ਰਸਾਇਣ ਤੇ ਖਾਦ ਮੰਤਰਾਲਾ

ਸਰਕਾਰ ਕੋਵਿਡ 19 ਦੀ ਹਰੇਕ ਜ਼ਰੂਰੀ ਦਵਾਈ ਦੀ ਸਪਲਾਈ ਦੀ ਨਿਗਰਾਨੀ ਕਰ ਰਹੀ ਹੈ


ਕੋਵਿਡ 19 ਦੀਆਂ ਸਾਰੀਆਂ ਦਵਾਈਆਂ ਹੁਣ ਭਾਰਤ ਵਿੱਚ ਉਪਲੱਬਧ ਹਨ

Posted On: 19 MAY 2021 1:44PM by PIB Chandigarh

ਰਾਜ ਮੰਤਰੀ ਸ਼੍ਰੀ ਮਨਸੁੱਖ ਮਾਂਡਵੀਯਾ ਨੇ ਅੱਜ ਭਰੋਸਾ ਦਿੱਤਾ ਹੈ ਕਿ ਸਰਕਾਰ ਕੋਵਿਡ 19 ਦੀ ਹਰੇਕ ਜ਼ਰੂਰੀ ਦਵਾਈ ਦੀ ਸਪਲਾਈ ਦੀ ਨਿਗਰਾਨੀ ਕਰ ਰਹੀ ਹੈ । ਉਤਪਾਦਨ ਵਧਾਉਣ ਅਤੇ ਦਰਾਮਦ ਵਧਾਉਣ ਨਾਲ ਹੁਣ ਕੋਵਿਡ 19 ਦੇ ਪ੍ਰਬੰਧਨ ਲਈ ਵਰਤੀਆਂ ਜਾਣ ਵਾਲੀਆਂ ਸਾਰੀਆਂ ਦਵਾਈਆਂ ਭਾਰਤ ਵਿੱਚ ਉਪਲਬੱਧ ਹਨ । ਇਹਨਾਂ ਦਵਾਈਆਂ ਦੀ ਉਪਲਬੱਧਤਾ 3 ਪੱਧਰ ਦੀ ਰਣਨੀਤੀ — ਸਪਲਾਈ ਚੇਨ ਪ੍ਰਬੰਧ , ਮੰਗ , ਪ੍ਰਬੰਧ ਅਤੇ ਕਿਫਾਇਤੀ — ਨੂੰ ਲਾਗੂ ਕਰਨ ਦੁਆਰਾ ਨਿਗਰਾਨੀ ਕੀਤੀ ਜਾ ਰਹੀ ਹੈ । 
ਪ੍ਰੋਟੋਕੋਲ ਦਵਾਈਆਂ :—
1.   ਰੇਮਡੇਸਿਵਿਰ
2.   ਇਨਕੋਸਾਪ੍ਰੀਨ
3.   ਮਿਥਾਈਲਪ੍ਰੈਡਨੀਸਲੋਨ 
4.   ਡੈਕਸਾਮੈਥਾਸੋਨ
5.   ਤੋਲੀਸੀਜ਼ੂਮੈਬ
6.   ਆਈਵਰਮੈਕਟੀਨ 

ਗੈਰ ਪ੍ਰੋਟੋਕੋਲ ਦਵਾਈਆਂ :—
8.   ਫੈਵੀਪੀਰਾਵੀਰ
8.   ਐੱਮਫੋਟੈਰੀਸੀਨ 
9.   ਐਪੀਕਸਾਬੈਨ

ਸੀ ਡੀ ਐੱਸ ਸੀ ਓ ਅਤੇ ਐੱਨ ਪੀ ਪੀ ਏ ਉਤਪਾਦਕਾਂ ਨਾਲ ਉਤਪਾਦਨ ਵਧਾਉਣ ਬਾਰੇ ਤਾਲਮੇਲ ਕਰ ਰਹੇ ਹਨ ਅਤੇ ਮੌਜੂਦਾ ਭੰਡਾਰ , ਮੌਜੂਦਾ ਸਮਰੱਥਾ ਅਤੇ ਮਈ 2021 ਲਈ ਪ੍ਰਸਤਾਵਿਤ ਉਤਪਾਦਨ ਬਾਰੇ ਡਾਟਾ ਲੈ ਰਹੇ ਹਨ । 

1.   ਰੇਮਡੇਸਿਵਿਰ :—
*   ਕੇਵਲ 25 ਦਿਨਾਂ ਵਿੱਚ ਰੇਮਡੇਸਿਵਿਰ ਉਤਪਾਦਨ ਕਰਨ ਵਾਲੇ ਪਲਾਂਟਾਂ ਦੀ ਗਿਣਤੀ 20 ਤੋਂ 60 ਕਰਕੇ ਵਧੇਰੇ ਉਪਲਬੱਧਤਾ 3 ਗੁਣਾ ਕੀਤੀ ਗਈ ਹੈ । 
*   ਉਤਪਾਦਨ 10 ਗੁਣਾ ਵਧਿਆ ਹੈ , ਅਪ੍ਰੈਲ 2021 ਵਿੱਚ 10 ਲੱਖ ਟੀਕੇ ਦਾ ਉਤਪਾਦਨ ਸੀ , ਜਦਕਿ ਮਈ 2021 ਮਹੀਨੇ ਵਿੱਚ ਇਹ 1 ਕਰੋੜ ਟੀਕੇ ਹੋ ਗਿਆ ਹੈ । 

