ਪੇਂਡੂ ਵਿਕਾਸ ਮੰਤਰਾਲਾ
ਮਹਾਮਾਰੀ ਦੇ ਵਿੱਚ, ਭਾਰਤ ਨੇ ਹਾਸਲ ਕੀਤਾ ਗ੍ਰਾਮੀਣ ਵਿਕਾਸ ਵਿੱਚ ਨਵਾਂ ਮੀਲ ਦਾ ਪੱਥਰ
ਵਿੱਤ ਸਾਲ 2021 ਵਿੱਚ 1.85 ਕਰੋੜ ਲੋਕਾਂ ਨੂੰ ਮਨਰੇਗਾ ਦੇ ਤਹਿਤ ਕੰਮ ਮਿਲਿਆ ; ਵਿੱਤ ਸਾਲ 2019 ਦੀ ਸਮਾਨ ਮਿਆਦ ਦੇ ਮੁਕਾਬਲੇ 52% ਅਧਿਕ
ਵਿੱਤ ਸਾਲ 2021 ਵਿੱਚ ਮਹਿਲਾ ਸਵੈਮ ਸਹਾਇਤਾ ਗਰੁੱਪਾਂ ਨੂੰ ਕਰੀਬ 56 ਕਰੋੜ ਰੁਪਏ ਜਾਰੀ ; ਵਿੱਤ ਸਾਲ 2020 ਦੀ ਇਸ ਮਿਆਦ ਦੀ ਤੁਲਨਾ ਵਿੱਚ ਕਰੀਬ ਦੁੱਗਣਾ
ਬੀਤੇ 3 ਸਾਲ ਦੇ ਦੌਰਾਨ ਤੁਲਨਾਯੋਗ ਮਿਆਦ ਵਿੱਚ ਪ੍ਰਧਾਨ ਮੰਤਰੀ ਗ੍ਰਾਮ ਸੜਕ ਯੋਜਨਾ ਦੇ ਤਹਿਤ ਸਭ ਤੋਂ ਲੰਮੀਆਂ ਸੜਕਾਂ ਦਾ ਨਿਰਮਾਣ
ਵਿੱਤ ਸਾਲ 2021 ਵਿੱਚ ਪ੍ਰਧਾਨ ਮੰਤਰੀ ਆਵਾਸ ਯੋਜਨਾ - ਗ੍ਰਾਮੀਣ ਦੇ ਤਹਿਤ 5854 ਕਰੋੜ ਰੁਪਏ ਦਾ ਸਭ ਤੋਂ ਅਧਿਕ ਖ਼ਰਚ ਦਰਜ ਕੀਤਾ ਗਿਆ । ਵਿੱਤ ਸਾਲ 2020 ਦੀ ਤੁਲਣਾ ਯੋਗ ਮਿਆਦ ਦੇ ਮੁਕਾਬਲੇ ਦੁੱਗਣਾ
Posted On:
17 MAY 2021 4:02PM by PIB Chandigarh
ਭਲੇ ਹੀ ਗ੍ਰਾਮੀਣ ਭਾਰਤ ਵੱਧਦੀ ਕੋਵਿਡ ਮਹਾਮਾਰੀ ਦੀ ਦੂਜੀ ਲਹਿਰ ਦੀ ਚਪੇਟ ਵਿੱਚ ਆ ਗਿਆ ਹੋਵੋ, ਗ੍ਰਾਮੀਣ ਵਿਕਾਸ ਮੰਤਰਾਲੇ ਨੇ ਇਹ ਸੁਨਿਸ਼ਚਿਤ ਕੀਤਾ ਹੈ ਕਿ ਦੇਸ਼ ਭਰ ਵਿੱਚ ਵਿਕਾਸ ਕਾਰਜ ਪ੍ਰਭਾਵਿਤ ਨਾ ਹੋਣ । ਮਿਆਦ ਦੇ ਦੌਰਾਨ ਦੇਸ਼ ਨੇ ਮੰਤਰਾਲੇ ਦੇ ਤਹਿਤ ਜਾਰੀ ਕਈ ਯੋਜਨਾਵਾਂ ਵਿੱਚ ਤੇਜ਼ੀ ਅਤੇ ਪ੍ਰਗਤੀ ਵੇਖੀ ਹੈ । ਵਿਕਾਸ ਕੰਮਾਂ ਦੇ ਇਲਾਵਾ ਗ੍ਰਾਮੀਣ ਖੇਤਰਾਂ ਵਿੱਚ ਕੋਵਿਡ - 19 ਦੀ ਸਥਿਤੀ ਨੂੰ ਨਿਯੰਤ੍ਰਿਤ ਕਰਨ ਲਈ ਰਾਜ , ਜ਼ਿਲ੍ਹਾ ਅਤੇ ਬਲਾਕ ਪੱਧਰ ‘ਤੇ ਪ੍ਰਮੁੱਖ ਲੋਕਾਂ ਨੂੰ ਟ੍ਰੇਂਡ ਵੀ ਕੀਤਾ ਗਿਆ ਹੈ ।
