ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ

ਭਾਰਤ ਸਰਕਾਰ ਵਲੋਂ ਸੂਬਿਆਂ ਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਨੂੰ ਮੈਡੀਕਲ ਕੇਅਰ ਦੀ ਵਿਸ਼ਵ ਸਹਾਇਤਾ ਦੀ ਸਹਿਜ ਤੇ ਸਪਸ਼ਟ ਵੰਡ ਕੋਵਿਡ ਪ੍ਰਬੰਧਨ ਨੂੰ ਮਜ਼ਬੂਤ ਕਰ ਰਹੀ ਹੈ


ਸੂਬਿਆਂ ਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਦੀ ਸਮਰੱਥਾ ਵਧਾਉਣ ਲਈ 9,284 ਆਕਸੀਜਨ ਕੰਸਨਟ੍ਰੇਟਰਸ, 7,033 ਆਕਸੀਜਨ ਸਿਲੰਡਰਸ, 19 ਆਕਸੀਜਨ ਜਨਰੇਸ਼ਨ ਪਲਾਂਟ, 5,933 ਵੈਂਟੀਲੇਟਰਜ਼ / ਬੀ ਆਈ ਪੀ ਏ ਪੀ 3.44 ਲੱਖ ਰੇਮਡੇਸਿਵਿਰ ਟੀਕੇ ਸਪੁਰਦ/ਭੇਜ ਚੁੱਕੀ ਹੈ

Posted On: 12 MAY 2021 2:53PM by PIB Chandigarh

ਸਦਭਾਵਨਾ ਦੀ ਭਾਵਨਾ ਨਾਲ ਵਿਸ਼ਵ ਭਾਈਚਾਰਾ 27 ਅਪ੍ਰੈਲ 2021 ਤੋਂ ਭਾਰਤ ਵੱਲੋਂ ਕੋਵਿਡ ਪ੍ਰਬੰਧਨ ਨੂੰ ਦਰਪੇਸ਼ ਚੁਣੌਤੀਆਂ ਦੇ ਹੱਲ ਲਈ ਅੰਤਰਰਾਸ਼ਟਰੀ ਦਾਨ ਅਤੇ ਕੋਵਿਡ 19 ਰਾਹਤ ਮੈਡੀਕਲ ਸਪਲਾਈ ਅਤੇ ਉਪਕਰਣਾਂ ਦੀ ਸਹਾਇਤਾ ਰਾਹੀਂ ਭਾਰਤ ਦੀ ਮਦਦ ਕਰ ਰਿਹਾ ਹੈ ।
ਭਾਰਤ ਸਰਕਾਰ ਦੇ ਵੱਖ ਵੱਖ ਮੰਤਰਾਲੇ / ਵਿਭਾਗ ਸੁਜੱਚੇ ਅਤੇ ਯੋਜਨਾਬੱਧ ਢੰਗ ਰਾਹੀਂ "ਹਾਲ ਆਫ ਗੋਰਮਿੰਟ" ਪਹੁੰਚ ਤਹਿਤ ਦੇਸ਼ ਵਿੱਚ ਕੋਵਿਡ 19 ਦੇ ਬੇਮਿਸਾਲ ਉਛਾਲ ਖਿਲਾਫ ਲੜਾਈ ਲਈ ਆਪਣੇ ਯਤਨਾਂ ਨੂੰ ਵਧਾਉਣ ਲਈ ਸੰਸਥਾਵਾਂ / ਵੱਖ ਵੱਖ ਮੁਲਕਾਂ ਤੋਂ ਪ੍ਰਾਪਤ ਹੋ ਰਹੀ ਵਿਸ਼ਵ ਸਹਾਇਤਾ ਤੇਜ਼ੀ ਨਾਲ ਸਪੁਰਦ ਕਰ ਰਹੇ ਹਨ ।
ਕੁਲ ਮਿਲਾ ਕੇ 9,284 ਆਕਸੀਜਨ ਕੰਸਨਟ੍ਰੇਟਰਜ਼, 7,033 ਆਕਸੀਜਨ ਸਿਲੰਡਰ, 19 ਆਕਸੀਜਨ ਜਨਰੇਸ਼ਨ ਪਲਾਂਟ, 5,933 ਵੈਂਟੀਲੇਟਰਜ਼,  ਬੀ ਆਈ ਪੀ ਏ ਪੀ , ਤਕਰੀਬਨ 3.44 ਲੱਖ ਰੇਮਡੇਸਿਵਿਰ ਟੀਕੇ 27 ਅਪ੍ਰੈਲ ਤੋਂ 11 ਮਈ ਤੱਕ ਸੜਕੀ ਅਤੇ ਹਵਾਈ ਰਸਤੇ ਸਪੁਰਦ / ਭੇਜਿਆ ਹੈ । 11 ਮਈ 2021 ਨੂੰ ਬਰਤਾਨੀਆ , ਮਿਸਰ , ਕੁਵੈਤ ਤੇ ਦੱਖਣ ਕੋਰੀਆ ਤੋਂ ਪ੍ਰਾਪਤ ਹੋਈਆਂ ਮੁੱਖ ਖੇਪਾਂ ਵਿੱਚ ਹੇਠ ਲਿਖੇ ਉਪਕਰਨ ਤੇ ਹੋਰ ਵਸਤਾਂ ਸ਼ਾਮਲ ਹਨ ।
1.   ਆਕਸੀਜ਼ਨ ਕੰਸਨਟ੍ਰੇਟਰਜ਼ (30+50=80)
2.   ਆਕਸੀਜਨ ਸਿਲੰਡਰ (300+1290=1590)
3.   ਵੈਂਟੀਲੇਟਰਜ਼ ਬੀ ਆਈ ਪੀ ਏ ਪੀ / ਸੀ ਪੀ ਏ ਪੀ (20)
ਕੇਂਦਰੀ ਸਿਹਤ ਮੰਤਰਾਲੇ ਨੇ ਸੂਬਿਆਂ ਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਨੂੰ ਭੇਜੀ ਜਾ ਰਹੀ ਸਹਾਇਤਾ ਦੀ ਸੁਚੱਜੀ ਤੇ ਪ੍ਰਭਾਵਸ਼ਾਲੀ ਢੰਗ ਨਾਲ ਤੁਰੰਤ ਵੰਡ ਦੀ ਸਮੁੱਚੀ ਪ੍ਰਕਿਰਿਆ ਦੀ ਸਰਬਪੱਖੀ ਨਿਗਰਾਨੀ ਕਰਨ ਲਈ ਇੱਕ ਸਮਰਪਿਤ ਸੈੱਲ ਸਥਾਪਿਤ ਕੀਤਾ ਹੈ । ਜਿਉਂ ਹੀ 26 ਅਪ੍ਰੈਲ 2021 ਨੂੰ ਵਿਦੇਸ਼ੀ ਕੋਵਿਡ ਰਾਹਤ ਸਮੱਗਰੀ ਜਿਵੇਂ ਗਰਾਂਟਾਂ ਤੇ ਦਾਨ ਆਉਣੇ ਸ਼ੁਰੂ ਹੋਏ , ਇਸ ਨੂੰ ਪ੍ਰਾਪਤ ਕਰਨ ਅਤੇ ਵੰਡਣ ਲਈ ਇੱਕ ਸਮਰਪਿਤ ਤਾਲਮੇਲ ਸੈੱਲ ਗਠਿਤ ਕੀਤਾ ਗਿਆ ਹੈ । ਸਿਹਤ ਮੰਤਰਾਲੇ ਵੱਲੋਂ 02 ਮਈ 2021 ਤੋਂ ਇੱਕ ਸਟੈਂਡਰਡ ਆਪ੍ਰੇਟਿੰਗ ਪ੍ਰੋਸੀਜ਼ਰ ਬਣਾਇਆ ਅਤੇ ਲਾਗੂ ਕੀਤਾ ਗਿਆ ਹੈ ।

