ਰੇਲ ਮੰਤਰਾਲਾ

ਮਿਸ਼ਨ ਮੋਡ 'ਤੇ, ਤਕਰੀਬਨ 200 ਆਕਸੀਜਨ ਐਕਸਪ੍ਰੈੱਸ ਟ੍ਰੇਨਾਂ ਨੇ ਹੁਣ ਤੱਕ ਆਪਣੀ ਯਾਤਰਾ ਪੂਰੀ ਕੀਤੀ


ਆਕਸੀਜਨ ਐਕਸਪ੍ਰੈੱਸ ਟ੍ਰੇਨਾਂ ਦੁਆਰਾ ਦੇਸ਼ ਵਿੱਚ 775 ਤੋਂ ਜ਼ਿਆਦਾ ਟੈਂਕਰਾਂ ਰਾਹੀਂ 12630 ਮੀਟ੍ਰਿਕ ਟਨ ਤਰਲ ਮੈਡੀਕਲ ਆਕਸੀਜਨ ਦੀ ਸਪਲਾਈ ਕੀਤੀ ਗਈ

45 ਟੈਂਕਰਾਂ ਵਿੱਚ 784 ਮੀਟ੍ਰਿਕ ਟਨ ਤੋਂ ਵੱਧ ਐੱਲਐੱਮਓ ਨਾਲ ਭਰੀਆਂ ਹੋਈਆਂ 10 ਆਕਸੀਜਨ ਐਕਸਪ੍ਰੈੱਸ ਟ੍ਰੇਨਾਂ ਚਲ ਰਹੀਆਂ ਹਨ

ਆਕਸੀਜਨ ਐਕਸਪ੍ਰੈੱਸ ਟ੍ਰੇਨਾਂ ਹੁਣ ਰੋਜ਼ਾਨਾ 800 ਮੀਟ੍ਰਿਕ ਟਨ ਤੋਂ ਜ਼ਿਆਦਾ ਐੱਲਐੱਮਓ ਦੇਸ਼ ਵਿੱਚ ਪਹੁੰਚਾ ਰਹੀਆਂ ਹਨ

ਆਕਸੀਜਨ ਐਕਸਪ੍ਰੈਸ ਦੁਆਰਾ 13 ਰਾਜਾਂ ਉਤਰਾਖੰਡ, ਕਰਨਾਟਕ, ਮਹਾਰਾਸ਼ਟਰ, ਮੱਧ ਪ੍ਰਦੇਸ਼, ਆਂਧਰ ਪ੍ਰਦੇਸ਼, ਰਾਜਸਥਾਨ, ਤਾਮਿਲਨਾਡੂ, ਹਰਿਆਣਾ, ਤੇਲੰਗਾਨਾ, ਪੰਜਾਬ, ਕੇਰਲ, ਦਿੱਲੀ ਅਤੇ ਉੱਤਰ ਪ੍ਰਦੇਸ਼ ਤੱਕ ਆਕਸੀਜਨ ਸਹਾਇਤਾ ਪਹੁੰਚ ਰਹੀ ਹੈ

