ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ

ਆਲਮੀ ਸਹਾਇਤਾ ਵਜੋਂ ਪ੍ਰਾਪਤ ਹੋਏ 14 ਆਕਸੀਜਨ ਪਲਾਂਟ ਅਤੇ 3 ਲੱਖ ਤੋਂ ਵੱਧ ਰੇਮੇਡੀਸੀਵਿਰ ਟੀਕੇ ਤੁਰੰਤ ਕਲੀਅਰ ਕਰਕੇ ਕੋਵਿਡ -19 ਦਾ ਮੁਕਾਬਲਾ ਕਰ ਰਹੇ ਰਾਜਾਂ / ਕੇਂਦਰ ਸ਼ਾਸਤ ਪ੍ਰਦੇਸ਼ਾਂ ਨੂੰ ਭੇਜੇ ਗਏ


ਭਾਰਤ ਦਾ ਟੀਕਾਕਰਨ ਦਾ ਅੰਕੜਾ ਲਗਭਗ 17 ਕਰੋੜ ਦੇ ਨੇੜੇ ਪੁੱਜਾ

18-44 ਉਮਰ ਵਰਗ ਦੇ 17.8 ਲੱਖ ਤੋਂ ਵੱਧ ਲਾਭਪਾਤਰੀਆਂ ਦਾ ਟੀਕਾਕਰਨ ਕੀਤਾ ਗਿਆ

ਲਗਾਤਾਰ ਵਾਧੇ ਨਾਲ, ਪਿਛਲੇ 24 ਘੰਟਿਆਂ ਵਿੱਚ 3.8 ਲੱਖ ਤੋਂ ਵੱਧ ਮਰੀਜ ਠੀਕ ਹੋਏ

Posted On: 09 MAY 2021 12:01PM by PIB Chandigarh

ਆਲਮੀ ਭਾਈਚਾਰਾ ਮਹਾਮਾਰੀ ਦੀ ਦੂਜੀ ਲਹਿਰ ਵਿੱਚ ਕੋਵਿਡ-19 ਕੇਸਾਂ ਦੀ ਗਿਣਤੀ ਵਿੱਚ ਬੇਮਿਸਾਲ ਵਾਧੇ ਦੀਆਂ ਚੁਣੌਤੀਆਂ ਅਤੇ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਭਾਰਤ ਦੀਆਂ ਕੋਸ਼ਿਸ਼ਾਂ ਦਾ ਸਮਰਥਨ ਕਰਨ ਲਈ ਸਹਾਇਤਾ ਦਾ ਹੱਥ ਵਧਾ ਰਿਹਾ ਹੈ। ਕੇਂਦਰ ਸਰਕਾਰ ਇਹ ਸੁਨਿਸ਼ਚਿਤ ਕਰ ਰਹੀ ਹੈ ਕਿ ਆਲਮੀ ਸਹਾਇਤਾ ਨੂੰ ਪ੍ਰਭਾਵਸ਼ਾਲੀ ਤਰੀਕੇ ਅਤੇ ਤੁਰੰਤ ਅਲਾਟ ਕੀਤਾ ਜਾਵੇ ਅਤੇ ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਨੂੰ ਇਸ ਨਾਜ਼ੁਕ ਪੜਾਅ ਦੌਰਾਨ ਉਨ੍ਹਾਂ ਦੇ ਯਤਨਾਂ ਦੀ ਪੂਰਤੀ ਲਈ ਸਹਾਇਤਾ ਦਿੱਤੀ ਜਾਵੇ।

ਹੁਣ ਤੱਕ 6,608 ਆਕਸੀਜਨ ਕੰਸਨਟ੍ਰੇਟਰ, 3,856 ਆਕਸੀਜਨ ਸਿਲੰਡਰ, 14 ਆਕਸੀਜਨ ਜਨਰੇਸ਼ਨ ਪਲਾਂਟ, 4,330 ਵੈਂਟੀਲੇਟਰ / ਬੀਆਈ ਪੀਏਪੀ / ਸੀ ਪੀਏਪੀ ਅਤੇ 3 ਲੱਖ ਤੋਂ ਵੱਧ ਰੇਮੇਡੀਸੀਵਿਰ ਟੀਕੇ ਸਪਲਾਈ ਕੀਤੇ ਗਏ ਹਨ।

