ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ
ਰੋਜ਼ਾਨਾ ਨਵੇਂ ਕੋਵਿਡ ਪੁਸ਼ਟੀ ਵਾਲੇ ਮਾਮਲੇ 26 ਦਿਨਾਂ ਬਾਅਦ 3 ਲੱਖ ਤੋਂ ਘੱਟ ਹੋਏ
ਪਿਛਲੇ 24 ਘੰਟਿਆਂ ਦੌਰਾਨ 15.73 ਲੱਖ ਤੋਂ ਵੱਧ ਟੈਸਟ ਕੀਤੇ ਜਾਣ ਮਗਰੋਂ ਹਫਤਾਵਾਰੀ ਪੌਜ਼ੀਟੀਵਿਟੀ ਦਰ ਘੱਟ ਕੇ 18.17 ਫ਼ੀਸਦ 'ਤੇ ਆ ਗਈ ਹੈ
Posted On:
17 MAY 2021 12:08PM by PIB Chandigarh
ਇੱਕ ਉਤਸ਼ਾਹਜਨਕ ਪ੍ਰਾਪਤੀ ਤਹਿਤ, ਭਾਰਤ ਵਿੱਚ ਰੋਜ਼ਾਨਾ ਦਰਜ ਕੀਤੇ ਗਏ ਨਵੇਂ ਕੋਵਿਡ ਦੇ ਮਾਮਲੇ 26 ਦਿਨਾਂ ਬਾਅਦ 3 ਲੱਖ ਤੋਂ ਵੀ ਘੱਟ ਦਰਜ ਕੀਤੇ ਗਏ ਹਨ।
ਪਿਛਲੇ 24 ਘੰਟਿਆਂ ਦੌਰਾਨ 2,81,386 ਨਵੇਂ ਮਾਮਲੇ ਦਰਜ ਕੀਤੇ ਗਏ ਹਨ
ਹੇਠਾਂ ਦਿੱਤੇ ਗ੍ਰਾਫ ਵਿੱਚ 9 ਮਈ 2021 ਤੋਂ ਰੋਜ਼ਾਨਾ ਨਵੇਂ ਦਰਜ ਕੀਤੇ ਜਾਣ ਵਾਲੇ ਮਾਮਲਿਆਂ ਵਿੱਚ ਨਿਰੰਤਰ ਗਿਰਾਵਟ ਦਾ ਰੁਝਾਨ ਦੇਖਣ ਨੂੰ ਮਿਲਿਆ ਹੈ।
ਹਫਤਾਵਾਰੀ ਪੌਜ਼ੀਟੀਵਿਟੀ ਦਰ ਵਿੱਚ ਵੀ ਗਿਰਾਵਟ ਦਾ ਰੁਝਾਨ ਦੇਖਣ ਨੂੰ ਮਿਲ ਰਿਹਾ ਹੈ, ਜੋਕਿ ਹੇਠਾਂ ਦਰਸਾਏ ਅਨੁਸਾਰ ਅੱਜ 18.17 ਫ਼ੀਸਦ 'ਤੇ ਖੜ੍ਹਾ ਹੈ। ਪਿਛਲੇ 24 ਘੰਟਿਆਂ ਦੌਰਾਨ ਕੀਤੇ ਗਏ ਰੋਜ਼ਾਨਾ ਟੈਸਟਾਂ ਦੀ ਗਿਣਤੀ 15,73,515 ਹੋ ਗਈ ਹੈ ਅਤੇ ਹੁਣ ਤੱਕ ਕੁਲ ਮਿਲਾ ਕੇ 31,64,23,658 ਟੈਸਟ ਕੀਤੇ ਗਏ ਹਨ।
