PIB Headquarters

ਕੋਵਿਡ-19 ਬਾਰੇ ਪੀਆਈਬੀ ਦਾ ਬੁਲੇਟਿਨ

Posted On: 08 MAY 2021 5:36PM by PIB Chandigarh

 

 

 

• ਦੇਸ਼ ਵਿਆਪੀ ਟੀਕਾਕਰਣ ਮੁਹਿੰਮ ਦੇ ਵਿਸਤਾਰ ਦੇ ਨਾਲ ਭਾਰਤ ਦੇ ਟੀਕਾਕਰਣ ਦਾ ਦਾਇਰਾ 16.73 ਕਰੋੜ ਦੇ ਪਾਰ ਪਹੁੰਚਿਆ

• ਟੀਕਾਕਰਣ ਮੁਹਿੰਮ ਦੇ ਤੀਸਰੇ ਪੜਾਅ ਦੇ ਤਹਿਤ ਹੁਣ ਤੱਕ 18 ਤੋਂ 44 ਸਾਲ ਉਮਰ ਵਰਗ ਦੇ 14.8 ਲੱਖ ਤੋਂ ਜਿਆਦਾ ਲੋਕਾਂ ਨੂੰ ਟੀਕੇ ਲਗਾਏ ਗਏ

• ਡਾ. ਹਰਸ਼ ਵਰਧਨ ਨੇ ਕੋਵਿਡ ‘ਤੇ ਮੰਤਰੀ ਸਮੂਹ ਦੀ 25ਵੀਂ ਬੈਠਕ ਦੀ ਪ੍ਰਧਾਨਗੀ ਕੀਤੀ

• ਹੁਣ 7 ਰਾਜਾਂ ਦੇ 17 ਸਥਾਨਾਂ ‘ਤੇ ਕੋਵਿਡ ਕੇਅਰ ਕੋਚ ਆਈਸੋਲੇਸ਼ਨ ਯੂਨਿਟ ਦੇ ਰੂਪ ਵਿੱਚ ਸੰਚਾਲਿਤ ਹੈ

 

#Unite2FightCorona

#IndiaFightsCorona


 

ਕੇਂਦਰ ਸਰਕਾਰ ਦੇ ਪ੍ਰਭਾਵਸ਼ਾਲੀ ਅਤੇ ਤੇਜ਼ ਵੰਡ ਦੇ ਜ਼ਰੀਏ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਬੁਨਿਆਦੀ ਢਾਂਚੇ ਵਿੱਚ ਮਦਦ ਦੇ ਲਈ ਉੱਥੋਂ ਦੇ ਤੀਜੇ ਦਰਜੇ ਦੇ ਸਿਹਤ ਸੇਵਾ ਸੰਸਥਾਨਾਂ ਤੱਕ ਆਲਮੀ ਸਹਾਇਤਾ ਪਹੁੰਚ ਰਹੀ ਹੈ

 

  • ਭਾਰਤ ਵਿੱਚ ਦੇਸ਼ਵਿਆਪੀ ਟੀਕਾਕਰਣ ਮੁਹਿੰਮ ਦੇ ਵਿਸਤਾਰ ਦੇ ਨਾਲ ਹੁਣ ਤੱਕ ਕੋਵਿਡ-19 ਟੀਕੇ ਦੀ ਕੁੱਲ 16.73 ਕਰੋੜ ਖੁਰਾਕ ਦਿੱਤੀ ਗਈ

  • ਟੀਕਾਕਰਣ ਮੁਹਿੰਮ ਦੇ ਤੀਸਰੇ ਪੜਾਅ ਦੇ ਤਹਿਤ ਹੁਣ ਤੱਕ 18 ਤੋਂ 44 ਸਾਲ ਉਮਰ ਵਰਗ ਦੇ 14.8 ਲੱਖ ਤੋਂ ਜਿਆਦਾ ਲੋਕਾਂ ਨੂੰ ਟੀਕੇ ਲਗਾਏ ਗਏ

