PIB Headquarters

ਕੋਵਿਡ-19 ਬਾਰੇ ਪੀਆਈਬੀ ਦਾ ਬੁਲੇਟਿਨ (ਅੱਪਡੇਟਡ)

Posted On: 12 MAY 2021 6:46PM by PIB Chandigarh

 

G:\Surjeet Singh\May 2021\12 May\image002SI5N.pngG:\Surjeet Singh\May 2021\12 May\image001N1A6.jpg

 

 

 

  • ਭਾਰਤ ਦੇ ਐਕਟਿਵ ਮਾਮਲਿਆਂ ਦੀ ਗਿਣਤੀ ਵਿੱਚ ਲਗਾਤਾਰ ਦੂਸਰੇ ਦਿਨ ਗਿਰਾਵਟ ਦਰਜ

  • ਵਿਸ਼ਵ ਸਿਹਤ ਸੰਗਠਨ ਨੇ ਸ਼ਬਦ “ਇੰਡੀਅਨ ਵੇਰੀਐਂਟ” ਨੂੰ ਬੀ.1.617 ਨਾਲ ਨਹੀਂ ਜੋੜਿਆ, ਜਿਸ ਨੂੰ ਹੁਣ ਚਿੰਤਾ ਦੇ ਵੇਰੀਐਂਟ ਵੱਜੋਂ ਸ਼੍ਰੇਣੀਬੱਧ ਕੀਤਾ ਗਿਆ ਹੈ

  • ਸਰਕਾਰ ਨੇ ਮੁਕੋਰਮਾਈਕੋਸਿਸ ਬੀ ਨਾਲ ਲੜਨ ਲਈ ਐਮਫੋਟੇਰੀਸਿਨ-ਬੀ ਦੀ ਉਪਲਬਧਤਾ ਵਧਾਉਣ ਲਈ ਕਦਮ ਚੁੱਕੇ

  • ਪੀਐੱਮ ਕੇਅਰਜ਼ ਫੰਡ ਨੇ ਡੀਆਰਡੀਓ ਵੱਲੋਂ ਵਿਕਸਿਤ ਕੀਤੇ ਆਕਸੀਜਨ ਸਪਲਾਈ ਪ੍ਰਣਾਲੀ ਤੇ ਅਧਾਰਿਤ 1.5 ਲੱਖ ਯੁਨਿਟ ਐੱਸਪੀਓ-2 ਨੂੰ ਖਰੀਦਣ ਦੀ ਮਨਜ਼ੂਰੀ ਦਿੱਤੀ

  • ਦੂਸਰੀ ਕੋਵਿਡ-19 ਲਹਿਰ ਵਿਰੁੱਧ ਲੜਾਈ ਵਿੱਚ ਐੱਮਐੱਨਐੱਸ ਅਧਿਕਾਰੀ ਸਭ ਤੋਂ ਅੱਗੇ

 

 

#Unite2FightCorona

#IndiaFightsCorona

 

ਪੱਤਰ ਸੂਚਨਾ ਦਫ਼ਤਰ

ਸੂਚਨਾ ਤੇ ਪ੍ਰਸਾਰਣ ਮੰਤਰਾਲਾ

ਭਾਰਤ ਸਰਕਾਰ

 

G:\Surjeet Singh\May 2021\13 May\1.jpg

 

ਭਾਰਤ ਦੇ ਐਕਟਿਵ ਮਾਮਲਿਆਂ ਦੀ ਗਿਣਤੀ ਵਿੱਚ ਲਗਾਤਾਰ ਦੂਸਰੇ ਦਿਨ ਗਿਰਾਵਟ ਦਰਜ

  • ਨਵੇਂ ਸਿਹਤਯਾਬੀ ਦੇ ਮਾਮਲੇ ਲਗਾਤਾਰ ਦੂਸਰੇ ਦਿਨ ਰੋਜ਼ਾਨਾ ਪੁਸ਼ਟੀ ਵਾਲੇ ਨਵੇਂ ਕੋਵਿਡ ਮਾਮਲਿਆਂ ਤੋਂ ਵੱਧ ਦਰਜ ਕੀਤੇ ਗਏ

  • ਭਾਰਤ ਵਿੱਚ ਕੁੱਲ ਟੀਕਾਕਰਣ ਕਵਰੇਜ ਦਾ ਅੰਕੜਾ 17.5 ਕਰੋੜ ਖੁਰਾਕਾਂ ਨੂੰ ਪਾਰ ਕਰ ਗਿਆ ਹੈ

  • ਹੁਣ ਤੱਕ 18-44 ਸਾਲ ਉਮਰ ਵਰਗ ਵਿੱਚ 30 ਲੱਖ ਤੋਂ ਵੱਧ ਲਾਭਪਾਤਰੀਆਂ ਦਾ ਟੀਕਾਕਰਣ ਕੀਤਾ ਜਾ ਚੁੱਕਾ ਹੈ

  • ਰਾਸ਼ਟਰੀ ਰਿਕਵਰੀ ਦੀ ਦਰ 83.04 ਫੀਸਦੀ ਦਰਜ ਕੀਤੀ ਜਾ ਰਹੀ ਹੈ।

  • ਰਾਸ਼ਟਰੀ ਪੱਧਰ 'ਤੇ  ਮੌਤ ਦਰ  ਮੌਜੂਦਾ ਸਮੇਂ ਵਿੱਚ 1.09 ਫੀਸਦੀ 'ਤੇ ਖੜ੍ਹੀ ਹੈ।

https://pib.gov.in/PressReleasePage.aspx?PRID=1717870

 

ਵਿਸ਼ਵ ਸਿਹਤ ਸੰਗਠਨ ਨੇ ਸ਼ਬਦ “ਇੰਡੀਅਨ ਵੇਰੀਐਂਟ” ਨੂੰ ਬੀ.1.617 ਨਾਲ ਨਹੀਂ ਜੋੜਿਆ, ਜਿਸ ਨੂੰ ਹੁਣ ਚਿੰਤਾ ਦੇ ਵੇਰੀਐਂਟ ਵੱਜੋਂ ਸ਼੍ਰੇਣੀਬੱਧ ਕੀਤਾ ਗਿਆ ਹੈ

ਇਹ ਸਪੱਸ਼ਟ ਕੀਤਾ ਜਾਂਦਾ ਹੈ ਕਿ ਵਿਸ਼ਵ ਸਿਹਤ ਸੰਗਠਨ ਨੇ ਆਪਣੇ 32 ਪੰਨਿਆਂ ਦੇ ਦਸਤਾਵੇਜ਼ ਵਿੱਚ "ਇੰਡੀਅਨ ਵੇਰੀਐਂਟ" ਸ਼ਬਦ ਨੂੰ ਕੋਰੋਨਾਵਾਇਰਸ ਦੇ ਬੀ .1.617 ਵੇਰੀਐਂਟ ਨਾਲ ਨਹੀਂ ਜੋੜਿਆ ਹੈ। 

 

https://pib.gov.in/PressReleasePage.aspx?PRID=1717876

 

ਪੀਐੱਮ ਕੇਅਰਜ਼ ਫੰਡ ਨੇ ਡੀਆਰਡੀਓ ਵੱਲੋਂ ਵਿਕਸਿਤ ਕੀਤੇ ਆਕਸੀਜਨ ਸਪਲਾਈ ਪ੍ਰਣਾਲੀ ਤੇ ਅਧਾਰਿਤ 1.5 ਲੱਖ ਯੁਨਿਟ ਐੱਸ ਪੀ ਓ—2 ਨੂੰ ਖਰੀਦਣ ਦੀ ਮਨਜ਼ੂਰੀ ਦਿੱਤੀ

ਪੀਐੱਮ ਕੇਅਰਜ਼ ਫੰਡ ਨੇ ਰੱਖਿਆ ਖੋਜ ਅਤੇ ਵਿਕਾਸ ਸੰਸਥਾ (ਡੀਆਰਡੀਓ) ਵੱਲੋਂ ਵਿਕਸਿਤ ਕੀਤੀ ਪ੍ਰਣਾਲੀ "ਆਕਸੀ ਕੇਅਰ" ਦੇ 1.50 ਲੱਖ ਯੁਨਿਟ, ਜਿਹਨਾਂ ਦੀ ਲਾਗਤ 322.5 ਕਰੋੜ ਰੁਪਏ ਬਣਦੀ ਹੈ, ਨੂੰ ਖਰੀਦਣ ਦੀ ਪ੍ਰਵਾਨਗੀ ਦਿੱਤੀ ਹੈ। ਆਕਸੀ ਕੇਅਰ ਇੱਕ ਐੱਸ ਪੀ ਓ—2 ਅਧਾਰਿਤ ਆਕਸੀਜਨ ਸਪਲਾਈ ਪ੍ਰਣਾਲੀ ਹੈ, ਜੋ ਐੱਸ ਪੀ ਓ—2 ਪੱਧਰਾਂ ਨੂੰ ਸੈਂਸਰ ਤੇ ਅਧਾਰਿਤ ਮਰੀਜ਼ਾਂ ਨੂੰ ਦਿੱਤੀ ਜਾ ਰਹੀ ਆਕਸੀਜਨ ਦਾ ਨਿਯੰਤਰਣ ਕਰਦੀ ਹੈ। ਇਸ ਮਨਜ਼ੂਰੀ ਤਹਿਤ ਇੱਕ ਲੱਖ ਮੈਨੂਅਲ ਅਤੇ 50,000 ਸਵੈ ਚਾਲਿਤ ਆਕਸੀ ਕੇਅਰ ਸਿਸਟਮਸ ਦੇ ਨਾਲ ਨਾਲ ਨਾਨ ਰਿ—ਬ੍ਰਿਦਰ ਮਾਸਕਸ ਵੀ ਖਰੀਦੇ ਜਾ ਰਹੇ ਹਨ।

https://pib.gov.in/PressReleasePage.aspx?PRID=1717917

 

ਭਾਰਤ ਸਰਕਾਰ ਦੁਆਰਾ ਰਾਜਾਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਮੈਡੀਕਲ ਕੇਅਰ ਦੀ ਵਿਸ਼ਵ ਸਹਾਇਤਾ ਦੀ ਸਹਿਜ ਤੇ ਸਪਸ਼ਟ ਵੰਡ ਕੋਵਿਡ ਪ੍ਰਬੰਧਨ ਨੂੰ ਮਜ਼ਬੂਤ ਕਰ ਰਹੀ ਹੈ

ਰਾਜਾਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੀ ਸਮਰੱਥਾ ਵਧਾਉਣ ਲਈ 9,284 ਆਕਸੀਜਨ ਕੰਸਨਟ੍ਰੇਟਰਸ, 7,033 ਆਕਸੀਜਨ ਸਿਲੰਡਰਸ, 19 ਆਕਸੀਜਨ ਜਨਰੇਸ਼ਨ ਪਲਾਂਟ, 5,933 ਵੈਂਟੀਲੇਟਰਸ / ਬੀਆਈਪੀਏਪੀ 3.44 ਲੱਖ ਰੇਮਡੇਸਿਵਿਰ ਟੀਕੇ ਸਪੁਰਦ/ਭੇਜ ਚੁੱਕੀ ਹੈ

https://pib.gov.in/PressReleasePage.aspx?PRID=1717923

 

ਦੇਸ਼ ਦੇ ਆਕਸੀਜਨ ਪਲਾਂਟਾਂ ਨੂੰ 24x7 ਬਿਜਲੀ ਸਪਲਾਈ ਸੁਨਿਸ਼ਚਿਤ ਕਰਨ ਦੇ ਲਈ ਬਿਜਲੀ ਮੰਤਰਾਲੇ ਵੱਲੋਂ ਸਰਗਰਮ ਉਪਾਅ

ਸਮੁੱਚੇ ਦੇਸ਼ ’ਚ ਕੋਰੋਨਾ ਵਾਇਰਸ ਮਹਾਮਾਰੀ ਦੀ ਦੂਸਰੀ ਲਹਿਰ ਦੇ ਪੂਰੇ ਭਾਰਤ ਦੇਸ਼ ’ਤੇ ਪਏ ਅਸਰ ਅਤੇ ਮੈਡੀਕਲ ਸੁਵਿਧਾਵਾਂ ਅਤੇ ਰੋਗੀਆਂ ਦੇ ਘਰਾਂ ਵਿੱਚ ਇਲਾਜ ਲਈ ਆਕਸੀਜਨ ਦੀ ਵਧਦੀ ਜਾ ਰਹੀ ਮੰਗ ਦੇ ਮੱਦੇਨਜ਼ਰ ਬਿਜਲੀ ਮੰਤਰਾਲੇ ਨੇ ਰੋਕਥਾਮ ਤੇ ਇਲਾਜ ਲਈ ਅਨੇਕ ਸਰਗਰਮ ਕਦਮ ਚੁੱਕਦਿਆਂ ਰਾਜ ਦੀਆਂ ਉਪਯੋਗਤਾਵਾਂ ਵੱਲੋਂ ਆਕਸੀਜਨ ਪਲਾਂਟਸ ਨੂੰ ਬਿਜਲੀ ਦੀ ਬੇਰੋਕ ਸਪਲਾਈ ਸੁਨਿਸ਼ਚਿਤ ਕੀਤੀ ਹੈ।

https://pib.gov.in/PressReleasePage.aspx?PRID=1717861

 

ਸਰਕਾਰ ਨੇ ਮੁਕੋਰਮਾਈਕੋਸਿਸ ਬੀ ਨਾਲ ਲੜਨ ਲਈ ਐਮਫੋਟੇਰੀਸਿਨ-ਬੀ ਦੀ ਉਪਲਬਧਤਾ ਵਧਾਉਣ ਲਈ ਕਦਮ ਚੁੱਕੇ

ਕੋਵਿਡ ਤੋਂ ਬਾਅਦ ਮੁਕੋਰਮਾਈਕੋਸਿਸ ਦੀ ਪੇਚੀਦਗੀ ਤੋਂ ਪੀੜਤ ਮਰੀਜਾਂ ਨੂੰ ਡਾਕਟਰਾਂ ਵੱਲੋਂ ਸਰਗਰਮੀ ਨਾਲ ਲਿਖੀ ਜਾ ਰਹੀ ਐਮਫੋਟੇਰੀਸਿਨ-ਬੀ ਲਈ ਕੁਝ ਰਾਜਾਂ ਦੀ ਮੰਗ ਵਿੱਚ ਅਚਾਨਕ ਵਾਧਾ ਵੇਖਿਆ ਗਿਆ ਹੈ। ਇਸ ਲਈ ਭਾਰਤ ਸਰਕਾਰ ਦਵਾਈ ਦੇ ਉਤਪਾਦਨ ਨੂੰ ਵਧਾਉਣ ਲਈ ਨਿਰਮਾਤਾਵਾਂ ਨਾਲ ਜੁੜ ਰਹੀ ਹੈ। ਸਪਲਾਈ ਦੀ ਸਥਿਤੀ ਇਸ ਦਵਾਈ ਦੀ ਵਾਧੂ ਦਰਾਮਦ ਅਤੇ ਘਰੇਲੂ ਉਤਪਾਦਨ ਵਿੱਚ ਵਾਧਾ ਹੋਣ ਨਾਲ ਬੇਹਤਰ ਹੋਣ ਦੀ ਸੰਭਾਵਨਾ ਹੈ। 

https://pib.gov.in/PressReleasePage.aspx?PRID=1717864

 

ਸ਼੍ਰੀ ਪੀਯੂਸ਼ ਗੋਇਲ ਨੇ ਮੁਲਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਲੋੜਵੰਦ ਮੁਲਕਾਂ ਨਾਲ ਕੋਵਿਡ ਟੀਕਿਆਂ ਦੀ ਉਦਾਰਤਾ ਨਾਲ ਸਾਂਝ ਕਰਨ ਕਿਉਂਕਿ ਵਿਸ਼ਵੀ ਇਕਜੁੱਟਤਾ ਸਮੇਂ ਦੀ ਲੋੜ ਹੈ

ਸ਼੍ਰੀ ਪੀਯੂਸ਼ ਗੋਇਲ ਨੇ ਅੱਜ ਕਿਹਾ ਹੈ ਕਿ ਭਾਰਤ ਵਪਾਰ ਅਤੇ ਨਿਵੇਸ਼ ਸੁਰੱਖਿਆ ਲਈ ਸੰਤੂਲਿਤ, ਉਤਸ਼ਾਹਿਤ, ਸਮੁੱਚੇ ਅਤੇ ਆਪਸੀ ਲਾਹੇਵੰਦ ਸਮਝੌਤਿਆਂ ਲਈ ਗੱਲਬਾਤ ਕਰਨ ਲਈ ਬਹੁਤ ਜਿ਼ਆਦਾ ਅਰਾਮਦਾਇਕ ਮਹਿਸੂਸ ਕਰਦਾ ਹੈ। ਵਿਸ਼ਵ ਆਰਥਿਕ ਫੋਰਮ ਦੇ ਵਿਸ਼ਵੀ ਵਪਾਰ ਆਊਟਲੁਕ ਸੈਸ਼ਨ ਵਿੱਚ ਬੋਲਦਿਆਂ ਉਹਨਾਂ ਨੇ ਕਿਹਾ ਕਿ ਰੀਜਨਲ ਕੰਪਰੀਹੈਂਸਿਵ ਇਕਨੋਮਿਕ ਪਾਰਟਨਰਸ਼ਿਪ (ਆਰਸੀਈਪੀ) ਇੱਕ ਸੰਤੂਲਿਤ ਸਮਝੌਤਾ ਨਹੀਂ ਸੀ, ਕਿਉਂਕਿ ਇਸ ਨੇ ਭਾਰਤ ਦੇ ਕਿਸਾਨਾਂ, ਸਾਡੇ ਐੱਮਐੱਸਐੱਮਈਜ਼, ਡੇਅਰੀ ਉਦਯੋਗ ਨੂੰ ਨੁਕਸਾਨ ਪਹੁੰਚਾਉਣਾ ਸੀ। ਇਸ ਲਈ ਭਾਰਤ ਲਈ ਇਹ ਸਿਆਣਪ ਵਾਲੀ ਗੱਲ ਹੈ ਕਿ ਉਹ ਆਰ ਸੀ ਈ ਪੀ ਵਿੱਚ ਸ਼ਾਮਲ ਨਹੀਂ ਹੋਇਆ।

https://pib.gov.in/PressReleasePage.aspx?PRID=1717962

 

ਅਪਰੇਸ਼ਨ ਸਮੁਦਰ ਸੇਤੁ II - ਆਈਐੱਨਐੱਸ ਤਰਕਸ਼ ਕਤਰ ਤੋਂ ਮੈਡੀਕਲ ਆਕਸੀਜਨ ਦੀ ਖੇਪ ਲਿਆਇਆ

ਆਈਐੱਨਐੱਸ ਤਰਕਸ਼, ਦੋ ਤਰਲ ਮੈਡੀਕਲ ਆਕਸੀਜਨ (ਐੱਲਐੱਮਓ) ਨਾਲ ਭਰੇ (20 ਐੱਮਟੀ ਹਰੇਕ)  ਕ੍ਰਾਯੋਜੈਨਿਕ ਕੰਟੇਨਰ ਅਤੇ 230 ਆਕਸੀਜਨ ਸਿਲੰਡਰ ਲੈ ਕੇ 12 ਮਈ 21 ਨੂੰ ਮੁੰਬਈ ਪਹੁੰਚਿਆ।

https://pib.gov.in/PressReleasePage.aspx?PRID=1718006

 

ਗੰਭੀਰ ਕੋਵਿਡ-19 ਮੈਡੀਕਲ ਸਪਲਾਈਆਂ ਉਪਲਬਧ ਕਰਵਾਉਣ ਲਈ ਭਾਰਤੀ ਹਵਾਈ ਸੈਨਾ ਅਤੇ ਭਾਰਤੀ ਜਲ ਸੈਨਾ ਦੁਆਰਾ ਅਣਥੱਕ ਕੋਸ਼ਿਸ਼ਾਂ