ਹੁਣ ਤੱਕ ਮਹਾਰਾਸ਼ਟਰ ਨੂੰ 521 ਮੀਟ੍ਰਿਕ ਟਨ, ਉੱਤਰ ਪ੍ਰਦੇਸ਼ ਨੂੰ ਲਗਭਗ 3189 ਮੀਟ੍ਰਿਕ ਟਨ, ਮੱਧ ਪ੍ਰਦੇਸ਼ ਨੂੰ 521 ਮੀਟ੍ਰਿਕ ਟਨ, ਹਰਿਆਣਾ ਨੂੰ 1549 ਮੀਟ੍ਰਿਕ ਟਨ, ਤੇਲੰਗਾਨਾ ਨੂੰ 772 ਮੀਟ੍ਰਿਕ ਟਨ, ਰਾਜਸਥਾਨ ਨੂੰ 98 ਮੀਟ੍ਰਿਕ ਟਨ, ਕਰਨਾਟਕ ਨੂੰ 641 ਮੀਟ੍ਰਿਕ ਟਨ, ਉੱਤਰਾਖੰਡ ਨੂੰ 320 ਮੀਟ੍ਰਿਕ ਟਨ, ਤਾਮਿਲਨਾਡੂ ਨੂੰ 584 ਮੀਟ੍ਰਿਕ ਟਨ, ਆਂਧਰ ਪ੍ਰਦੇਸ਼ ਨੂੰ 292 ਮੀਟ੍ਰਿਕ ਟਨ, ਪੰਜਾਬ ਨੂੰ 111 ਮੀਟ੍ਰਿਕ ਟਨ, ਕੇਰਲ ਨੂੰ 118 ਮੀਟ੍ਰਿਕ ਟਨ ਅਤੇ ਦਿੱਲੀ ਨੂੰ 3915 ਮੀਟ੍ਰਿਕ ਟਨ ਤੋਂ ਜ਼ਿਆਦਾ ਆਕਸੀਜਨ ਪਹੁੰਚਾਈ ਗਈ

Posted On: 20 MAY 2021 2:13PM by PIB Chandigarh

ਸਾਰੀਆਂ ਸਮੱਸਿਆਵਾਂ ਨੂੰ ਹਲ ਕਰਨ ਅਤੇ ਨਵੇਂ ਸਮਾਧਾਨ ਖੋਜਣ ਲਈਭਾਰਤੀ ਰੇਲ ਦੇਸ਼ ਭਰ ਵਿੱਚ ਤਰਲ ਮੈਡੀਕਲ ਆਕਸੀਜਨ (ਐੱਲਐੱਮਓ) ਦੀ ਸਪਲਾਈ ਦੇ ਦੁਆਰਾ ਰਾਹਤ ਪਹੁੰਚਾਉਣ ਦੇ ਆਪਣੇ ਸਫਰ  ਨੂੰ ਜਾਰੀ ਰੱਖਿਆ ਹੋਇਆ ਹੈ। ਹੁਣ ਤੱਕਭਾਰਤੀ ਰੇਲ 775 ਤੋਂ ਜ਼ਿਆਦਾ ਟੈਂਕਰਾਂ ਰਾਹੀਂ ਦੇਸ਼ ਭਰ ਵਿੱਚ ਤਕਰੀਬਨ 12630 ਮੀਟ੍ਰਿਕ ਟਨ ਐੱਲਐੱਮਓ ਦੀ ਸਪਲਾਈ ਕਰ ਚੁੱਕੀ ਹੈ।

ਹੁਣ ਤੱਕ 200 ਆਕਸੀਜਨ ਐਕਸਪ੍ਰੈੱਸ ਆਪਣਾ ਸਫਰ ਪੂਰਾ ਕਰ ਚੁੱਕੀਆਂ ਹਨ ਅਤੇ ਵੱਖ-ਵੱਖ ਰਾਜਾਂ ਨੂੰ ਰਾਹਤ ਪਹੁੰਚਾ ਚੁੱਕੀਆਂ ਹਨ।

 

 ਇਸ ਰਿਲੀਜ਼ ਦੇ ਜਾਰੀ ਹੋਣ ਤੱਕ, 45 ਟੈਂਕਰਾਂ ਵਿੱਚ 784 ਐੱਮਟੀ ਤੋਂ ਜ਼ਿਆਦਾ ਐੱਲਐੱਮਓ ਲੈ ਕੇ 10 ਭਰੀਆਂ ਹੋਈਆਂ ਆਕਸੀਜਨ ਐਕਸਪ੍ਰੈੱਸ ਆਪਣੀਆਂ ਮੰਜ਼ਿਲ ਦੀ ਰਾਹ ਤੇ ਹਨ।

 

