ਰਸਾਇਣ ਤੇ ਖਾਦ ਮੰਤਰਾਲਾ

ਸਰਕਾਰ ਨੇ ਮੁਕੋਰਮਾਈਕੋਸਿਸ ਬੀ ਨਾਲ ਲੜਨ ਲਈ ਐਮਫੋਟੇਰੀਸਿਨ-ਬੀ ਦੀ ਉਪਲਬਧਤਾ ਵਧਾਉਣ ਲਈ ਕਦਮ ਚੁੱਕੇ

Posted On: 12 MAY 2021 12:10PM by PIB Chandigarh

ਕੋਵਿਡ ਤੋਂ ਬਾਅਦ ਮੁਕੋਰਮਾਈਕੋਸਿਸ ਦੀ ਪੇਚੀਦਗੀ ਤੋਂ ਪੀੜਤ ਮਰੀਜਾਂ ਨੂੰ ਡਾਕਟਰਾਂ ਵੱਲੋਂ ਸਰਗਰਮੀ ਨਾਲ ਲਿਖੀ ਜਾ ਰਹੀ ਐਮਫੋਟੇਰੀਸਿਨ-ਬੀ ਲਈ ਕੁਝ ਰਾਜਾਂ ਦੀ ਮੰਗ ਵਿੱਚ ਅਚਾਨਕ ਵਾਧਾ ਵੇਖਿਆ ਗਿਆ ਹੈ। ਇਸ ਲਈ ਭਾਰਤ ਸਰਕਾਰ ਦਵਾਈ ਦੇ ਉਤਪਾਦਨ ਨੂੰ ਵਧਾਉਣ ਲਈ ਨਿਰਮਾਤਾਵਾਂ ਨਾਲ ਜੁੜ ਰਹੀ ਹੈ। ਸਪਲਾਈ ਦੀ ਸਥਿਤੀ ਇਸ ਦਵਾਈ ਦੀ ਵਾਧੂ ਦਰਾਮਦ ਅਤੇ ਘਰੇਲੂ ਉਤਪਾਦਨ ਵਿੱਚ ਵਾਧਾ ਹੋਣ ਨਾਲ ਬੇਹਤਰ ਹੋਣ ਦੀ ਸੰਭਾਵਨਾ ਹੈ। 

ਨਿਰਮਾਤਾਵਾਂ/ ਦਰਾਮਦਕਾਰਾਂ ਸਟਾਕ ਦੀ ਸਥਿਤੀ ਦੀ ਸਮੀਖਿਆ ਕਰਨ ਤੋਂ ਬਾਅਦ, ਅਤੇ ਐਮਫੋਟੇਰੀਸਿਨ ਬੀ ਦੇ ਮੰਗ ਪੈਟਰਨ ਦੇ ਮੱਦੇਨਜ਼ਰ 11 ਮਈ, 2021 ਨੂੰ, ਇਸ ਦਵਾਈ ਨੂੰ ਸੂਬਿਆਂ / ਕੇਂਦਰ ਸ਼ਾਸਤ ਪ੍ਰਦੇਸ਼ਾਂ ਦਰਮਿਆਨ ਸੰਭਾਵਤ  ਸਪਲਾਈ ਦੇ ਅਧਾਰ ਤੇ ਵੰਡਿਆ ਗਿਆ ਜੋ 10 ਮਈ ਤੋਂ 31 ਮਈ ਤਕ ਉਪਲੱਬਧ ਰਹੇਗੀ। ਰਾਜਾਂ ਨੂੰ ਸਰਕਾਰੀ ਅਤੇ ਨਿਜੀ ਹਸਪਤਾਲਾਂ ਅਤੇ ਸਿਹਤ ਸੰਭਾਲ ਏਜੰਸੀਆਂ ਦਰਮਿਆਨ ਸਪਲਾਈ ਦੀ ਬਰਾਬਰ ਵੰਡ ਲਈ ਇੱਕ ਮਕੇਨਿਜਮ ਲਾਗੂ ਕਰਨ ਦੀ ਬੇਨਤੀ ਕੀਤੀ ਗਈ ਹੈ। ਰਾਜਾਂ ਨੂੰ ਵੀ ਅਪੀਲ ਕੀਤੀ ਗਈ ਹੈ ਕਿ ਉਹ ਇਸ ਅਲਾਟਮੈਂਟ ਤੋਂ ਦਵਾਈ ਪ੍ਰਾਪਤ ਕਰਨ ਲਈ ਪ੍ਰਾਈਵੇਟ ਅਤੇ ਸਰਕਾਰੀ ਹਸਪਤਾਲਾਂ ਲਈ ਰਾਜ ਦੇ ‘ਪੁਆਇੰਟ ਆਫ਼ ਸੰਪਰਕ’ ਨੂੰ ਜਨਤਕ ਕਰਨ। ਇਸ ਤੋਂ ਇਲਾਵਾ, ਰਾਜਾਂ ਨੂੰ ਬੇਨਤੀ ਕੀਤੀ ਗਈ ਹੈ ਕਿ ਪਹਿਲਾਂ ਤੋਂ ਸਪਲਾਈ ਕੀਤੇ ਜਾ ਚੁੱਕੇ ਸਟਾਕ ਦੇ ਨਾਲ ਨਾਲ ਅਲਾਟ ਕੀਤੇ ਗਏ ਸਟਾਕ ਦੀ ਵੀ ਜਾਇਜ਼ ਵਰਤੋਂ ਕੀਤੀ ਜਾ ਸਕਦੀ ਹੈ। ਸਪਲਾਈ ਦੇ ਪ੍ਰਬੰਧਾਂ ਦੀ ਨਿਗਰਾਨੀ ਨੈਸ਼ਨਲ ਫਾਰਮਾਸਿਉਟੀਕਲ ਪ੍ਰਾਈਸਿੰਗ ਅਥਾਰਟੀ (ਐਨਪੀਪੀਏ) ਵੱਲੋਂ ਕੀਤੀ ਜਾਏਗੀ। 

ਦੇਸ਼ ਮਹਾਂਮਾਰੀ ਦੀ ਤੀਬਰ ਲਹਿਰ ਵਿਚੋਂ ਲੰਘ ਰਿਹਾ ਹੈ ਅਤੇ ਇਸ ਨੇ ਭਾਰਤ ਦੇ ਵੱਖ-ਵੱਖ ਹਿੱਸਿਆਂ ਨੂੰ ਪ੍ਰਭਾਵਤ ਕੀਤਾ ਹੈ। ਭਾਰਤ ਸਰਕਾਰ ਜ਼ਰੂਰੀ ਕੋਵਿਡ ਦਵਾਈਆਂ ਦੀ ਸਪਲਾਈ ਵਧਾਉਣ ਅਤੇ ਉਨ੍ਹਾਂ ਨੂੰ ਰਾਜ ਸਰਕਾਰਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਨੂੰ ਸਮਾਨ ਅਤੇ ਪਾਰਦਰਸ਼ੀ ਢੰਗ ਰਾਹੀਂ ਉਪਲਬਧ ਕਰਾਉਣ ਲਈ ਨਿਰੰਤਰ ਕੰਮ ਕਰ ਰਹੀ ਹੈ।

------------------------------------------- 

ਐਮਸੀ/ਕੇਪੀ/ਏਕੇ  



(Release ID: 1718031) Visitor Counter : 192