ਰਾਜਾਂ ਦੇ ਅਧਾਰ 'ਤੇ ਜਿਆਦਾ ਪੌਜ਼ੀਟੀਵਿਟੀ ਦਰ ਵਾਲੇ ਜਿਲ੍ਹਿਆਂ ਦੀ ਗਿਣਤੀ ਹੇਠਾਂ ਦਰਸਾਈ ਗਈ ਹੈ ਜਿਵੇਂ ਕਿ ਕਰਨਾਟਕ ਵਿੱਚ ਸਭ ਤੋਂ ਵੱਧ ਗਿਣਤੀ (27) ਦਰਸਾ ਰਿਹਾ ਹੈ, ਜਿਸ ਵਿੱਚ 20 ਫ਼ੀਸਦ ਤੋਂ ਵੱਧ ਪੋਜ਼ੀਟੀਵਿਟੀ ਦਰ ਹੈ ਅਤੇ ਮੱਧ ਪ੍ਰਦੇਸ਼ 10 ਫ਼ੀਸਦ ਤੋਂ ਵੱਧ ਪੋਜ਼ੀਟੀਵਿਟੀ ਦਰ ਵਾਲੇ ਜਿਲ੍ਹਿਆਂ ਦੀ ਸਭ ਤੋਂ ਵੱਧ ਸੰਖਿਆ (38) ਦਰਜ ਕੀਤੀ ਜਾ ਰਹੀ ਹੈ।
ਭਾਰਤ ਵਿੱਚ ਰਿਕਵਰੀ ਦੀ ਕੁੱਲ ਗਿਣਤੀ ਅੱਜ 2,11,74,076 ਤੇ ਪੁੱਜ ਗਈ ਹੈ । ਕੌਮੀ ਰਿਕਵਰੀ ਦੀ ਦਰ 84.81 ਫੀਸਦ ਦਰਜ ਕੀਤੀ ਜਾ ਰਹੀ ਹੈ ।
ਪਿਛਲੇ 24 ਘੰਟਿਆਂ ਦੌਰਾਨ 3,78,741 ਸਿਹਤਯਾਬੀ ਦੇ ਮਾਮਲੇ ਰਜਿਸਟਰਡ ਕੀਤੇ ਗਏ ਹਨ ।
ਨਾਲ ਹੀ, 24 ਘੰਟਿਆਂ ਦੀ ਰਿਕਵਰੀ ਵਿੱਚ ਪਿਛਲੇ 7 ਦਿਨਾਂ ਦੌਰਾਨ ਛੇਵੀਂ ਵਾਰ ਭਾਰਤ ਦੇ ਰੋਜ਼ਾਨਾ ਰਿਕਵਰੀ ਦੇ ਅੰਕੜਿਆਂ ਨੇ ਨਵੇਂ ਪੁਸ਼ਟੀ ਵਾਲੇ ਮਾਮਲਿਆਂ ਨੂੰ ਪਿੱਛੇ ਛੱਡਿਆ ਹੈ ਅਤੇ ਪਿਛਲੇ 4 ਦਿਨਾਂ ਤੋਂ ਲਗਾਤਾਰ ਅਜਿਹਾ ਹੋ ਰਿਹਾ ਹੈ ।
10 ਰਾਜਾਂ ਵੱਲੋਂ ਨਵੀਂ ਰਿਕਵਰੀ ਦੇ ਕੁੱਲ ਮਾਮਲਿਆਂ ਵਿੱਚ 71.35 ਫੀਸਦ ਦਾ ਯੋਗਦਾਨ ਦਿੱਤਾ ਜਾ ਰਿਹਾ ਹੈ ।
ਦੂਜੇ ਪਾਸੇ, ਭਾਰਤ ਵਿੱਚ ਕੁੱਲ ਐਕਟਿਵ ਮਾਮਲਿਆਂ ਦੀ ਗਿਣਤੀ ਅੱਜ ਘਟ ਕੇ 35,16,997 ਰਹਿ ਗਈ ਹੈ । ਇਹ ਹੁਣ ਦੇਸ਼ ਦੇ ਕੁੱਲ ਪੌਜ਼ੀਟਿਵ ਮਾਮਲਿਆਂ ਦਾ 14.09 ਫੀਸਦ ਬਣਦਾ ਹੈ ।
ਐਕਟਿਵ ਮਾਮਲਿਆਂ ਦੀ ਗਿਣਤੀ ਵਿੱਚ ਪਿਛਲੇ 24 ਘੰਟਿਆਂ ਦੌਰਾਨ 1,01,461 ਮਾਮਲਿਆਂ ਦੀ ਸ਼ੁੱਧ ਗਿਰਾਵਟ ਦਰਜ ਕੀਤੀ ਗਈ ਹੈ ।
10 ਸੂਬੇ , ਭਾਰਤ ਦੇ ਕੁੱਲ ਐਕਟਿਵ ਮਾਮਲਿਆਂ ਵਿੱਚ 75.04 ਫੀਸਦ ਦਾ ਯੋਗਦਾਨ ਪਾ ਰਹੇ ਹਨ ।