 ਆਕਸੀਜਨ ਐਕਸਪ੍ਰੈੱਸ ਟ੍ਰੇਨਾਂ ਹੁਣ ਹਰ ਰੋਜ਼ 800 ਐੱਮਟੀ ਤੋਂ ਵੱਧ ਐੱਲਐੱਮਓ ਰਾਸ਼ਟਰ ਨੂੰ ਪਹੁੰਚਾ ਰਹੀਆਂ ਹਨ।

 

 ਭਾਰਤੀ ਰੇਲ ਜ਼ਰੂਰਤ ਵਾਲੇ ਰਾਜਾਂ ਨੂੰ ਘੱਟ ਤੋਂ ਘੱਟ ਸੰਭਾਵਿਤ ਸਮੇਂ ਵਿੱਚ ਜ਼ਿਆਦਾ ਤੋਂ ਜ਼ਿਆਦਾ ਐੱਲਐੱਮਓ ਦੀ ਸਪਲਾਈ ਲਈ ਪ੍ਰਯਤਨਸ਼ੀਲ ਹੈ।

 

 ਆਕਸੀਜਨ ਐਕਸਪ੍ਰੈਸ ਦੁਆਰਾ ਆਕਸੀਜਨ ਰਾਹਤ 13 ਰਾਜਾਂ ਉਤਰਾਖੰਡਕਰਨਾਟਕਮਹਾਰਾਸ਼ਟਰਮੱਧ ਪ੍ਰਦੇਸ਼ਆਂਧਰ ਪ੍ਰਦੇਸ਼ਰਾਜਸਥਾਨਤਾਮਿਲਨਾਡੂ,ਹਰਿਆਣਾਤੇਲੰਗਾਨਾਪੰਜਾਬਕੇਰਲਦਿੱਲੀ ਅਤੇ ਉੱਤਰ ਪ੍ਰਦੇਸ਼ ਤੱਕ ਪਹੁੰਚਾਈ ਗਈ ਹੈ।

 ਇਸ ਰਿਲੀਜ਼ ਦੇ ਜਾਰੀ ਹੋਣ ਤੱਕਹੁਣ ਤੱਕ ਮਹਾਰਾਸ਼ਟਰ ਨੂੰ 521 ਮੀਟ੍ਰਿਕ ਟਨਉੱਤਰ ਪ੍ਰਦੇਸ਼ ਨੂੰ ਲਗਭਗ 3189 ਮੀਟ੍ਰਿਕ ਟਨਮੱਧ ਪ੍ਰਦੇਸ਼ ਨੂੰ 521 ਮੀਟ੍ਰਿਕ ਟਨਹਰਿਆਣਾ ਨੂੰ 1549 ਮੀਟ੍ਰਿਕ ਟਨਤੇਲੰਗਾਨਾ ਨੂੰ 772 ਮੀਟ੍ਰਿਕ ਟਨਰਾਜਸਥਾਨ ਨੂੰ 98 ਮੀਟ੍ਰਿਕ ਟਨਕਰਨਾਟਕ ਨੂੰ 641 ਮੀਟ੍ਰਿਕ ਟਨਉੱਤਰਾਖੰਡ ਨੂੰ320 ਮੀਟ੍ਰਿਕ ਟਨਤਾਮਿਲਨਾਡੂ ਨੂੰ 584 ਮੀਟ੍ਰਿਕ ਟਨਆਂਧਰ ਪ੍ਰਦੇਸ਼ ਨੂੰ 292 ਮੀਟ੍ਰਿਕ ਟਨਪੰਜਾਬ ਨੂੰ 111 ਮੀਟ੍ਰਿਕ ਟਨਕੇਰਲ ਨੂੰ 118 ਮੀਟ੍ਰਿਕ ਟਨ ਅਤੇ ਦਿੱਲੀ ਨੂੰ 3915 ਮੀਟ੍ਰਿਕ ਟਨ ਤੋਂ ਜ਼ਿਆਦਾ ਆਕਸੀਜਨ ਦੀ ਸਪਲਾਈ ਕੀਤੀ ਜਾ ਚੁੱਕੀ ਹੈ।

 