ਭਾਰਤੀ ਹਵਾਈ ਸੈਨਾ ਅਤੇ ਭਾਰਤੀ ਜਲ ਸੈਨਾ ਦੇਸ਼ ਵਿੱਚ ਮੌਜੂਦਾ ਕੋਵਿਡ-19 ਦੀ ਸਥਿਤੀ ਨਾਲ ਨਜਿੱਠਣ ਲਈ ਸਿਵਲ ਪ੍ਰਸ਼ਾਸਨ ਦੀ ਸਹਾਇਤਾ ਲਈ ਆਕਸੀਜਨ ਅਤੇ ਹੋਰ ਮੈਡੀਕਲ ਵਸਤਾਂ ਦੀ ਸਪਲਾਈ ਨੂੰ 24 ਘੰਟੇ ਜਾਰੀ ਰੱਖੇ ਹੋਏ ਹੈ। 12 ਮਈ, 2021 ਨੂੰ ਤੜਕੇ ਭਾਰਤੀ ਹਵਾਈ ਸੈਨਾ ਦੇ ਇਕ ਹਵਾਈ ਜਹਾਜ਼ ਨੇ 6,856 ਮੀਟ੍ਰਿਕ ਟਨ (ਐੱਮਟੀ) ਦੇ 403 ਆਕਸੀਜਨ ਕੰਟੇਨਰਾਂ ਨਾਲ ਦੇਸ਼ ਦੇ ਵੱਖ-ਵੱਖ ਹਿੱਸਿਆਂ ਤੋਂ 163 ਮੀਟ੍ਰਿਕ ਟਨ ਸਮਰੱਥਾ ਦੇ ਹੋਰ ਉਪਕਰਣ ਏਅਰ ਲਿਫਟ ਕਰਨ ਲਈ 634 ਉਡਾਨਾਂ ਭਰੀਆਂ।

https://pib.gov.in/PressReleasePage.aspx?PRID=1717924

 

ਦੂਸਰੀ ਕੋਵਿਡ-19 ਲਹਿਰ ਵਿਰੁੱਧ ਲੜਾਈ ਵਿੱਚ ਐੱਮਐੱਨਐੱਸ ਅਧਿਕਾਰੀ ਸਭ ਤੋਂ ਅੱਗੇ

ਮਿਲਟਰੀ ਨਰਸਿੰਗ ਸਰਵਿਸ (ਐੱਮਐੱਨਐੱਸ) ਦੇ ਨਰਸਿੰਗ ਅਧਿਕਾਰੀ ਉਨ੍ਹਾਂ ਸਿਹਤ ਦੇਖਭਾਲ਼ ਪੇਸ਼ੇਵਰਾਂ ਵਿਚੋਂ ਹਨ ਜੋ ਕੋਵਿਡ-19 ਦੀ ਦੂਸਰੀ ਲਹਿਰ ਵਿਰੁੱਧ ਦੇਸ਼ ਦੀ ਚਲ ਰਹੀ ਲੜਾਈ ਵਿੱਚ ਸਭ ਤੋਂ ਅੱਗੇ ਹਨ। ਅਧਿਕਾਰੀ ਕੋਵਿਡ-19 ਮਰੀਜ਼ਾਂ ਨੂੰ ਡਾਕਟਰੀ ਦੇਖਭਾਲ਼ ਮੁਹੱਈਆ ਕਰਾਉਣ ਲਈ ਆਰਮਡ ਫੋਰਸਿਜ਼ ਦੇ ਵੱਖ-ਵੱਖ ਹਸਪਤਾਲਾਂ ਵਿੱਚ ਤਾਇਨਾਤ ਹਨ। ਦਿੱਲੀ, ਲਖਨਊ, ਅਹਿਮਦਾਬਾਦ, ਵਾਰਾਣਸੀ ਅਤੇ ਪਟਨਾ ਵਿਖੇ ਰੱਖਿਆ ਖੋਜ ਅਤੇ ਵਿਕਾਸ ਸੰਗਠਨ (ਡੀਆਰਡੀਓ) ਵੱਲੋਂ ਨਵੇਂ ਬਣਾਏ ਗਏ ਕੋਵਿਡ-19 ਹਸਪਤਾਲਾਂ ਲਈ 294 ਐੱਮਐੱਨਐੱਸ ਅਧਿਕਾਰੀ ਲਾਮਬੰਦ ਕੀਤੇ ਜਾ ਰਹੇ ਹਨ।

https://pib.gov.in/PressReleasePage.aspx?PRID=1717918

 

ਭਾਰਤੀ ਰੇਲ ਦੇ ਆਕਸੀਜਨ ਐਕਸਪ੍ਰੈੱਸ ਅਭਿਯਾਨ ਦੀ 100ਵੀਂ ਰੇਲ ਨੇ ਯਾਤਰਾ ਪੂਰੀ ਕੀਤੀ

  • 100 ਆਕਸੀਜਨ ਐਕਸਪ੍ਰੈੱਸ ਨਾਲ ਦੇਸ਼ ਵਿੱਚ 6260 ਮੀਟ੍ਰਿਕ ਟਨ ਦੀ ਸਪਲਾਈ ਕੀਤੀ ਗਈ।

  • ਆਕਸੀਜਨ ਐਕਸਪ੍ਰੈੱਸ ਨਾਲ ਕੱਲ੍ਹ ਦੇਸ਼ ਦੇ ਵੱਖ-ਵੱਖ ਭਾਗਾਂ ਵਿੱਚ 800 ਮੀਟ੍ਰਿਕ ਟਨ ਆਕਸੀਜਨ ਦੀ ਸਪਲਾਈ ਕੀਤੀ ਗਈ।

  • ਆਕਸੀਜਨ ਐਕਸਪ੍ਰੈੱਸ ਦੁਆਰਾ ਹੁਣ ਤੱਕ ਉੱਤਰਾਖੰਡ, ਕਰਨਾਟਕ, ਮਹਾਰਾਸ਼ਟਰ, ਮੱਧ ਪ੍ਰਦੇਸ਼, ਹਰਿਆਣਾ, ਤੇਲੰਗਾਨਾ, ਰਾਜਸਥਾਨ, ਦਿੱਲੀ ਅਤੇ ਉੱਤਰ ਪ੍ਰਦੇਸ਼ ਵਿੱਚ ਆਕਸੀਜਨ ਦੇ ਰੂਪ ਵਿੱਚ ਰਾਹਤ ਪਹੁੰਚਾਈ ਗਈ।

  • ਦੇਹਾਰਾਦੂਨ ਅਤੇ ਪੁਣੇ ਵਿੱਚ ਕੱਲ੍ਹ ਰਾਤ ਪਹੁੰਚੀ ਪਹਿਲੀ ਆਕਸੀਜਨ ਐਕਸਪ੍ਰੈੱਸ ਦੇ ਮਾਧਿਅਮ ਤੋਂ ਕ੍ਰਮਵਾਰ: 120 ਮੀਟ੍ਰਿਕ ਟਨ ਅਤੇ 55 ਮੀਟ੍ਰਿਕ ਟਨ ਦੀ ਸਪਲਾਈ ਕੀਤੀ ਗਈ।

  • ਹੁਣ ਤੱਕ ਮਹਾਰਾਸ਼ਟਰ ਨੂੰ 407 ਮੀਟ੍ਰਿਕ ਟਨ, ਉੱਤਰ ਪ੍ਰਦੇਸ਼ ਨੂੰ ਲਗਭਗ 1680 ਮੀਟ੍ਰਿਕ ਟਨ, ਮੱਧ ਪ੍ਰਦੇਸ਼ ਨੂੰ 360 ਮੀਟ੍ਰਿਕ ਟਨ, ਹਰਿਆਣਾ ਨੂੰ 939 ਮੀਟ੍ਰਿਕ ਟਨ, ਤੇਲੰਗਾਨਾ ਨੂੰ 123 ਮੀਟ੍ਰਿਕ ਟਨ, ਰਾਜਸਥਾਨ ਨੂੰ 40 ਮੀਟ੍ਰਿਕ ਟਨ, ਕਰਨਾਟਕ ਨੂੰ 120 ਮੀਟ੍ਰਿਕ ਟਨ ਅਤੇ ਦਿੱਲੀ ਨੂੰ 2404 ਮੀਟ੍ਰਿਕ ਟਨ ਆਕਸੀਜਨ ਦੀ ਸਪਲਾਈ ਕੀਤੀ ਗਈ।

https://pib.gov.in/PressReleasePage.aspx?PRID=1717954

 

ਮਹੱਤਵਪੂਰਨ ਟਵੀਟਸ

 

https://twitter.com/WHOSEARO/status/1392396456774955014 

 

https://twitter.com/PIBHomeAffairs/status/1392462330965872650 

 

https://twitter.com/PIBHomeAffairs/status/1392461116559691777 

 

https://twitter.com/PrakashJavdekar/status/1392384030763458562 

 

