ਬਿਜਲੀ ਮੰਤਰਾਲਾ

ਦੇਸ਼ ਦੇ ਆਕਸੀਜਨ ਪਲਾਂਟਸ ਨੂੰ 24x7 ਬਿਜਲੀ ਸਪਲਾਈ ਯਕੀਨੀ ਬਣਾਉਣ ਲਈ ਬਿਜਲੀ ਮੰਤਰਾਲੇ ਵੱਲੋਂ ਸਰਗਰਮ ਉਪਾਅ

Posted On: 12 MAY 2021 11:57AM by PIB Chandigarh

ਸਮੁੱਚੇ ਦੇਸ਼ ’ਚ ਕੋਰੋਨਾ ਵਾਇਰਸ ਮਹਾਮਾਰੀ ਦੀ ਦੂਜੀ ਲਹਿਰ ਦੇ ਪੂਰੇ ਭਾਰਤ ਦੇਸ਼ ’ਤੇ ਪਏ ਅਸਰ ਅਤੇ ਮੈਡੀਕਲ ਸੁਵਿਧਾਵਾਂ ਅਤੇ ਰੋਗੀਆਂ ਦੇ ਘਰਾਂ ਵਿੱਚ ਇਲਾਜ ਲਈ ਆਕਸੀਜਨ ਦੀ ਵਧਦੀ ਜਾ ਰਹੀ ਮੰਗ ਦੇ ਮੱਦੇਨਜ਼ਰ ਬਿਜਲੀ ਮੰਤਰਾਲੇ ਨੇ ਰੋਕਥਾਮ ਤੇ ਇਲਾਜ ਲਈ ਅਨੇਕ ਸਰਗਰਮ ਕਦਮ ਚੁੱਕਦਿਆਂ ਰਾਜ ਦੀਆਂ ਉਪਯੋਗਤਾਵਾਂ ਵੱਲੋਂ ਆਕਸੀਜਨ ਪਲਾਂਟਸ ਨੂੰ ਬਿਜਲੀ ਦੀ ਬੇਰੋਕ ਸਪਲਾਈ ਯਕੀਨੀ ਬਣਾਈ ਹੈ। ਬਿਜਲੀ ਮੰਤਰਾਲਾ ਪੂਰੇ ਦੇਸ਼ ਵਿੱਚ ਸ਼ਨਾਖ਼ਤ ਕੀਤੇ 73 ਪ੍ਰਮੁੱਖ ਆਕਸੀਜਨ ਪਲਾਂਟਸ ਨੂੰ ਬਿਜਲੀ ਸਪਲਾਈ ਉੱਤੇ ਨਿਗਰਾਨੀ ਰੱਖ ਰਿਹਾ ਹੈ; ਜਿਨ੍ਹਾਂ ਵਿੱਚੋਂ 13 ਆਕਸੀਜਨ ਪਲਾਂਟਸ ਤੋਂ ਰਾਸ਼ਟਰੀ ਰਾਜਧਾਨੀ ਖੇਤਰ (NCR) ਨੂੰ ਆਕਸੀਜਨ ਦੀ ਸਪਲਾਈ ਹੁੰਦੀ ਹੈ। ਚੁੱਕੇ ਗਏ ਸਰਗਰਮ ਕਦਮ ਇਸ ਪ੍ਰਕਾਰ ਹਨ: 

