ਖਪਤਕਾਰ ਮਾਮਲੇ, ਖੁਰਾਕ ਅਤੇ ਜਨਤਕ ਵੰਡ ਮੰਤਰਾਲਾ

ਦੇਸ਼ ਭਰ ਵਿੱਚ ਪੀ ਐੱਮ ਜੀ ਕੇ ਏ ਵਾਈ ਸੰਚਾਲਨ ਤੇਜ਼ ਕੀਤੇ ਗਏ


31 ਸੂਬਿਆਂ / ਕੇਂਦਰ ਸ਼ਾਸਤ ਪ੍ਰਦੇਸ਼ਾਂ ਨੇ ਪੀ ਐੱਮ ਜੀ ਕੇ ਏ ਵਾਈ ਤਹਿਤ ਮਈ 2021 ਲਈ 100% ਮੁਫ਼ਤ ਅਨਾਜ ਚੁੱਕਿਆ

ਆਂਧਰਾ ਪ੍ਰਦੇਸ਼ , ਅਰੁਣਾਚਲ ਪ੍ਰਦੇਸ਼, ਲਕਸ਼ਦਵੀਪ, ਪੁਡੂਚੇਰੀ ਅਤੇ ਤੇਲੰਗਾਨਾ ਨੇ ਮਈ—ਜੂਨ 2021 ਲਈ ਮੁਕੰਮਲ ਅਲਾਟ ਅਨਾਜ ਲਿਫਟ ਕੀਤਾ

ਫੂਡ ਕਾਰਪੋਰੇਸ਼ਨ ਆਫ ਇੰਡੀਆ ਨੇ ਪੀ ਐੱਮ ਜੀ ਕੇ ਏ ਵਾਈ ਤਹਿਤ ਸਾਰੇ 36 ਸੂਬਿਆਂ / ਕੇਂਦਰ ਸ਼ਾਸਤ ਪ੍ਰਦੇਸ਼ਾਂ ਨੂੰ 48 ਲੱਖ ਮੀਟ੍ਰਿਕ ਟਨ ਮੁਫਤ ਅਨਾਜ ਸਪਲਾਈ ਕੀਤਾ ਹੈ

ਮਈ 2021 ਦੌਰਾਨ ਐੱਫ ਸੀ ਆਈ ਨੇ ਕੁਲ 1,062 ਰੈਕ ਲੋਡ ਕੀਤੇ , ਯਾਨੀ ਰੋਜ਼ਾਨਾ ਔਸਤਨ 44 ਰੈਕ

ਐੱਫ ਸੀ ਆਈ ਨੇ ਮਾਰਚ 2020 ਤੋਂ ਵੱਖ ਵੱਖ ਸਰਕਾਰੀ ਸਕੀਮਾਂ ਤਹਿਤ ਕੁੱਲ 1,062 ਲੱਖ ਮੀਟ੍ਰਿਕ ਟਨ ਅਨਾਜ ਜਾਰੀ ਕੀਤਾ