  • ਪਿਛਲੇ 24 ਘੰਟਿਆਂ ਵਿੱਚ 3.18 ਲੱਖ ਲੋਕ ਕੋਵਿਡ-19 ਬਿਮਾਰੀ ਤੋਂ ਤੰਦਰੁਸਤ ਹੋਏ

  • ਪਿਛਲੇ 24 ਘੰਟੇ ਵਿੱਚ ਟੀਕੇ ਦੀ ਕਰੀਬ 23 ਲੱਖ ਖੁਰਾਕਾਂ ਦਿੱਤੀਆਂ ਗਈਆਂ। 

  • ਪਿਛਲੇ 24 ਘੰਟਿਆਂ ਦੇ ਦੌਰਾਨ ਤਿੰਨ ਰਾਜਾਂ/ਕੇਂਦਰ ਸ਼ਾਸ਼ਿਤ ਪ੍ਰਦੇਸ਼ਾਂ ਵਿੱਚ ਕੋਵਿਡ ਨਾਲ ਕਿਸੇ ਰੋਗੀ ਦੀ ਮੌਤ ਨਹੀਂ ਹੋਈ ਹੈ। ਇਨ੍ਹਾਂ ਵਿੱਚ ਦਮਨ ਦ੍ਵੀਪ ਤੇ ਦਾਦਰ ਨਗਰ ਹਵੇਲੀ, ਮਿਜ਼ਰਮ ਅਤੇ ਅੰਡਮਾਨ-ਨਿਕੋਬਾਰ ਦ੍ਵੀਪ ਸਮੂਹ ਸ਼ਾਮਲ ਹਨ। 

 https://pib.gov.in/PressReleasePage.aspx?PRID=1716991

 

ਡਾ. ਹਰਸ਼ ਵਰਧਨ ਨੇ ਕੋਵਿਡ ‘ਤੇ ਮੰਤਰੀ ਸਮੂਹ ਦੀ 25ਵੀਂ ਬੈਠਕ ਦੀ ਪ੍ਰਧਾਨਗੀ ਕੀਤੀ

ਨਾਗਰਿਕਾਂ ਨੂੰ ਕੋਵਿਡ-19 ਟੀਕੇ ਦੀ ਦੂਸਰੀ ਖੁਰਾਕ ਨੂੰ ਨਾ ਛੱਡਣ ਦੀ ਅਪੀਲ, ਸਿਹਤ ਢਾਂਚੇ ਨੂੰ ਸੁਧਾਰਨ ਅਤੇ ਮੈਡੀਕਲ ਆਕਸੀਜਨ ਦੀ ਸਪਲਾਈ ‘ਤੇ ਵਿਸਤ੍ਰਿਤ ਰਿਪੋਰਟ ਪੇਸ਼ ਕੀਤੀ ਗਈ। 

https://pib.gov.in/PressReleasePage.aspx?PRID=1717014

 

ਡੀਜੀਸੀਆਈ ਨੇ ਡੀਆਰਡੀਓ ਦੁਆਰਾ ਵਿਕਸਿਤ ਕੋਵਿਡ ਦੀ ਦਵਾਈ ਦੇ ਐਮਰਜੈਂਸੀ ਇਸਤੇਮਾਲ ਨੂੰ ਹਰੀ ਝੰਡੀ ਦਿੱਤੀ