  1. ਸਕੱਤਰ, ਬਿਜਲੀ ਵੱਲੋਂ ਰੋਜ਼ਾਨਾ ਸਮੀਖਿਆ: ਅਜਿਹੇ ਸਾਰੇ ਪਲਾਂਟਸ ਨੂੰ ਬਿਜਲੀ ਸਪਲਾਈ ਦੀ ਸਥਿਤੀ ਦੀ ਸਮੀਖਿਆ ਰੋਜ਼ਾਨਾ ਬਿਜਲੀ ਮੰਤਰਾਲੇ ਦੇ ਸਕੱਤਰ ਦੇ ਨਾਲ–ਨਾਲ ਰਾਜਾਂ ਦੇ ਸਬੰਧਤ ਊਰਜਾ ਸਕੱਤਰਾਂ, CMD, POSOCO ਪੱਧਰ ’ਤੇ ਰੋਜ਼ਾਨਾ ਆਧਾਰ ’ਤੇ ਕੀਤੀ ਜਾਂਦੀ ਹੈ। ਆਕਸੀਜਨ ਪਲਾਂਟਸ ਨੂੰ 24x7 ਬਿਜਲੀ ਸਪਲਾਈ ਨਾਲ ਸਬੰਧਤ ਸਾਰੇ ਮਸਲਿਆਂ ਬਾਰੇ ਰੋਜ਼ਾਨਾ ਦੀਆਂ ਸਮੀਖਿਆਵਾਂ ਦੌਰਾਨ ਵਿਚਾਰ–ਵਟਾਂਦਰਾ ਕੀਤਾ ਜਾਂਦਾ ਹੈ ਅਤੇ ਨਿਸ਼ਚਤ ਸਮਾਂ–ਸੀਮਾ ਅੰਦਰ ਦਖ਼ਲ ਯੋਜਨਾਬੱਧ ਕੀਤੇ ਜਾਂਦੇ ਹਨ ਤੇ ਉਨ੍ਹਾਂ ਨੂੰ POSOCO ਅਤੇ ਕੇਂਦਰੀ ਬਿਜਲੀ ਅਥਾਰਟੀ ਦੀ ਮਦਦ ਨਾਲ ਰਾਜ ਦੇ ਡਿਸਕੋਮਜ਼ ਰਾਹੀਂ ਲਾਗੂ ਕੀਤਾ ਜਾਂਦਾ ਹੈ।

  2. ਕੰਟਰੋਲ–ਰੂਮ ਕਰਦਾ ਹੈ ਦਿਨ–ਰਾਤ ਕੰਮ: ਸਹੀ ਕਾਰਵਾਈ ਕਰਨ ਦੀ ਰਣਨੀਤੀ ਦੇ ਹਿੱਸੇ ਵਜੋਂ, 24 ਘੰਟੇ ਕੰਮ ਕਰਨ ਵਾਲਾ ਆਕਸੀਜਨ ਪਲਾਂਟ ਕੰਟਰੋਲ–ਰੂਮ (OPCR) ਅਤੇ ਇੱਕ ਅੰਦਰੂਨੀ ਕੰਟਰੋਲ ਸਮੂਹ (ICG) REC ਲਿਮਿਟੇਡ ਵਿਖੇ ਸਥਾਪਤ ਕੀਤਾ ਗਿਆ ਹੈ, ਜਿਨ੍ਹਾਂ ਨੂੰ ਇਨ੍ਹਾਂ ਪਲਾਂਟਸ ਨੂੰ 24x7 ਬਿਜਲੀ ਸਪਲਾਈ ਯਕੀਨੀ ਬਣਾਉਣ ਲਈ ਆਕਸੀਜਨ ਪਲੈਨ ਨੋਡਲ ਅਧਿਕਾਰੀਆਂ ਨਾਲ ਤਾਲਮੇਲ ਕਾਇਮ ਕਰਨ ਦਾ ਕੰਮ ਦਿੱਤਾ ਗਿਆ ਹੈ; ਅਤੇ ਉਨ੍ਹਾਂ ਇਹ ਯਕੀਨੀ ਬਣਾਉਣਾ ਹੁੰਦਾ ਹੈ ਕਿ ਦਖ਼ਲ, ਜੇ ਕੋਈ ਹੋਣ, DISCOM ਵਾਲੇ ਪਾਸੇ ਤੇ ਪਲਾਂਟ ਦੀ ਬਿਜਲਈ ਸਥਾਪਨਾ ਵਾਲੇ ਦੋਵੇਂ ਪਾਸੇ ਤੁਰੰਤ ਕੀਤੇ ਜਾ ਸਕਣ ਅਤੇ ਬਿਜਲੀ ਸਪਲਾਈ ਲਈ ਇਸ ਸਭ ਦਾ ਮੁੱਲਾਂਕਣ ਰਾਜਾਂ ਦੀਆਂ ਵਿਭਿੰਨ ਉਪਯੋਗਤਾਵਾਂ (STU ਅਤੇ DISCOM), SLDCs ਅਤੇ ਪਾਵਰਗ੍ਰਿੱਡ ਵੱਲੋਂ ਕੀਤਾ ਜਾਂਦਾ ਹੈ ਅਤੇ ਰੋਕਥਾਮ ਲਈ ਵਿਸ਼ੇਸ਼ ਐਡਵਾਈਜ਼ਰੀਜ਼ ਜਾਰੀ ਕੀਤੀਆਂ ਜਾਂਦੀਆਂ ਹਨ।

