ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ

ਏਮਜ਼ ਡਾਕਟਰਾਂ ਨੇ ਹਲਕੇ ਲੱਛਣਾਂ ਵਾਲੇ ਕੋਵਿਡ 19 ਮਰੀਜ਼ਾ ਲਈ ਸਿਹਤ ਸੰਭਾਲ ਤੇ ਦਵਾਈਆਂ ਦੀ ਸੇਧ ਦਿੱਤੀ

Posted On: 15 MAY 2021 1:47PM by PIB Chandigarh

ਕੋਵਿਡ 19 ਦੇ ਮਰੀਜ਼ਾਂ ਵਿੱਚ ਆਮ ਤੌਰ ਤੇ ਦੇਖੇ ਜਾਣ ਵਾਲੇ ਲੱਛਣਾਂ ਵਿੱਚ ਬੁਖ਼ਾਰ , ਸੁੱਕੀ ਖੰਘ , ਥਕਾਵਟ ਅਤੇ ਸਵਾਦ ਜਾਂ ਸੁੰਘਣ ਦੀ ਸ਼ਕਤੀ ਖ਼ਤਮ ਹੋਣਾ ਗਲੇ ਵਿੱਚ ਖ਼ਰਾਸ਼ , ਸਿਰ ਦਰਦ , ਬਦਨ ਦਰਦ , ਦਸਤ , ਚਮੜੀ ਤੇ ਥੱਫੜ ਅਤੇ ਕੁਝ ਵਿਸ਼ੇਸ਼ ਕੇਸਾਂ ਵਿੱਚ ਅੱਖਾਂ ਵਿੱਚ ਲਾਲੀ ਦੇਖੀ ਗਈ ਹੈ ਜੇ ਤੁਹਾਨੂੰ ਇਹਨਾਂ ਵਿਚੋਂ ਕੋਈ ਵੀ ਲੱਛਣ ਨਜ਼ਰ ਆਵੇ ਤਾਂ ਤੁਹਾਨੂੰ ਤੁਰੰਤ ਆਪਣੇ ਆਪ ਨੂੰ ਦੂਜਿਆਂ ਤੋਂ ਅਲੱਗ ਕਰ ਲੈਣਾ ਚਾਹੀਦਾ ਹੈ ਇਹ ਜਾਣਕਾਰੀ ਡਾਕਟਰ ਨੀਰਜ ਨਿਸਚਲ , ਏਮਜ਼ , ਦਿੱਲੀ ਨੇ ,"ਘਰ ਏਕਾਂਤ ਵਿੱਚ ਸਿਹਤ ਸੰਭਾਲ ਤੇ ਦਵਾਈਆਂ" ਬਾਰੇ ਇੱਕ ਵੈਬੀਨਾਰ ਦੌਰਾਨ ਉਹਨਾਂ ਮਰੀਜ਼ਾਂ ਨੂੰ ਦਿੱਤੀ ਹੈ , ਜੋ ਕੋਵਿਡ 19 ਲਈ ਟੈਸਟ ਦੌਰਾਨ ਪੋਜ਼ੀਟਿਵ ਪਾਏ ਗਏ ਹਨ ਵੈਬੀਨਾਰ ਨੂੰ ਕੇਂਦਰੀ ਸਿਹਤ ਤੇ ਪਰਿਵਾਰ ਭਲਾਈ ਮੰਤਰਾਲੇ ਦੇ ਸੈਂਟਰ ਆਫ ਐਕਸੇਲੈਂਸ ਵੱਲੋਂ ਆਯੋਜਿਤ ਕੀਤਾ ਗਿਆ ਸੀ

