ਪ੍ਰਧਾਨ ਮੰਤਰੀ ਦਫਤਰ

ਸਰਕਾਰ ਦੁਆਰਾ ਖਾਦ ਸਬਸਿਡੀ ਵਧਾਉਣ ਦਾ ਇਤਿਹਾਸਿਕ, ਕਿਸਾਨ ਹਿਤੈਸ਼ੀ ਫੈਸਲਾ


ਡੀਏਪੀ ਖਾਦ ‘ਤੇ ਸਬਸਿਡੀ 140% ਵਧਾਈ ਗਈ

ਕਿਸਾਨਾਂ ਨੂੰ ਡੀਏਪੀ ‘ਤੇ 500 ਰੁਪਏ ਪ੍ਰਤੀ ਬੋਰੀ ਦੀ ਬਜਾਏ ਹੁਣ 1200 ਰੁਪਏ ਪ੍ਰਤੀ ਬੋਰੀ ਦੀ ਸਬਸਿਡੀ ਮਿਲੇਗੀ

ਸਰਕਾਰ ਇਸ ਸਬਸਿਡੀ ਲਈ 14,775 ਕਰੋੜ ਰੁਪਏ ਵਾਧੂ ਖਰਚ ਕਰੇਗੀ

ਅੰਤਰਰਾਸ਼ਟਰੀ ਮੁੱਲ ਵਾਧੇ ਦੇ ਬਾਵਜੂਦ ਕਿਸਾਨਾਂ ਨੂੰ ਪੁਰਾਣੀਆਂ ਦਰਾਂ ‘ਤੇ ਹੀ ਖਾਦ ਮਿਲੇ: ਪ੍ਰਧਾਨ ਮੰਤਰੀ

ਕਿਸਾਨਾਂ ਦੀ ਭਲਾਈ ਸਰਕਾਰ ਦੀ ਸਰਬਉੱਚ ਪ੍ਰਾਥਮਿਕਤਾ ਹੈ: ਪ੍ਰਧਾਨ ਮੰਤਰੀ

Posted On: 19 MAY 2021 7:45PM by PIB Chandigarh

ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਅੱਜ ਖਾਦ ਕੀਮਤਾਂ ਦੇ ਮੁੱਦੇ ‘ਤੇ ਇੱਕ ਉੱਚ ਪੱਧਰੀ ਮੀਟਿੰਗ ਦੀ ਪ੍ਰਧਾਨਗੀ ਕੀਤੀ। ਉਨ੍ਹਾਂ ਨੂੰ ਖਾਦ ਕੀਮਤਾਂ ਦੇ ਵਿਸ਼ੇ ‘ਤੇ ਵਿਸਤ੍ਰਿਤ ਜਾਣਕਾਰੀ ਪ੍ਰੈਜ਼ੈਂਟੇਸ਼ਨ ਦੇ ਮਾਧਿਅਮ ਨਾਲ ਦਿੱਤੀ ਗਈ।

 

ਮੀਟਿੰਗ ਵਿੱਚ ਇਸ ਗੱਲ ‘ਤੇ ਚਰਚਾ ਹੋਈ ਕਿ ਅੰਤਰਰਾਸ਼ਟਰੀ ਪੱਧਰ ‘ਤੇ ਫਾਸਫੋਰਿਕ ਐਸਿਡ, ਅਮੋਨੀਆ ਆਦਿ ਦੀਆ ਵਧਦੀਆਂ ਕੀਮਤਾਂ ਦੇ ਕਾਰਨ ਖਾਦ ਦੀਆਂ ਕੀਮਤਾਂ ਵਿੱਚ ਵਾਧਾ ਹੋ ਰਿਹਾ ਹੈ। ਪ੍ਰਧਾਨ ਮੰਤਰੀ ਨੇ ਜ਼ੋਰ ਦੇ ਕੇ ਕਿਹਾ ਕਿ ਅੰਤਰਰਾਸ਼ਟਰੀ ਕੀਮਤਾਂ ਵਿੱਚ ਵਾਧੇ ਦੇ ਬਾਵਜੂਦ ਕਿਸਾਨਾਂ ਨੂੰ ਪੁਰਾਣੀਆ ਦਰਾਂ ‘ਤੇ ਖਾਦ ਮਿਲਣੀ ਚਾਹੀਦੀ ਹੈ।

 

ਡੀਏਪੀ ਖਾਦ ਦੇ ਲਈ ਸਬਸਿਡੀ 500 ਰੁਪਏ ਪ੍ਰਤੀ ਬੈਗ ਤੋਂ, 140% ਵਧਾ ਕੇ 1200 ਰੁਪਏ ਪ੍ਰਤੀ ਬੈਗ ਕਰਨ ਦਾ ਇਤਿਹਾਸਿਕ ਫੈਸਲਾ ਲਿਆ ਗਿਆ। ਇਸ ਪ੍ਰਕਾਰ, ਡੀਏਪੀ ਦੀਆਂ ਅੰਤਰਰਾਸ਼ਟਰੀ ਬਜ਼ਾਰ ਕੀਮਤਾਂ ਵਿੱਚ ਵਾਧੇ ਦੇ ਬਾਵਜੂਦ, ਇਸ ਨੂੰ 1200 ਰੁਪਏ ਦੇ ਪੁਰਾਣੇ ਮੁੱਲ ‘ਤੇ ਹੀ ਵੇਚੇ ਜਾਣ ਦਾ ਫੈਸਲਾ ਲਿਆ ਗਿਆ ਹੈ, ਨਾਲ ਹੀ ਮੁੱਲ ਵਾਧੇ ਦਾ ਸਾਰਾ ਭਾਰ ਕੇਂਦਰ ਸਰਕਾਰ ਨੇ ਚੁੱਕਣ ਦਾ ਫੈਸਲਾ ਕੀਤਾ ਹੈ। ਪ੍ਰਤੀ ਬੋਰੀ ਸਬਸਿਡੀ ਦੀ ਰਾਸ਼ੀ ਕਦੇ ਵੀ ਇੱਕ ਵਾਰ ਇੰਨੀ ਨਹੀਂ ਵਧਾਈ ਗਈ ਹੈ।