  3. 24x7 ਬਿਜਲੀ ਸਪਲਾਈ ਯਕੀਨੀ ਬਣਾਉਣ ਲਈ ਰੋਕਥਾਮ ਦੇ ਉਪਾਅ: ਰੋਕਥਾਮ ਵਾਲੀ ਕਾਰਵਾਈ ਦੇ ਹਿੱਸੇ ਵਜੋਂ ਰਾਜਾਂ ਨੂੰ ਪਲਾਂਟਸ ਨੂੰ ਫ਼ੀਡਿੰਗ ਲਈ ਸਾਰੀਆਂ ਬਿਜਲਈ ਲਾਈਨਾਂ ਨੂੰ ਬਿਹਤਰੀਨ ਤਰੀਕੇ ਅਭਿਆਸ ਅਪਨਾਉਣ ਹਿਤ ਐਡਵਾਈਜ਼ਰੀਜ਼ ਜਾਰੀ ਕੀਤੀਆਂ ਜਾਂਦੀਆਂ ਹਨ। ਇਸ ਵਿੱਚ ਵਾਜਬ ਵਧੇਰੇ ਮਾਤਰਾਵਾਂ ਦਾ ਨਿਰਮਾਣ, ਆਕਸੀਜਨ ਪਲਾਂਟਸ ਨੂੰ ਬਿਜਲੀ ਸਪਲਾਈ ਕਰਨ ਵਾਲੇ ਫ਼ੀਡਰਜ਼ ਦੀ ਆਈਸੋਲੇਸ਼ਨ ਸ਼ਾਮਲ ਹਨ। ਦਰੁਸਤ ਕਰਨ ਲਈ ਚੁੱਕੇ ਜਾਣ ਵਾਲੇ ਜਿਹੜੇ ਉਪਾਅਵਾਂ ਦੀ ਸਲਾਹ ਦਿੱਤੀ ਗਈ ਹੈ; ਉਨ੍ਹਾਂ ਵਿੱਚ ਬਰੋਟੀਵਾਲਾ (ਹਿਮਾਚਲ ਪ੍ਰਦੇਸ਼) ਪਲਾਂਟ ਅਤੇ ਕੇਰਲਾ ਮਿਨਰਲ ਐਂਡ ਮੈਟਲ ਪਲਾਂਟ (ਕੇਰ) ਵਿਖੇ ਰੀਲੇਅਜ਼ ਦੀ ਪੁਨਰ–ਸਥਾਪਨਾ; ਅਤੇ ਬਰਡ ਫ਼ੌਲਟ ਪ੍ਰਤੀ ਅਸੁਰੱਖਿਅਤ ਪੱਟੀ ਵਿੱਚ ਸਲੇਕੀ (ਉੱਤਰਾਖੰਡ) ’ਚ ਆਕਸੀਜਨ ਪਲਾਂਟ ਲਈ 132KV ਜ਼ਮੀਨਦੋਜ਼ ਕੇਬਲ ਦੀ ਵਿਛਾਈ ਸ਼ਾਮਲ ਹਨ।

  4. ਬਿਜਲੀ ਸਪਲਾਈ ਅਤੇ ਉਪਚਾਰਾਤਮਕ ਉਪਾਅ ਸਰਗਰਮੀ ਨਾਲ ਲਾਗੂ ਕਰਨ ਦੀ ਤਕਨੀਕੀ ਆੱਡਿਟ:

  • ‘ਪਾਵਰ ਸਿਸਟਮ ਆੱਪਰੇਸ਼ਨ ਕਾਰਪੋਰੇਸ਼ਨ’ (POSOCO) ਨੂੰ ਹਰੇਕ ਆਕਸੀਜਨ ਪਲਾਂਟ, ਖ਼ਾਸ ਤੌਰ ’ਤੇ ਰਾਸ਼ਟਰੀ ਰਾਜਧਾਨੀ ਖੇਤਰ (NCR) ਨੂੰ ਆਕਸੀਜਨ ਦੀ ਸਪਲਾਈ ਕਰਨ ਵਾਲੇ ਪਲਾਂਟ ਦੀ ਬਿਜਲੀ ਸਪਲਾਈ ਦੀ ਤਕਨੀਕੀ ਆੱਡਿਟ ਕਰਨ ਦਾ ਕੰਮ ਵੀ ਸੌਂਪਿਆ ਗਿਆ ਹੈ। ਇਸ ਆੱਡਿਟ ਵਿੱਚ ਬਿਜਲੀ ਸਪਲਾਈ ਦੀ ਪ੍ਰਕਿਰਤੀ, ਬਿਜਲੀ ਸਪਲਾਈ ਦੇ ਸਰੋਤ(ਤਾਂ), ਵੈਕਲਪਿਕ ਇੰਤਜ਼ਾਮਾਂ ਦੀ ਉਪਲਬਧਤਾ, ਰੀਲੇਅ ਸੈਟਿੰਗਜ਼ ਆਦਿ ਦਾ ਮੁੱਲਾਂਕਣ ਕਰਨਾ ਸ਼ਾਮਲ ਹਨ। ਆੱਡਿਟ ਰਿਪੋਰਟਾਂ ਵਿੱਚ ਲੰਮੇ ਸਮੇਂ ਦੇ ਉਪਾਵਾਂ ਦੇ ਨਾਲ–ਨਾਲ ਬਿਜਲੀ ਸਪਲਾਈ ਵਿੱਚ ਸੁਧਾਰ ਲਈ ਥੋੜ੍ਹ–ਚਿਰੇ ਉਪਾਅ ਵੀ ਸ਼ਾਮਲ ਹਨ। ਹੁਣ ਤੱਕ, ਦਿੱਲੀ ਅਤੇ ਰਾਸ਼ਟਰੀ ਰਾਜਧਾਨੀ ਖੇਤਰ (NCR) ਨੂੰ ਆਕਸੀਜਨ ਦੀ ਸਪਲਾਈ ਕਰਨ ਵਾਲੇ 13 ਪਲਾਂਟਸ ਦਾ ਆੱਡਿਟ ਕੀਤਾ ਗਿਆ ਹੈ।

  • ਤਕਨੀਕੀ ਆੱਡਿਟ ਰਿਪੋਰਟਾਂ ਦੇ ਆਧਾਰ ’ਤੇ ਬਿਜਲੀ ਮੰਤਰਾਲੇ ਨੇ ਹਿਮਾਚਲ ਪ੍ਰਦੇਸ਼, ਉੱਤਰਾਖੰਡ, ਕੇਰਲ, ਹਰਿਆਣਾ, ਝਾਰਖੰਡ ਅਤੇ ਉੱਤਰ ਪ੍ਰਦੇਸ਼ ਦੀਆਂ ਸਰਕਾਰਾਂ ਨੂੰ ਅਜਿਹੇ ਉਪਚਾਰਾਤਮਕ ਉਪਾਵਾਂ ਬਾਰੇ ਲਿਖਿਆ ਹੈ, ਜੋ ਬੇਰੋਕ ਬਿਜਲੀ ਸਪਲਾਈ ਯਕੀਨੀ ਬਣਾਉਣ ਲਈ ਸਬੰਧਤ ਰਾਜ ਦੀਆਂ ਉਪਯੋਗਤਾਵਾਂ ਵੱਲੋਂ ਚੁੱਕਣੇ ਲੋੜੀਂਦੇ ਹਨ। ਇਸ ਪੱਤਰ ਵਿੱਚ DVC ਨੂੰ ਆਪਣੇ ਅਧਿਕਾਰ–ਖੇਤਰਾਂ ਅੰਦਰ ਆਕਸੀਜਨ ਪਲਾਂਟਸ ਨੂੰ ਬਿਜਲੀ ਸਪਲਾਈ ਕਰਨ ਵਾਲੇ ਸਬ–ਸਟੇਸ਼ਨ ਦਾ ਰੱਖ–ਰਖਾਅ ਰੱਖਣਾ ਵੀ ਸ਼ਾਮਲ ਹੈ।