https://youtu.be/ihA8id9_WlM


ਕੋਵਿਡ ਲਾਗ ਵਾਲੇ 80% ਮਰੀਜ਼ਾਂ ਨੂੰ ਬਹੁਤ ਘੱਟ ਲੱਛਣ ਹੁੰਦੇ ਹਨ ਜੇਕਰ ਆਰ ਟੀ ਪੀ ਸੀ ਆਰ ਟੈਸਟ ਨੈਗੇਟਿਵ ਆਵੇ ਪਰ ਸਿੰਪਟਮ ਅਜੇ ਵੀ ਮੌਜੂਦ ਹੋਣ ਤਾਂ ਉਹਨਾਂ ਨੂੰ ਇੱਕ ਹੋਰ ਟੈਸਟ ਦੀ ਸਿਫਾਰਸ਼ ਕੀਤੀ ਜਾਂਦੀ ਹੈ ਕੀ, ਉਹਨਾਂ ਨੂੰ ਹਸਪਤਾਲ ਵਿੱਚ ਦਾਖਲ ਹੋਣ ਦੀ ਲੋੜ ਹੈ ਇਸ ਬਾਰੇ ਫੈਸਲਾ ਬਿਮਾਰੀ ਦੀ ਤੀਬਰਤਾ ਤੇ ਕੀਤਾ ਜਾਂਦਾ ਹੈ
ਡਾਕਟਰ ਨੀਰਜ ਨੇ ਕਿਹਾ ਕਿ ਦਵਾਈਆਂ ਉਚਿਤ ਮਿਕਦਾਰ ਅਤੇ ਸਹੀ ਸਮੇਂ ਤੇ ਲੈਣੀਆਂ ਚਾਹੀਦੀਆਂ ਹਨ ਦਵਾਈ ਬਾਰੇ ਜਾਣਕਾਰੀ ਹੋਣਾ ਹੀ ਕਾਫ਼ੀ ਨਹੀਂ ਹੈ ਮਰੀਜ਼ਾਂ ਨੂੰ ਇਹ ਵੀ ਪਤਾ ਹੋਣਾ ਚਾਹੀਦਾ ਹੈ ਕਿ ਦਵਾਈਆਂ ਨੂੰ ਕਦੋਂ ਅਤੇ ਕਿਵੇਂ ਲੈਣਾ ਹੈ ਤਾਂ ਹੀ ਇਹ ਫਾਇਦੇਮੰਦ ਹੋ ਸਕਦੀਆਂ ਹਨ
60 ਸਾਲ ਤੋਂ ਉੱਪਰਲੀ ਉਮਰ ਦੇ ਮਰੀਜ਼ਾਂ ਨੂੰ ਘਰ ਵਿੱਚ ਏਕਾਂਤਵਾਸ ਬਾਰੇ ਫੈਸਲਾ ਅਤੇ ਉਹਨਾਂ ਮਰੀਜ਼ਾਂ ਬਾਰੇ ਜਿਹਨਾਂ ਨੂੰ ਹੋਰ ਬਿਮਾਰੀਆਂ ਹਨ , ਜਿਵੇਂ ਹਾਈਪਰ ਟੈਂਸ਼ਨ , ਸ਼ੂਗਰ , ਦਿਲ ਦਾ ਰੋਗ , ਤੇ ਗੁਰਦੇ ਅਤੇ ਫੇਫੜਿਆਂ ਨਾਲ ਸੰਬੰਧਤ ਹੋਰ ਪੁਰਾਣੀਆਂ ਬਿਮਾਰੀਆਂ ਵਾਲਿਆਂ ਦੇ ਏਕਾਂਤਵਾਸ ਬਾਰੇ ਵੀ ਫੈਸਲਾ ਡਾਕਟਰਾਂ ਦੀ ਸਲਾਹ ਤੇ ਲਿਆ ਜਾਣਾ ਚਾਹੀਦਾ ਹੈ
ਲਾਗ ਦੇ ਪ੍ਰਬੰਧਨ ਦੇ ਇੱਕ ਹਿੱਸੇ ਵਜੋਂ ਕੋਵਿਡ 19 ਪੋਜ਼ੀਟਿਵ ਮਰੀਜ਼ਾਂ ਲਈ ਇੱਥੇ ਕੋਈ ਉਪਾਅ ਦੱਸੇ ਜਾ ਰਹੇ ਨੇ , ਜਿਹਨਾਂ ਦੀ ਪਾਲਣਾ ਕਰਨ ਦੀ ਲੋੜ ਹੈ