ਕੋਵਿਡ ਮਹਾਮਾਰੀ ਦੇ ਵਿੱਚ ਮਈ 2021 ਵਿੱਚ ਮਹਾਤਮਾ ਗਾਂਧੀ ਰਾਸ਼ਟਰੀ ਗ੍ਰਾਮੀਣ ਰੋਜ਼ਗਾਰ ਗਾਰੰਟੀ ਅਧਿਨਿਯਮ ( ਮਨਰੇਗਾ ) ਦੇ ਤਹਿਤ 1.85 ਕਰੋੜ ਲੋਕਾਂ ਨੂੰ ਕੰਮ ਦਿੱਤਾ ਗਿਆ । ਇਹ ਕੰਮ ਮਈ 2019 ਦੀ ਸਮਾਨ ਮਿਆਦ ਵਿੱਚ ਦਿੱਤੇ ਗਏ ਕੰਮ ਤੋਂ 52% ਜ਼ਿਆਦਾ ਹੈ , ਜਦੋਂ ਪ੍ਰਤੀਦਿਨ 1.22 ਕਰੋੜ ਲੋਕਾਂ ਨੂੰ ਕੰਮ ਦਿੱਤਾ ਗਿਆ ਸੀ । 13 ਮਈ 2021 ਤੱਕ 2.95 ਕਰੋੜ ਲੋਕਾਂ ਨੂੰ ਵਿੱਤ ਸਾਲ 2021 - 22 ਵਿੱਚ ਕੰਮ ਦਿੱਤਾ ਜਾ ਚੁੱਕਿਆ ਹੈ , ਜਿਸ ਵਿੱਚ 5.98 ਲੱਖ ਸੰਪਤੀਆਂ ਪੂਰੀਆਂ ਹੋਈਆਂ ਅਤੇ 34.56 ਕਰੋੜ ਸ਼੍ਰਮਿਕ - ਦਿਵਸ ਪੈਦਾ ਹੋਏ । ਅਗਵਨੇਰੀ ਪੰਗਤੀ ਵਿੱਚ ਕੰਮ ਕਰ ਰਹੇ ਕਰਮਚਾਰੀਆਂ ਸਹਿਤ ਸਾਰੇ ਪੱਧਰਾਂ ‘ਤੇ ਕਾਰਜਸ਼ੀਲ ਕਰਮੀਆਂ ਦੇ ਵਿੱਚ ਸੰਕ੍ਰਮਣ ਅਤੇ ਮੌਤਾਂ ਦੇ ਰੂਪ ਵਿੱਚ ਨੁਕਸਾਨ ਦੇ ਬਾਵਜੂਦ ਇਹ ਉਪਲਬਧੀ ਹਾਸਲ ਕੀਤੀ ਗਈ ।
ਗ੍ਰਾਮੀਣ ਖੇਤਰਾਂ ਵਿੱਚ ਕੋਵਿਡ - 19 ਨਾਲ ਮੁਕਾਬਲਾ ਕਰਨ ਲਈ ਕੋਵਿਡ - 19 ਲਈ ਉਚਿਤ ਵਿਵਹਾਰ , ਟੀਕਾਕਰਣ , ਟੀਕੇ ਨੂੰ ਲੈ ਕੇ ਝਿਝਕ ਅਤੇ ਬਿਹਤਰ ਸਿਹਤ ਦੇ ਪ੍ਰਤੀ ਉਚਿਤ ਵਿਵਹਾਰ ਲਈ ਪ੍ਰੋਤਸਾਹਨ ਅਤੇ ਰੋਗ ਪ੍ਰਤੀਰੋਧਕ ਸਮਰੱਥਾ ਵਧਾਉਣ ਆਦਿ ਨੂੰ ਲੈ ਕੇ ਦੀਨਦਿਆਲ ਅੰਨੋਦਯ ਯੋਜਨਾ - ਰਾਸ਼ਟਰੀ ਗ੍ਰਾਮੀਣ ਆਜੀਵਿਕਾ ਮਿਸ਼ਨ ( ਡੀਏਵਾਈ - ਐੱਨਆਰਐੱਲਐੱਮ ) ਦੇ ਤਹਿਤ 8-12 ਅਪ੍ਰੈਲ 2021 ਤੋਂ ਟੀਚਰਾਂ ਨੂੰ ਟ੍ਰੇਨਿੰਗ ਦਿੱਤੀ ਗਈ । ਪਹਿਲ ਦੇ ਤਹਿਤ ਰਾਜ , ਜ਼ਿਲ੍ਹਾ ਅਤੇ ਬਲਾਕ ਪੱਧਰੀ 13,958 ਨੋਡਲ ਵਿਅਕਤੀ 34 ਐੱਸਆਰਐੱਲਐੱਮ ਵਿੱਚ ਪ੍ਰਮੁੱਖ ਅਧਿਆਪਕ ਦੇ ਰੂਪ ਵਿੱਚ ਟ੍ਰੇਂਡ ਹੋਏ । ਪ੍ਰਮੁੱਖ ਅਧਿਆਪਕਾਂ ਦੇ ਦੁਆਰਾ 1,14,500 ਕਮਿਊਨਿਟੀ ਰਿਸੋਰਸ ਪਰਸਨ (ਸੀਆਰਪੀ) ਅਤੇ ਸੀਆਰਪੀ ਦੇ ਦੁਆਰਾ 2.5 ਕਰੋੜ ਮਹਿਲਾ ਐੱਸਐੱਚਜੀ ਮੈਬਰਾਂ ਨੂੰ ਟ੍ਰੇਂਡ ਕੀਤਾ ਗਿਆ । ਰਾਜ ਅਤੇ ਜ਼ਿਲ੍ਹਾ ਪੱਧਰ ਨੋਡਲ ਵਿਅਕਤੀਆਂ ਨੂੰ ਡੀਏਵਾਈ - ਐੱਨਆਰਐੱਲਐੱਮ ਦੇ ਤਹਿਤ ਕੋਵਿਡ ਪ੍ਰਬੰਧਨ ਵਿੱਚ ਸਮਰੱਥਾ ਨਿਰਮਾਣ ਅਤੇ ਸਮਾਜਿਕ ਵਿਕਾਸ ਲਈ ਵੀ ਟ੍ਰੇਂਡ ਕੀਤਾ ਗਿਆ ।
ਰਾਹਤ ਦੇਣ ਅਤੇ ਰੋਜ਼ਗਾਰ ਪੈਦਾ ਕਰਨ ਦੇ ਟੀਚੇ ਦੇ ਨਾਲ ਵਿੱਤ ਸਾਲ 2021 ਵਿੱਚ ਕਰੀਬ 56 ਕਰੋੜ ਰੁਪਏ ਦਾ ਰਿਵਾਲਵਿੰਗ ਫੰਡ ਅਤੇ ਕਮਿਊਨਿਟੀ ਇਨਵੈਸਟਮੈਂਟ ਫੰਡ ਮਹਿਲਾ ਸਵੈਮ ਸਹਾਇਤਾ ਗਰੁੱਪਾਂ ਨੂੰ ਜਾਰੀ ਕੀਤਾ ਗਿਆ ਜੋ ਕਿ ਵਿੱਤ ਸਾਲ 2020 ਦੀ ਸਮਾਨ ਮਿਆਦ ਵਿੱਚ 32 ਕਰੋੜ ਰੁਪਏ ਸੀ । ਇਸ ਮਿਆਦ ਵਿੱਚ ਕਰਮਚਾਰੀਆਂ ਅਤੇ ਸਮੁਦਾਇਕ ਵਰਗਾਂ ਲਈ ਖੇਤੀਬਾੜੀ ਅਤੇ ਗੈਰ ਖੇਤੀਬਾੜੀ ਅਧਾਰਿਤ ਆਜੀਵਿਕਾ ਅਤੇ ਐੱਸਐੱਚਜੀ ਪਰਿਵਾਰਾਂ ਦੇ ਦੁਆਰਾ ਖੇਤੀਬਾੜੀ - ਪੋਸ਼ਣ ਬਾਗਾਂ ਨੂੰ ਹੁਲਾਰਾ ਦੇਣ ਲਈ ਔਨਲਾਈਨ ਟ੍ਰੇਨਿੰਗ ਵੀ ਜਾਰੀ ਰਹੀ ।