ਪੀਆਈਬੀ ਫੀਲਡ ਦਫ਼ਤਰਾਂ ਤੋਂ ਇਨਪੁਟ

ਮਹਾਰਾਸ਼ਟਰ: ਰਾਜ ਸਰਕਾਰ ਵੱਲੋਂ 18 ਤੋਂ 44 ਸਾਲ ਦੇ ਉਮਰ ਸਮੂਹ ਲਈ ਤਿਆਰ ਕੀਤੇ ਗਏ ਕੋਵੈਕਸਿਨ ਦੇ ਸਾਰੇ ਸਟਾਕਾਂ ਨੂੰ 45 ਸਾਲ ਤੋਂ ਵੱਧ ਉਮਰ ਦੇ ਲੋਕਾਂ ਦੇ ਟੀਕਾਕਰਣ ਦੀ ਦੂਸਰੀ ਖੁਰਾਕ ਵਜੋਂ ਵਰਤਣ ਦੇ ਨਿਰਦੇਸ਼ ਦੇ ਬਾਅਦ, ਬ੍ਰਿਹਾਨਮੁੰਬਈ ਮਿਉਂਸੀਪਲ ਕਾਰਪੋਰੇਸ਼ਨ (ਬੀਐੱਮਸੀ) ਨੇ ਕਿਹਾ ਕਿ ਉਹ ਕੋਵੇਸ਼ੀਲਡ ਦੇ ਨਾਲਛੋਟੇ ਉਮਰ ਸਮੂਹ ਦੇ ਟੀਕੇ ਲਗਾਉਣਾ ਜਾਰੀ ਰੱਖੇਗੀ। ਬੀਐੱਮਸੀ ਦੁਆਰਾ ਆਉਣ ਵਾਲੇ ਹਫ਼ਤੇ ਵਿੱਚ ਕੁਝ ਦਿਨ ਸਿਰਫ ਦੂਸਰੀ ਖੁਰਾਕ ਦੇ ਟੀਕੇ ਲਈ ਰਾਖਵੇਂ ਰੱਖੇ ਜਾਣ ਦੀ ਸੰਭਾਵਨਾ ਹੈ। ਮਹਾਰਾਸ਼ਟਰ ਦੇ ਆਕਸੀਜਨ ਮਾਡਲ ਦੀ ਰਾਸ਼ਟਰੀ ਪੱਧਰ ’ਤੇ ਪ੍ਰਸ਼ੰਸਾ ਕੀਤੀ ਜਾ ਰਹੀ ਹੈ। ਰਾਜ ਪ੍ਰਸ਼ਾਸਨ ਅੱਧ ਅਪ੍ਰੈਲ ਤੋਂ ਇਸ ਮਾਡਲ ਦਾ ਪਾਲਣ ਕਰ ਰਿਹਾ ਹੈ ਅਤੇ ਨਤੀਜੇ ਵਜੋਂ, ਰਾਜ ਕੋਲ ਡਾਕਟਰੀ ਵਰਤੋਂ ਲਈ ਲੋੜੀਂਦੀ ਆਕਸੀਜਨ ਹੈ।

ਗੁਜਰਾਤ: ਗੁਜਰਾਤ ਸਰਕਾਰ ਨੇ ਮੰਗਲਵਾਰ ਨੂੰ ਰਾਜ ਦੇ 36 ਸ਼ਹਿਰਾਂ ਵਿੱਚ ਰਾਤ ਦੇ ਕਰਫਿਊਵਿੱਚ ਵਾਧਾ ਕੀਤਾ ਹੈ। ਇਸ ਰਾਤ ਦੇ ਕਰਫਿਊ, ਜੋ ਰਾਤ 8 ਵਜੇ ਤੋਂ ਸਵੇਰੇ 6 ਵਜੇ ਤੱਕ ਸੀ, ਨੂੰ ਇੱਕ ਹੋਰ ਹਫ਼ਤੇ ਯਾਨੀਕਿ 18 ਮਈ ਤੱਕ ਵਧਾ ਦਿੱਤਾ ਗਿਆ ਹੈ। ਗੁਜਰਾਤ ਵਿੱਚ ਕੱਲ੍ਹ ਕੋਵਿਡ-19 ਦੇ 10,990 ਨਵੇਂ ਕੇਸ ਆਏ। ਰਾਜ ਦੇ ਸਿਹਤ ਵਿਭਾਗ ਅਨੁਸਾਰ ਪਿਛਲੇ 24 ਘੰਟਿਆਂ ਦੌਰਾਨ 15,198 ਮਰੀਜ਼ ਠੀਕ ਹੋਏ ਅਤੇ ਉਨ੍ਹਾਂ ਨੂੰ ਹਸਪਤਾਲਾਂ ਤੋਂ ਛੁੱਟੀ ਦਿੱਤੀ ਗਈ ਹੈ। ਅਹਿਮਦਾਬਾਦ ਤੋਂ ਸਭ ਤੋਂ ਵੱਧ 3059 ਨਵੇਂ ਮਾਮਲੇ ਸਾਹਮਣੇ ਆਏ ਹਨ, ਜਦੋਂਕਿ ਸੂਰਤ ਵਿੱਚ 790 ਨਵੇਂ ਕੇਸ ਸਾਹਮਣੇ ਆਏ ਹਨ। ਇਸ ਦੌਰਾਨ ਹੁਣ ਤੱਕ ਤਕਰੀਬਨ 37,00,000 ਲੱਖ ਵਿਅਕਤੀ ਟੀਕੇ ਦੀ ਦੂਸਰੀ ਖੁਰਾਕ ਲੈ ਚੁੱਕੇ ਹਨ। ਰਾਜ ਵਿੱਚ ਕੱਲ੍ਹ 2,18,513 ਵਿਅਕਤੀਆਂ ਦਾ ਟੀਕਾਕਰਣ ਕੀਤਾ ਗਿਆ।

ਰਾਜਸਥਾਨ: ਰਾਜ ਵਿੱਚ ਦਿਨ ਵਿੱਚ 16,080 ਮਾਮਲੇ ਸਾਹਮਣੇ ਆਏ, ਇਸ ਤਰ੍ਹਾਂ ਮੰਗਲਵਾਰ ਨੂੰ ਵੀ ਰੋਜ਼ਾਨਾ ਕੋਵਿਡ-19 ਦੇ ਕੇਸਾਂ ਵਿੱਚ ਗਿਰਾਵਟ ਲਗਾਤਾਰ ਦੂਸਰੇ ਦਿਨ ਵੀ ਜਾਰੀ ਰਹੀ। ਪਿਛਲੇ ਦੋ ਦਿਨਾਂ ਵਿੱਚ ਇਹ ਗਿਣਤੀ 16,487 ਅਤੇ 17,921 ਸੀ। ਹਾਲਾਂਕਿ, ਰੋਜ਼ਾਨਾ ਹੋਣ ਵਾਲੀਆਂ ਮੌਤਾਂ ਦੀ ਗਿਣਤੀ ਵਧ ਕੇ 169 ਹੋ ਗਈ ਹੈ, ਜੋ ਕਿ ਰਾਜ ਵਿੱਚਇੱਕ ਦਿਨ ਵਿੱਚ ਸਭ ਤੋਂ ਵੱਧ ਮੌਤਾਂ ਹਨ। ਨਾਲ ਹੀ, ਐਕਟਿਵ ਕੇਸ ਲਗਾਤਾਰ ਵੱਧ ਰਹੇ ਹਨ ਅਤੇ ਹੁਣ 2,05,730 ਤੱਕ ਪਹੁੰਚ ਗਏ ਹਨ। ਰਾਜ ਸਰਕਾਰ ਨੇ ਮੰਗਲਵਾਰ ਨੂੰ ਨਿਜੀ ਹਸਪਤਾਲਾਂ ਵਿੱਚ ਦਾਖਲ ਕੋਵਿਡ ਮਰੀਜ਼ਾਂ ਦੇ ਇਲਾਜ ਲਈ ਪੈਕੇਜ ਫੀਸ ਤੈਅ ਕੀਤੀ ਹੈ। ਹਸਪਤਾਲਾਂ ਵਿੱਚ ਕੋਵਿਡ ਮਰੀਜ਼ਾਂ ਨੂੰ ਦਾਖਲ ਕਰਨ ਦੀ ਪ੍ਰਕਿਰਿਆ ਨੂੰ ਸੁਚਾਰੂ ਬਣਾਉਣ ਲਈ, ਮੈਡੀਕਲ ਅਤੇ ਸਿਹਤ ਵਿਭਾਗ ਨੇ ਰਾਜ ਭਰ ਦੇ ਨਾਗਰਿਕਾਂ ਤੋਂ ਕੋਵਿਡ ਨਾਲ ਸਬੰਧਿਤ ਪੁੱਛਗਿੱਛ ਲਈ ਸਿੰਗਲ ਹੈਲਪਲਾਈਨ ਨੰਬਰ, 181 ਜਾਰੀ ਕੀਤਾ ਹੈ ਅਤੇ ਰਾਜ ਅਤੇ ਜ਼ਿਲ੍ਹਾ ਪੱਧਰੀ ਜੰਗੀ ਕਮਰਿਆਂ ਨੂੰ ਐਂਬੂਲੈਂਸਾਂ ਦਾ ਪ੍ਰਬੰਧ ਕਰਨ ਲਈ ਕਿਹਾ ਹੈ ਅਤੇ ਗੰਭੀਰ ਮਰੀਜ਼ਾਂ ਦਾ ਹਸਪਤਾਲਾਂ ਵਿੱਚ ਦਾਖਲਾ ਕਰਾਉਣ ਲਈ ਕਿਹਾ ਹੈ।

ਮੱਧ ਪ੍ਰਦੇਸ਼: ਮੰਗਲਵਾਰ ਨੂੰ ਮੱਧ ਪ੍ਰਦੇਸ਼ ਵਿੱਚ ਕੋਵਿਡ-19 ਦੇ 9,754 ਤਾਜ਼ਾ ਮਾਮਲੇ ਸਾਹਮਣੇ ਆਏ ਅਤੇ 94 ਮੌਤਾਂ ਹੋਈਆਂ, ਜਿਸ ਨਾਲ ਕੇਸਾਂ ਦੀ ਗਿਣਤੀ 6,91,232 ਹੋ ਗਈ ਹੈ ਅਤੇ ਮੌਤਾਂ ਦੀ ਗਿਣਤੀ 6,595 ਹੋ ਗਈ ਹੈ। ਪਿਛਲੇ 24 ਘੰਟਿਆਂ ਦੌਰਾਨ ਕੁੱਲ 9,517 ਮਰੀਜ਼ਾਂ ਨੂੰ ਹਸਪਤਾਲਾਂ ਤੋਂ ਛੁੱਟੀ ਦਿੱਤੀ ਗਈ, ਜਿਸ ਨਾਲ ਮੱਧ ਪ੍ਰਦੇਸ਼ ਵਿੱਚ ਰਿਕਵਰਡ ਮਰੀਜ਼ਾਂ ਦੀ ਗਿਣਤੀ 5,73,271 ਹੋ ਗਈ ਹੈ। ਰਾਜ ਸਰਕਾਰ ਨੇ ਕੋਵਿਡ ਮਰੀਜ਼ਾਂ ਦੀ ਵੱਧ ਰਹੀ ਗਿਣਤੀ ਨੂੰ ਧਿਆਨ ਵਿੱਚ ਰੱਖਦਿਆਂ ਆਪਣੇ ਜਸਟਿਸ ਟਾਂਖਾ ਮੈਮੋਰੀਅਲ ਸਪੈਸ਼ਲ ਸਕੂਲ ਵਿਖੇ ਕੋਵਿਡ-19 ਹਸਪਤਾਲ ਬਣਾਉਣ ਦਾ ਫੈਸਲਾ ਕੀਤਾ ਹੈ। ਕੋਵਿਡ-19 ਆਈਸੋਲੇਸ਼ਨ ਹਸਪਤਾਲ ਵਿੱਚ40 ਬਿਸਤਰੇ ਹੋਣਗੇ ਜੋ ਲਾਗ ਵਾਲੇ ਮਰੀਜ਼ਾਂ ਨੂੰ ਹੋਮ -ਆਈਸੋਲੇਸ਼ਨ ਦੇ ਦਾਇਰੇ ਤੋਂ ਬਾਹਰ ਦਾਖਲ ਕਰਨਗੇ।