ਦੇਸ਼ ਵਿਆਪੀ ਟੀਕਾਕਰਨ ਮੁਹਿੰਮ ਦੇ ਫੇਜ਼ -3 ਦੇ ਸ਼ੁਰੂ ਹੋਣ ਨਾਲ, ਦੇਸ਼ ਵਿੱਚ ਲਗਾਈਆਂ ਜਾ ਰਹੀਆਂ ਕੋਵਿਡ -19 ਟੀਕਾ ਖੁਰਾਕਾਂ ਦੀ ਕੁੱਲ ਗਿਣਤੀ 18.30 ਕਰੋੜ ਦੇ ਅੰਕੜੇ ਨੂੰ ਪਾਰ ਕਰ ਗਈ ਹੈ।
ਅੱਜ ਸਵੇਰੇ 7 ਵਜੇ ਤੱਕ ਦੇਸ਼ ਭਰ ਚ ਆਰਜੀ ਰਿਪੋਰਟਾਂ ਅਨੁਸਾਰ ਕੁਲ ਮਿਲਾ ਕੇ 26,68,895 ਸੈਸ਼ਨਾਂ ਰਾਹੀਂ
ਕੋਵਿਡ-19 ਟੀਕਿਆਂ ਦੀਆਂ ਕੁੱਲ 18,29,26,460 ਖੁਰਾਕਾਂ ਦਿੱਤੀਆਂ ਗਈਆਂ ਹਨ ।
ਇਨ੍ਹਾਂ ਵਿੱਚ 96,45,695 ਸਿਹਤ ਸੰਭਾਲ ਵਰਕਰ (ਪਹਿਲੀ ਖੁਰਾਕ), 66,43,661 ਸਿਹਤ ਸੰਭਾਲ ਵਰਕਰ
(ਦੂਜੀ ਖੁਰਾਕ), 1,44,44,096 ਫਰੰਟ ਲਾਈਨ ਵਰਕਰ (ਪਹਿਲੀ ਖੁਰਾਕ) ਅਤੇ 81,96,053 ਫਰੰਟ ਲਾਈਨ
ਵਰਕਰ (ਦੂਜੀ ਖੁਰਾਕ), 18-44 ਉਮਰ ਵਰਗ ਦੇ ਅਧੀਨ 52,64,073 ਲਾਭਪਾਤਰੀ (ਪਹਿਲੀ ਖੁਰਾਕ)
ਸ਼ਾਮਲ ਹਨ, 45 ਤੋਂ 60 ਸਾਲ ਤਕ ਉਮਰ ਦੇ ਲਾਭਪਾਤਰੀਆਂ ਨੇ 5,72,78,554 (ਪਹਿਲੀ ਖੁਰਾਕ ) ਅਤੇ
91,07,311 (ਦੂਜੀ ਖੁਰਾਕ), ਅਤੇ 60 ਸਾਲ ਤੋਂ ਵੱਧ ਉਮਰ ਦੇ ਲਾਭਪਾਤਰੀ 5,45,15,352 (ਪਹਿਲੀ ਖੁਰਾਕ)
ਅਤੇ 1,78,01,891 (ਦੂਜੀ ਖੁਰਾਕ) ਸ਼ਾਮਲ ਹਨ ।
ਸਿਹਤ ਸੰਭਾਲ ਵਰਕਰ
|
ਪਹਿਲੀ ਖੁਰਾਕ
|
96,45,695
|
ਦੂਜੀ ਖੁਰਾਕ
|
66,43,661
|
ਫਰੰਟ ਲਾਈਨ ਵਰਕਰ
|
ਪਹਿਲੀ ਖੁਰਾਕ
|
1,44,44,096
|
ਦੂਜੀ ਖੁਰਾਕ
|
81,96,053
|
18 ਤੋਂ 44 ਉਮਰ ਵਰਗ ਦੇ ਅਧੀਨ