 ਦੇਸ਼ ਭਰ ਦੇ ਗੁੰਝਲਦਾਰ ਸੰਚਾਲਿਤ ਰੂਟ ਦੀ ਯੋਜਨਾਬੰਦੀ ਦੇ ਦ੍ਰਿਸ਼ ਵਿੱਚਭਾਰਤੀ ਰੇਲਵੇ ਦੁਆਰਾ ਪੱਛਮ ਵਿੱਚ ਹਾਪਾ ਅਤੇ ਮੁੰਦਰਾ ਅਤੇ ਪੂਰਬ ਵਿੱਚ ਰਾਉਰਕੇਲਾ,ਦੁਰਗਾਪੁਰਟਾਟਾਨਗਰਅੰਗੁਲ ਵਰਗੀਆਂ ਥਾਵਾਂ ਤੋਂ ਆਕਸੀਜਨ ਹਾਸਲ ਕਰ ਕੇ ਅਤੇ ਫਿਰ ਇਸ ਨੂੰ ਉਤਰਾਖੰਡਕਰਨਾਟਕਮਹਾਰਾਸ਼ਟਰਮੱਧ ਪ੍ਰਦੇਸ਼ਆਂਧਰ ਪ੍ਰਦੇਸ਼ਤਾਮਿਲਨਾਡੂਹਰਿਆਣਾਤੇਲੰਗਾਨਾਪੰਜਾਬਕੇਰਲਦਿੱਲੀ ਅਤੇ ਉੱਤਰ ਪ੍ਰਦੇਸ਼ ਰਾਜਾਂ ਵਿੱਚ ਆਕਸੀਜਨ ਸਪਲਾਈ ਕੀਤੀ ਜਾ ਰਹੀ ਹੈ।ਘੱਟ ਤੋਂ ਘੱਟ ਸਮੇਂ ਵਿੱਚ ਆਕਸੀਜਨ ਰਾਹਤ ਸਪਲਾਈ ਨੂੰ ਯਕੀਨੀ ਬਣਾਉਣ ਲਈਰੇਲਵੇ ਆਕਸੀਜਨ ਐਕਸਪ੍ਰੈਸ ਫਰੇਟ ਟ੍ਰੇਨਾਂ ਦੇ ਪ੍ਰਬੰਧਨ ਵਿੱਚ ਨਵੇਂ ਮਾਪਦੰਡ ਅਤੇ ਬੇਮਿਸਾਲ ਬੈਂਚਮਾਰਕ ਹਾਸਲ ਕਰ ਰਹੀ ਹੈ। ਲੰਮੀ ਦੂਰੀ ਦੇ ਜ਼ਿਆਦਾਤਰ ਮਾ ਮਲਿਆਂ ਵਿੱਚ ਇਨ੍ਹਾਂ ਮਹੱਤਵਪੂਰਨ ਫਰੇਟ ਟ੍ਰੇਨਾਂ ਦੀ ਔਸਤ ਗਤੀ 55 ਤੋਂ ਕਿਤੇ ਵਧ ਹੈ।

 

ਉੱਚ ਪ੍ਰਾਥਮਿਕਤਾ ਵਾਲੇ ਗ੍ਰੀਨ ਕਾਰੀਡੋਰਾਂ 'ਤੇ ਚਲਦਿਆਂਸੰਕਟਕਾਲੀਨ ਸਥਿਤੀ ਨੂੰ ਧਿਆਨ ਵਿੱਚ ਰੱਖਦੇ ਹੋਏਵਿਭਿੰਨ ਜ਼ੋਨਾਂ ਦੀਆਂ ਸੰਚਾਲਨ ਟੀਮਾਂ ਬਹੁਤ ਚੁਣੌਤੀਆਂ ਵਾਲੀਆਂ ਸਥਿਤੀਆਂ ਵਿੱਚ ਚੌਵੀ ਘੰਟੇ ਕੰਮ ਕਰ ਰਹੀਆਂ ਹਨ ਤਾਂ ਕਿ ਆਕਸੀਜਨ ਨੂੰ ਤੇਜ਼ੀ ਨਾਲ ਸੰਭਵ ਸਮੇਂ ਦੇ ਅੰਦਰ ਪਹੁੰਚਾਉਣਾ ਸੁਨਿਸ਼ਚਿਤ ਕੀਤਾ ਜਾ ਸਕੇ। ਚਾਲਕ ਦਲ ਦੇ ਬਦਲਾਅ ਲਈ ਤਕਨੀਕੀ ਸਟਾਪਸ ਨੂੰ ਵਿਭਿੰਨ ਖੰਡਾਂ ਵਿੱਚ ਘਟਾ ਕੇ 1 ਮਿੰਟ ਕਰ ਦਿੱਤਾ ਗਿਆ ਹੈ।