ਡਾ. ਰੈੱਡੀਜ਼ ਲੈਬੋਰੇਟਰੀਜ਼ (ਡੀਆਰਐੱਲ), ਹੈਦਰਾਬਾਦ ਦੇ ਸਹਿਯੋਗ ਨਾਲ ਰੱਖਿਆ ਖੋਜ ਤੇ ਵਿਕਾਸ ਸੰਗਠਨ (ਡੀਆਰਡੀਓ) ਦੀ ਪ੍ਰਯੋਗਸ਼ਾਲਾ ਇੰਸਟੀਟਿਊਟ ਆਵ੍ ਨਿਊਕਲੀਅਰ ਮੈਡੀਸਿਨ ਐਂਡ ਅਲਾਈਡ ਸਾਇੰਸਿਜ਼ (ਆਈਐੱਨਐੱਮਏਐੱਸ) ਦੁਆਰਾ ਦਵਾਈ 2-ਡਿਔਕਸੀ-ਡੀ-ਗਲੂਕੋਜ (2-ਡੀਜੀ) ਦਾ ਇੱਕ ਐਂਟੀ-ਕੋਵਿਡ-19 ਚਿਕਿਤਸਕ ਐਪਲੀਕੇਸ਼ਨ ਵਿਕਸਿਤ ਕੀਤੀ ਗਈ ਹੈ। ਨੈਦਾਨਿਕ ਪਰੀਖਣ ਪਰਿਣਾਮਾਂ ਤੋਂ ਪਤਾ ਚਲਿਆ ਹੈ ਕਿ ਇਹ ਅਣੂ ਹਸਪਤਾਲ ਵਿੱਚ ਭਰਤੀ ਰੋਗੀਆਂ ਦੀ ਤੇਜ਼ੀ ਨਾਲ ਰਿਕਵਰੀ ਵਿੱਚ ਮਦਦ ਕਰਦਾ ਹੈ ਅਤੇ ਬਾਹਰ ਤੋਂ ਆਕਸੀਜਨ ਦੇਣ ‘ਤੇ ਨਿਰਭਰਤਾ ਨੂੰ ਘੱਟ ਕਰਦਾ ਹੈ। ਅਧਿਕ ਮਾਤਰਾ ਵਿੱਚ ਕੋਵਿਡ ਰੋਗੀਆਂ ਦੇ 2-ਡੀਜੀ ਦੇ ਨਾਲ ਇਲਾਜ ਨਾਲ ਉਨ੍ਹਾਂ ਵਿੱਚ ਆਰਟੀ-ਪੀਸੀਆਰ ਨਕਾਰਾਤਮਕ ਰੂਪਾਂਤਰਣ ਦੇਖਿਆ ਗਿਆ। ਇਹ ਦਵਾਈ ਕੋਵਿਡ-19 ਨਾਲ ਪੀੜਤ ਲੋਕਾਂ ਲਈ ਕਾਫੀ ਫਾਇਦੇਮੰਦ ਹੋਵੇਗੀ। 

https://pib.gov.in/PressReleasePage.aspx?PRID=1717007

 

ਕੋਵਿਡ ਸਿਹਤ ਸੁਵਿਧਾਵਾਂ ਵਿੱਚ ਭਰਤੀ ਹੋਣ ਦੇ ਲਈ ਕੋਵਿਡ-19 ਵਾਇਰਸ ਦੇ ਲਈ ਟੈਸਟ ਰਿਪੋਰਟ ਪਾਜ਼ਿਟਿਵ ਹੋਣਾ ਹੁਣ ਜ਼ਰੂਰੀ ਨਹੀਂ ਹੈ

ਏ. ਕੋਵਿਡ ਸਿਹਤ ਸੁਵਿਧਾਵਾਂ ਵਿੱਚ ਭਰਤੀ ਹੋਣ ਦੇ ਲਈ ਕੋਵਿਡ-19 ਵਾਇਰਸ ਦੇ ਲਈ ਪਾਜ਼ਿਟਿਵ ਟੈਸਟ ਰਿਪੋਰਟ ਹੁਣ ਜ਼ਰੂਰੀ ਨਹੀਂ ਹੈ। ਕਿਸੇ ਸ਼ੱਕੀ ਮਾਮਲੇ ਨੂੰ ਵੀ, ਜਿਵੇਂ ਕਿ ਪਰਿਸਥਿਤੀਆਂ ਹੋਣ, ਸੀਸੀਸੀ, ਡੀਸੀਐੱਚਸੀ ਜਾਂ ਡੀਐੱਚਸੀ ਦੇ ਸ਼ੱਕੀ ਮਰੀਜ਼ਾਂ ਦੇ ਵਾਰਡ ਵਿੱਚ ਭਰਤੀ ਕੀਤਾ ਜਾਵੇਗਾ। 