ਦੇਸ਼ ਭਰ ਵਿੱਚ ਕੋਵਿਡ-19 ਟੀਕਾਕਰਨ ਤਹਿਤ ਅੱਜ ਤੱਕ 16.94 ਕਰੋੜ ਤੋਂ ਵੱਧ ਟੀਕੇ ਲਗਾਏ ਜਾ ਚੁੱਕੇ ਹਨ, ਦੇਸ਼ ਭਰ ਵਿੱਚ ਟੀਕਾਕਰਨ ਮੁਹਿੰਮ ਦੇ ਫੇਜ਼ -3 ਵਿੱਚ ਹੋਰ ਵਾਧਾ ਹੋਇਆ ਹੈ।

 

ਐਚਸੀਡਬਲਯੂ

ਪਹਿਲੀ ਖੁਰਾਕ

95,41,654

ਦੂਜੀ ਖੁਰਾਕ

64,63,620

ਐੱਫਐੱਲਡਬਲਯੂ

ਪਹਿਲੀ ਖੁਰਾਕ

1,39,43,558

ਦੂਜੀ ਖੁਰਾਕ

77,32,072

ਉਮਰ ਸਮੂਹ 18-44 ਸਾਲ

ਪਹਿਲੀ ਖੁਰਾਕ

17,84,869

ਉਮਰ ਸਮੂਹ 45 ਤੋਂ 60 ਸਾਲ

ਪਹਿਲੀ ਖੁਰਾਕ

5,50,75,720

ਦੂਜੀ ਖੁਰਾਕ

64,09,465

60 ਸਾਲ ਤੋਂ ਵੱਧ

ਐਚਸੀਡਬਲਯੂ

ਪਹਿਲੀ ਖੁਰਾਕ

5,36,34,743

ਦੂਜੀ ਖੁਰਾਕ

1,48,53,962

 

ਕੁੱਲ

16,94,39,663

 

ਦੇਸ਼ ਵਿੱਚ ਹੁਣ ਤੱਕ ਦਿੱਤੀਆਂ ਗਈਆਂ ਕੁੱਲ ਖੁਰਾਕਾਂ ਵਿਚੋਂ 66.78% ਦਸ ਰਾਜਾਂ ਵਿੱਚ ਲਾਈਆਂ ਗਈਆਂ ਹਨ।

 

.

ਪਿਛਲੇ 24 ਘੰਟਿਆਂ ਦੌਰਾਨ 18-44 ਸਾਲ ਦੀ ਉਮਰ ਸਮੂਹ ਦੇ 2,94,912 ਲਾਭਪਾਤਰੀਆਂ ਨੇ ਕੋਵਿਡ ਵੈਕਸੀਨ ਦੀ ਪਹਿਲੀ ਖੁਰਾਕ ਪ੍ਰਾਪਤ ਕੀਤੀ ਅਤੇ ਪਿਛਲੇ 24 ਘੰਟਿਆਂ ਦੌਰਾਨ 30 ਰਾਜਾਂ / ਕੇਂਦਰ ਸ਼ਾਸਤ ਪ੍ਰਦੇਸ਼ਾਂ ਦੇ ਕੁੱਲ 17,84,869 ਲਾਭਪਾਤਰੀਆਂ ਨੂੰ ਟੀਕੇ ਲਗਾਏ ਗਏ। ਹੇਠਾਂ ਦਿੱਤੀ ਸਾਰਣੀ ਹੁਣ ਤੱਕ 18-44 ਸਾਲ ਦੇ ਉਮਰ ਸਮੂਹ ਲਈ ਇਕੱਤਰ ਕੀਤੀ ਗਈ ਟੀਕੇ ਦੀਆਂ ਖੁਰਾਕਾਂ ਦੀ ਜਾਣਕਾਰੀ ਨੂੰ ਦਰਸਾਉਂਦੀ ਹੈ।