20 ਰਾਜਾਂ/ਯੂਟੀ ਵਿੱਚ ਲੌਕਡਾਊਨ ਅਤੇ ਇਸ ਦੀ ਵਜ੍ਹਾ ਨਾਲ ਲੋਕਾਂ , ਮਸ਼ੀਨਾਂ ਅਤੇ ਸਮੱਗਰੀ ਦੀ ਉਪਲਬਧਤਾ ਵਿੱਚ ਮੁਸ਼ਕਿਲਾਂ ਦੇ ਬਾਵਜੂਦ ਇਸ ਸਾਲ ਬੀਤੇ 3 ਸਾਲ ਦੀ ਤੁਲਨਾ ਯੋਗ ਮਿਆਦ ਦੇ ਮੁਕਾਬਲੇ ਸਭ ਤੋਂ ਜ਼ਿਆਦਾ ਲੰਮੀਆਂ ਸੜਕਾਂ ਦਾ ਨਿਰਮਾਣ ਪੂਰਾ ਹੋਇਆ । ਪਹਿਲੀ ਅਪ੍ਰੈਲ ਤੋਂ 12 ਮਈ ਦਰਮਿਆਨ ਪ੍ਰਧਾਨ ਮੰਤਰੀ ਗ੍ਰਾਮ ਸੜਕ ਯੋਜਨਾ (ਪੀਐੱਮਜੀਐੱਸਵਾਈ ) ਦੇ ਤਹਿਤ ਸੜਕ ਦਾ ਕੁੱਲ ਨਿਰਮਾਣ ਵਿੱਤ ਸਾਲ 2021 ਵਿੱਚ 1795.9 ਕਿਲੋਮੀਟਰ ਅਤੇ ਕੁੱਲ ਖਰਚ 1693.8 ਕਰੋੜ ਰੁਪਏ ਰਿਹਾ ਜੋ ਕਿ ਪਿਛਲੇ ਸਾਲ ਦੀ ਸਮਾਨ ਮਿਆਦ ਦੇ ਮੁਤਾਬਕ ਕਿਤੇ ਜ਼ਿਆਦਾ ਹੈ ।
ਹੋਰ ਗ੍ਰਾਮੀਣ ਵਿਕਾਸ ਯੋਜਨਾਵਾਂ ਦੀ ਤਰ੍ਹਾਂ ਹੀ ਪ੍ਰਧਾਨ ਮੰਤਰੀ ਆਵਾਸ ਯੋਜਨਾ - ਗ੍ਰਾਮੀਣ ਯੋਜਨਾ ਵੀ ਕੋਵਿਡ - 19 ਮਹਾਮਾਰੀ ਤੋਂ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ । ਹਾਲਾਂਕਿ ਵਿਵਸਥਿਤ ਕਾਰਜ ਪ੍ਰਵਾਹ ਨਾਲ ਮੰਤਰਾਲਾ ਇਸ ਵਿੱਤ ਸਾਲ ਵਿੱਚ 5854 ਕਰੋੜ ਰੁਪਏ ਖ਼ਰਚ ਕਰਨ ਵਿੱਚ ਸਮਰੱਥ ਰਿਹਾ , ਜਦੋਂ ਕਿ 2020-21 ਵਿੱਚ ਇਹ ਖ਼ਰਚ 2512 ਕਰੋੜ ਰੁਪਏ ਅਤੇ 2019-20 ਵਿੱਚ 1411 ਕਰੋੜ ਰੁਪਏ ਸੀ , ਜੋ ਕਿ ਇਸ ਤੁਲਨਾਯੋਗ ਮਿਆਦ ਵਿੱਚ 2021-22 ਦੇ ਖ਼ਰਚ ਦਾ ਕ੍ਰਮਵਾਰ : 43% ਅਤੇ 24% ਹਨ।
*****
ਏਪੀਐਸ/ਜੇਕੇ
(Release ID: 1719955)
Visitor Counter : 238