  • ਇਸ ਦੇ ਨਾਲ ਹੀ, 20 ਹੋਰ ਪਲਾਂਟ ਦੀ ਆੱਡਿਟ ਕੀਤੀ ਗਈ ਹੈ ਅਤੇ ਤਕਨੀਕੀ ਆੱਡਿਟ ਦੇ ਨਤੀਜੇ ਲੋੜੀਂਦੀ ਜ਼ਰੂਰੀ ਕਾਰਵਾਈ ਲਈ ਸਬੰਧਤ ਰਾਜ ਸਰਕਾਰਾਂ ਨਾਲ ਸਾਂਝੇ ਕੀਤੇ ਜਾ ਰਹੇ ਹਨ। ਬਾਕੀ ਦੇ ਪਲਾਂਟਸ ਦੀ ਤਕਨੀਕੀ ਆੱਡਿਟ ਤੇ ਅਗਲੇ 7 ਦਿਨਾਂ ਅੰਦਰ ਮੁਕੰਮਲ ਹੋਣ ਦੀ ਸੰਭਾਵਨਾ ਹੈ।

ਬਿਜਲੀ ਮੰਤਰਾਲੇ ਦੀ ਉਪਰੋਕਤ–ਵਰਣਿਤ ਸਰਗਰਮ ਤੇ ਸਮੂਹ ਪਹੁੰਚ ਵਿੱਚ ਮੰਤਰਾਲੇ ਵੱਲੋਂ ਮੁਹੱਈਆ ਕਰਵਾਈਆਂ ਗਈਆਂ ਇਨਪੁਟਸ ਦੇ ਆਧਾਰ ਉੱਤੇ ਰਾਜ ਸਰਕਾਰਾਂ ਵੱਲੋਂ ਅਰੰਭੀਆਂ ਕਾਰਵਾਈਆਂ ਵੀ ਸ਼ਾਮਲ ਹਨ ਅਤੇ ਇਸ ਦੇ ਨਾਲ ਹੀ ਉਨ੍ਹਾਂ ਵੱਲੋਂ ਆਪਣੇ ਖ਼ੁਦ ਦੇ ਪੱਧਰ ਉੱਤੇ ਕੀਤੀਆਂ ਕਾਰਵਾਈਆਂ ਵੀ ਸ਼ਾਮਲ ਹਨ; ਜਿਨ੍ਹਾਂ ਸਦਕਾ ਨਾ ਸਿਰਫ਼ ਇਹ ਯਕੀਨੀ ਬਣਾਇਆ ਜਾਂਦਾ ਹੈ ਕਿ ਬਿਜਲੀ ਸਪਲਾਈ ਵਿੱਚ ਬਹੁਤ ਘੱਟ ਟ੍ਰਿਪਿੰਗਜ਼ ਹੋਣ, ਸਗੋਂ ਉਨ੍ਹਾਂ ਦੇ ਕੈਂਪਸ ਦੇ ਅੰਦਰ ਕੋਈ ਦਖ਼ਲ ਦੇਣ ਦੀ ਲੋੜ ਨਾ ਹੋਵੇ, ਇਹ ਯਕੀਨੀ ਬਣਾਉਣ ਵਾਸਤੇ ਸਰਗਰਮ ਕਦਮਾਂ ਬਾਰੇ ਆਕਸੀਜਨ ਨਿਰਮਾਤਾਵਾਂ ਨੂੰ ਸੰਵੇਦਨਸ਼ੀਲ ਬਣਾਇਆ ਜਾਂਦਾ ਹੈ। ਇਨ੍ਹਾਂ ਬਹੁ–ਪੱਖੀ ਰਣਨੀਤੀਆਂ ਨੇ ਇਹ ਯਕੀਨੀ ਬਣਾਉਣ ’ਚ ਮਦਦ ਕੀਤੀ ਹੈ ਕਿ ਆਕਸੀਜਨ ਦੇ ਪਲਾਂਟਸ ਆਪਣੀਆਂ ਪੂਰੀਆਂ ਸਮਰੱਥਾਵਾਂ ਨਾਲ ਆਕਸੀਜਨ ਪੈਦਾ ਕਰਨ ਤੇ ਵਡਮੁੱਲੇ ਉਤਪਾਦਨ ਘੰਟਿਆਂ ਦੌਰਾਨ ਕੋਈ ਨੁਕਸਾਨ ਵੀ ਨਾ ਹੋਵੇ।

***

ਐੱਸਐੱਸ/ਆਈਜੀ


(Release ID: 1718259) Visitor Counter : 220