ਦਵਾਈਆਂ ਲਗਾਤਾਰ ਲੈਣੀਆਂ ਚਾਹੀਦੀਆਂ ਹਨ ਸਾਫ ਸਫਾਈ ਅਤੇ ਸਵੱਛਤਾ ਦਾ ਖਿਆਲ ਰੱਖਣਾ ਚਾਹੀਦਾ ਹੈ ਮੈਡੀਕਲ ਗਰੇਡ ਮੂੰਹ ਤੇ ਪਾਉਣ ਵਾਲੇ ਮਾਸਕ ਅਗਾਂਊਂ ਸਟਾਕ ਕਰਨੇ ਚਾਹੀਦੇ ਹਨ ਸਾਨੂੰ ਰੋਜ਼ਾਨਾ ਜ਼ਰੂਰਤਾਂ ਬਾਰੇ ਯੋਜਨਾ ਬਣਾਉਣੀ ਚਾਹੀਦੀ ਹੈ ਅਤੇ ਸਿਹਤ ਸੰਬੰਧਤ ਜਾਣਕਾਰੀ , ਸਿਹਤ ਕਾਮਿਆਂ , ਹਾਟ ਲਾਈਨਸ ਆਦਿ ਦੇ ਸੰਪਰਕ ਨੰਬਰਾਂ ਦੀ ਸੂਚੀ ਤਿਆਰ ਕਰਨੀ ਚਾਹੀਦੀ ਹੈ ਇਸ ਦੇ ਨਾਲ ਹੀ ਦੋਸਤਾਂ , ਅਤੇ ਹੋਰ ਪਰਿਵਾਰਕ ਮੈਂਬਰਾਂ ਅਤੇ ਗੁਆਂਢੀਆਂ ਦੇ ਸੰਪਰਕ ਵੀ ਐਮਰਜੈਂਸੀ ਹਾਲਤਾਂ ਲਈ ਆਪਣੇ ਕੋਲ ਰੱਖਣੇ ਚਾਹੀਦੇ ਹਨ ਪਰਿਵਾਰ ਵਿੱਚ ਬੱਚਿਆਂ ਲਈ ਉਚਿਤ ਸਿਹਤ ਸੰਭਾਲ ਅਤੇ ਯੋਜਨਾਬੰਦੀ ਕਰਨੀ ਚਾਹੀਦੀ ਹੈ
ਹਲਕੇ ਅਤੇ ਅਸਿੰਪਟੋਮੈਟਿਕ ਮਰੀਜ਼ਾਂ ਨੂੰ ਘਰਾਂ ਵਿੱਚ ਹੀ ਏਕਾਂਤਵਾਸ ਵਿੱਚ ਰੱਖਣਾ ਚਾਹੀਦਾ ਹੈ ਅਜਿਹੇ ਮਰੀਜ਼ਾਂ ਨੂੰ ਹੋਰ ਪਰਿਵਾਰਕ ਮੈਂਬਰਾਂ ਵਿਸ਼ੇਸ਼ ਕਰਕੇ ਬੱਚਿਆਂ ਤੋਂ ਸੁਰੱਖਿਅਤ ਦੂਰੀ ਬਣਾਉਣ ਦਾ ਬਹੁਤ ਖਿਆਲ ਰੱਖਣਾ ਚਾਹੀਦਾ ਹੈ ਅਕਸਰ ਲੋੜ ਵਾਲੀਆਂ ਦਵਾਈਆਂ ਮਰੀਜ਼ਾਂ ਦੀ ਸੁਖਾਲੀ ਪਹੁੰਚ ਵਿੱਚ ਹੋਣੀਆਂ ਚਾਹੀਦੀਆਂ ਹਨ ਸਿਹਤ ਸੰਭਾਲ ਅਤੇ ਡਾਕਟਰ ਵਿਚਾਲੇ ਉਚਿਤ ਅਤੇ ਲਗਾਤਾਰ ਸੰਚਾਰ ਹੋਣਾ ਜ਼ਰੂਰੀ ਹੈ ਪੋਜ਼ੀਟਿਵ ਮਰੀਜ਼ਾਂ ਨੂੰ ਹਮੇਸ਼ਾ 3 ਤੈਹਾਂ ਵਾਲਾ ਮਾਸਕ ਪਹਿਨਣਾ ਚਾਹੀਦਾ ਹੈ ਮਾਸਕਾਂ ਨੂੰ ਹਰ 8 ਘੰਟੇ ਉਚਿਤ ਸੈਨੇਟਾਈਜੇਸ਼ਨ ਤੋਂ ਬਾਅਦ ਨਸ਼ਟ ਕਰ ਦੇਣਾ ਚਾਹੀਦਾ ਹੈ ਮਰੀਜ਼ ਅਤੇ ਸਿਹਤ ਸੰਭਾਲ ਵਾਲੇ ਦੋਨਾਂ ਨੂੰ ਇੱਕ ਦੂਜੇ ਨਾਲ ਗੱਲਬਾਤ ਕਰਦਿਆਂ ਐੱਨ 95 ਮਾਸਕ ਪਹਿਨਣੇ ਚਾਹੀਦੇ ਹਨ
