ਰਸਾਇਣ ਤੇ ਖਾਦ ਮੰਤਰਾਲਾ

ਸਰਕਾਰ ਵੱਲੋਂ ਭਾਰਤ ਵਿੱਚ ਰੇਮਡੀਸਿਵਰ ਦੀ ਉਪਲਬਧਤਾ ਨੂੰ ਵਧਾਉਣ ਲਈ ਤੇਜ਼ ਕਾਰਵਾਈਆਂ ਕੀਤੀਆਂ ਗਈਆਂ ਹਨ

ਰੇਮੇਡੀਸਿਵਰ ਦੀ ਪੂਰਤੀ, ਉਤਪਾਦਨ ਅਤੇ ਉਪਲਬਧਤਾ ਦੀ ਲਗਾਤਾਰ ਨਿਗਰਾਨੀ ਕੀਤੀ ਜਾ ਰਹੀ ਹੈ

ਰੇਮੇਡੀਸਿਵਰ ਦੀ ਪ੍ਰਤੀ ਮਹੀਨਾ 38 ਲੱਖ ਸ਼ੀਸ਼ੀਆਂ ਤੋਂ ਉਤਪਾਦਨ ਸਮਰੱਥਾ ਵਧਾ ਕੇ ਤਕਰੀਬਨ 119 ਲੱਖ ਸ਼ੀਸ਼ੀਆਂ ਕੀਤੀ ਗਈ ਹੈ

ਰੇਮੇਡੀਸਿਵਰ ਬਣਾਉਣ ਵਾਲੀਆਂ ਥਾਵਾਂ ਦੀ ਗਿਣਤੀ ਵਿੱਚ ਵੀ ਕਾਫੀ ਵਾਧਾ ਕੀਤਾ ਗਿਆ ਹੈ

Posted On: 17 MAY 2021 2:58PM by PIB Chandigarh

ਫਾਰਮਾਸੁਟਿਕਲ ਵਿਭਾਗ ਨੇ ਅਪ੍ਰੈਲ 2021 ਦੇ ਸ਼ੁਰੂ ਵਿੱਚ ਕੋਵਿਡ 19 ਦੇ ਕੇਸਾਂ ਵਿੱਚ ਉਛਾਲ ਦੇ ਮੱਦੇਨਜ਼ਰ ਕੋਵਿਡ 19 ਇਲਾਜ ਲਈ ਵਰਤੀਆਂ ਜਾਂਦੀਆਂ ਦਵਾਈਆਂ ਦੀ ਪੂਰਤੀ , ਉਤਪਾਦਨ ਅਤੇ ਉਪਲਬਧਤਾ ਦੀ ਨਿਗਰਾਨੀ ਵਧੇਰੇ ਤੀਬਰ ਕਰ ਦਿੱਤੀ ਹੈ  ਰੇਮੇਡੀਸਿਵਰ ਇੱਕ ਪੇਟੈਂਟ ਦਵਾਈ ਹੈ , ਜਿਸ ਨੂੰ ਗਲੀਡ ਲਾਈਫ ਸਾਇੰਸਿਜ਼ ਯੂ ਐੱਸ  ਵੱਲੋਂ ਇੱਛਾ ਅਨੁਸਾਰ ਪ੍ਰਵਾਨਿਤ ਲਾਈਸੈਂਸਾਂ ਅਨੁਸਾਰ ਭਾਰਤ ਵਿੱਚ ਬਣਾਇਆ ਜਾ ਰਿਹਾ ਹੈ  ਗਲੀਡ ਲਾਈਫ ਸਾਇੰਸਿਜ਼ , ਯੂ ਐੱਸ  ਇਸ ਦਾ ਪੇਟੈਂਟ ਹੱਕ ਰੱਖਣ ਵਾਲਾ ਹੈ ਤੇ ਇਸਨੇ 7 ਭਾਰਤੀ ਦਵਾਈ ਕੰਪਨੀਆਂ (ਸਿਪਲਾ , ਡਾਕਟਰ ਰੈਡੀਜ਼ ਲੈਬ , ਹੇਟੇਰੋ , ਜੁਬਲੀਐਂਟ ਫਰਮਾ , ਮਾਈਲਾਨ , ਸਿਨਜੀਨ ਅਤੇ ਜਾਈਡਸ ਕੈਡਲਾਨੂੰ ਇੱਛਾ ਅਨੁਸਾਰ ਲਾਈਸੈਂਸਾਂ ਦੀ ਪ੍ਰਵਾਨਗੀ ਦਿੱਤੀ ਹੈ 