 

ਪਿਛਲੇ ਸਾਲ ਡੀਏਪੀ ਦੀ ਅਸਲ ਕੀਮਤ 1700 ਰੁਪਏ ਪ੍ਰਤੀ ਬੋਰੀ ਸੀ। ਜਿਸ ਵਿੱਚ ਕੇਂਦਰ ਸਰਕਾਰ 500 ਰੁਪਏ ਪ੍ਰਤੀ ਬੈਗ ਸਬਸਿਡੀ ਦੇ ਰਹੀ ਸੀ। ਇਸ ਲਈ ਕੰਪਨੀਆਂ ਕਿਸਾਨਾਂ ਨੂੰ 1200 ਰੁਪਏ ਪ੍ਰਤੀ ਬੋਰੀ ਦੇ ਹਿਸਾਬ ਨਾਲ ਖਾਦ ਵੇਚ ਰਹੀਆ ਸਨ।

 

ਹਾਲ ਹੀ ਵਿੱਚ ਡੀਏਪੀ ਵਿੱਚ ਇਸਤੇਮਾਲ ਹੋਣ ਵਾਲੇ ਫਾਸਫੋਰਿਕ ਐਸਿਡ, ਅਮੋਨੀਆ ਆਦਿ ਦੀਆਂ ਅੰਤਰਰਾਸ਼ਟਰੀ ਕੀਮਤਾਂ 60% ਤੋਂ 70% ਤੱਕ ਵਧ ਗਈਆਂ ਹਨ। ਇਸੇ ਕਾਰਨ, ਇੱਕ ਡੀਏਪੀ ਬੈਗ ਦੀ ਕੀਮਤ ਹੁਣ 2400 ਰੁਪਏ ਹੈ, ਜਿਸ ਨੂੰ ਖਾਦ ਕੰਪਨੀਆ ਦੁਆਰਾ 500 ਰੁਪਏ ਦੀ ਸਬਸਿਡੀ ਘਟਾਕੇ 1900 ਰੁਪਏ ਵਿੱਚ ਵੇਚਿਆ ਜਾਂਦਾ ਹੈ। ਅੱਜ ਦੇ ਫੈਸਲੇ ਨਾਲ ਕਿਸਾਨਾਂ ਨੂੰ 1200 ਰੁਪਏ ਵਿੱਚ ਡੀਏਪੀ ਦਾ ਬੈਗ ਮਿਲਦਾ ਰਹੇਗਾ।

 

ਪ੍ਰਧਾਨ ਮੰਤਰੀ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਕਿਸਾਨਾਂ ਦੀ ਭਲਾਈ ਦੇ ਲਈ ਪ੍ਰਤੀਬੱਧ ਹੈ ਅਤੇ ਇਹ ਸੁਨਿਸ਼ਚਿਤ ਕਰਨ ਦੇ ਲਈ ਸਾਰੇ ਪ੍ਰਯਤਨ ਕਰੇਗੀ ਕਿ ਕਿਸਾਨਾਂ ਨੂੰ ਮੁੱਲ ਵਾਧੇ ਦਾ ਦੁਸ਼ਪ੍ਰਭਾਵ ਨਾ ਭੁਗਤਣਾ ਪਵੇ।

 

ਕੇਂਦਰ ਸਰਕਾਰ ਹਰ ਸਾਲ ਰਸਾਇਣਕ ਖਾਦਾਂ ‘ਤੇ ਸਬਸਿਡੀ ‘ਤੇ ਕਰੀਬ 80,000 ਕਰੋੜ ਰੁਪਏ ਖਰਚ ਕਰਦੀ ਹੈ। ਡੀਏਪੀ ‘ਤੇ ਸਬਸਿਡੀ ਵਧਾਉਣ ਦੇ ਨਾਲ ਹੀ ਖਰੀਫ ਸੀਜ਼ਨ ਵਿੱਚ ਭਾਰਤ ਸਰਕਾਰ 14,775 ਕਰੋੜ ਰੁਪਏ ਵਾਧੂ ਖਰਚ ਕਰੇਗੀ।

 

ਅਕਸ਼ੈ ਤ੍ਰਿਤੀਯਾ (ਅਖੈ ਤੀਜ) ਦੇ ਦਿਨ ਪੀਐੱਮ-ਕਿਸਾਨ ਦੇ ਤਹਿਤ ਕਿਸਾਨਾਂ ਦੇ ਖਾਤੇ ਵਿੱਚ 20,667 ਕਰੋੜ ਰੁਪਏ ਦੀ ਰਾਸ਼ੀ ਸਿੱਧੀ ਟਰਾਂਸਫਰ ਕਰਨ ਤੋਂ ਬਾਅਦ, ਕਿਸਾਨਾਂ ਦੇ ਹਿਤ ਵਿੱਚ ਇਹ ਦੂਸਰਾ ਵੱਡਾ ਫੈਸਲਾ ਹੈ।

 

*****

 

ਡੀਐੱਸ/ਏਕੇਜੇ



(Release ID: 1720183) Visitor Counter : 173