਰ ਤੋਂ ਘਟ ਰਹੇ ਹਨ।
ਐਕਟਿਵ ਮਾਮਲਿਆਂ ਦੀ ਗਿਣਤੀ ਵਿੱਚ ਪਿਛਲੇ 24 ਘੰਟਿਆਂ ਦੌਰਾਨ 91,191 ਮਾਮਲਿਆਂ ਦੀ ਸ਼ੁੱਧ ਗਿਰਾਵਟ ਦਰਜ ਕੀਤੀ ਗਈ ਹੈ । ਇਹ ਹੁਣ ਦੇਸ਼ ਦੇ ਕੁੱਲ ਪੌਜ਼ੀਟਿਵ ਮਾਮਲਿਆਂ ਦਾ 9.19 ਫੀਸਦ ਬਣਦਾ ਹੈ ।
ਭਾਰਤ ਦੀਆਂ ਰੋਜ਼ਾਨਾ ਰਿਕਵਰੀਆਂ, ਲਗਾਤਾਰ 13 ਵੇਂ ਦਿਨ ਰੋਜ਼ਾਨਾ ਨਵੇਂ ਪੁਸ਼ਟੀ ਵਾਲੇ ਮਾਮਲਿਆਂ ਦੀ ਗਿਣਤੀ ਤੋਂ ਵੱਧ ਦਰਜ ਕੀਤੀਆਂ ਗਈਆਂ ਹਨ। ਪਿਛਲੇ 24 ਘੰਟਿਆਂ ਦੌਰਾਨ 2,95,955 ਰਿਕਵਰੀਆਂ ਰਜਿਸਟਰ ਕੀਤੀਆਂ ਗਈਆਂ ਹਨ। ਰੋਜ਼ਾਨਾ ਨਵੇਂ ਕੇਸਾਂ ਦੇ ਮੁਕਾਬਲੇ ਪਿਛਲੇ 24 ਘੰਟਿਆਂ ਦੌਰਾਨ 87,034 ਵਧੇਰੇ ਰਿਕਵਰੀਆਂ ਦਰਜ ਕੀਤੀਆਂ ਗਈਆਂ ਹਨ।
ਭਾਰਤ ਵਿੱਚ ਰਿਕਵਰੀ ਦੀ ਕੁੱਲ ਗਿਣਤੀ ਅੱਜ 2,43,50,816 ‘ਤੇ ਪੁੱਜ ਗਈ ਹੈ, ਜਿਸ ਵਿੱਚ ਪਿਛਲੇ 24 ਘੰਟਿਆਂ ਦੌਰਾਨ ਸਿਹਤਯਾਬ ਹੋਏ 2,95,955 ਮਰੀਜ਼ ਸ਼ਾਮਲ ਹਨ। । ਕੌਮੀ ਰਿਕਵਰੀ ਦੀ ਦਰ ਹੋਰ ਵਾਧੇ ਦੇ ਨਾਲ 89.66 ਫੀਸਦ ਨੂੰ ਛੂਹਣ ਜਾ ਰਹੀ ਹੈ ।
ਇਕ ਹੋਰ ਮੋਰਚੇ 'ਤੇ, ਦੇਸ਼ ਵਿੱਚ ਪਿਛਲੇ 24 ਘੰਟਿਆਂ ਦੌਰਾਨ ਇਕ ਦਿਨ ਵਿੱਚ ਹੁਣ ਤਕ ਦੇ ਸਭ ਤੋਂ ਵੱਧ ਦੇ 22,17,320 ਟੈਸਟ ਕੀਤੇ ਗਏ ਹਨ ਅਤੇ ਜਿਸ ਨਾਲ ਹੁਣ ਤੱਕ ਕੁੱਲ ਮਿਲਾ ਕੇ 33,48,11,496 ਟੈਸਟ ਕੀਤੇ ਜਾ ਚੁੱਕੇ ਹਨ।
ਹਫਤਾਵਾਰੀ ਪੌਜ਼ੀਟੀਵਿਟੀ ਦਰ ਇਸ ਸਮੇਂ 11.45 ਫੀਸਦ 'ਤੇ ਖੜੀ ਹੈ ਜਦੋਂ ਕਿ ਰੋਜ਼ਾਨਾ ਪੌਜ਼ੀਟੀਵਿਟੀ ਦਰ ਘਟੀ ਹੈ ਅਤੇ ਅੱਜ 9.42 ਫ਼ੀਸਦ ਤੇ ਖੜ੍ਹੀ ਹੈ । ਇਹ ਹੁਣ ਲਗਾਤਾਰ 2 ਦਿਨਾਂ ਤੋਂ 10 ਫੀਸਦ ਤੋਂ ਘੱਟ ਦਰਜ ਕੀਤੀ ਜਾ ਰਹੀ ਹੈ।
ਭਾਰਤ ਨੇ ਆਪਣੀ ਵੈਕਸੀਨੇਸ਼ਨ ਮੁਹਿੰਮ ਵਿਚ ਇਕ ਨਵਾਂ ਮੀਲ ਪੱਥਰ ਹਾਸਲ ਕਰ ਲਿਆ ਹੈ ਕਿਉਂਕਿ ਦੇਸ਼ ਭਰ ਵਿਚ ਲਗਾਈਆਂ ਜਾ ਰਹੀਆਂ ਕੋਵਿਡ-19 ਟੀਕਾ ਖੁਰਾਕਾਂ ਦੀ ਕੁੱਲ ਗਿਣਤੀ ਕੌਮੀ ਟੀਕਾਕਰਨ ਮੁਹਿੰਮ ਦੇ ਫੇਜ਼ -3 ਅਧੀਨ ਅੱਜ 20 ਕਰੋੜ ਤੋਂ ਪਾਰ ਹੋ ਗਈ ਹੈ।