ਸਵਦੇਸ਼ੀ ਉਤਪਾਦਨ ਸਮਰੱਥਾ ਵਧਾਉਣ ਲਈ ਸਾਰੇ 7 ਸਵਦੇਸ਼ੀ ਲਾਇਸੈਂਸ ਰੇਮੇਡੀਸਿਵਰ ਉਤਪਾਦਕਾਂ ਨੂੰ ਤੁਰੰਤ ਉਤਪਾਦਨ ਵਧਾਉਣ ਲਈ ਆਖਿਆ ਗਿਆ ਹੈ  ਕੇਂਦਰ ਸਰਕਾਰ ਅਤੇ ਉਤਪਾਦਕ ਕੰਪਨੀਆਂ ਦੇ ਸਾਂਝੇ ਯਤਨਾਂ ਨਾਲ ਲਾਈਸੈਂਸ ਪ੍ਰਾਪਤ ਉਤਪਾਦਕਾਂ ਨੇ ਉਤਪਾਦਨ ਸਮਰੱਥਾ ਵਿੱਚ ਬੇਮਿਸਾਲ ਵਾਧਾ ਕੀਤਾ ਹੈ , ਜਿਸ ਦੇ ਸਿੱਟੇ ਵਜੋਂ ਪ੍ਰਤੀ ਮਹੀਨਾ 38 ਲੱਖ ਸ਼ੀਸ਼ੀਆਂ ਦੇ ਉਤਪਾਦਨ ਤੋਂ ਵੱਧ ਕੇ ਹੁਣ ਤਕਰੀਬਨ ਪ੍ਰਤੀ ਮਹੀਨਾ 119 ਲੱਖ ਸ਼ੀਸ਼ੀਆਂ ਹੋ ਗਿਆ ਹੈ  38 ਵਧੀਕ ਉਤਪਾਦਨ ਥਾਵਾਂ ਨੂੰ ਤੇਜ਼ੀ ਨਾਲ ਦਿੱਤੀਆਂ ਗਈਆਂ ਪ੍ਰਵਾਨਗੀਆਂ ਨਾਲ ਦੇਸ਼ ਵਿੱਚ ਰੇਮੇਡੀਸਿਵਰ ਬਣਾਉਣ ਵਾਲੀਆਂ ਥਾਵਾਂ ਵੱਧ ਕੇ 22 ਤੋਂ 60 ਹੋ ਗਈਆਂ ਹਨ  ਵਿਦੇਸ਼ੀ ਮਾਮਲਿਆਂ ਮੰਤਰਾਲੇ ਦੀ ਸਹਾਇਤਾ ਨਾਲ ਰੇਮੇਡੀਸਿਵਰ ਦੇ ਉਤਪਾਦਕਾਂ ਨੂੰ ਵਿਦੇਸ਼ਾਂ ਤੋਂ ਕੱਚੇ ਮਾਲ ਅਤੇ ਉਪਕਰਨਾਂ ਦੀ ਪੂਰਤੀ ਲਈ ਸਹੂਲਤ ਦਿੱਤੀ ਜਾ ਰਹੀ ਹੈ  ਦਵਾਈ ਦੀ ਉਪਲਬਧਤਾ ਵਧਾਉਣ ਲਈ ਸਾਰੇ ਯਤਨ ਕੀਤੇ ਜਾ ਰਹੇ ਹਨ , ਜਿਨ੍ਹਾਂ ਵਿੱਚ ਸਵਦੇਸ਼ੀ ਉਤਪਾਦਨ ਵਧਾਉਣ ਦੇ ਨਾਲ ਨਾਲ ਇਸ ਦੀ ਦਰਾਮਦ ਵੀ ਸ਼ਾਮਲ ਹੈ  ਰੇਮੇਡੀਸਿਵਰ ਦੀ ਬਰਾਮਦ ਤੇ 11 ਅਪ੍ਰੈਲ 2021 ਤੋਂ ਪਾਬੰਦੀ ਹੈ  30 ਅਪ੍ਰੈਲ 2021 ਤੋਂ ਰੇਮੇਡੀਸਿਵਰ ਬਣਾਉਣ ਲਈ ਵਰਤੇ ਜਾਂਦੇ ਬੀਟਾਸਾਈਕਲੋਡੈਕਸਟ੍ਰਿਨ (ਐੱਸ ਬੀ  ਬੀ ਸੀ ਡੀਅਤੇ ਰੇਮੇਡੀਸਿਵਰ  ਪੀ ਆਈ ਅਤੇ ਰੇਮੇਡੀਸਿਵਰ ਟੀਕੇ ਤੇ ਕਸਟਮ ਡਿਊਟੀ ਦੀ ਛੋਟ ਦਿੱਤੀ ਗਈ ਹੈ 

