ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ
ਬਲੈਕ ਫੰਗਸ ਦੀਆਂ ਰਿਪੋਰਟਾਂ ਦੇ ਪਿਛੋਕੜ ਵਿੱਚ ਭਾਰਤ ਸਰਕਾਰ ਨੇ ਸੂਬਿਆਂ / ਕੇਂਦਰ ਸ਼ਾਸਤ ਪ੍ਰਦੇਸ਼ਾਂ ਨੂੰ ਲਿਖਿਆ
ਸੈਕੰਡਰੀ ਅਤੇ ਮੌਕਾਪ੍ਰਸਤ ਫੰਗਲ ਲਾਗ ਦੀ ਰੋਕਥਾਮ ਅਤੇ ਕੰਟਰੋਲ ਲਈ ਹਸਪਤਾਲਾਂ ਵਿੱਚ ਹਾਈਜੀਨ ਤੇ ਸਾਫ ਸਫਾਈ ਦੇ ਮਜ਼ਬੂਤ ਅਭਿਆਸਾਂ ਨੂੰ ਯਕੀਨੀ ਬਣਾਇਆ ਜਾਵੇ
Posted On:
21 MAY 2021 6:24PM by PIB Chandigarh
ਹਾਲ ਹੀ ਦੇ ਦਿਨਾਂ ਵਿੱਚ ਕੁਝ ਸੂਬਿਆਂ ਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਨੇ ਮਯੂਕੋਰਮੀਕੋਸਿਸ, ਜੋ ਬਲੈਕ ਫੰਗਸ ਦੇ ਨਾਂ ਨਾਲ ਜਾਣਿਆ ਜਾਂਦਾ ਹੈ , ਨਾਲ ਪੀੜ੍ਹਤ ਮਰੀਜ਼ਾਂ ਦੀ ਵਧ ਰਹੀ ਗਿਣਤੀ ਦਰਜ ਕੀਤੀ ਹੈ । ਸੈਕੰਡਰੀ ਅਤੇ ਮੌਕਾਪ੍ਰਸਤ ਫੰਗਲ ਲਾਗ ਦਾ ਨੋਟਿਸ ਲੈਂਦਿਆਂ, ਜੋ ਕੋਵਿਡ 19 ਦੇ ਮੌਜੂਦਾ ਉਛਾਲ ਵਿੱਚ ਵਧੇਰੇ ਵੱਧ ਰਿਹਾ ਹੈ ਅਤੇ ਮਯੂਕੋਰਮੀਕੋਸਿਸ ਚਿੰਤਾ ਦਾ ਵਿਸ਼ਾ ਬਣ ਰਿਹਾ ਹੈ , ਕੇਂਦਰੀ ਸਿਹਤ ਮੰਤਰਾਲੇ ਨੇ ਸਾਰੇ ਸੂਬਿਆਂ / ਕੇਂਦਰ ਸ਼ਾਸਤ ਪ੍ਰਦੇਸ਼ਾਂ ਨੂੰ ਹਸਪਤਾਲਾਂ ਵਿੱਚ ਸਫਾਈ ਅਤੇ ਹਾਈਜੀਨ ਦੇ ਨਾਲ ਨਾਲ ਲਾਗ ਨੂੰ ਰੋਕਣ ਅਤੇ ਕੰਟਰੋਲ ਕਰਨ ਲਈ ਆਪਣੀਆਂ ਤਿਆਰੀਆਂ ਦੀ ਸਮੀਖਿਆ ਕਰਨ ਦੀ ਸਲਾਹ ਦਿੱਤੀ ਹੈ ।
ਕੇਂਦਰੀ ਸਿਹਤ ਸਕੱਤਰ ਨੇ ਸਾਰੇ ਸੂਬਿਆਂ ਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਦੇ ਮੁੱਖ ਸਕੱਤਰਾਂ ਅਤੇ ਪ੍ਰਸ਼ਾਸਕਾਂ ਨੂੰ ਲਿਖੀ ਇੱਕ ਚਿੱਠੀ ਵਿੱਚ ਹੇਠ ਲਿਖੀਆਂ ਗਤੀਵਿਧੀਆਂ / ਅਭਿਆਸ ਕਰਨ ਲਈ ਜ਼ੋਰ ਦੇ ਕੇ ਕਿਹਾ ਹੈ ਤਾਂ ਜੋ ਕੋਵਿਡ ਹਸਪਤਾਲਾਂ ਤੇ ਹੋਰ ਸਿਹਤ ਸੰਭਾਲ ਸਹੂਲਤਾਂ ਵਿੱਚ ਮਜ਼ਬੂਤ ਲਾਗ ਰੋਕੂ ਅਤੇ ਕੰਟਰੋਲ ਕਰਨ ਵਾਲੇ ਅਭਿਆਸ ਲਾਗੂ ਕੀਤੇ ਜਾਣ :—
1. ਪ੍ਰਸ਼ਾਸਕ ਨੂੰ ਚੇਅਰਪਰਸਨ ਵਜੋਂ ਜਾਂ ਸੰਸਥਾ ਦੇ ਮੁਖੀ ਦੀ ਅਗਵਾਈ ਵਿੱਚ ਹਸਪਤਾਲ ਲਾਗ ਕੰਟਰੋਲ ਕਮੇਟੀ ਸਥਾਪਿਤ ਕੀਤੀ ਜਾਵੇ ।
2. ਲਾਗ ਰੋਕੂ ਅਤੇ ਕੰਟਰੋਲ ਨੋਡਲ ਆਫਿਸਰ ਨਿਯੁਕਤ ਕੀਤਾ ਜਾਵੇ , ਤਰਜੀਹੀ ਅਧਾਰ ਤੇ ਇਹ ਮਾਈਕ੍ਰੋਬਿਆਲੋਜਿਸਟ ਜਾਂ ਸੀਨੀਅਰ ਲਾਗ ਰੋਕੂ ਨਰਸ ਹੋਵੇ ।
3. ਲਾਗ ਅਤੇ ਕੰਟਰੋਲ ਨੂੰ ਸਿਹਤ ਸੰਭਾਲ ਸਹੂਲਤਾਂ ਬਾਰੇ ਰਾਸ਼ਟਰੀ ਦਿਸ਼ਾ ਨਿਰਦੇਸ਼ਾਂ (ਜੋ https://www.mohfw.gov.in/pdf/National%20Guidelines%20for%20IPC%20in%20HCF%20-%20final(1).pdf ਤੇ ਉਪਲਬੱਧ ਹਨ) ਵਿੱਚ ਦਿੱਤੀ ਗਈ ਸੇਧ ਅਨੁਸਾਰ ਹਸਪਤਾਲ/ਸਿਹਤ ਸਹੂਲਤਾਂ ਵਿੱਚ ਲਾਗ ਰੋਕੂ ਕੰਟਰੋਲ ਪ੍ਰੋਗਰਾਮ ਤਿਆਰ ਅਤੇ ਲਾਗੂ ਕੀਤੇ ਜਾਣ । ਇਸ ਵਿੱਚ ਹੇਠ ਲਿਖੇ ਮੁੱਖ ਕੰਪੋਨੈਂਟਸ ਸ਼ਾਮਲ ਹਨ :—
* ਲਾਗ ਰੋਕੂ ਅਤੇ ਕੰਟਰੋਲ ਮੈਨੂਅਲ ।
* ਐਂਟੀਮਾਈਕ੍ਰੋਬਿਅਲ ਵਰਤੋਂ ਅਤੇ ਪ੍ਰਬੰਧ ਲਈ ਦਿਸ਼ਾ ਨਿਰਦੇਸ਼ ।
* ਸਿੱਖਿਆ ਪ੍ਰੋਗਰਾਮ ਤੇ ਰਣਨੀਤੀਆਂ ।
* ਜੋਖਿਮ ਜਾਇਜ਼ਾ ਅਤੇ ਜੋਖਿਮ ਪ੍ਰਬੰਧਨ ।
* ਯੋਜਨਾਬੰਦੀ , ਨਿਗਰਾਨੀ , ਆਡਿਟ ਅਤੇ ਫੀਡਬੈਕ ।
* ਰਣਨੀਤੀਆਂ ਨੂੰ ਲਾਗੂ ਕਰਨਾ ।
