ਸਮਾਜਿਕ ਨਿਆਂ ਤੇ ਸਸ਼ਕਤੀਕਰਨ ਮੰਤਰਾਲਾ

ਸਰਕਾਰ ਨੇ ਦਿਵਿਯਾਂਗਜਨਾਂ ਦੇ ਪੁਨਰਵਾਸ ’ਤੇ ਆਪਣੀ ਕਿਸਮ ਦਾ ਪਹਿਲਾ 6 ਮਹੀਨੇ ਦਾ ਸੀਬੀਆਈਡੀ ਪ੍ਰੋਗਰਾਮ ਲਾਂਚ ਕੀਤਾ

Posted On: 19 MAY 2021 3:40PM by PIB Chandigarh

ਕੇਂਦਰੀ ਸਮਾਜਕ ਨਿਆਂ ਤੇ ਸਸ਼ਕਤੀਕਰਨ ਮੰਤਰੀ ਡਾ. ਥਾਵਰਚੰਦ ਗਹਿਲੋਤ ਨੇ ਅੱਜ ਵਰਚੁਅਲ ਰੂਪ ਵਿੱਚ ਦਿਵਿਯਾਂਗਜਨ ਪੁਨਰਵਾਸ ’ਤੇ 6 ਮਹੀਨੇ ਦਾ ਕਮਿਊਨਿਟੀ ਆਧਾਰਿਤ ਸਮਾਵੇਸ਼ੀ ਵਿਕਾਸ ਪ੍ਰੋਗਰਾਮ (ਸੀਬੀਆਈਡੀ) ਲਾਂਚ ਕੀਤਾ । ਇਸ ਮੌਕੇ ’ਤੇ ਸਮਾਜਿਕ ਨਿਆਂ ਤੇ ਸਸ਼ਕਤੀਕਰਨ ਰਾਜ ਮੰਤਰੀ ਸ਼੍ਰੀ ਕ੍ਰਿਸ਼ਣ ਪਾਲ ਗੁਰਜਰ, ਭਾਰਤ ਵਿੱਚ ਆਸਟ੍ਰੇਲੀਆ ਦੇ ਹਾਈ ਕਮਿਸ਼ਨਰ ਸ਼੍ਰੀ ਵੈਰੀ ਓਫਰੇਲ,  ਆਸਟ੍ਰੇਲੀਆ ਵਿੱਚ ਭਾਰਤ ਦੇ ਹਾਈ ਕਮਿਸ਼ਨਰ ਸ਼੍ਰੀ ਮਨਪ੍ਰੀਤ ਵੋਹਰਾ, ਭਾਰਤ ਸਰਕਾਰ ਦੇ ਦਿਵਿਯਾਂਗਜਨ ਸਸ਼ਕਤੀਕਰਨ ਵਿਭਾਗ ਦੀ ਸਕੱਤਰ ਸੁਸ਼੍ਰੀ ਅੰਜਲੀ ਭਾਵਰਾ, ਮੈਲਬੌਰਨ ਯੂਨੀਵਰਸਿਟੀ  ਦੇ ਕੁਲਪਤੀ ਪ੍ਰੋਫੈਸਰ ਡੰਕਨ ਮਾਸਕੇਲ, ਦਿਵਿਯਾਂਗਜਨ ਸਸ਼ਕਤੀਕਰਨ ਵਿਭਾਗ ਦੇ ਸੰਯੁਕਤ ਸਕੱਤਰ ਸ਼੍ਰੀ ਪ੍ਰਬੋਧ ਸੇਠ ਅਤੇ ਮੈਲਬੌਰਨ ਯੂਨੀਵਰਸਿਟੀ ਦੇ ਡਾ. ਨੈਥਨ ਗਿਲਸ ਮੌਜੂਦ ਸਨ ।

