ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ ਨਰੇਂਦਰ ਮੋਦੀ ਅਤੇ ਭੂਟਾਨ ਦੇ ਪ੍ਰਧਾਨ ਮੰਤਰੀ ਡਾ. ਲੋਟੇ ਤਸ਼ੇਰਿੰਗ (Dr. Lotay Tshering) ਦਰਮਿਆਨ ਟੈਲੀਫੋਨ ‘ਤੇ ਗੱਲਬਾਤ

Posted On: 11 MAY 2021 12:53PM by PIB Chandigarh

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਭੂਟਾਨ ਦੇ ਪ੍ਰਧਾਨ ਮੰਤਰੀ, ਲਾਇਨਛੇਨ ਡਾ. ਲੋਟੇ ਤਸ਼ੇਰਿੰਗ ਦੇ ਨਾਲ ਟੈਲੀਫੋਨ ‘ਤੇ ਗੱਲਬਾਤ ਕੀਤੀ।

ਭੂਟਾਨ ਦੇ ਪ੍ਰਧਾਨ ਮੰਤਰੀ ਨੇ ਕੋਵਿਡ-19 ਮਹਾਮਾਰੀ ਦੀ ਮੌਜੂਦਾ ਲਹਿਰ ਨਾਲ ਲੜਨ ਵਿੱਚ ਭਾਰਤ ਅਤੇ ਭਾਰਤਵਾਸੀਆਂ ਦੇ ਨਾਲ ਇਕਜੁੱਟਤਾ ਦਿਖਾਈ। ਪ੍ਰਧਾਨ ਮੰਤਰੀ ਨੇ ਭੂਟਾਨ ਸਰਕਾਰ ਅਤੇ ਭੂਟਾਨਵਾਸੀਆਂ ਦਾ ਉਨ੍ਹਾਂ ਦੀ ਸਦਭਾਵਨਾਵਾਂ ਅਤੇ ਸਮਰਥਨ ਦੇ ਲਈ ਧੰਨਵਾਦ ਕੀਤਾ।

ਉਨ੍ਹਾਂ ਨੇ ਮਹਾਮਹਿਮ ਭੂਟਾਨ ਨਰੇਸ਼ ਦੀ ਅਗਵਾਈ ਵਿੱਚ ਮਹਾਮਾਰੀ ਦੇ ਖ਼ਿਲਾਫ਼ ਜੰਗ ਵਿੱਚ ਭੂਟਾਨ ਦੀ ਭੂਮਿਕਾ ਦੀ ਸ਼ਲਾਘਾ ਕੀਤੀ ਅਤੇ ਮਹਾਮਾਰੀ ਦੇ ਖ਼ਿਲਾਫ਼ ਕੀਤੇ ਜਾਣ ਵਾਲੇ ਪ੍ਰਯਤਨਾਂ ਦੇ ਲਈ ਲਾਇਨਛੇਨ (Lyonchhen) ਨੂੰ ਸ਼ੁਭਕਾਮਨਾਵਾਂ ਦਿੱਤੀਆਂ। 

ਦੋਵਾਂ ਨੇਤਾਵਾਂ ਨੇ ਸਹਮਿਤੀ ਵਿਅਕਤ ਕੀਤੀ ਕਿ ਮੌਜੂਦਾ ਸੰਕਟ ਨਾਲ ਭਾਰਤ ਅਤੇ ਭੂਟਾਨ ਦਰਮਿਆਨ ਵਿਸ਼ੇਸ਼ ਮਿੱਤਰਤਾ ਨੂੰ ਹੋਰ ਹੁਲਾਰਾ ਦਿੱਤਾ ਜਾ ਸਕਦਾ ਹੈ। ਦੋਵੇਂ ਦੇਸ਼ਾਂ ਦਰਮਿਆਨ ਮਿੱਤਰਤਾਪੂਰਨ ਸਬੰਧ ਆਪਸੀ ਸਮਝ, ਆਪਸੀ ਸਨਮਾਨ, ਸਾਂਝੀ ਸੱਭਿਆਚਾਰਕ ਵਿਰਾਸਤ ਅਤੇ ਲੋਕਾਂ ਦਰਮਿਆਨ ਸੌਹਾਰਦ ‘ਤੇ ਅਧਾਰਿਤ ਹਨ।  

 

*****

ਡੀਐੱਸ/ਏਕੇਜੇ



(Release ID: 1717688) Visitor Counter : 209