ਛੱਤੀਸਗੜ੍ਹ: ਛੱਤੀਸਗੜ੍ਹ ਵਿੱਚ ਕੋਵਿਡ-19 ਮਹਾਮਾਰੀ ਦੀ ਦੂਸਰੀ ਲਹਿਰ ਹੁਣ ਹੇਠਾਂ ਵੱਲ ਹੈ। ਲਾਗ ਦੀ ਦਰ ਵਿੱਚ ਮਹੱਤਵਪੂਰਨ ਗਿਰਾਵਟ ਆਈ ਹੈ ਅਤੇ ਕੋਵਿਡ ਕਾਰਨ ਹੋਈਆਂ ਮੌਤਾਂ ਦੀ ਗਿਣਤੀ ਵਿੱਚ ਵੀ ਕਮੀ ਆਈ ਹੈ। ਰਾਜ ਦੇ ਹਸਪਤਾਲਾਂ ਵਿੱਚ ਆਕਸੀਜਨ ਅਤੇ ਬਿਸਤਰਿਆਂ ਦੀ ਉਪਲਬਧਤਾ ਵਿੱਚ ਵੀ ਵਾਧਾ ਕੀਤਾ ਗਿਆ ਹੈ ਅਤੇ ਹਰ ਵਰਗ ਲਈ ਟੀਕਾਕਰਣ ਮੁਹਿੰਮ ਇੱਕ ਤੇਜ਼ ਰਫਤਾਰ ਨਾਲ ਚਲਾਈ ਜਾ ਰਹੀ ਹੈ। ਛੱਤੀਸਗੜ੍ਹ ਕੋਲ ਇਸ ਸਮੇਂ ਸਮਰਪਤ ਕੋਵਿਡ ਹਸਪਤਾਲ ਅਤੇ ਕੋਵਿਡ ਕੇਅਰ ਸੈਂਟਰਾਂ ਵਿੱਚ ਕੁੱਲ 31,295 ਬਿਸਤਰੇ ਹਨ, 2,953 ਆਈਸੀਯੂ ਹਨ, 1570 ਐੱਚਡੀਯੂ ਅਤੇ 9,954 ਆਕਸੀਜਨ ਵਾਲੇ ਬਿਸਤਰੇ ਹਨ। ਅਤੇ ਇਸ ਸਮੇਂ 11,719 ਆਮ ਬਿਸਤਰੇ, 6 ਹਜ਼ਾਰ 284 ਆਕਸੀਜਨ ਬੈੱਡ, 684 ਐੱਚਡੀਯੂ, 783 ਆਈਸੀਯੂ ਅਤੇ 297 ਵੈਂਟੀਲੇਟਰ ਖਾਲੀ ਹਨ।

ਗੋਆ: ਗੋਆ ਸਰਕਾਰ ਗੋਆ ਮੈਡੀਕਲ ਕਾਲਜ ਦੀ ਆਕਸੀਜਨ ਸਪਲਾਈ ਵਧਾਉਣ ਲਈ ਲਗਾਏ ਜਾਣ ਵਾਲੇ ਡਿਊਰਾ ਸਿਲੰਡਰ ਲਾਉਣ ਦੀ ਯੋਜਨਾ ਬਣਾ ਰਹੀ ਹੈ। ਇਨ੍ਹਾਂ ਵਿੱਚੋਂ ਹਰ ਇੱਕ ਸਿਲੰਡਰ ਦੀ ਸਮਰੱਥਾ ਘੱਟੋ-ਘੱਟ 28 ਜੰਬੋ ਸਿਲੰਡਰ ਹੁੰਦੀ ਹੈ ਕਿਉਂਕਿ ਉਹ ਦਬਾਅ ਵਾਲੀ ਗੈਸ ਦੀ ਬਜਾਏ ਐੱਲਐੱਮਓ ਨਾਲ ਭਰੇ ਜਾਂਦੇ ਹਨ। ਗੋਆ ਹਾਈ ਕੋਰਟ ਨੇ ਅੱਜ ਅਗਲੇ ਆਦੇਸ਼ਾਂ ਤੱਕ ਰਾਜ ਵਿੱਚ ਦਾਖਲ ਹੋਣ ਵਾਲੇ ਦੋ ਵਾਹਨ ਚਾਲਕਾਂ ਅਤੇ ਇੱਕ ਸਹਾਇਕ ਪ੍ਰਤੀ ਵਾਹਨ ਲਈ ਕੋਵਿਡ ਨੈਗੀਟਿਵ ਸਰਟੀਫਿਕੇਟ ਦੀ ਜ਼ਰੂਰਤ ਨੂੰ ਮਾਫ਼ ਕਰ ਦਿੱਤਾ ਹੈ। ਹਾਲਾਂਕਿ, ਅਜਿਹੇ ਵਿਅਕਤੀਆਂ ਨੂੰ ਇਹ ਪਤਾ ਲਗਾਉਣ ਲਈ ਥਰਮਲ ਗਨ ਦੁਆਰਾ ਸਕੈਨ ਕਰਨਾ ਪਏਗਾ ਕਿ ਉਨ੍ਹਾਂ ਵਿੱਚ ਕੋਈ ਲੱਛਣ ਦਿੱਖ ਰਹੇ ਹਨ ਜਾਂ ਨਹੀਂ। ਜੇ ਉਨ੍ਹਾਂ ਵਿੱਚ ਲੱਛਣ ਦਿਖਦੇ ਹਨ, ਤਾਂ ਉਨ੍ਹਾਂ ਨੂੰ ਗੋਆ ਵਿੱਚ ਦਾਖਲ ਹੋਣ ਦੀ ਇਜਾਜ਼ਤ ਨਹੀਂ ਹੋਵੇਗੀ।

ਕੇਰਲ: ਰਾਜ ਵਿੱਚ ਲੌਕਡਾਊਨ ਦੇ ਦਿਸ਼ਾ-ਨਿਰਦੇਸ਼ਾਂ ਵਿੱਚ ਸੋਧ ਕੀਤੀ ਗਈ ਹੈ। ਦੂਸਰੇ ਰਾਜਾਂ ਤੋਂ ਕੇਰਲ ਵਿੱਚ ਦਾਖਲ ਹੋਣ ਵਾਲੇ ਲੋਕਾਂ ਲਈ ਸਰਕਾਰ ਨੇ ਇੱਕ ਆਰਟੀ-ਪੀਸੀਆਰ ਨੈਗੀਟਿਵ ਸਰਟੀਫਿਕੇਟ ਵੀ ਲਾਜ਼ਮੀ ਕਰ ਦਿੱਤਾ ਹੈ। ਨੈਗੀਟਿਵ ਰਿਪੋਰਟ 72 ਘੰਟਿਆਂ ਤੋਂ ਵੱਧ ਨਹੀਂ ਹੋਣੀ ਚਾਹੀਦੀ। ਈਦ-ਉਲ-ਫਿਤਰ ਦੇ ਮੱਦੇਨਜ਼ਰ, ਮੀਟ ਦੀਆਂ ਦੁਕਾਨਾਂ ਨੂੰ ਰਾਤ 10 ਵਜੇ ਤੱਕ ਹੋਮ ਡਿਲੀਵਰੀ ਲਈ ਕੰਮ ਕਰਨ ਦੀ ਆਗਿਆ ਦਿੱਤੀ ਗਈ ਹੈ। ਬੈਂਕ ਅਤੇ ਹੋਰ ਵਿੱਤੀ ਫਰਮਾਂ ਸ਼ਨੀਵਾਰ ਨੂੰ ਬੰਦ ਰਹਿਣਗੀਆਂ। ਸਰਕਾਰ ਦੀ ਯੋਜਨਾ ਹੈ ਕਿ ਸਥਾਨਕ ਸਰਕਾਰਾਂ ਸਮੂਹ ਦੇ ਅੰਦਰ ਰਹਿੰਦੇ ਸਾਰੇ ਸਰਕਾਰੀ ਕਰਮਚਾਰੀਆਂ ਅਤੇ ਅਧਿਆਪਕਾਂ ਨੂੰ ਕੋਵਿਡ ਦੀ ਰੋਕਥਾਮ ਦੀਆਂ ਗਤੀਵਿਧੀਆਂ ਲਈ, ਖਾਸ ਖੇਤਰ ਵਿੱਚ ਨਿਯੁਕਤ ਕੀਤਾ ਜਾਵੇ। ਇਹ ਕੋਵਿਡ ਦੀ ਲਾਗ ਵਿੱਚ ਤੇਜ਼ੀ ਨਾਲ ਹੋ ਵਾਧੇ ਕਾਰਨ ਕੀਤਾ ਗਿਆ ਹੈ। ਕੇਰਲ ਵਿੱਚ ਮੰਗਲਵਾਰ ਨੂੰ ਕੋਵਿਡਦੇ 37,290 ਨਵੇਂ ਮਾਮਲੇ ਸਾਹਮਣੇ ਆਏ। ਇਸ ਵੇਲੇ, 4,23,957 ਐਕਟਿਵ ਕੇਸ ਹਨ। ਟੀਪੀਆਰ 26.77% ਹੈ। ਮਰਨ ਵਾਲਿਆਂ ਦੀ ਗਿਣਤੀ ਵੱਧ ਕੇ 5,958 ਹੋ ਗਈ ਹੈ। ਇਸ ਦੌਰਾਨ ਰਾਜ ਵਿੱਚ ਹੁਣ ਤੱਕ ਕੁੱਲ 81,72,453 ਲੋਕਾਂ ਨੇ ਟੀਕਾ ਲਗਵਾਇਆ ਹੈ। ਇਸ ਵਿੱਚੋਂ62,49,949 ਨੇ ਪਹਿਲੀ ਖੁਰਾਕ ਅਤੇ 19,22,504 ਲੋਕਾਂ ਨੇ ਦੂਸਰੀ ਖੁਰਾਕ ਪ੍ਰਾਪਤ ਕੀਤੀ ਹੈ।