ਸਮਾਰੋਹ ਨੂੰ ਸੰਬੋਧਨ ਕਰਦੇ ਹੋਏ ਡਾ. ਥਾਵਰਚੰਦ ਗਹਿਲੋਤ ਨੇ ਕਿਹਾ ਕਿ ਦਿਵਿਯਾਂਗਜਨ ਨਰੇਂਦਰ ਮੋਦੀ ਸਰਕਾਰ ਦੀ ਪ੍ਰਾਥਮਿਕਤਾ ਵਿੱਚ ਰਹੇ ਹਨ ਅਤੇ ਹਮੇਸ਼ਾ ਰਹਿਣਗੇ । ਕੇਂਦਰ ਸਰਕਾਰ ਨੇ ਦਿਵਿਯਾਂਗਜਨ ਅਧਿਕਾਰ ਐਕਟ, 2016 ਲਾਗੂ ਕੀਤਾ ਹੈ ਜਿਸ ਵਿੱਚ ਦਿਵਿਯਾਂਗਜਨ ਸਮਾਵੇਸ਼ੀ ਸਮਾਜ ਦੀ ਪਰਿਕਲਪਨਾ ਕੀਤੀ ਗਈ ਹੈ। ਉਨ੍ਹਾਂ ਨੇ ਦੁਹਰਾਇਆ ਕਿ ਦਿਵਿਯਾਂਗਜਨ ਮਹੱਤਵਪੂਰਨ ਮਾਨਵ ਸੰਸਾਧਨ ਹਨ ਅਤੇ ਜੇਕਰ ਉਨ੍ਹਾਂ ਨੂੰ ਉਚਿਤ ਸੁਵਿਧਾਵਾਂ ਅਤੇ ਅਵਸਰ ਪ੍ਰਦਾਨ ਕੀਤੇ ਜਾਂਦੇ ਹਨ ਤਾਂ ਉਹ ਸਿੱਖਿਆ, ਖੇਡਾਂ, ਅਦਾਕਾਰੀ ਦੀ ਕਲਾ / ਲਲਿਤ ਕਲਾ ਜਿਹੇ ਖੇਤਰਾਂ ਵਿੱਚ ਸ੍ਰੇਸ਼ਠ ਪ੍ਰਦਰਸ਼ਨ ਕਰ ਸਕਦੇ ਹਨ । ਇਸ ਨੂੰ ਧਿਆਨ ਵਿੱਚ ਰੱਖਦੇ ਹੋਏ ਪਾਠਕ੍ਰਮ ਮੈਲਬੌਰਨ ਯੂਨੀਵਰਸਿਟੀ ਦੇ ਸਹਿਯੋਗ ਨਾਲ ਤਿਆਰ ਕੀਤਾ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਇਹ ਪਾਠਕ੍ਰਮ/ਕੋਰਸ ਸਾਡੇ ਦੇਸ਼ ਨੂੰ ਦਿਵਿਯਾਂਗਜਨਾਂ ਦੇ ਪੁਨਰਵਾਸ ਅਤੇ ਵਿਕਾਸ ਲਈ ਸਿੱਖਿਅਤ ਮਾਨਵ ਸ਼ਕਤੀ ਵਿਕਸਿਤ ਕਰਨ ਵਿੱਚ ਸਮਰੱਥ ਬਣਾ ਸਕਦਾ ਹੈ ਤਾਂ ਕਿ ਸਮਾਜ ਵਿੱਚ ਉਨ੍ਹਾਂ ਦੇ ਸਸ਼ਕਤੀਕਰਨ ਅਤੇ ਸਮਾਵੇਸ਼ ਨੂੰ ਸੁਨਿਸ਼ਚਿਤ ਕੀਤਾ ਜਾ ਸਕੇ ।

ਸ਼੍ਰੀ ਗਹਿਲੋਤ ਨੇ ਕਿਹਾ ਕਿ ਮਹਾਮਾਰੀ ਦੀ ਸਥਿਤੀ ਦੇ ਕਾਰਨ ਦਿਵਿਯਾਂਗਜਨਾਂ ਲਈ ਪ੍ਰਾਥਮਿਕ ਸਲਾਹਕਾਰ / ਨਿਦੇਸ਼ਕ ਦੀ ਜ਼ਰੂਰਤ ਜ਼ਿਆਦਾ ਪ੍ਰਾਸੰਗਿਕ ਹੋ ਗਈ ਹੈ ਅਤੇ ਇਸ ਪ੍ਰੋਗਰਾਮ ਨੂੰ ਜਲਦੀ ਸ਼ੁਰੂ ਕਰਨ ਦੀ ਜ਼ਰੂਰਤ ਹੈ।

 

 