0

ਫੋਟੋ—1 : ਕੁਵੈਤ ਤੋਂ ਆਈ ਐੱਨ ਐੱਸ ਕੋਚੀ ਜਹਾਜ਼ 3 ਆਈ ਐੱਸ ਓ ਟੈਂਕਰ ਜਿਹਨਾਂ ਵਿੱਚ 60 ਮੀਟ੍ਰਿਕ ਟਨ ਤਰਲ ਮੈਡੀਕਲ ਆਕਸੀਜਨ , 800 ਆਕਸੀਜਨ ਸਿਲੰਡਰ ਅਤੇ 2 ਉੱਚ ਪ੍ਰਵਾਹ ਵਾਲੇ ਆਕਸੀਜਨ ਕੰਸਨਟ੍ਰੇਟਰਜ਼ ਲੈ ਕੇ ਬੀਤੇ ਦਿਨ ਨਵੀਂ ਮੈਂਗਲੋਰ ਬੰਦਰਗਾਹ ਤੇ ਪਹੁੰਚਿਆ । ਜਿਸ ਨੂੰ ਵੱਖ ਵੱਖ ਸੂਬਿਆਂ ਵਿੱਚ ਵੰਡਿਆ ਜਾਵੇਗਾ ।

0

ਫੋਟੋ—2 : ਕੁਵੈਤ ਤੋਂ ਮੈਡੀਕਲ ਰਾਹਤ ਲੈ ਕੇ ਆਈ ਐੱਨ ਐੱਸ ਤਾਬਾਰ ਜਿਸ ਵਿੱਚ 2 ਆਈ ਐੱਸ ਓ ਆਕਸੀਜਨ ਟੈਂਕਰ ਜਿਹਨਾਂ ਵਿੱਚ 40 ਮੀਟ੍ਰਿਕ ਟਨ ਤਰਲ ਮੈਡੀਕਲ ਆਕਸੀਜਨ ਅਤੇ 600 ਆਕਸੀਜਨ ਸਿਲੰਡਰ ਲੈ ਕੇ ਨਵੀਂ ਮੈਂਗਲੋਰ ਬੰਦਰਗਾਹ ਤੇ ਬੀਤੇ ਦਿਨ ਪਹੁੰਚਿਆ , ਜਿਸ ਨੂੰ ਅੱਗੋਂ ਵੱਖ ਵੱਖ ਸੂਬਿਆਂ ਨੂੰ ਵੰਡਿਆ ਜਾਵੇਗਾ ।

0

ਫੋਟੋ—3 : ਅਮਰੀਕਾ ਤੋਂ 78,595 ਰੇਮਡੇਸਿਵਿਰ ਟੀਕੇ ਮੁੰਬਈ ਹਵਾਈ ਅੱਡੇ ਤੇ ਬੀਤੀ ਰਾਤ ਪਹੁੰਚੇ ਹਨ । ਇਹਨਾਂ ਟੀਕਿਆਂ ਨੂੰ ਵੱਖ ਵੱਖ ਸੂਬਿਆਂ ਨੂੰ ਵੰਡਿਆ ਜਾ ਰਿਹਾ ਹੈ ।


 

**************************

ਐੱਮ ਵੀ
 


(Release ID: 1718040) Visitor Counter : 266