ਤਮਿਲ ਨਾਡੂ: ਬੁੱਧਵਾਰ ਨੂੰਤਮਿਲ ਨਾਡੂਦੇ ਮੁੱਖ ਮੰਤਰੀ ਐੱਮ. ਕੇ. ਸਟਾਲਿਨ ਨੇ ਕੋਵਿਡ-19 ਮਰੀਜ਼ਾਂ ਦੀ ਡਿਊਟੀ ਦੌਰਾਨ ਆਪਣੀ ਜਾਨ ਗਵਾ ਚੁੱਕੇ 43 ਡਾਕਟਰਾਂ ਦੇ ਪਰਿਵਾਰਾਂ ਨੂੰ 25 ਲੱਖ ਰੁਪਏ ਮੁਆਵਜ਼ਾ ਦੇਣ ਦਾ ਐਲਾਨ ਕੀਤਾ। ਸਟਾਲਿਨ ਨੇ ਉਨ੍ਹਾਂ ਮੈਡੀਕਲ ਸੇਵਾ ਕਰਮਚਾਰੀਆਂ ਨੂੰ ਪ੍ਰੋਤਸਾਹਨ ਦੇਣ ਦਾ ਐਲਾਨ ਵੀ ਕੀਤਾ ਜੋ ਕੋਵਿਡ-19 ਦੇ ਮਰੀਜ਼ਾਂ ਦੇ ਇਲਾਜ ਵਿੱਚ ਸ਼ਾਮਲ ਸਨ। ਐਤਵਾਰ ਨੂੰ ਸਨਅਤਕਾਰਾਂ ਅਤੇ ਵਪਾਰੀਆਂ ਨਾਲ ਮੀਟਿੰਗ ਤੋਂ ਬਾਅਦ, ਸਰਕਾਰ ਨੇ ਮੰਗਲਵਾਰ ਨੂੰ ਐੱਮਐੱਸਐੱਮਈ ਖੇਤਰ ਨੂੰ 280 ਕਰੋੜ ਰੁਪਏ ਦੀ ਅਲਾਟਮੈਂਟ ਸਮੇਤ ਕਈ ਗੱਲਾਂ ਦਾ ਐਲਾਨ ਕੀਤਾ। ਸਰਕਾਰ ਨੇ ਮੰਗਲਵਾਰ ਨੂੰ ਫਲ ਦੀਆਂ ਦੁਕਾਨਾਂ ਅਤੇ ਭਾਰਤੀ ਦਵਾਈਆਂ ਵੇਚਣ ਵਾਲੇ ਸਟੋਰਾਂ ਦੇ ਕੰਮਕਾਜ ਵਿੱਚ ਢਿੱਲ ਦੇਣ ਦਾ ਐਲਾਨ ਕੀਤਾ ਹੈ। ਮੰਗਲਵਾਰ ਨੂੰ ਤਮਿਲ ਨਾਡੂ ਵਿੱਚ 29,272 ਹੋਰ ਕੋਵਿਡ ਮਾਮਲੇ ਸਾਹਮਣੇ ਆਏ, ਜੋ ਹੁਣ ਤੱਕ ਕੁੱਲ ਕੇਸ 14,38,509 ਹੋ ਗਏ ਹਨ। 298 ਮੌਤਾਂ ਹੋਣ ਨਾਲ ਮਰਨ ਵਾਲਿਆਂ ਦੀ ਗਿਣਤੀ ਵੀ ਵਧਦੀ ਜਾ ਰਹੀ ਹੈ। ਮੌਤਾਂ ਦੀ ਗਿਣਤੀ ਹੁਣ 16,178 ਹੈ। ਰਾਜ ਨੇ ਮੰਗਲਵਾਰ ਨੂੰ 79,929 ਟੀਕੇ ਲਗਾਏ। ਹੁਣ ਤੱਕ ਰਾਜ ਭਰ ਵਿੱਚ 66,61,775 ਟੀਕੇ ਲਗਾਏ ਜਾ ਚੁੱਕੇ ਹਨ, ਜਿਨ੍ਹਾਂ ਵਿੱਚੋਂ 49,02,595ਲੋਕਾਂ ਨੂੰ ਪਹਿਲੀ ਖੁਰਾਕ ਅਤੇ 17,59,180 ਨੂੰ ਦੂਸਰੀ ਖੁਰਾਕ ਮਿਲੀ ਹੈ।

ਕਰਨਾਟਕ: 11-05-2021 ਲਈ ਜਾਰੀ ਕੀਤੇ ਗਏ ਰਾਜ ਸਰਕਾਰ ਦੇ ਬੁਲੇਟਿਨ ਦੇ ਅਨੁਸਾਰ, ਨਵੇਂ ਕੇਸ ਆਏ: 39510; ਕੁੱਲ ਐਕਟਿਵ ਮਾਮਲੇ: 587452; ਨਵੀਆਂ ਕੋਵਿਡ ਮੌਤਾਂ: 480; ਕੁੱਲ ਕੋਵਿਡ ਮੌਤਾਂ: 19852।ਰਾਜ ਵਿੱਚ ਕੱਲ੍ਹ ਤਕਰੀਬਨ 1,26,806 ਟੀਕੇ ਲਗਾਏ ਗਏ ਸਨ, ਹੁਣ ਤੱਕ ਕੁੱਲ 1,07,59,572 ਟੀਕੇ ਲਗਾਏ ਜਾ ਚੁੱਕੇ ਹਨ। ਝਾਰਖੰਡ ਦੇ ਜਮਸ਼ੇਦਪੁਰ ਤੋਂ 120 ਟਨ ਤਰਲ ਮੈਡੀਕਲ ਆਕਸੀਜਨ ਕੰਟੇਨਰ ਵਾਲੀ ਪਹਿਲੀ ਆਕਸੀਜਨ ਐਕਸਪ੍ਰੈੱਸ ਰੇਲ ਗੱਡੀ ਮੰਗਲਵਾਰ ਨੂੰ ਸ਼ਹਿਰ ਦੇ ਵ੍ਹਾਈਟਫੀਲਡ ਆਈਸੀਡੀ ਡਿਪੂ ਵਿਖੇ ਪਹੁੰਚੀ ਹੈ। ਸਰਕਾਰ ਨੇ ਰਾਜ ਵਿੱਚ ਵਧ ਰਹੀ ਵੈਕਸੀਨ ਦੀ ਮੰਗ ਨੂੰ ਪੂਰਾ ਕਰਨ ਲਈ ਇੱਕ ਗਲੋਬਲ ਟੈਂਡਰ ਰਾਹੀਂ ਦੋ ਕਰੋੜ ਕੋਵਿਡ ਟੀਕਾ ਖਰੀਦਣ ਦਾ ਫੈਸਲਾ ਕੀਤਾ ਹੈ।

ਆਂਧਰ ਪ੍ਰਦੇਸ਼: ਰਾਜ ਵਿੱਚ 86,878 ਨਮੂਨਿਆਂ ਦੀ ਜਾਂਚ ਕਰਨ ਤੋਂ ਬਾਅਦ 20,345 ਨਵੇਂ ਕੋਵਿਡ-19 ਮਾਮਲੇ ਸਾਹਮਣੇ ਆਏ ਅਤੇ 108 ਮੌਤਾਂ ਹੋਈਆਂ ਹਨ,ਜਦੋਂ ਕਿ ਪਿਛਲੇ 24 ਘੰਟਿਆਂ ਦੌਰਾਨ 14,502ਮਰੀਜ਼ਾਂ ਨੂੰ ਛੁੱਟੀ ਮਿਲ ਗਈ ਹੈ। ਰਾਜ ਵਿੱਚ ਕੱਲ੍ਹ ਤੱਕ ਕੋਵਿਡ ਟੀਕੇ ਦੀਆਂ ਕੁੱਲ 73,40,481 ਖੁਰਾਕਾਂ ਲਗਾਈਆਂ ਗਈਆਂ, ਜਿਸ ਵਿੱਚ 53,28,552 ਲੋਕਾਂ ਨੇ ਪਹਿਲੀ ਖੁਰਾਕ ਅਤੇ 20,11,929ਲੋਕਾਂ ਨੇ ਦੂਸਰੀ ਖੁਰਾਕ ਪ੍ਰਾਪਤ ਕੀਤੀ ਹੈ। ਮੁੱਖ ਮੰਤਰੀ ਵਾਈਐੱਸ ਜਗਨ ਮੋਹਨ ਰੈੱਡੀ ਨੇ ਮੰਗਲਵਾਰ ਨੂੰ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੂੰ ਆਕਸੀਜਨ ਦੇ ਅਲਾਟਮੈਂਟ ਅਤੇ ਟੀਕਿਆਂ ਦੀ ਸਪਲਾਈ ਨੂੰ ਲੈ ਕੇ ਇੱਕ ਪੱਤਰ ਲਿਖਿਆ ਹੈ। ਉਨ੍ਹਾਂ ਨੇ ਕੇਂਦਰ ਨੂੰ ਟੈਕਨੋਲੋਜੀ ਦੇ ਤਬਾਦਲੇ ਲਈ ਵੀ ਅਪੀਲ ਕੀਤੀ ਹੈ ਤਾਂ ਜੋ ਭਾਰਤ ਬਾਇਓਟੈੱਕ ਦੀ ਕੋਵੈਕਸਿਨ ਦੀ ਉਤਪਾਦਨ ਸਮਰੱਥਾ ਨੂੰ ਵਧਾਇਆ ਜਾ ਸਕੇ ਕਿਉਂਕਿ ਟੀਕੇ ਦੀ ‘ਵੱਡੀ ਮਾਤਰਾ’ ਪੈਦਾ ਕਰਨ ਲਈ ਟੈਕਨੋਲੋਜੀ ਦਾ ਤਬਾਦਲਾ ਜ਼ਰੂਰੀ ਹੈ। ਰੁਈਆ ਹਸਪਤਾਲ ਦੀ ਘਟਨਾ ਤੋਂ ਬਾਅਦ, ਮੁੱਖ ਮੰਤਰੀ ਨੇ ਜ਼ਿਲ੍ਹਾ ਕਲੈਕਟਰਾਂ ਨੂੰ ਹਦਾਇਤ ਕੀਤੀ ਹੈ ਕਿ ਐਮਰਜੈਂਸੀ ਹੋਣ ’ਤੇ ਤੁਰੰਤ ਕਾਰਵਾਈ ਲਈ ਐੱਸਓਐੱਸ ਸੇਵਾ ਦੇ ਨਾਲ ਜ਼ਿਲ੍ਹਿਆਂ ਵਿੱਚ ਆਕਸੀਜਨ ਵਾਰ ਰੂਮ ਸਥਾਪਿਤ ਕਰਨ। ਰਾਜ ਸਰਕਾਰ ਨੇ ਤਰਲ ਮੈਡੀਕਲ ਆਕਸੀਜਨ ਦੀ ਸਮੇਂ ਸਿਰ ਸਪਲਾਈ ਨੂੰ ਯਕੀਨੀ ਬਣਾਉਣ ਲਈ ਗੁਆਂਢੀ ਰਾਜਾਂ ਨਾਲ ਤਾਲਮੇਲ ਕਰਨ ਲਈ ਤਿੰਨ ਸੀਨੀਅਰ ਆਈਏਐੱਸ ਅਧਿਕਾਰੀਆਂ ਨੂੰ ਨਿਯੁਕਤ ਕੀਤਾ ਹੈ। ਪ੍ਰਮੁੱਖ ਸਕੱਤਰ (ਸਿਹਤ) ਅਨਿਲ ਕੁਮਾਰ ਸਿੰਘਲ ਨੇ ਦੱਸਿਆ ਕਿ ਸਰਕਾਰ ਰੇਮਡੇਸਿਵਿਰ ਟੀਕਿਆਂ ਦੀ ਸਪਲਾਈ ਨੂੰ ਯਕੀਨੀ ਬਣਾਏਗੀ ਅਤੇ ਕਿਹਾ ਕਿ ਰਾਜ ਦੇ ਵੱਖ-ਵੱਖ ਸਰਕਾਰੀ ਹਸਪਤਾਲਾਂ ਵਿੱਚ 22,399ਸ਼ੀਸ਼ੀਆਂ ਉਪਲਬਧ ਹਨ।