ਸ਼੍ਰੀ ਕ੍ਰਿਸ਼ਣ ਪਾਲ ਗੁਰਜਰ ਨੇ ਕਿਹਾ ਕਿ ਸਰਕਾਰ ਦਾ ਨਾਅਰਾ “ਸਬਕਾ ਸਾਥ ਸਬਕਾ ਵਿਕਾਸ” ਹੈ। ਇਹ ਸਾਡੀਆਂ ਨੀਤੀਆਂ ਅਤੇ ਪ੍ਰੋਗਰਾਮਾਂ ਵਿੱਚ ਸਮਾਵੇਸ਼ ਭਾਵ ਨੂੰ ਦਿਖਾਉਂਦਾ ਹੈ। ਇਸ ਤਰ੍ਹਾਂ ਦਿਵਿਯਾਂਗਜਨ ਸਾਡੀਆਂ ਨੀਤੀਆਂ ਵਿੱਚ ਮੋਹਰੀ ਬਣੇ ਹੋਏ ਹਨ ਤਾਂਕਿ ਸਮਾਜ ਵਿੱਚ ਉਨ੍ਹਾਂ ਦਾ ਸਮਾਵੇਸ਼ ਅਤੇ ਪੂਰੀ ਭਾਗੀਦਾਰੀ ਸੁਨਿਸ਼ਚਿਤ ਹੋ ਸਕੇ । ਉਨ੍ਹਾਂ ਨੇ ਕਿਹਾ ਕਿ ਇਹ ਪ੍ਰੋਗਰਾਮ ਆਪਣੇ ਕਿਸਮ ਦਾ ਪਹਿਲਾ ਹੋਵੇਗਾ ਜੋ ਜੋਖਮ/ਰਿਸਕ ਵਾਲੇ ਮਾਮਲਿਆਂ ਨੂੰ ਚੁਣੇ ਹੋਏ ਮਾਤਾ-ਪਿਤਾ/ਅਭਿਭਾਵਕਾਂ ਨੂੰ ਨੇੜਲੇ ਹਸਤਖੇਪ ਕੇਂਦਰਾਂ ਬਾਰੇ ਦੱਸਣ ਅਤੇ ਦਿਵਿਆਂਗਜਨਾਂ ਦੀ ਭਲਾਈ ਲਈ ਸਰਕਾਰੀ ਲਾਭਾਂ ਨੂੰ ਪ੍ਰਾਪਤ ਕਰਨ ਬਾਰੇ ਵਿੱਚ ਸਿੱਖਿਅਤ ਮਾਨਵ ਸ਼ਕਤੀ ਦਾ ਸਿਰਜਣ ਕਰੇਗਾ । ਸ਼੍ਰੀ ਗੁਰਜਰ ਨੇ ਕਿਹਾ ਕਿ ਸਾਡੀ ਸਰਕਾਰ ਦੂਜੇ ਦੇਸ਼ਾਂ ਦੇ ਨਾਲ ਸ੍ਰੇਸ਼ਠ ਵਿਹਾਰਾਂ ਨੂੰ ਸਾਂਝਾ ਕਰਨ ਦੇ ਪੱਖ ਵਿੱਚ ਹੈ ਅਤੇ ਦਿਵਿਯਾਂਗਤਾ ਦੇ ਖੇਤਰ ਵਿੱਚ ਆਸਟ੍ਰੇਲੀਆ ਦੀ ਸਰਕਾਰ ਦੇ ਨਾਲ ਸਹਿਮਤੀ ਪੱਤਰ ਇਸ ਦਿਸ਼ਾ ਵਿੱਚ ਇੱਕ ਕਦਮ  ਹੈ।