ਅੱਜ ਸਵੇਰੇ 7 ਵਜੇ ਤੱਕ ਦੇਸ਼ ਭਰ ਚ ਆਰਜੀ ਰਿਪੋਰਟਾਂ ਅਨੁਸਾਰ ਕੁਲ ਮਿਲਾ ਕੇ 28,70,378 ਸੈਸ਼ਨਾਂ ਰਾਹੀਂ
ਕੋਵਿਡ-19 ਟੀਕਿਆਂ ਦੀਆਂ ਕੁੱਲ 20,06,62,456 ਖੁਰਾਕਾਂ ਦਿੱਤੀਆਂ ਗਈਆਂ ਹਨ ।
ਇਨ੍ਹਾਂ ਵਿੱਚ 97,96,058 ਸਿਹਤ ਸੰਭਾਲ ਵਰਕਰ (ਪਹਿਲੀ ਖੁਰਾਕ), 67,29,213 ਸਿਹਤ ਸੰਭਾਲ ਵਰਕਰ
(ਦੂਜੀ ਖੁਰਾਕ), 1,51,71,950 ਫਰੰਟ ਲਾਈਨ ਵਰਕਰ (ਪਹਿਲੀ ਖੁਰਾਕ) ਅਤੇ 83,84,001 ਫਰੰਟ ਲਾਈਨ
ਵਰਕਰ (ਦੂਜੀ ਖੁਰਾਕ), 18-44 ਉਮਰ ਵਰਗ ਦੇ ਅਧੀਨ 1,29,57,009 ਲਾਭਪਾਤਰੀ (ਪਹਿਲੀ ਖੁਰਾਕ) ਸ਼ਾਮਲ
ਹਨ, 45 ਤੋਂ 60 ਸਾਲ ਤਕ ਉਮਰ ਦੇ ਲਾਭਪਾਤਰੀਆਂ ਨੇ 6,20,88,772 (ਪਹਿਲੀ ਖੁਰਾਕ ) ਅਤੇ
1,00,30,729 (ਦੂਜੀ ਖੁਰਾਕ), ਅਤੇ 60 ਸਾਲ ਤੋਂ ਵੱਧ ਉਮਰ ਦੇ ਲਾਭਪਾਤਰੀ 5,71,35,804
(ਪਹਿਲੀ ਖੁਰਾਕ) ਅਤੇ 1,83,68,920 (ਦੂਜੀ ਖੁਰਾਕ) ਸ਼ਾਮਲ ਹਨ ।
ਸਿਹਤ ਸੰਭਾਲ ਵਰਕਰ
|
ਪਹਿਲੀ ਖੁਰਾਕ
|
97,96,058
|
ਦੂਜੀ ਖੁਰਾਕ
|
67,29,213
|
ਫਰੰਟ ਲਾਈਨ ਵਰਕਰ
|
ਪਹਿਲੀ ਖੁਰਾਕ
|
1,51,71,950
|
ਦੂਜੀ ਖੁਰਾਕ
|
83,84,001
|
18 ਤੋਂ 44 ਉਮਰ ਵਰਗ ਦੇ ਅਧੀਨ
|
ਪਹਿਲੀ ਖੁਰਾਕ
|
1,29,57,009
|
45 ਤੋਂ 60 ਸਾਲ ਤਕ ਉਮਰ ਵਰਗ ਦੇ ਅਧੀਨ
|
ਪਹਿਲੀ ਖੁਰਾਕ
|
6,20,88,772
|
ਦੂਜੀ ਖੁਰਾਕ
|
1,00,30,729
|
60 ਸਾਲ ਤੋਂ ਵੱਧ ਉਮਰ ਵਰਗ
|
ਪਹਿਲੀ ਖੁਰਾਕ
|
5,71,35,804
|
ਦੂਜੀ ਖੁਰਾਕ
|
1,83,68,920
|
ਕੁੱਲ
|
20,06,62,456
|
****************
ਐਮ.ਵੀ.
(Release ID: 1721928)
Visitor Counter : 254