ਲੜੀ ਨੰਬਰ

ਰਾਜ

ਕੁੱਲ

1

ਅੰਡੇਮਾਨ ਅਤੇ ਨਿਕੋਬਾਰ  ਟਾਪੂ

823

2

ਆਂਧਰ ਪ੍ਰਦੇਸ਼

519

3

ਅਸਾਮ

70,853

4

ਬਿਹਾਰ

295

5

ਚੰਡੀਗੜ੍ਹ

2

6

ਛੱਤੀਸਗੜ

1,026

7

ਦਿੱਲੀ

3,01,483

8

ਗੋਆ

1,126

9

ਗੁਜਰਾਤ

2,70,225

10

ਹਰਿਆਣਾ

2,30,831

11

ਹਿਮਾਚਲ ਪ੍ਰਦੇਸ਼

14

12

ਜੰਮੂ ਅਤੇ ਕਸ਼ਮੀਰ

28,650

13

ਝਾਰਖੰਡ

81

14

ਕਰਨਾਟਕ

10,368

15

ਕੇਰਲ

209

16

ਲੱਦਾਖ

86

17

ਮੱਧ ਪ੍ਰਦੇਸ਼

29,320

18

ਮਹਾਰਾਸ਼ਟਰ

3,84,904

19

ਮੇਘਾਲਿਆ

2

20

ਨਾਗਾਲੈਂਡ

2

21

ਓਡੀਸ਼ਾ

41,929

22

ਪੁਡੂਚੇਰੀ

1

23

ਪੰਜਾਬ

3,529

24

ਰਾਜਸਥਾਨ

2,71,964

25

ਤਾਮਿਲਨਾਡੂ

12,904

26

ਤੇਲੰਗਾਨਾ

500

27

ਤ੍ਰਿਪੁਰਾ

2

28

ਉੱਤਰ ਪ੍ਰਦੇਸ਼

1,17,821

29

ਉਤਰਾਖੰਡ

19

30

ਪੱਛਮੀ ਬੰਗਾਲ

5,381

ਕੁੱਲ

17,84,869

 

ਪਿਛਲੇ 24 ਘੰਟਿਆਂ ਦੌਰਾਨ ਵੈਕਸੀਨ ਦੀਆਂ 20 ਲੱਖ ਤੋਂ ਵੱਧ ਖੁਰਾਕਾਂ ਲਗਾਈਆਂ ਗਈਆਂ।

ਟੀਕਾਕਰਣ ਅਭਿਆਨ ਦੇ 113ਵੇਂ ਦਿਨ (8 ਮਈ, 2021) ਨੂੰ, 20,23,532 ਟੀਕੇ ਲਗਾਏ ਗਏ। ਕੁੱਲ 16,722 ਸੈਸ਼ਨਾਂ 'ਤੇ 8,37,695 ਲਾਭਪਾਤਰੀਆਂ ਨੂੰ ਪਹਿਲੀ ਖੁਰਾਕ ਲਈ ਟੀਕਾ ਲਗਾਇਆ ਗਿਆ ਅਤੇ 11,85,837 ਲਾਭਪਾਤਰੀਆਂ ਨੂੰ ਦੂਜੀ ਖੁਰਾਕ ਦਿੱਤੀ ਗਈ।

ਮਿਤੀ : 8 ਮਈ, 2021 (ਦਿਨ -113)

 

 