ਤੇਲੰਗਨਾ: ਰਾਜ ਸਰਕਾਰ ਨੇ ਰਾਜ ਵਿੱਚਅੱਜ ਤੋਂ ਸ਼ੁਰੂ ਕਰਕੇ 10 ਦਿਨਾਂ ਲਈ ਲੌਕਡਾਊਨ ਲਾਉਣ ਦਾ ਫੈਸਲਾ ਕੀਤਾ ਹੈ। ਰਾਜ ਨੇ ਕੋਵਿਡ-19 ਟੀਕਿਆਂ ਦੀ ਖਰੀਦ ਲਈ ਗਲੋਬਲ ਟੈਂਡਰ ਮੰਗਵਾਉਣ ਦਾ ਵੀ ਫੈਸਲਾ ਕੀਤਾ। ਰਾਜ ਵਿੱਚ ਕੱਲ (ਮੰਗਲਵਾਰ) ਕੋਵਿਡ ਦੇ 4,801 ਨਵੇਂ ਕੇਸ ਆਏ ਅਤੇ 32 ਮੌਤਾਂ ਹੋਈਆਂ ਜਿਸ ਨਾਲ ਮਰਨ ਵਾਲਿਆਂ ਦੀ ਕੁੱਲ ਗਿਣਤੀ 2,803 ਹੋ ਗਈ ਹੈ ਅਤੇ ਕੁੱਲ ਕੇਸਾਂ ਦੀ ਗਿਣਤੀ 5,06,988 ਹੋ ਗਈ ਹੈ। ਕੱਲ੍ਹ 87.58 ਫ਼ੀਸਦੀ ਰਿਕਵਰੀ ਦਰ ਨਾਲ ਕੁੱਲ 7,430 ਵਿਅਕਤੀਆਂ ਦੀ ਰਿਕਵਰੀ ਹੋਈ ਹੈ। ਰਾਜ ਵਿੱਚ ਐਕਟਿਵ ਕੇਸਾਂ ਦੀ ਗਿਣਤੀ ਹੁਣ 60,136 ਹੈ।

ਪੰਜਾਬ: ਪਾਜ਼ਿਟਿਵ ਪਾਏ ਗਏ ਮਰੀਜ਼ਾਂ ਦੀ ਗਿਣਤੀ 459268 ਹੈ। ਐਕਟਿਵ ਕੇਸਾਂ ਦੀ ਗਿਣਤੀ76856 ਹੈ। ਕੁੱਲ ਮੌਤਾਂ ਦੀ ਗਿਣਤੀ 10918 ਹੈ। ਕੋਵਿਡ-19 ਦੀ ਪਹਿਲੀ ਖੁਰਾਕ (ਹੈਲਥਕੇਅਰ + ਫ਼ਰੰਟਲਾਈਨ ਵਰਕਰ) ਲਈ ਕੁੱਲ 793017 ਲੋਕਾਂ ਨੂੰ ਟੀਕਾ ਲਗਾਇਆ ਗਿਆ ਹੈ। ਕੋਵਿਡ-19 ਦੀ ਦੂਸਰੀ ਖੁਰਾਕ (ਹੈਲਥਕੇਅਰ + ਫ਼ਰੰਟਲਾਈਨ ਵਰਕਰ) ਲਈ ਕੁੱਲ 232643 ਲੋਕਾਂ ਨੂੰ ਟੀਕਾ ਲਗਾਇਆ ਗਿਆ ਹੈ। 45 ਸਾਲ ਤੋਂ ਵੱਧ ਉਮਰ ਦੇ 2551747 ਵਿਅਕਤੀਆਂ ਨੂੰ ਪਹਿਲੀ ਖੁਰਾਕ ਦਿੱਤੀ ਗਈ ਹੈ। 45 ਸਾਲ ਤੋਂ ਵੱਧ ਉਮਰ ਦੇ 405763 ਵਿਅਕਤੀਆਂ ਨੂੰ ਦੂਸਰੀ ਖੁਰਾਕ ਦਿੱਤੀ ਗਈ ਹੈ।

ਹਰਿਆਣਾ: ਹੁਣ ਤੱਕ ਪਾਏ ਗਏ ਕੋਵਿਡ ਕੇਸਾਂ ਦੀ ਕੁੱਲ ਗਿਣਤੀ 640252 ਹੈ। ਕੁੱਲ ਐਕਟਿਵ ਕੋਵਿਡ ਕੇਸ 108997ਹਨ। ਮੌਤਾਂ ਦੀ ਗਿਣਤੀ 5910 ਹੈ। ਹੁਣ ਤੱਕ ਕੁੱਲ 4593822 ਲੋਕਾਂ ਨੂੰ ਟੀਕਾਕਰਣ ਲਗਾਇਆ ਗਿਆ ਹੈ।

ਚੰਡੀਗੜ੍ਹ: ਲੈਬ ਦੁਆਰਾ ਪੁਸ਼ਟੀ ਕੀਤੇ ਗਏ ਕੋਵਿਡ-19 ਦੇ ਕੁੱਲ ਕੇਸ 51857 ਹਨ। ਐਕਟਿਵ ਕੇਸਾਂ ਦੀ ਕੁੱਲ ਗਿਣਤੀ 8625 ਹੈ। ਅੱਜ ਤੱਕ ਦੀ ਕੋਵਿਡ-19 ਦੀਆਂ ਮੌਤਾਂ ਦੀ ਕੁੱਲ ਗਿਣਤੀ 585 ਹੈ।

ਹਿਮਾਚਲ ਪ੍ਰਦੇਸ਼: ਹੁਣ ਤੱਕ ਕੋਵਿਡ ਪਾਜ਼ਿਟਿਵ ਪਾਏ ਜਾਣ ਵਾਲੇ ਮਰੀਜ਼ਾਂ ਦੀ ਕੁੱਲ ਗਿਣਤੀ 140759ਹੈ। ਐਕਟਿਵ ਕੇਸਾਂ ਦੀ ਕੁੱਲ ਗਿਣਤੀ 36232ਹੈ। ਹੁਣ ਤੱਕ ਹੋਈਆਂ ਕੁੱਲ ਮੌਤਾਂ ਦੀ ਗਿਣਤੀ 1989 ਹੈ।