ਦੇਸ਼ ਵਿੱਚ ਅਚਾਨਕ ਵਧੀ ਮੰਗ ਨੂੰ ਦੇਖਦਿਆਂ ਅਤੇ ਦੇਸ਼ ਦੇ ਵੱਖ ਵੱਖ ਖੇਤਰਾਂ ਵਿੱਚ ਰੇਮੇਡੀਸਿਵਰ ਦੀ ਬਰਾਬਰ ਵੰਡ ਨੂੰ ਯਕੀਨੀ ਬਣਾਉਣ ਲਈ ਕੇਂਦਰ ਸਰਕਾਰ ਅਪ੍ਰੈਲ ਦੇ ਤੀਜੇ ਹਫ਼ਤੇ ਤੋਂ ਸੂਬਿਆਂ ਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਨੂੰ ਇਹ ਦਵਾਈ ਵੰਡ ਰਹੀ ਹੈ  21 ਅਪ੍ਰੈਲ 2021 ਤੋਂ 30 ਅਪ੍ਰੈਲ ਤੱਕ 19 ਸੂਬਿਆਂ ਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿੱਚ ਵਧੀ ਮੰਗ ਲਈ 11 ਲੱਖ ਸ਼ੀਸ਼ੀਆਂ ਅੰਤ੍ਰਿਮ ਤੌਰ ਤੇ ਵੰਡੀਆਂ ਗਈਆਂ  ਇਸ ਗਿਣਤੀ ਨੂੰ ਵਧੇਰੇ ਪੂਰਤੀ ਉਪਲਬਧ ਹੋਣ ਕਰਕੇ 24 ਅਪ੍ਰੈਲ ਨੂੰ 16 ਲੱਖ ਕਰ ਦਿੱਤਾ ਗਿਆ ਅਤੇ ਸਾਰੇ ਸੂਬਿਆਂ ਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਨੂੰ ਇਹ ਸ਼ੀਸ਼ੀਆਂ ਵੰਡੀਆਂ ਗਈਆਂ  ਇਸ ਤੋਂ ਬਾਅਦ ਲਗਾਤਾਰ ਇੱਕ ਕੜੀਵਾਰ ਜਾਰੀ ਵੰਡ ਵਿੱਚ ਸਭ ਤੋਂ ਅਖੀਰ ਤੇ 16 ਮਈ ਨੂੰ 23 ਮਈ 2021 ਤੱਕ ਦੇ ਸਮੇਂ ਲਈ ਸੂਬਿਆਂ ਨੂੰ ਕੁੱਲ 76 ਲੱਖ ਸ਼ੀਸ਼ੀਆਂ ਭੇਜੀਆਂ ਗਈਆਂ ਹਨ 

 

  S. No.

Date of allocation

Duration covered

Cumulative number of vials allocated to States/UTs

1

21st April, 2021

21st April to 30th  April

11 lakh

2

24th April 2021

21st April to 30th April

16 lakh

3

29th April 2021

21stApril to 2nd May

17.80 lakh

4

1st May 2021

21st April to 9th May

33.80 lakh

5

7th May 2021

21st April to 16th May

53 Lakh

6

16th May 2021

21st April to 23rd May

76.00 Lakh

 