Posted On: 25 MAY 2021 6:22PM by PIB Chandigarh

ਧਾਨ ਮੰਤਰੀ ਗਰੀਬ ਕਲਿਆਣ ਅੰਨ ਯੋਜਨਾ ਤਹਿਤ ਲਾਭਪਾਤਰੀਆਂ ਨੂੰ ਮੁਫ਼ਤ ਅਨਾਜ ਵੰਡਣ ਵਾਲੀ ਸਕੀਮ ਨੇ ਚਾਲੂ ਕੋਵਿਡ ਮਹਾਮਾਰੀ ਸਮੇਂ ਦੌਰਾਨ ਲਾਭਪਾਤਰੀਆਂ ਨੂੰ ਇੱਕ ਵੱਡੀ ਰਾਹਤ ਮੁਹੱਈਆ ਕੀਤੀ ਹੈ ।
24 ਮਈ 2021 ਤੱਕ ਐੱਫ ਸੀ ਆਈ ਨੇ ਸਾਰੇ 36 ਸੂਬਿਆਂ / ਕੇਂਦਰ ਸ਼ਾਸਤ ਪ੍ਰਦੇਸ਼ਾਂ ਨੂੰ 48 ਲੱਖ ਮੀਟ੍ਰਿਕ ਟਨ ਮੁਫ਼ਤ ਅਨਾਜ ਸਪਲਾਈ ਕੀਤਾ ਹੈ । 5 ਸੂਬਿਆਂ / ਕੇਂਦਰ ਸ਼ਾਸਤ ਪ੍ਰਦੇਸ਼ਾਂ — ਆਂਧਰਾ ਪ੍ਰਦੇਸ਼ , ਅਰੁਣਾਚਲ ਪ੍ਰਦੇਸ਼, ਲਕਸ਼ਦਵੀਪ, ਪੁਡੂਚੇਰੀ ਅਤੇ ਤੇਲੰਗਾਨਾ ਨੇ ਮਈ—ਜੂਨ 2021 ਲਈ ਪੂਰਾ ਅਨਾਜ ਚੁੱਕ ਲਿਆ ਹੈ । 26 ਸੂਬਿਆਂ / ਕੇਂਦਰ ਸ਼ਾਸਤ ਪ੍ਰਦੇਸ਼ਾਂ ਅੰਡੇਮਾਨ ਅਤੇ ਨਿਕੋਬਾਰ ਦਵੀਪ, ਅਸਾਮ, ਚੰਡੀਗੜ੍ਹ, ਛੱਤੀਸਗੜ, ਦਮਨ ਡੀਯੂ , ਦਾਦਰਾ ਤੇ ਨਗਰ ਹਵੇਲੀ, ਗੋਆ, ਗੁਜਰਾਤ, ਹਰਿਆਣਾ, ਹਿਮਾਚਲ ਪ੍ਰਦੇਸ਼, ਜੰਮੂ ਅਤੇ ਕਸ਼ਮੀਰ, ਝਾਰਖੰਡ, ਕਰਨਾਟਕ, ਕੇਰਲ, ਲੱਦਾਖ, ਮੱਧ ਪ੍ਰਦੇਸ਼, ਮਣੀਪੁਰ, ਮੇਘਾਲਿਆ, ਮਿਜ਼ੋਰਮ, ਨਾਗਾਲੈਂਡ, ਪੰਜਾਬ, ਸਿੱਕਮ , ਤਾਮਿਲਨਾਡੂ, ਤ੍ਰਿਪੁਰਾ, ਉੱਤਰ ਪ੍ਰਦੇਸ਼, ਉਤਰਾਖੰਡ ਅਤੇ ਪੱਛਮੀ ਬੰਗਾਲ ਨੇ ਮਈ 2021 ਤੱਕ ਅਲਾਟ 100% ਅਨਾਜ ਚੁੱਕ ਲਿਆ ਹੈ ।
ਦੇਸ਼ ਵਿੱਚ ਅਨਾਜ ਦੀ ਨਿਰਵਿਘਨ ਸਪਲਾਈ ਨੂੰ ਯਕੀਨੀ ਬਣਾਉਣ ਲਈ ਐੱਫ ਸੀ ਆਈ ਨੇ ਨਿਰਧਾਰਿਤ ਸਟਾਕ ਨੂੰ ਚੁੱਕਣ ਦੇ ਵਿਰੁੱਧ ਨਿਯਮਿਤ ਤੌਰ ਤੇ ਇਸ ਨੂੰ ਫੇਰ ਤੋਂ ਕਾਫੀ ਅਨਾਜ ਨਾਲ ਭਰਨ ਲਈ ਲੋਜੀਸਟਿਕਸ ਦੀ ਅਗਾਂਊਂ ਯੋਜਨਾ ਬਣਾਈ ਹੈ ਤਾਂ ਜੋ ਸਾਰੇ ਸੂਬਿਆਂ ਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿੱਚ ਲਗਾਤਾਰ ਅਧਾਰ ਤੇ ਕਾਫੀ ਅਨਾਜ ਰੱਖਿਆ ਜਾ ਸਕੇ ਅਤੇ ਇਹ ਸਾਰੇ ਸੂਬਿਆਂ ਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿੱਚ ਹਰ ਸਮੇਂ ਮਿਲੇ । ਮਈ 2021 ਦੌਰਾਨ ਐੱਫ ਸੀ ਆਈ ਨੇ 1,062 ਰੈਕ ਪਹਿਲਾਂ ਹੀ ਲੋਡ ਕਰ ਦਿੱਤੇ ਹਨ , ਮਤਲਬ ਪ੍ਰਤੀ ਦਿਨ ਔਸਤਨ 44 ਰੈਕ । ਇਸ ਵੇਲੇ ਕੇਂਦਰੀ ਪੂਲ ਤਹਿਤ 295 ਲੱਖ ਮੀਟ੍ਰਿਕ ਟਨ ਕਣਕ ਅਤੇ 597 ਲੱਖ ਮੀਟ੍ਰਿਕ ਟਨ ਚਾਵਲ (ਕੁਲ 892 ਲੱਖ ਮੀਟ੍ਰਿਕ ਟਨ ਅਨਾਜ) ਉਪਲਬੱਧ ਹੈ ।
ਕੋਵਿਡ ਮਹਾਮਾਰੀ ਦੌਰਾਨ 25 ਮਾਰਚ 2020 ਤੋਂ ਐੱਫ ਸੀ ਆਈ ਨੇ ਵੱਖ ਵੱਖ ਸਰਕਾਰੀ ਸਕੀਮਾਂ ਤਹਿਤ ਕੁਲ 1,062 ਲੱਖ ਮੀਟ੍ਰਿਕ ਟਨ ਅਨਾਜ ਜਾਰੀ ਕੀਤਾ ਹੈ ।
ਭਾਰਤ ਸਰਕਾਰ ਦੀ ਯੋਜਨਾ ਪ੍ਰਧਾਨ ਮੰਤਰੀ ਗਰੀਬ ਕਲਿਆਣ ਅੰਨ ਯੋਜਨਾ (ਪੀ ਐੱਮ ਜੀ ਕੇ ਏ ਵਾਈ) ਤਹਿਤ ਗਰੀਬ ਪੱਖੀ ਪਹਿਲਕਦਮੀ ਵਜੋਂ ਦੋ ਮਹੀਨਿਆਂ (ਮਈ — ਜੂਨ 2021) ਲਈ ਮੁਫ਼ਤ ਅਨਾਜ ਵੰਡਿਆ ਜਾ ਰਿਹਾ ਹੈ ਤੇ ਇਹ ਅਨਾਜ 5 ਕਿਲੋਗ੍ਰਾਮ ਪ੍ਰਤੀ ਵਿਅਕਤੀ ਪ੍ਰਤੀ ਮਹੀਨਾ ਦੇ ਅਧਾਰ ਤੇ ਐੱਨ ਐੱਫ ਐੱਸ ਏ ਤਹਿਤ ਆਉਂਦੇ ਲਗਭਗ 79.39 ਕਰੋੜ ਲਾਭਪਾਤਰੀਆਂ ਨੂੰ ਦਿੱਤਾ ਜਾਣਾ ਹੈ । ਇਹ ਅਲਾਟਮੈਂਟ ਲਗਾਤਾਰ ਐੱਨ ਐੱਫ ਐੱਸ ਏ ਤਹਿਤ ਕੀਤੀ ਜਾ ਰਹੀ ਅਲਾਟਮੈਂਟ ਤੋਂ ਅਲੱਗ ਹੈ ਅਤੇ 79.39 ਲੱਖ ਮੀਟ੍ਰਿਕ ਟਨ ਅਨਾਜ ਇਸ ਸਕੀਮ ਤਹਿਤ ਜਾਰੀ ਕੀਤਾ ਜਾਣਾ ਹੈ ।

 

**********************

 

ਡੀ ਜੇ ਐੱਨ / ਐੱਮ ਐੱਸ


(Release ID: 1721777) Visitor Counter : 199