 

ਟਰੈਕਾਂ ਨੂੰ ਆਵਾਜਾਈ ਮੁਕਤ ਰੱਖਿਆ ਜਾਂਦਾ ਹੈ ਅਤੇ ਉੱਚ ਸਾਵਧਾਨੀ ਵਰਤੀ ਜਾਂਦੀ ਹੈ ਤਾਂ ਜੋ ਇਹ ਸੁਨਿਸ਼ਚਿਤ ਕੀਤਾ ਜਾ ਸਕੇ ਕਿ ਆਕਸੀਜਨ ਐਕਸਪ੍ਰੈਸ ਬਿਨਾਂ ਰੁਕੇ ਨਿਰੰਤਰ ਚਲਦੀ ਰਹੇ।

 

 ਇਹ ਸਭ ਇਸ ਢੰਗ ਨਾਲ ਕੀਤਾ ਜਾਂਦਾ ਹੈ ਕਿ ਦੂਜੇ ਫ੍ਰੇਟ ਓਪਰੇਸ਼ਨਾਂ ਦੀ ਗਤੀ ਵੀ ਘੱਟ ਨਾ ਹੋਵੇ।

 

ਨਵੀਂ ਆਕਸੀਜਨ ਦੀ ਢੁਆਈ ਇੱਕ ਬੇਹਦ ਗਤੀਸ਼ੀਲ ਪ੍ਰਕਿਰਿਆ ਹੈ ਅਤੇ ਹਰ ਸਮੇਂ ਅੰਕੜੇ ਅਪਡੇਟ ਕੀਤੇ ਜਾ ਰਹੇ ਹਨ। ਦੇਰ ਰਾਤ ਤੋਂ ਭਰੀਆਂ  ਹੋਈਆਂ ਅਤਿਰਿਕਤ ਆਕਸੀਜਨ ਐਕਸਪ੍ਰੈੱਸ ਟ੍ਰੇਨਾਂ ਦੁਆਰਾ ਆਪਣਾ ਸਫਰ ਸੁਰੂ ਕਰਨ ਦਾ ਅਨੁਮਾਨ ਹੈ।

 

 ਰੇਲਵੇ ਨੇ ਆਕਸੀਜਨ ਸਪਲਾਈ ਵਾਲੇ ਸਥਾਨਾਂ ਦੇ ਨਾਲ ਵੱਖ-ਵੱਖ ਰੂਟਾਂ ਦੀ ਪਹਿਚਾਣ ਕੀਤੀ ਹੈ ਅਤੇ ਰਾਜਾਂ ਦੀਆਂ ਬਦਲਦੀਆਂ ਜ਼ਰੂਰਤਾਂ ਦੇ ਨਾਲ ਖੁਦ ਨੂੰ ਤਿਆਰ ਕਰ ਰਹੀ ਹੈ। ਰਾਜਾਂ ਨੇ ਐੱਲਐੱਮਓ ਦੀ ਸਪਲਾਈ ਲਈ ਭਾਰਤੀ ਰੇਲ ਨੂੰ ਟੈਂਕਰ ਉਪਲੱਬਧ ਕਰਾਏ ਹਨ।

 

************

 

 ਡੀਜੇਐੱਨ / ਐੱਮਕੇਵੀ



(Release ID: 1720559) Visitor Counter : 139