ਸੂਬਾ ਸਰਕਾਰਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਨੂੰ ਇਨ੍ਹਾਂ ਨੂੰ ਸਰਕਾਰੀ ਤੇ ਨਿੱਜੀ ਹਸਪਤਾਲਾਂ ਵਿੱਚ ਉਚਿੱਤ ਵੰਡ ਲਈ ਨਿਗਰਾਨੀ ਰੱਖਣ ਲਈ ਆਖਿਆ ਗਿਆ ਹੈ ਅਤੇ ਸਿਹਤ ਤੇ ਪਰਿਵਾਰ ਭਲਾਈ ਮੰਤਰਾਲੇ ਦੇ ਸਾਂਝਾ ਮੌਨੀਟਰਿੰਗ ਗਰੁੱਪ ਅਤੇ  ਆਈ ਆਈ ਐੱਮ ਐੱਸ / ਆਈ ਸੀ ਐੱਮ ਆਰ ਕੋਵਿਡ 19 ਕੌਮੀ ਟਾਸਕ ਫੋਰਸ ਦੁਆਰਾ ਜਾਰੀ “ਬਾਲਗ ਕੋਵਿਡ 19 ਮਰੀਜ਼ਾਂ ਦੇ ਪ੍ਰਬੰਧਨ ਲਈ ਕੌਮੀ ਕਲੀਨਿਕਲ ਸੇਧ” ਅਨੁਸਾਰ ਸਿਆਣਪ ਨਾਲ ਵਰਤੋਂ ਕਰਨ ਦੀ ਸਲਾਹ ਦਿੱਤੀ ਗਈ ਹੈ  ਸੂਬਾ ਸਰਕਾਰਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਨੂੰ ਆਪਣੀ ਲੋੜ ਅਨੁਸਾਰ ਤੁਰੰਤ ਮਾਰਕੀਟਿੰਗ ਕੰਪਨੀਆਂ ਕੋਲ ਆਪਣੇ ਕਾਫੀ ਖ਼ਰੀਦ ਆਰਡਰ ਦੇਣ ਲਈ ਕਿਹਾ ਗਿਆ ਹੈ , ਜੋ ਸੂਬੇ ਤੇ ਕੇਂਦਰ ਸ਼ਾਸਤ ਪ੍ਰਦੇਸ਼ ਕੰਪਨੀਆਂ ਦੇ ਤਾਲਮੇਲ ਅਧਿਕਾਰੀਆਂ ਨਾਲ ਤਾਲਮੇਲ ਕਰਕੇ ਆਪਣੀ ਪੂਰਤੀ ਯੋਜਨਾ ਅਨੁਸਾਰ ਕਰ ਸਕਦੇ ਹਨ  ਸੂਬੇ ਵਿੱਚ ਨਿੱਜੀ ਵੰਡ ਚੈਨਲ ਨੂੰ ਦੇਖਣਾ ਵੀ ਸੂਬਿਆਂ ਦਾ ਕੰਮ ਹੈ  ਸੂਬਾ ਸਰਕਾਰਾਂ ਨੂੰ ਲੋੜਵੰਦ ਮਰੀਜ਼ਾਂ ਲਈ ਇਸ ਦਵਾਈ ਨੂੰ ਜਾਰੀ ਕਰਨ ਦੇ ਢੰਗ ਤਰੀਕੇ ਨੂੰ ਵੀ ਤਿਆਰ ਕਰਨ ਲਈ ਵੀ ਸਲਾਹ ਦਿੱਤੀ ਗਈ ਹੈ ਅਤੇ ਇਸ ਨੂੰ ਸੂਬੇ ਵਿੱਚ ਲੋਕਾਂ ਲਈ ਚੰਗੀ ਤਰ੍ਹਾਂ ਪ੍ਰਚਾਰ ਕਰਨ ਲਈ ਵੀ ਆਖਿਆ ਗਿਆ ਹੈ 