ਅਸਾਮ: ਮੰਗਲਵਾਰ ਨੂੰ ਅਸਾਮ ਵਿੱਚਕੀਤੇ ਗਏ ਕੁੱਲ68,572 ਟੈਸਟਾਂ ਵਿੱਚੋਂਕੋਵਿਡ-19 ਦੇ 6258 ਪਾਜ਼ਿਟਿਵ ਮਾਮਲੇ ਪਾਏ ਗਏ ਜਿਨ੍ਹਾਂ ਦੀ ਪਾਜ਼ਿਟਿਵ ਦਰ 9.13% ਹੈ। ਕਾਮਰੂਪ (ਐੱਮ) ਤੋਂ 1585 ਕੇਸ ਆਏ ਹਨ। 85 ਮੌਤਾਂ ਹੋਈਆਂ ਹਨ। ਇਹ ਹੁਣ ਤੱਕ ਦੀਆਂ ਇੱਕ ਦਿਨ ਵਿੱਚ ਸਭ ਤੋਂ ਵੱਧ ਮੌਤਾਂ ਹਨ। ਆਰਐੱਮਆਰਸੀ-ਲਾਹੋਵਾਲ ਦੇ ਅਧਿਐਨ ਤੋਂ ਪਤਾ ਲੱਗਿਆ ਹੈ ਕਿ ਕੋਵਿਡ-19 ਦਾ ਭਾਰਤੀ ਰੂਪ ਬੀ.1.1617, ਜੋ ‘ਡਬਲ ਮਿਊਟੈਂਟ’ਦੇ ਤੌਰ ’ਤੇ ਮਸ਼ਹੂਰ ਹੈ, ਅਸਾਮ ਵਿੱਚ ਤੇਜ਼ੀ ਨਾਲ ਫੈਲ ਰਿਹਾ ਸੀ। ਰਾਜ ਵਿੱਚ ਕੋਵਿਡ-19 ਸਥਿਤੀ ਦਾ ਜਾਇਜ਼ਾ ਲੈਂਦੇ ਹੋਏ, ਅਸਾਮ ਦੇ ਮੁੱਖ ਮੰਤਰੀ ਹਿਮੰਤਾਂ ਬਿਸਵਾ ਸਰਮਾ ਨੇ ਅਸਾਮ ਵਿੱਚ ਕੋਰੋਨਾਵਾਇਰਸ ਦੇ ਵੱਧ ਰਹੇ ਮਾਮਲਿਆਂ ਦੀ ਰੋਕਥਾਮ ਲਈ ਸਖਤ ਕੋਵਿਡ ਪਾਬੰਦੀਆਂ ’ਤੇ ਜ਼ੋਰ ਦਿੱਤਾ। ਮੁੱਖ ਮੰਤਰੀ ਨੇ ਰਾਜ ਵਿੱਚ ਪਾਜ਼ਿਟਿਵ ਦਰ ਨੂੰ ਹੇਠਾਂ ਲਿਆਉਣ ਲਈ ਪਾਬੰਦੀਆਂ ਨੂੰ ਸਖਤੀ ਨਾਲ ਲਾਗੂ ਕਰਨ ਨੂੰ ਯਕੀਨੀ ਬਣਾਉਣ ਦੇ ਨਿਰਦੇਸ਼ ਦਿੱਤੇ ਹਨ। ਜਾਪਾਨ ਦੀ ਸਰਕਾਰ ਅਤੇ ਸੰਯੁਕਤ ਰਾਸ਼ਟਰ ਵਿਕਾਸ ਪ੍ਰੋਗਰਾਮ (ਯੂਐੱਨਡੀਪੀ) ਭਾਰਤ ਨੇ ਭਾਰਤ ਵਿੱਚ ਉੱਤਰ-ਪੂਰਬੀ ਖੇਤਰ ਵਿੱਚ ਆਕਸੀਜਨ ਉਤਪਾਦਨ ਦੇ ਪਲਾਂਟ ਲਗਾਉਣ ਲਈ ਭਾਈਵਾਲੀ ਕੀਤੀ ਹੈ।

ਮਣੀਪੁਰ: ਮਣੀਪੁਰ ਵਿੱਚਕੋਵਿਡ-19 ਦੇ ਕਾਰਨ 20 ਮੌਤਾਂ ਹੋਈਆਂ ਅਤੇ 592 ਨਵੇਂ ਪਾਜ਼ਿਟਿਵ ਮਾਮਲੇ ਸਾਹਮਣੇ ਆਏ ਹਨ। ਇੰਫਾਲ ਵਿੱਚ ਮਣੀਪੁਰ ਦੇ ਪੱਤਰਕਾਰਾਂ ਲਈ ਕੋਵਿਡ-19 ਟੀਕਾਕਰਣ ਦੀ ਸ਼ੁਰੂਆਤ ਹੋਈ।ਤਾਜ਼ਾ ਅਪਡੇਟਾਂ ਦੇ ਅਨੁਸਾਰ, ਰਾਜ ਵਿੱਚ ਟੀਕਾ ਲਗਵਾਉਣ ਵਾਲੇ ਲੋਕਾਂ ਦੀ ਕੁੱਲ ਗਿਣਤੀ 2,75,880 ਤੱਕ ਪਹੁੰਚ ਗਈ ਹੈ।

ਮੇਘਾਲਿਆ: ਮੰਗਲਵਾਰ ਨੂੰ ਮੇਘਾਲਿਆ ਵਿੱਚਕੋਵਿਡ-19 ਦੇ ਹੋਰ 450 ਨਵੇਂ ਕੇਸ ਆਏ ਅਤੇ 9 ਮੌਤਾਂ ਹੋਈਆਂ ਹਨ। ਡੀਐੱਚਐੱਸ (ਐੱਮਆਈ), ਡਾ ਅਮਨ ਵਾਰ ਨੇ ਦੱਸਿਆ ਕਿ ਵਾਇਰਲ ਇਨਫੈਕਸ਼ਨ ਨਾਲ ਰਾਜ ਵਿੱਚ ਹੋਈਆਂ ਮੌਤਾਂ ਦੀ ਕੁੱਲ ਗਿਣਤੀ 242 ਹੋ ਗਈ ਹੈ, ਜਦੋਂ ਕਿ ਐਕਟਿਵ ਮਾਮਲਿਆਂ ਦੀ ਕੁੱਲ ਗਿਣਤੀ 3,297 ਹੋ ਗਈ ਹੈ।

ਸਿੱਕਿਮ: ਰਾਜ ਵਿੱਚ ਕੋਵਿਡ ਕਾਰਨ 8 ਹੋਰ ਮੌਤਾਂ ਹੋਈਆਂ ਹਨ, ਸਿੱਕਮ ਵਿੱਚ ਮੌਤਾਂ ਦੀ ਗਿਣਤੀ 177 ਤੱਕ ਪਹੁੰਚ ਗਈ ਹੈ। ਇਸ ਦੌਰਾਨ, ਸਿੱਕਮ ਵਿੱਚ ਕੋਵਿਡ-19 ਦੇ ਪੁਸ਼ਟੀ ਕੀਤੇ ਕੇਸਾਂ ਦੀ ਗਿਣਤੀ 10,000 ਦੇ ਅੰਕ ਨੂੰ ਪਾਰ ਕਰ ਗਈ ਹੈ ਅਤੇ ਹੁਣ ਪਿਛਲੇ 24 ਘੰਟਿਆਂ ਦੌਰਾਨ ਕੋਰੋਨਾਵਾਇਰਸ ਦੇ 241 ਨਵੇਂ ਕੇਸਾਂ ਦੇ ਆਉਣ ਨਾਲ ਇਹ 10,165 ਤੱਕ ਪਹੁੰਚ ਗਈ ਹੈ।18+ ਉਮਰ ਸਮੂਹ ਲਈ ਟੀਕਾਕਰਣ 16 ਮਈ ਤੋਂ ਸ਼ੁਰੂ ਹੋਣਗੇ।

ਤ੍ਰਿਪੁਰਾ: ਪਿਛਲੇ 24 ਘੰਟਿਆਂ ਦੌਰਾਨ ਤ੍ਰਿਪੁਰਾ ਵਿੱਚ 11 ਮੌਤਾਂ ਹੋਈਆਂ ਅਤੇ 466ਕੇਸ ਆਏ ਅਤੇ 137ਮਰੀਜ਼ ਰਿਕਵਰ ਹੋਏ ਹਨ। ਅਗਰਤਲਾ ਨਗਰ ਨਿਗਮ ਦੇ ਇਲਾਕਿਆਂ ਦੇ ਵਾਰਡ ਨੰਬਰ 5 ਅਤੇ 46 ਨੂੰ ਕੰਟੇਨਮੈਂਟ ਜ਼ੋਨ ਐਲਾਨੇ ਜਾਣ ਦੀ ਸੰਭਾਵਨਾ ਹੈ।

ਨਾਗਾਲੈਂਡ: ਨਾਗਾਲੈਂਡ ਦੀ ਸਰਕਾਰ ਨੇ 14 ਮਈ ਤੋਂ 21 ਮਈ ਤੱਕ ਪੂਰੇ ਰਾਜ ਵਿੱਚ ਕੁੱਲ ਲੌਕਡਾਊਨ ਲਾਗੂ ਕਰ ਦਿੱਤਾ ਹੈ। ਰਾਜ ਵਿੱਚ ਕੋਵਿਡ ਦੇ ਵਾਧੇ ਅਤੇ ਜਾਨੀ ਨੁਕਸਾਨ ਦੇ ਮੱਦੇਨਜ਼ਰ ਸੀਐੱਸਓ ਦੀ ਮੰਗ ਦੇ ਅਨੁਸਾਰ ਰਾਜ ਵਿੱਚ ਕੁੱਲ ਲੌਕਡਾਊਨ ਲਗਾਉਣ ਦਾ ਇਹ ਫੈਸਲਾਲਿਆ ਗਿਆ ਹੈ। ਮੰਗਲਵਾਰ ਨੂੰ ਨਾਗਾਲੈਂਡ ਵਿੱਚ269 ਨਵੇਂ ਕੋਵਿਡ ਮਾਮਲੇ ਆਏ ਅਤੇ 5 ਮੌਤਾਂ ਦੀ ਖਬਰ ਮਿਲੀ ਹੈ। ਨਾਗਾ ਹੈਲਥ ਅਥਾਰਟੀ, ਕੋਹਿਮਾ ਵਿਖੇ ਆਕਸੀਜਨ ਜਨਰੇਸ਼ਨ ਪਲਾਂਟ ਲਗਾਇਆ ਗਿਆ ਹੈ। ਇੱਕ ਵਾਰ ਜਦੋਂ ਟੈਸਟ ਲਈ ਦਿੱਲੀ ਦੀ ਇੱਕ ਲੈਬ ਵਿੱਚ ਭੇਜੇ ਨਮੂਨਿਆਂ ਦੀ ਮਨਜ਼ੂਰੀ ਮਿਲ ਜਾਂਦੀ ਹੈ ਤਾਂ ਪਲਾਂਟ ਚਾਲੂ ਹੋ ਜਾਵੇਗਾ।

 

 

ਪੀਆਈਬੀ ਫੈਕਟ ਚੈੱਕ

 

 G:\Surjeet Singh\May 2021\13 May\2.jpg

G:\Surjeet Singh\May 2021\13 May\3.jpg

 

 G:\Surjeet Singh\May 2021\13 May\4.jpg

******

 

ਐੱਮਵੀ/ਏਪੀ


(Release ID: 1718427) Visitor Counter : 198