ਐਚਸੀਡਬਲਯੂ

ਪਹਿਲੀ ਖੁਰਾਕ

1stDose

18,043

ਦੂਜੀ ਖੁਰਾਕ

2ndDose

32,260

ਐੱਫਐੱਲਡਬਲਯੂ

ਪਹਿਲੀ ਖੁਰਾਕ

1stDose

75,052

ਦੂਜੀ ਖੁਰਾਕ

2nd Dose

82,798

ਉਮਰ ਸਮੂਹ 18-44 ਸਾਲ

ਪਹਿਲੀ ਖੁਰਾਕ

1st Dose

2,94,912

ਉਮਰ ਸਮੂਹ 45 ਤੋਂ 60 ਸਾਲ

ਪਹਿਲੀ ਖੁਰਾਕ

1stDose

3,25,811

ਦੂਜੀ ਖੁਰਾਕ

2nd Dose

5,23,299

60 ਸਾਲ ਤੋਂ ਵੱਧ

ਐਚਸੀਡਬਲਯੂ

ਪਹਿਲੀ ਖੁਰਾਕ

1stDose

1,23,877

ਦੂਜੀ ਖੁਰਾਕ

2nd Dose

5,47,480

ਕੁੱਲ ਪ੍ਰਾਪਤੀ

ਪਹਿਲੀ ਖੁਰਾਕ

1stDose

8,37,695

ਦੂਜੀ ਖੁਰਾਕ

2ndDose

11,85,837

 

ਭਾਰਤ ਵਿੱਚ ਅੱਜ ਤੱਕ ਕੁੱਲ 1,83,17,404 ਮਰੀਜ ਠੀਕ ਹੋਏ। ਰਾਸ਼ਟਰੀ ਰਿਕਵਰੀ ਦਰ 82.15% 'ਤੇ ਪੁੱਜੀ।

ਪਿਛਲੇ 24 ਘੰਟਿਆਂ ਦੌਰਾਨ 3,86,444 ਮਰੀਜ ਸਿਹਤਯਾਬ ਹੋਏ।

ਦਸ ਰਾਜਾਂ ਵਿੱਚ ਠੀਕ ਹੋਏ ਮਰੀਜਾਂ 75.75% ਹਿੱਸਾ ਹੈ।

 

ਪਿਛਲੇ 24 ਘੰਟਿਆਂ ਦੌਰਾਨ 4,03,738 ਨਵੇਂ ਕੇਸ ਦਰਜ ਕੀਤੇ ਗਏ।

ਦਸ ਰਾਜਾਂ ਨੇ ਪਿਛਲੇ 24 ਘੰਟਿਆਂ ਵਿੱਚ 71.75% ਨਵੇਂ ਕੇਸਾਂ ਦੀ ਰਿਪੋਰਟ ਕੀਤੀ।

ਮਹਾਰਾਸ਼ਟਰ ਵਿੱਚ ਰੋਜ਼ਾਨਾ ਹੁਣ ਤੱਕ ਸਭ ਤੋਂ ਜਿਆਦਾ 56,578 ਨਵੇਂ ਕੇਸ ਦਰਜ ਕੀਤੇ ਗਏ ਹਨ। ਇਸ ਤੋਂ ਬਾਅਦ ਕਰਨਾਟਕ ਵਿੱਚ 47,563 ਜਦ ਕਿ ਕੇਰਲ ਵਿੱਚ 41,971 ਨਵੇਂ ਕੇਸ ਸਾਹਮਣੇ ਆਏ ਹਨ।

 

ਦੇਸ਼ ਭਰ ਵਿੱਚ ਹੁਣ ਤੱਕ ਕੁੱਲ 30.22 ਕਰੋੜ ਤੋਂ ਵੱਧ ਟੈਸਟ ਕੀਤੇ ਜਾ ਚੁੱਕੇ ਹਨ ਜਦ ਕਿ ਰੋਜ਼ਾਨਾ ਸਕਾਰਾਤਮਕਤਾ ਦਰ 21.64% 'ਤੇ ਪੁੱਜ ਗਈ ਹੈ ਜੋ ਹੇਠਾਂ ਦਰਸਾਈ ਗਈ ਹੈ।

 