ਡਾਕਟਰ ਨੀਰਜ ਨੇ ਕਿਹਾ ਕਿ ਸਰੀਰ ਵਿੱਚ ਆਕਸੀਜਨ ਪੱਧਰ ਦੀ ਨਿਗਰਾਨੀ ਲਈ ਬਹੁਤ ਧਿਆਨ ਨਾਲ ਪਲਸ ਆਕਸੀਮੀਟਰ ਵਰਤਣੇ ਚਾਹੀਦੇ ਹਨ ਆਕਸੀ ਮੀਟਰ ਵਰਤਣ ਤੋਂ ਪਹਿਲਾਂ ਬਨਾਵਟੀ ਨਹੁੰ ਅਤੇ ਨਹੁੰ ਪਾਲਿਸ਼ ਉਤਾਰ ਦੇਣੀ ਚਾਹੀਦੀ ਹੈ ਮਰੀਜ਼ ਦੇ ਹੱਥ ਠੰਡੇ ਹੋਣ ਦੀ ਸੂਰਤ ਵਿੱਚ ਗਰਮ ਕਰਨੇ ਚਾਹੀਦੇ ਹਨ ਟੈਸਟਿੰਗ ਤੋਂ ਪਹਿਲਾਂ ਘੱਟੋ ਘੱਟ 5 ਮਿੰਟ ਅਰਾਮ ਕਰੋ ਜੇਕਰ ਆਕਸੀ ਮੀਟਰ ਤੇ 5 ਸੈਕਿੰਡ ਲਈ ਅਬਜ਼ਰਵੇਸ਼ਨ ਲਗਾਤਾਰ ਰਹਿੰਦੀ ਹੈ ਤਾਂ ਇਹ ਅੰਕੜਾ ਤੁਹਾਡੇ ਸਰੀਰ ਦੇ ਆਕਸੀਜਨ ਪੱਧਰ ਦਾ ਸੰਕੇਤ ਕਰ ਰਿਹਾ ਹੈ ਰੇਮਡੇਸਿਵਿਰ ਦੀ ਕਦੇ ਵੀ ਘਰ ਵਿੱਚ ਵਰਤੋਂ ਨਾ ਕਰੋ ਘਰ ਏਕਾਂਤ ਵਿੱਚ ਮਰੀਜ਼ਾਂ ਲਈ ਸਕਾਰਾਤਮਕ ਰਵੱਈਆ ਅਤੇ ਲਗਾਤਾਰ ਕਸਰਤ ਲਾਜ਼ਮੀ ਹਨ
ਏਮਜ਼ ਦਿੱਲੀ ਦੇ ਡਾਕਟਰ ਮਨੀਸ਼ ਨੇ ਕਿਹਾ ਕਿ ਜੇਕਰ ਆਕਸੀਜਨ ਦਾ ਪੱਧਰ 94 ਤੋਂ ਹੇਠਾਂ ਜਾਂਦਾ ਹੈ ਤਾਂ ਮਰੀਜ਼ ਨੂੰ ਹਸਪਤਾਲ ਵਿੱਚ ਦਾਖ਼ਲ ਹੋਣਾ ਚਾਹੀਦਾ ਹੈ ਉਹਨਾਂ "ਹਲਕੇ ਲੱਛਣ ਵਾਲੇ ਕੋਵਿਡ 19 ਮਰੀਜ਼ਾਂ ਲਈ ਇਲਾਜ ਦੌਰਾਨ ਸੋਧੇ ਦਿਸ਼ਾ ਨਿਰਦੇਸ਼" ਬਾਰੇ ਬੋਲਦਿਆਂ ਕਿਹਾ ਕਿ ਆਕਸੀਜਨ ਪੱਧਰ ਦੀ ਜਾਂਚ ਕਰਦਿਆਂ ਮਰੀਜ਼ ਦੀ ਉਮਰ ਅਤੇ ਹੋਰ ਪੁਰਾਣੀਆਂ ਬਿਮਾਰੀਆਂ ਨੂੰ ਧਿਆਨ ਵਿੱਚ ਰੱਖਣਾ ਚਾਹੀਦਾ ਹੈ