2.   ਤੋਸੀਲੀਜ਼ੂਮੈਬ ਟੀਕਾ :—
*   ਦਰਾਮਦ ਦੁਆਰਾ ਦੇਸ਼ ਵਿੱਚ ਇਸ ਦੀ ਉਪਲਬੱਧਤਾ ਆਮ ਸਮੇਂ ਵਿੱਚ ਉਪਲਬੱਧਤਾ ਦੇ ਮੁਕਾਬਲੇ 20 ਗੁਣਾ ਹੋ ਗਈ ਹੈ । 

3.   ਡੈਕਸਾਮੈਥਾਸੋਨ 0.5 ਮਿਲੀਗ੍ਰਾਮ ਗੋਲੀ :—
*   ਮਹੀਨੇ ਦੇ ਅੰਦਰ—ਅੰਦਰ 6 ਤੋਂ 8 ਗੁਣਾ ਉਤਪਾਦਨ ਵਧਾਇਆ ਗਿਆ ਹੈ ।

4.   ਡੈਕਸਾਮੈਥਾਸੋਨ ਟੀਕਾ :—
*   ਇਸ ਦਾ ਉਤਪਾਦਨ ਤਕਰੀਬਨ 2 ਗੁਣਾ ਵਧਾਇਆ ਗਿਆ ਹੈ । 

5.   ਇਨਕੋਸਾਪ੍ਰੀਨ ਟੀਕਾ :—
*   ਕੇਵਲ ਇੱਕ ਮਹੀਨੇ ਵਿੱਚ 4 ਗੁਣਾ ਉਤਪਾਦਨ ਵਧਾਇਆ ਗਿਆ ਹੈ ।

6.   ਮਿਥਾਈਲਪ੍ਰੈਡਨੀਸਲੋਨ ਟੀਕਾ :—
*   ਇੱਕ ਮਹੀਨੇ ਦੇ ਸਮੇਂ ਵਿੱਚ ਲੱਗਭਗ 3 ਗੁਣਾ ਉਤਪਾਦਨ ਵਧਾਇਆ ਗਿਆ ਹੈ । 

7.   ਆਈਵਰਮੈਕਟੀਨ 12 ਮਿਲੀਗ੍ਰਾਮ ਗੋਲੀ :—
*   ਇਸ ਦਾ ਉਤਪਾਦਨ ਦੇਸ਼ ਵਿੱਚ ਇੱਕ ਮਹੀਨੇ ਦੇ ਅੰਦਰ 5 ਗੁਣਾ ਵਧਾਇਆ ਗਿਆ ਹੈ , ਅਪ੍ਰੈਲ ਵਿੱਚ ਇਹ ਉਤਪਾਦਨ 150 ਲੱਖ ਸੀ , ਜਦਕਿ ਮਈ 2021 ਵਿੱਚ 777 ਲੱਖ ਹੋ ਗਿਆ ਹੈ । 

8.   ਫੈਵੀਪੀਰਾਵੀਰ :—
*   ਇਹ ਗੈਰ ਪ੍ਰੋਟੋਕੋਲ ਦਵਾਈ ਹੈ, ਪਰ ਇਸ ਨੂੰ ਵਾਇਰਸ ਲੋਡ ਘਟਾਉਣ ਲਈ ਵਰਤਿਆ ਜਾਂਦਾ ਹੈ । 
*   ਇੱਕ ਮਹੀਨੇ ਦੇ ਅੰਦਰ ਉਤਪਾਦਨ 4 ਗੁਣਾ ਵਧਾਇਆ ਗਿਆ ਹੈ । 
*   ਅਪ੍ਰੈਲ 2021 ਵਿੱਚ 326.5 ਲੱਖ ਸੀ , ਜੋ ਮਈ 2021 ਵਿੱਚ ਵੱਧ ਕੇ 1644 ਲੱਖ ਹੋ ਗਿਆ ਹੈ । 

9.   ਐੱਮਫੋਟੈਰੀਸੀਨ ਬੀ ਟੀਕਾ :—
*   ਇੱਕ ਮਹੀਨੇ ਵਿੱਚ ਉਤਪਾਦਨ 3 ਗੁਣਾ ਵਧਾਇਆ ਗਿਆ ਹੈ । 
*   3.80 ਲੱਖ ਟੀਕਿਆਂ ਦਾ ਉਤਪਾਦਨ ਕੀਤਾ ਜਾ ਰਿਹਾ ਹੈ ।
*   3 ਲੱਖ ਟੀਕੇ ਦਰਾਮਦ ਕੀਤੇ ਜਾ ਰਹੇ ਹਨ । 
*   ਦੇਸ਼ ਵਿੱਚ ਕੁਲ 6.80 ਲੱਖ ਟੀਕੇ ਉਪਲਬੱਧ ਹੋਣਗੇ । 

 

******************************


ਐੱਮ ਸੀ / ਕੇ ਪੀ / ਏ ਕੇ 
 



(Release ID: 1719957) Visitor Counter : 213