|
ਪਹਿਲੀ ਖੁਰਾਕ
|
52,64,073
|
45 ਤੋਂ 60 ਸਾਲ ਤਕ ਉਮਰ ਵਰਗ ਦੇ ਅਧੀਨ
|
ਪਹਿਲੀ ਖੁਰਾਕ
|
5,72,78,554
|
ਦੂਜੀ ਖੁਰਾਕ
|
91,07,311
|
60 ਸਾਲ ਤੋਂ ਵੱਧ ਉਮਰ ਵਰਗ
|
ਪਹਿਲੀ ਖੁਰਾਕ
|
5,45,15,352
|
ਦੂਜੀ ਖੁਰਾਕ
|
1,78,31,665
|
|
ਕੁੱਲ
|
18,29,26,460
|
ਦੇਸ਼ ਵਿੱਚ ਹੁਣ ਤੱਕ ਦਿੱਤੀਆਂ ਗਈਆਂ ਕੁੱਲ ਖੁਰਾਕਾਂ ਵਿੱਚੋਂ 66.73 ਫੀਸਦ ਖੁਰਾਕਾਂ 10 ਰਾਜਾਂ ਵਿੱਚ ਦਿੱਤੀਆਂ ਗਈਆਂ ਹਨ।
ਪਿਛਲੇ 24 ਘੰਟਿਆਂ ਦੌਰਾਨ 18-44 ਸਾਲ ਦੀ ਉਮਰ ਸਮੂਹ ਦੇ 4,35,138 ਲਾਭਪਾਤਰੀਆਂ ਨੇ ਆਪਣੀ ਕੋਵਿਡ ਟੀਕਾਕਰਨ ਦੀ ਪਹਿਲੀ ਖੁਰਾਕ ਪ੍ਰਾਪਤ ਕੀਤੀ ਅਤੇ ਵੈਕਸੀਨੇਸ਼ਨ ਦਾ ਗੇੜ 3 ਸ਼ੁਰੂ ਹੋਣ ਤੋਂ ਬਾਅਦ ਪਿਛਲੇ 24 ਘੰਟਿਆਂ ਦੌਰਾਨ ਕੁੱਲ ਮਿਲਾ ਕੇ 52,64,073 ਖੁਰਾਕਾਂ 33 ਰਾਜਾਂ / ਕੇਂਦਰ ਸ਼ਾਸਤ ਪ੍ਰਦੇਸ਼ਾਂ ਵਲੋਂ ਦਿਤੀਆਂ ਗਈਆਂ ਹਨ I ਹੇਠਾਂ ਦਿੱਤੀ ਸਾਰਣੀ ਹੁਣ ਤੱਕ 18-44 ਸਾਲ ਦੀ ਉਮਰ ਸਮੂਹ ਨੂੰ ਦਿੱਤੀਆਂ ਗਈਆਂ ਟੀਕੇ ਦੀਆਂ ਖੁਰਾਕਾਂ ਨੂੰ ਦਰਸਾਉਂਦੀ ਹੈ-
ਲੜੀ ਨੰਬਰ
|
ਰਾਜ / ਕੇਂਦਰ ਸ਼ਾਸਤ ਪ੍ਰਦੇਸ਼
|
ਕੁੱਲ
|
1
|
ਅੰਡੇਮਾਨ ਤੇ ਨਿਕੋਬਾਰ ਟਾਪੂ
|
1,181
|
2
|
ਆਂਧਰਾ ਪ੍ਰਦੇਸ਼
|
3,443
|
3
|
ਅਸਾਮ
|
2,29,233
|
4
|
ਬਿਹਾਰ
|
7,36,144
|
5
|
ਚੰਡੀਗੜ੍ਹ
|
2,078
|
6
|
ਛੱਤੀਸਗੜ੍ਹ
|
1,028
|
7.
|
ਦਾਦਰਾ ਅਤੇ ਨਗਰ ਹਵੇਲੀ
|
4,291
|
8.
|
ਦਮਨ ਅਤੇ ਦਿਊ
|
4,703
|
9
|
ਦਿੱਲੀ
|
6,39,929
|
10
|
ਗੋਆ
|
7,929
|
11
|
ਗੁਜਰਾਤ
|
5,12,290
|
12
|
ਹਰਿਆਣਾ
|
4,55,205
|
13
|
ਹਿਮਾਚਲ ਪ੍ਰਦੇਸ਼
|
14
|
14
|
ਜੰਮੂ ਅਤੇ ਕਸ਼ਮੀਰ
|
31,204
|
15
|
ਝਾਰਖੰਡ
|
1,09,245
|
16
|
ਕਰਨਾਟਕ
|
1,14,539
|
17
|
ਕੇਰਲ
|
2,398
|
18
|
ਲੱਦਾਖ
|
570
|
19
|
ਮੱਧ ਪ੍ਰਦੇਸ਼
|
1,81,735
|
20
|
ਮਹਾਰਾਸ਼ਟਰ
|
6,52,119
|
21
|
ਮੇਘਾਲਿਆ
|
5,712
|
22
|
ਨਾਗਾਲੈਂਡ
|
4
|
23
|
ਓਡੀਸ਼ਾ
|
1,40,558
|
24
|
ਪੁਡੂਚੇਰੀ
|
3
|
25
|
ਪੰਜਾਬ
|
6,959
|
26
|
ਰਾਜਸਥਾਨ
|
8,16,241
|
27
|
ਸਿੱਕਮ
|
350
|
28
|
ਤਾਮਿਲਨਾਡੂ
|
32,645
|
29
|
ਤੇਲੰਗਾਨਾ
|
500
|
30
|
ਤ੍ਰਿਪੁਰਾ
|
2
|
31
|
ਉੱਤਰ ਪ੍ਰਦੇਸ਼
|
4,15,179
|
32
|
ਉਤਰਾਖੰਡ
|
1,22,916
|
33
|
ਪੱਛਮੀ ਬੰਗਾਲ
|
33,726
|
ਕੁੱਲ
|
52,64,073
|
ਪਿਛਲੇ 24 ਘੰਟਿਆਂ ਦੌਰਾਨ ਲਗਭਗ 7 ਲੱਖ ਟੀਕਾਕਰਨ ਦੀਆਂ ਖੁਰਾਕਾਂ ਦਾ ਪ੍ਰਬੰਧ ਕੀਤਾ ਗਿਆ ਹੈ । ਟੀਕਾਰਕਨ ਮੁਹਿੰਮ ਦੇ 121 ਵੇਂ ਦਿਨ (16 ਮਈ 2021) ਨੂੰ, 6,91,211 ਵੈਕਸੀਨ ਖੁਰਾਕਾਂ ਦਿੱਤੀਆਂ ਗਈਆਂ ਹਨ 6,14,286 ਲਾਭਪਾਤਰੀਆਂ ਨੂੰ ਪਹਿਲੀ ਖੁਰਾਕ ਲਈ 6,068 ਸੈਸ਼ਨਾਂ ਰਾਹੀਂ ਟੀਕਾ ਲਗਾਇਆ ਗਿਆ ਹੈ ਅਤੇ 76,925 ਲਾਭਪਾਤਰੀਆਂ ਨੇ ਟੀਕੇ ਦੀ ਦੂਜੀ ਖੁਰਾਕ ਹਾਸਲ ਕੀਤੀ ਹੈ ।
ਤਾਰੀਖ: 16 ਮਈ 2021 (121 ਵੇਂ ਦਿਨ)
ਸਿਹਤ ਸੰਭਾਲ ਵਰਕਰ
|
ਪਹਿਲੀ ਖੁਰਾਕ
|
3,270
|
ਦੂਜੀ ਖੁਰਾਕ
|
2,395
|
ਫਰੰਟ ਲਾਈਨ ਵਰਕਰ
|
ਪਹਿਲੀ ਖੁਰਾਕ
|
18,168
|
ਦੂਜੀ ਖੁਰਾਕ
|
9,077
|
18 ਤੋਂ 44 ਉਮਰ ਵਰਗ ਦੇ ਅਧੀਨ
|
ਪਹਿਲੀ ਖੁਰਾਕ
|
4,35,138
|
45 ਤੋਂ 60 ਸਾਲ ਤਕ ਉਮਰ ਵਰਗ ਦੇ ਅਧੀਨ
|
ਪਹਿਲੀ ਖੁਰਾਕ
|
1,13,616
|
ਦੂਜੀ ਖੁਰਾਕ
|
37,979
|