ਲੇਵਰਮੈਕਟੀਨ ਦੀ ਵਰਤੋਂ ਬਾਰੇ ਜਾਣਕਾਰੀ ਦਿੰਦਿਆਂ ਡਾਕਟਰ ਮਨੀਸ਼ ਨੇ ਕਿਹਾ ਕਿ ਇਸ ਦੀ ਵਰਤੋਂ ਇਮਊਨਿਟੀ ਪੱਧਰ ਅਤੇ ਹੋਰ ਮਰੀਜ਼ ਵਿਸ਼ੇਸ਼ ਹਾਲਤਾਂ ਤੇ ਨਿਰਭਰ ਕਰਦੀ ਹੈ ਪੈਰਾਸਿਟਾਮੋਲ ਦੀ ਵਰਤੋਂ ਲਈ ਵੀ ਇਸੇ ਤਰ੍ਹਾਂ ਹੀ ਹੈ ਇਸ ਲਈ ਕੇਵਲ ਡਾਕਟਰਾਂ ਦੀ ਸਲਾਹ ਅਨੁਸਾਰ ਹੀ ਦਵਾਈ ਲੈਣੀ ਚਾਹੀਦੀ ਹੈ
ਫੈਬੀਫਲੂ ਬਾਰੇ ਜਾਣਕਾਰੀ ਦਿੰਦਿਆਂ ਉਹਨਾਂ ਕਿਹਾ ਕਿ ਕੋਵਿਡ 19 ਇਲਾਜ ਸੰਬੰਧੀ ਮਹਾਰਾਸ਼ਟਰ ਸਰਕਾਰ ਦੇ ਦਿਸ਼ਾ ਨਿਰਦੇਸ਼ ਫੈਬੀਫਲੂ ਦੀ ਵਰਤੋਂ ਦਾ ਜਿ਼ਕਰ ਕਰਦੇ ਹਨ ਇਹ ਸਿਫਾਰਸ਼ਾਂ ਗਲੈਨ ਮਾਰਕ ਵੱਲੋਂ 150 ਮਰੀਜ਼ਾਂ ਤੇ ਕੀਤੀ ਖੋਜ ਤੇ ਅਧਾਰਿਤ ਹਨ ਪਰ ਲੇਵਰਮੈਕਟੀਨ ਇਹਨਾਂ ਦਿਸ਼ਾ ਨਿਰਦੇਸ਼ਾਂ ਵਿੱਚ ਸ਼ਾਮਲ ਨਹੀਂ ਹੈ
ਕਈ ਮਰੀਜ਼ ਅਜ਼ੀਥਰੋਮਾਈਸੀਨ ਦੀ ਵਰਤੋਂ ਲਈ ਜਿ਼ੱਦ ਕਰਦੇ ਹਨ ਪਰ ਦਿਸ਼ਾ ਨਿਰਦੇਸ਼ ਸਪਸ਼ਟ ਇਹਨਾਂ ਗੋਲੀਆਂ ਦੀ ਵਰਤੋਂ ਨੂੰ ਉਤਸ਼ਾਹਿਤ ਨਹੀਂ ਕਰਦੇ ਡਾਕਟਰ ਨੇ ਕਿਹਾ ਕਿ ਰੈਵੀਡੋਕਸ ਬਾਰੇ ਕੁਝ ਨਿਰਦੇਸ਼ ਹਨ ਪਰ ਇਹ ਰੈਵੀਡੋਕਸ ਨੂੰ ਘਰ ਏਕਾਂਤਵਾਸ ਵਿੱਚ ਵਰਤਣ ਦੀ ਸਿਫਾਰਸ਼ ਨਹੀਂ ਕਰਦੇ
ਵਿਚਾਰ ਵਟਾਂਦਰੇ ਦੌਰਾਨ ਦੋਨਾਂ ਮਾਹਰਾਂ ਨੇ ਸਪਸ਼ਟ ਕਿਹਾ ਕਿ ਘਰ ਏਕਾਂਤਵਾਸ ਦੌਰਾਨ ਕੋਈ ਵੀ ਦਵਾਈ ਡਾਕਟਰਾਂ ਦੀ ਸਲਾਹ ਤੋਂ ਬਗ਼ੈਰ ਨਹੀਂ ਵਰਤਣੀ ਚਾਹੀਦੀ

 

 

***********

 

ਡੀ ਜੇ ਐੱਮ / ਐੱਸ ਟੀ / ਐੱਸ ਆਰ ਟੀ / ਰਾਧਿਕਾ ਅਘੋਰ / ਪੀ ਆਈ ਬੀ ਮੁੰਬਈ



(Release ID: 1718846) Visitor Counter : 409