4. ਕੋਵਿਡ 19 ਦੇ ਸੰਦਰਭ ਵਿੱਚ ਆਈ ਪੀ ਸੀ ਲਈ ਅਭਿਆਸ ਅਤੇ ਨਿਯਮਾਂ ਨੂੰ ਮਜ਼ਬੂਤ ਬਣਾਉਣ ਤੇ ਜ਼ੋਰ ਦੇਣਾ ।
* ਸਟੈਂਡਰਡ ਸਾਵਧਾਨੀਆਂ ਹਸਪਤਾਲ / ਸਿਹਤ ਸਹੂਲਤਾਂ ਵਿੱਚ ਸਭ ਜਗ੍ਹਾ ਲਾਗੂ ਕਰਨੀਆਂ ।
* ਸਿਹਤ ਸੰਭਾਲ ਕਾਮਿਆਂ ਦੀ ਸੁਰੱਖਿਆ ਦੇ ਪੱਖ ਤੋਂ ਟਰਾਂਸਮਿਸ਼ਨ ਅਧਾਰਿਤ ਸਾਵਧਾਨੀਆਂ ਨੂੰ ਉਜਾਗਰ ਕਰਨ ਦੀ ਲੋੜ ਹੈ ਅਤੇ ਵਿਸ਼ੇਸ਼ ਕਰਕੇ ਡਰਾਪਲੈਟਸ ਤੇ ਹਵਾ ਰਾਹੀਂ ਲੱਗਣ ਵਾਲੀ ਲਾਗ ਤੇ ਸੰਪਰਕ ਸਾਵਧਾਨੀਆਂ ਤੇ ਧਿਆਨ ਦੇਣ ਦੀ ਲੋੜ ਹੈ ਤਾਂ ਜੋ ਮਰੀਜ਼ਾਂ ਦੀ ਸੁਰੱਖਿਆ ਯਕੀਨੀ ਹੋ ਸਕੇ ।
5. ਵਾਤਾਵਰਣ ਸੁਧਾਰ ਅਤੇ ਸਹੂਲਤਾਂ :—
* ਤਾਜ਼ਾ ਹਵਾ ਅਤੇ ਕੁਦਰਤੀ ਹਵਾਦਾਰੀ ਤੇ ਧਿਆਨ ਕੇਂਦਰਿਤ ਕਰਨਾ , ਜਿੱਥੇ ਕਿਤੇ ਵੀ ਕੰਟਰੋਲ ਪ੍ਰਣਾਲੀਆਂ ਵਿੱਚ ਲੋੜੀਂਦੇ ਹਵਾ ਪਰਿਵਰਤਨ ਉਪਲਬੱਧ ਨਹੀਂ ਹਨ ।
* ਹਸਪਤਾਲ ਵਾਤਾਵਰਣ ਦੀ ਸਾਫ ਸਫਾਈ ਅਤੇ ਡਿਸਇਨਫੈਕਸ਼ਨ ਤੇ ਸਫਾਈ ਕਰਨਾ ਅਤੇ ਲਗਾਤਾਰ ਸਿਫਾਰਸ਼ ਕੀਤੇ ਲਾਗ ਵਿਰੋਧੀ ਉਤਪਾਦ , ਜਿਵੇਂ 1% ਸੋਡੀਅਮ ਹਾਈਪ੍ਰੋਕਲੋਰਾਈਡ ਜਾਂ 70% ਐਲਕੋਹਲ ਵਾਲੇ ਨਾਲ ਛੂਣ ਵਾਲੇ ਧਰਾਤਲਾਂ ਨੂੰ ਸਾਫ ਕਰਨਾ ।
* ਹਸਪਤਾਲਾਂ ਵਿੱਚ ਪਾਣੀ ਅਤੇ ਖਾਣੇ ਨਾਲ ਹੋਣ ਵਾਲੀਆਂ ਬਿਮਾਰੀਆਂ ਰੋਕਣ ਲਈ ਸੁਰੱਖਿਅਤ ਪਾਣੀ ਅਤੇ ਖਾਣਾ ।
* ਬਾਇਓਮੈਡੀਕਲ ਕੂੜੇ ਦਾ ਸੀ ਪੀ ਸੀ ਬੀ ਉਪਲਬੱਧ (https://cpcb.nic.in/uploads/Projects/Bio-Medical-Waste/BMW-GUIDELINES-COVID_1.pdf ) ਦਿਸ਼ਾ ਨਿਰਦੇਸ਼ਾਂ ਅਨੁਸਾਰ ਪ੍ਰਬੰਧ ਕਰਨਾ ।