ਦਿਵਿਯਾਂਗਜਨ ਸਸ਼ਕਤੀਕਰਨ ਵਿਭਾਗ ਦੀ ਸਕੱਤਰ ਸੁਸ਼੍ਰੀ ਅੰਜਲੀ ਭਾਵਰਾ ਨੇ ਭਾਰਤ ਅਤੇ ਆਸਟ੍ਰੇਲੀਆ ਦੇ ਉਨ੍ਹਾਂ ਮਾਹਰਾਂ ਦਾ ਸੁਆਗਤ ਕੀਤਾ ਜਿਨ੍ਹਾਂ ਨੇ ਇਸ ਆਗੂ ਪ੍ਰੋਗਰਾਮ ਨੂੰ ਵਿਕਸਿਤ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ ਹੈ। ਉਨ੍ਹਾਂ ਨੇ ਕਿਹਾ ਕਿ ਵਰਤਮਾਨ ਵਿੱਚ ਸਰਕਾਰੀ ਯੋਜਨਾਵਾਂ ਅਤੇ ਪ੍ਰੋਗਰਾਮਾਂ ਲਈ ਦਿਵਿਯਾਂਗਜਨਾਂ, ਉਨ੍ਹਾਂ ਦੇ ਮਾਤਾ-ਪਿਤਾ ਅਤੇ ਕਮਿਊਨਿਟੀ ਦਰਮਿਆਨ ਕੰਮ ਕਰਨ ਵਾਲੀ ਸਿੱਖਿਅਤ ਮਾਨਵੀ ਸ਼ਕਤੀ ਦੀ ਅਣਹੋਂਦ ਹੈ ਅਤੇ ਸੀਬੀਆਈਡੀ ਪ੍ਰੋਗਰਾਮ ਇਸ ਮਹੱਤਵਪੂਰਨ ਕਾਰਜ ਨੂੰ ਕਰਨ ਲਈ ਸਿੱਖਿਅਤ ਮਨੁੱਖ ਸੰਸਾਧਨ ਸਿਰਜਣ ਵਿੱਚ ਮਹੱਤਵਪੂਰਨ ਭੂਮਿਕਾ ਅਦਾ ਕਰੇਗਾ । ਉਨ੍ਹਾਂ ਨੇ ਦੱਸਿਆ ਕਿ ਭਾਰਤੀ ਪੁਨਰਵਾਸ ਪਰਿਸ਼ਦ ਅਤੇ ਮੈਲਬੌਰਨ ਯੂਨੀਵਰਸਿਟੀ ਇਸ ਪ੍ਰੋਗਰਾਮ ’ਤੇ ਪਿਛਲੇ ਦੋ ਵਰ੍ਹਿਆਂ ਤੋਂ ਕੰਮ ਕਰ ਰਹੀ ਹੈ। ਵਿਭਾਗ ਭਵਿੱਖ ਵਿੱਚ ਪ੍ਰੋਗਰਾਮ ਦੇ ਵਿਸਤਾਰ ਵਿੱਚ ਸਾਰੇ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਸ਼ਾਮਲ ਕਰੇਗਾ ।

ਇਸ ਮੌਕੇ ’ਤੇ ਕੋਰਸ/ਪਾਠਕ੍ਰਮ ’ਤੇ 6  ਕਿਤਾਬਾਂ ਜਾਰੀ ਕੀਤੀਆਂ ਗਈਆਂ ।

ਪ੍ਰੋਗਰਾਮ ਦਾ ਉਦੇਸ਼ ਕਮਿਊਨਿਟੀ ਪੱਧਰ ’ਤੇ ਜ਼ਮੀਨੀ ਪੁਨਰਵਾਸ ਕਰਮੀਆਂ ਦਾ ਇੱਕ ਪੁੱਲ ਬਣਾਉਣਾ ਹੈ ਜੋ ਆਸ਼ਾ ਅਤੇ ਆਂਗਨਵਾੜੀ ਕਰਮੀਆਂ ਦੇ ਨਾਲ ਦਿਵਿਯਾਂਗਤਾ ਨਾਲ ਜੁੜੇ ਵੱਖ-ਵੱਖ ਵਿਸ਼ਿਆਂ/ਮਜ਼ਮੂਨਾਂ ਦਾ ਨਿਪਟਾਨ ਕਰ ਸਕਣ ਅਤੇ ਸਮਾਜ ਵਿੱਚ ਦਿਵਿਯਾਂਗਜਨਾਂ ਦੇ ਸਮਾਵੇਸ਼ ਵਿੱਚ ਸਹਾਇਕ ਹੋਣ । ਪ੍ਰੋਗਰਾਮ ਇਨ੍ਹਾਂ ਕਰਮੀਆਂ ਦੀ ਯੋਗਤਾ ਅਧਾਰਿਤ ਗਿਆਨ ਅਤੇ ਹੁਨਰ ਦੇ ਆਧਾਰ ’ਤੇ ਤਿਆਰ ਕੀਤਾ ਗਿਆ ਹੈ ਤਾਂਕਿ ਸਫ਼ਲਤਾਪੂਰਵਕ ਆਪਣਾ ਕਰਤੱਵ ਨਿਭਾਉਣ ਵਿੱਚ ਆਪਣੀ ਯੋਗਤਾ ਵਧਾ ਸਕਣ । ਇਨ੍ਹਾਂ ਕਰਮੀਆਂ ਨੂੰ ”ਦਿਵਿਯਾਂਗ ਮਿੱਤਰ“ ਕਿਹਾ ਜਾਵੇਗਾ ।

ਭਾਰਤੀ ਪੁਨਰਵਾਸ ਪਰਿਸ਼ਦ ਦਾ ਵਿਚਾਰ ਅਰੰਭ ਵਿੱਚ ਦਿਵਿਯਾਂਗਜਨਾਂ ਦੇ ਸਸ਼ਕਤੀਕਰਨ ਵਿਭਾਗ ਦੇ 7 ਰਾਸ਼ਟਰੀ ਸੰਸਥਾਨਾਂ ਅਤੇ ਕਮਿਊਨਿਟੀ ਆਧਾਰਿਤ ਪੁਨਰਵਾਸ ਪ੍ਰੋਗਰਾਮ ਵਿੱਚ ਅਨੁਭਵ ਰੱਖਣ ਵਾਲੇ 7-9 ਸਵੈਸੇਵੀ ਸੰਗਠਨਾਂ ਵਿੱਚ ਦੋ ਬੈਚਾਂ ਲਈ ਪਾਇਲਟ ਆਧਾਰ ’ਤੇ ਕੋਰਸ ਸ਼ੁਰੂ ਕਰਨਾ ਹੈ। ਅਰੰਭ ਵਿੱਚ ਪ੍ਰੋਗਰਾਮ ਅੰਗਰੇਜ਼ੀ, ਹਿੰਦੀ ਅਤੇ ਸੱਤ ਖੇਤਰੀ ਭਾਸ਼ਾਵਾਂ-  ਗੁਜਰਾਤੀ, ਮਰਾਠੀ, ਉੜੀਆ ,  ਬੰਗਾਲੀ , ਤੇਲੁਗੁ, ਤਮਿਲ ਅਤੇ ਗਾਰੋ - ਵਿੱਚ ਉਪਲੱਬਧ ਹੋਵੇਗਾ । 600 ਵਿਦਿਆਰਥੀਆਂ ਦੇ ਪਹਿਲੇ ਬੈਚ ਲਈ ਕਲਾਸਾਂ ਇਸ ਸਾਲ ਅਗਸਤ ਤੱਕ ਅਰੰਭ ਹੋਣ ਦੀ ਆਸ ਹੈ। ਕੋਵਿਡ ਦੀ ਸਥਿਤੀ ਨੂੰ ਦੇਖਦੇ ਹੋਏ ਸਿਖਲਾਈ ਦਾ ਮੋਡ ਔਫਲਾਈਨ / ਔਨਲਾਈਨ ਦੋਵੇਂ ਹੋਵੇਗਾ ।

ਸੀਬੀਆਈਡੀ ਕੋਰਸ ਭਾਰਤੀ ਪੁਨਰਵਾਸ ਪਰਿਸ਼ਦ ਅਤੇ ਮੈਲਬੌਰਨ ਯੂਨੀਵਰਸਿਟੀ ਦੁਆਰਾ ਸੰਯੁਕਤ ਪ੍ਰਯਾਸ ਦੇ ਰੂਪ ਵਿੱਚ ਕੀਤਾ ਗਿਆ ਹੈ। ਅਜਿਹਾ 22 ਨਵੰਬਰ, 2018 ਨੂੰ ਭਾਰਤ ਅਤੇ ਆਸਟ੍ਰੇਲੀਆ ਸਰਕਾਰ ਦਰਮਿਆਨ ਦਿਵਿਯਾਂਗਤਾ ਦੇ ਖੇਤਰ ਵਿੱਚ ਸਹਿਯੋਗ ਲਈ ਕੀਤੇ ਗਏ ਸਹਿਮਤੀ ਪੱਤਰ ਦੇ ਅਧੀਨ ਕੀਤਾ ਗਿਆ ਹੈ। ਵਿਸ਼ਾ ਸਮੱਗਰੀ ਅਤੇ ਕੋਰਸ ਭਾਰਤ ਅਤੇ ਆਸਟ੍ਰੇਲੀਆ ਦੀ ਮਾਹਰਾਂ ਵਾਲੀ ਕਮੇਟੀ ਦੁਆਰਾ ਵਿਕਸਿਤ ਕੀਤਾ ਗਿਆ ਹੈ। ਭਾਰਤੀ ਪੁਨਰਵਾਸ ਪਰਿਸ਼ਦ ਦੇ ਅਧੀਨ ਰਾਸ਼ਟਰੀ ਪ੍ਰੀਖਿਆ ਬੋਰਡ ਪ੍ਰੀਖਿਆਵਾਂ ਲਵੇਗਾ ਅਤੇ ਪਾਸ ਕਰਨ ਵਾਲੇ ਵਿਦਿਆਰਥੀਆਂ ਨੂੰ ਪ੍ਰਮਾਣ ਪੱਤਰ ਦੇਵੇਗਾ

*******

ਐੱਨਬੀ/ਯੂਡੀ



(Release ID: 1720306) Visitor Counter : 199