ਸਾਰੇ 7 ਭਾਰਤੀ ਉਤਪਾਦਕ ਸੂਬਿਆਂ ਨੂੰ ਸਰਕਾਰ ਦੇ ਨਾਲ ਨਾਲ ਉਨ੍ਹਾਂ ਦੁਆਰਾ ਸੂਬਿਆਂ ਵਿੱਚਲੇ ਪ੍ਰਾਈਵੇਟ ਵੰਡ ਚੈਨਲਾਂ ਲਈ ਵੀ ਸਪਲਾਈ ਕਰ ਰਹੇ ਹਨ  ਦਵਾਈ ਕੰਪਨੀਆਂ ਵੱਲੋਂ 21 ਅਪ੍ਰੈਲ ਤੋਂ 15 ਮਈ 2021 ਸਮੇਂ ਦੌਰਾਨ ਦੇਸ਼ ਭਰ ਵਿੱਚ ਕੁੱਲ 54.15 ਲੱਖ ਸ਼ੀਸ਼ੀਆਂ ਸਪਲਾਈ ਕੀਤੀਆਂ ਗਈਆਂ ਹਨ  ਵੱਖ ਵੱਖ ਸੂਬਾ ਸਰਕਾਰਾਂ ਅਤੇ ਕੇਂਦਰੀ ਸੰਸਥਾਵਾਂ ਨੂੰ ਹੋ ਰਹੀ ਰੇਮੇਡੀਸਿਵਰ ਦੀ ਸਪਲਾਈ ਦੀ ਲਗਾਤਾਰ ਨਿਗਰਾਨੀ ਕੀਤੀ ਜਾ ਰਹੀ ਹੈ ਤੇ ਜਦ ਵੀ ਕੋਈ ਸਪਲਾਈ ਬਾਰੇ ਸਿ਼ਕਾਇਤ ਪ੍ਰਾਪਤ ਹੁੰਦੀ ਹੈ , ਉਸ ਨੂੰ ਤੁਰੰਤ ਸਬੰਧਤ ਉਤਪਾਦਕ ਨਾਲ ਉਠਾਇਆ ਜਾਂਦਾ ਹੈ  ਫਰਮਾਸੁਟੀਕਲ ਵਿਭਾਗ ਨੈਸ਼ਨਲ ਫਰਮਾਸੁਟੀਕਲ ਪ੍ਰਾਈਸਿੰਗ ਅਥਾਰਟੀ (ਐੱਨ ਪੀ ਪੀ  ) ਰਾਹੀਂ ਆਪਣੇ ਨੋਡਲ ਅਧਿਕਾਰੀਆਂ ਅਤੇ ਉਤਪਾਦਕ ਕੰਪਨੀਆਂ ਨਾਲ ਉਨ੍ਹਾਂ ਦੇ ਤਾਲਮੇਲ ਅਧਿਕਾਰੀਆਂ ਰਾਹੀਂ ਲਗਾਤਾਰ ਸਾਰੇ ਸੂਬਿਆਂ ਨਾਲ ਸੰਪਰਕ ਰੱਖ ਰਿਹਾ ਹੈ 

ਉੱਪਰ ਦੱਸੇ ਅਨੁਸਾਰ 16—05—2021 ਤੱਕ ਕੀਤੀ ਗਈ ਵੰਡ ਤੋਂ ਇਲਾਵਾ 5.26 ਲੱਖ ਰੇਮੇਡੀਸਿਵਰ ਦੀਆਂ ਸ਼ੀਸ਼ੀਆਂ ਜੋ ਵੱਖ ਵੱਖ ਮੁਲਕਾਂ ਅਤੇ ਸੰਸਥਾਵਾਂ ਤੋਂ ਦਾਨ ਰਾਹੀਂ ਪ੍ਰਾਪਤ ਹੋਈਆਂ ਹਨ ਅਤੇ 40000 ਸ਼ੀਸ਼ੀਆਂ ਜੋ ਵਪਾਰਕ ਤੌਰ ਤੇ ਦਰਾਮਦ ਕੀਤੀਆਂ ਗਈਆਂ ਹਨ , ਨੂੰ ਸੂਬਿਆਂ ਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿੱਚ ਵੀ ਵੰਡਿਆ ਗਿਆ ਹੈ 

 

*************************


ਐੱਮ ਸੀ 4 ਕੇ ਪੀ /  ਕੇ(Release ID: 1719374) Visitor Counter : 26