6. ਲਾਗ ਰੋਕੂ ਅਤੇ ਕੰਟਰੋਲ ਅਭਿਆਸਾਂ ਨੂੰ ਆਈ ਸੀ ਯੂ ਵਿੱਚ ਵਧਾਉਣ ਦੀ ਲੋੜ ਹੈ ਅਤੇ ਇਹ ਉਪਕਰਣ ਨਾਲ ਸੰਬੰਧਤ ਲਾਗਾਂ ਜਿਵੇਂ, ਵੈਂਟੀਲੇਟਰ ਨਾਲ ਸੰਬੰਧਤ ਨਿਮੋਨੀਆ ਜਾਂ ਕੈਥਟਰ ਸੰਬੰਧਤ ਬਲੱਡ ਸਟ੍ਰੀਮ , ਪੇਸ਼ਾਬ ਦੇ ਲਾਗ ਆਦਿ, ਨੂੰ ਰੋਕਣ ਲਈ ਬੰਡਲ ਪਹੁੰਚ ਵਰਤ ਕੇ ਰੋਕੀ ਜਾ ਸਕਦੀ ਹੈ ।
7. ਕਲੀਨਿਕਲ ਲੈਬਾਰਟਰੀਆਂ ਅਤੇ ਜੋ ਹਸਪਤਾਲਾਂ ਨਾਲ ਜੋੜੀਆਂ ਗਈਆਂ ਹਨ, ਵਿੱਚ ਲਾਗ ਰੋਕੂ ਅਤੇ ਕਾਬੂ ਅਭਿਆਸ ਭਾਈਚਾਰੇ ਦੀ ਸਿਹਤ ਸੁਰੱਖਿਆ ਅਤੇ ਲੈਬਾਰਟਰੀ — ਹਸਪਤਾਲ ਸਟਾਫ ਦੀ ਸੁਰੱਖਿਆ ਲਈ ਬਹੁਤ ਮਹੱਤਵਪੂਰਨ ਹਨ ।
8. ਅਮੀਨੋਕੰਪ੍ਰੋਮਾਈਸਡ ਮਰੀਜ਼ਾਂ ਜਿਵੇਂ , ਕੋਵਿਡ 19 ਦੇ ਮਰੀਜ਼ ਜਿਹਨਾਂ ਦਾ ਇਲਾਜ ਸਟੀਰਾਈਡ ਨਾਲ ਹੋ ਰਿਹਾ ਹੈ , ਜਿ਼ਆਦਾ ਬਿਮਾਰੀਆਂ ਵਾਲੇ (ਜਿਵੇਂ ਸ਼ੂਗਰ ਰੋਗ , ਜਿਸ ਵਿੱਚ ਚੰਗਾ ਗੋਲਾਈਸਿਮਿਕ ਕੰਟਰੋਲ ਸਥਾਪਤ ਕਰਨ ਦੀ ਲੋੜ ਹੈ , ਇਸ ਬਾਰੇ ਦਿਸ਼ਾ ਨਿਰਦੇਸ਼ (https://www.mohfw.gov.in/pdf/ClinicalGuidanceonDiabetesManagementatCOVID19PatientManagementFacility.pdf ਤੇ ਉਪਲਬੱਧ ਹਨ) ਦੇ ਪ੍ਰਬੰਧਨ ਕਰਨ ਲਈ ਲਾਗ ਰੋਕੂ ਅਤੇ ਕੰਟਰੋਲ ਨੂੰ ਬਹੁਤ ਧਿਆਨ ਨਾਲ ਲਾਗੂ ਕਰਨਾ ਚਾਹੀਦਾ ਹੈ ।
9. ਇਸੇ ਤਰ੍ਹਾਂ ਆਉਣ ਵਾਲੇ ਸਮੇਂ ਵਿੱਚ ਸਿਹਤ ਸੰਭਾਲ ਨਾਲ ਸੰਬੰਧਤ ਲਾਗਾਂ ਦੀ ਨਿਗਰਾਨੀ ਤੇ ਧਿਆਨ ਕੇਂਦਰਿਤ ਕਰਨਾ ਚਾਹੀਦਾ ਹੈ , ਇਹ ਲਾਗਾਂ ਹਨ — ਵੈਂਟੀਲੇਟਰ ਨਾਲ ਸੰਬੰਧਤ ਨਿਮੋਨੀਆ , ਕੈਥਟਰ ਸੰਬੰਧਤ ਬਲੱਡ ਸਟ੍ਰੀਮ ਲਾਗ , ਕੈਥਟਰ ਸਬੰਧੀ ਪੇਸ਼ਾਬ ਵਾਲੀ ਨਾਲੀ ਦੀ ਲਾਗ , ਸਰਜੀਕਲ ਜਗ੍ਹਾ ਵਾਲੀਆਂ ਲਾਗਾਂ , ਅੰਤੜੀਆਂ ਵਿੱਚ ਗੈਸ ਦਾ ਫੈਲ੍ਹਣਾ ਆਦਿ । ਵਧੇਰੇ ਸਿਹਤ ਏਮਜ਼ ਐੱਚ ਏ ਆਈ ਨੈੱਟਵਰਕ ਤੋਂ ਲਈ ਜਾ ਸਕਦੀ ਹੈ , ਵਿਸਥਾਰ https://www.haisindia.com ਤੇ ਉਪਲਬੱਧ ਹੈ ।
10. ਸਾਰੇ ਹਸਪਤਾਲ ਸਟਾਫ ਨੂੰ ਬਿਨਾਂ ਉਹਨਾਂ ਦੀਆਂ ਵਿਅਕਤੀਗਤ ਰੂਟੀਨ ਡਿਊਟੀਆਂ ਵੱਲ ਧਿਆਨ ਕਰਦਿਆਂ ਆਈ ਪੀ ਸੀ ਵਿੱਚ ਉਹਨਾਂ ਦੇ ਹੁਨਰ ਦੇ ਵਿਕਾਸ ਲਈ ਸਿਖਲਾਈ ਦਿੱਤੀ ਜਾਵੇ ਤਾਂ ਜੋ ਉਹ ਹਸਪਤਾਲ ਲਾਗ ਅਤੇ ਕੰਟਰੋਲ ਮੈਨੂਅਲ ਵਿੱਚ ਨਿਰਧਾਰਿਤ ਪ੍ਰੋਟੋਕੋਲ ਅਤੇ ਨਿਯਮਾਂ ਨੂੰ ਲਾਗੂ ਕਰਨ ।
11. ਇਨਫੈਕਸ਼ਨ ਰੋਕਣ ਅਤੇ ਕੰਟਰੋਲ ਕਰਨ ਨੂੰ ਮੋਨੀਟਰ ਕਰਨ ਲਈ ਇੱਕ ਸੂਬਾ ਨੋਡਲ ਆਫਿਸਰ ਦੀ ਪਛਾਣ ਕਰਨ ਦੀ ਲੋੜ ਹੈ , ਜੋ ਸੂਬੇ ਵਿੱਚ ਆਈ ਪੀ ਸੀ ਪ੍ਰੋਗਰਾਮ ਦਾ ਫੀਡਬੈਕ ਅਤੇ ਮੁਲਾਂਕਣ ਮੁਹੱਈਆ ਕਰ ਸਕੇ ।
ਸੂਬਿਆਂ ਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਨੂੰ ਭਰੋਸਾ ਦਿੱਤਾ ਗਿਆ ਹੈ ਕਿ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲਾ ਸਿਹਤ ਸੰਭਾਲ ਸਹੂਲਤਾਂ ਵਿੱਚ ਲਾਗ ਰੋਕਣ ਅਤੇ ਕੰਟਰੋਲ ਕਰਨ ਲਈ ਕੌਮੀ ਦਿਸ਼ਾ ਨਿਦਰੇਸ਼ ਲਾਗੂ ਕਰਨ ਲਈ ਸਾਰੀ ਜ਼ਰੂਰੀ ਸਹਾਇਤਾ ਮੁਹੱਈਆ ਕਰੇਗਾ ।
************************
ਐੱਮ ਵੀ / ਐੱਚ ਐੱਫ ਡਬਲਯੁ / ਹਸਪਤਾਲ ਲਾਗ ਕੰਟਰੋਲ ਅਭਿਆਸ / 21 ਮਈ 2021 / 4
(Release ID: 1720779)
Visitor Counter : 244