60 ਸਾਲ ਤੋਂ ਵੱਧ ਉਮਰ ਵਰਗ
|
ਪਹਿਲੀ ਖੁਰਾਕ
|
44,094
|
ਦੂਜੀ ਖੁਰਾਕ
|
27,474
|
ਕੁੱਲ ਪ੍ਰਾਪਤੀ
|
ਪਹਿਲੀ ਖੁਰਾਕ
|
6,14,286
|
ਦੂਜੀ ਖੁਰਾਕ
|
76,925
|
10 ਰਾਜਾਂ ਵਿੱਚ ਪਿਛਲੇ 24 ਘੰਟਿਆਂ ਦੌਰਾਨ 75.95 ਫੀਸਦ ਨਵੇਂ ਕੇਸ ਸਾਹਮਣੇ ਆ ਰਹੇ ਹਨ।
ਮਹਾਰਾਸ਼ਟਰ ਵਿੱਚ ਸਭ ਤੋਂ ਵੱਧ ਰੋਜ਼ਾਨਾ ਨਵੇਂ 34,389 ਕੇਸ ਦਰਜ ਕੀਤੇ ਗਏ ਹਨ । ਇਸ ਤੋਂ ਬਾਅਦ ਤਾਮਿਲਨਾਡੂ ਵਿੱਚ 33,181 ਮਾਮਲੇ ਸਾਹਮਣੇ ਆਏ ਹਨ ।
ਕੌਮੀ ਪੱਧਰ ਤੇ ਕੁੱਲ ਮੌਤ ਦਰ ਮੌਜੂਦਾ ਸਮੇਂ ਵਿੱਚ 1.10 ਫੀਸਦ ਤੇ ਖੜ੍ਹੀ ਹੈ ।
ਪਿਛਲੇ 24 ਘੰਟਿਆਂ ਦੌਰਾਨ 4,106 ਮੌਤਾਂ ਦਰਜ ਕੀਤੀਆਂ ਗਈਆਂ ਹਨ ।
ਨਵੀਆਂ ਦਰਜ ਮੌਤਾਂ ਵਿੱਚ 10 ਸੂਬਿਆਂ ਵੱਲੋਂ 75.38 ਫੀਸਦ ਦਾ ਹਿੱਸਾ ਪਾਇਆ ਜਾ ਰਿਹਾ ਹੈ । ਮਹਾਰਾਸ਼ਟਰ ਵਿੱਚ ਸਭ ਤੋਂ ਵੱਧ (974)ਮੌਤਾਂ ਹੋਈਆਂ ਹਨ । ਇਸ ਤੋਂ ਬਾਅਦ ਕਰਨਾਟਕ ਵਿੱਚ ਰੋਜ਼ਾਨਾ 403 ਮੌਤਾਂ ਦਰਜ ਕੀਤੀਆਂ ਗਈਆਂ ਹਨ ।
ਇਸ ਤੋਂ ਇਲਾਵਾ, ਭਾਰਤ ਸਰਕਾਰ, ਸੂਬਿਆਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਨੂੰ ਤੇਜ਼ੀ ਨਾਲ ਕੋਵਿਡ ਪ੍ਰਬੰਧਨ ਲਈ ਆਲਮੀ ਸਹਾਇਤਾ ਅਲਾਟ ਕਰ ਰਹੀ ਹੈ ਅਤੇ ਵੰਡ ਨਿਰੰਤਰ ਜਾਰੀ ਰੱਖੀ ਜਾ ਰਹੀ ਹੈ । ਹੁਣ ਤੱਕ 11,058 ਆਕਸੀਜਨ ਕੰਸਨਟ੍ਰੇਟਰ; 13,496 ਆਕਸੀਜਨ ਸਿਲੰਡਰ; 19 ਆਕਸੀਜਨ ਜਨਰੇਸ਼ਨ ਪਲਾਂਟ; 7,365 ਵੈਂਟੀਲੇਟਰ /ਬੀ ਆਈ ਪੀਏਪੀ / ਸੀ ਪੀਏਪੀ ਅਤੇ; ਤਕਰੀਬਨ 5.3 ਲੱਖ ਤੋਂ ਵੱਧ ਰੇਮੇਡੇਸੀਵੀਅਰ ਟੀਕੇ ਹਵਾਈ ਅਤੇ ਸੜਕੀ ਰਸਤੇ ਰਾਹੀਂ ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿੱਚ ਭੇਜੇ ਗਏ ਹਨ।
****
ਐਮ.ਵੀ.
(Release ID: 1719370)
Visitor Counter : 203
Read this release in:
Hindi
,
Marathi
,
Gujarati
,
Tamil
,
Telugu
,
Malayalam
,
Urdu
,
Bengali
,
Assamese
,
Odia
,
English