 ਭਾਰਤ ਦਾ ਕੁੱਲ ਐਕਟਿਵ ਕੇਸਲੋਡ 37,36,648 ਤੱਕ ਪਹੁੰਚ ਗਿਆ ਹੈ। ਇਹ ਹੁਣ ਦੇਸ਼ ਦੇ ਕੁੱਲ ਪੋਜ਼ੀਟਿਵ ਮਾਮਲਿਆਂ ਦਾ 16.76% ਹੈ। ਪਿਛਲੇ 24 ਘੰਟਿਆਂ ਵਿੱਚ ਐਕਟਿਵ ਕੇਸਾਂ ਵਿੱਚ 13,202 ਦਾ ਵਾਧਾ ਦਰਜ ਕੀਤਾ ਗਿਆ।

13 ਰਾਜਾਂ ਵਿੱਚ ਸਮੁੱਚੇ ਰੂਪ ਵਿੱਚ ਭਾਰਤ ਦੇ ਕੁੱਲ ਕਿਰਿਆਸ਼ੀਲ ਮਾਮਲਿਆਂ ਦਾ 82.94% ਹਿੱਸਾ ਹੈ।

 

ਰਾਸ਼ਟਰੀ ਮੌਤ ਦਰ ਘਟ ਰਹੀ ਹੈ ਅਤੇ ਇਸ ਸਮੇਂ 1.09% 'ਤੇ ਬਰਕਰਾਰ ਹੈ।

ਪਿਛਲੇ 24 ਘੰਟਿਆਂ ਵਿੱਚ 4,092 ਮੌਤਾਂ ਹੋਈਆਂ।

10 ਰਾਜਾਂ ਵਿੱਚ 74.93% ਨਵੀਂਆਂ ਮੌਤਾਂ ਦਰਜ ਕੀਤੀਆਂ ਗਈਆਂ। ਮਹਾਰਾਸ਼ਟਰ ਵਿੱਚ ਸਭ ਤੋਂ ਵੱਧ ਮੌਤਾਂ (864) ਅਤੇ ਕਰਨਾਟਕ ਵਿੱਚ 482 ਮੌਤਾਂ ਹੋਈਆਂ।

 

20 ਰਾਜਾਂ / ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿੱਚ ਪ੍ਰਤੀ ਦਸ ਲੱਖ ਦੀ ਅਬਾਦੀ ਪਿੱਛੇ ਮੌਤਾਂ ਦੀ ਗਿਣਤੀ ਕੌਮੀ ਔਸਤ ਤੋਂ ਹੇਠਾਂ ਹੈ।

 

16 ਰਾਜਾਂ / ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿੱਚ ਪ੍ਰਤੀ ਮਿਲੀਅਨ ਅਬਾਦੀ ਅਬਾਦੀ ਪਿੱਛੇ ਮੌਤਾਂ ਦੀ ਔਸਤ ਕੌਮੀ ਔਸਤ ਤੋਂ ਜਿਆਦਾ ਹੈ।

 ਚਾਰ ਰਾਜਾਂ / ਕੇਂਦਰ ਸ਼ਾਸਤ ਪ੍ਰਦੇਸ਼ਾਂ ਨੇ ਪਿਛਲੇ 24 ਘੰਟਿਆਂ ਵਿੱਚ ਕੋਈ ਵੀ ਕੋਵਿਡ -19 ਨਾਲ ਮੌਤ ਦੀ ਰਿਪੋਰਟ ਨਹੀਂ ਕੀਤੀ। ਇਨ੍ਹਾਂ ਵਿੱਚ ਦਮਨ ਅਤੇ ਦਿਊ, ਦਾਦਰਾ ਅਤੇ ਨਗਰ ਹਵੇਲੀ, ਅਰੁਣਾਚਲ ਪ੍ਰਦੇਸ਼, ਮਿਜ਼ੋਰਮ ਅਤੇ ਲਕਸ਼ਦੀਪ ਸ਼ਾਮਲ ਹਨ।

****

ਐਮਵੀ


(Release ID: 1717350) Visitor Counter : 232