ਬੀ. ਕਿਸੇ ਵੀ ਮਰੀਜ਼ ਨੂੰ ਕਿਸੇ ਵੀ ਵਜ੍ਹਾ ਨਾਲ ਸੇਵਾ ਦੇਣ ਤੋਂ ਇਨਕਾਰ ਨਹੀਂ ਕੀਤਾ ਜਾਵੇਗਾ। ਇਸ ਵਿੱਚ ਉਪਚਾਰ, ਜਿਵੇਂ ਆਕਸੀਜਨ ਜਾਂ ਜ਼ਰੂਰੀ ਦਵਾਈਆਂ ਸ਼ਾਮਲ ਹਨ, ਭਾਵੇਂ ਹੀ ਰੋਗੀ ਇੱਕ ਅਲੱਗ ਸ਼ਹਿਰ ਨਾਲ ਜੁੜਿਆ ਹੋਵੇ। 

ਸੀ. ਕਿਸੇ ਵੀ ਮਰੀਜ਼ ਨੂੰ ਇਸ ਅਧਾਰ ‘ਤੇ ਭਰਤੀ ਕਰਨ ਤੋਂ ਇਨਕਾਰ ਨਹੀਂ ਕੀਤਾ ਜਾਵੇਗਾ ਕਿ ਉਹ ਵੈਧ ਪਹਿਚਾਣ ਪੱਤਰ ਦੇਣ ਵਿੱਚ ਸਮਰੱਥ ਨਹੀਂ ਹੈ, ਜੋ ਉਸ ਸ਼ਹਿਰ ਨਾਲ ਜੁੜਿਆ ਨਹੀਂ ਹੈ, ਜਿੱਥੇ ਹਸਪਤਾਲ ਸਥਿਤ ਹੈ। 

ਡੀ. ਹਸਪਤਾਲ ਵਿੱਚ ਕਿਸੇ ਨੂੰ ਭਰਤੀ ਕਰਨਾ ਜ਼ਰੂਰਤ ਦੇ ਅਧਾਰ ‘ਤੇ ਤੈਅ ਹੋਣਾ ਚਾਹੀਦਾ ਹੈ। ਇਹ ਸੁਨਿਸ਼ਚਿਤ ਕੀਤਾ ਜਾਣਾ ਚਾਹੀਦਾ ਹੈ ਕਿ ਉਨ੍ਹਾਂ ਵਿਅਕਤੀਆਂ ਦੀ ਤਰਫ ਬਿਸਤਰਿਆਂ ਨੂੰ ਆਪਣੇ ਪਾਸ ਨਾ ਰੱਖਿਆ ਜਾਵੇ, ਜਿਨ੍ਹਾਂ ਨੂੰ ਹਸਪਤਾਲ ਵਿੱਚ ਭਰਤੀ ਹੋਣ ਦੀ ਜ਼ਰੂਰਤ ਨਹੀਂ ਹੈ। ਇਸ ਦੇ ਇਲਾਵਾ, ਹਸਪਤਾਲ ਤੋਂ ਮਰੀਜ਼ਾਂ ਦੀ ਛੁੱਟੀ ਦੇਣਾ ਨਿਸ਼ਚਿਤ ਤੌਰ ‘ਤੇ ਸੰਸ਼ੋਧਿਤ ਡਿਸਚਾਰਜ ਪਾਲਿਸੀ (ਹਸਪਤਾਲ ਤੋਂ ਛੁੱਟੀ ਦੇਣ ਦੀ ਨੀਤੀ) ਦੇ ਅਨੁਰੂਪ ਹੋਣਾ ਚਾਹੀਦਾ ਹੈ, ਜੋ https://www.mohfw.gov.in/pdf/ReviseddischargePolicyforCOVID19.pdf ‘ਤੇ ਉਪਲਬਧ ਹੈ। 

https://pib.gov.in/PressReleasePage.aspx?PRID=1717009

 

ਭਾਰਤ ਸਰਕਾਰ ਨੇ ਹੁਣ ਤੱਕ ਰਾਜਾਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ 17.49 ਕਰੋੜ ਤੋਂ ਵੱਧ ਵੈਕਸੀਨ ਖੁਰਾਕਾਂ ਮੁਫ਼ਤ ਮੁਹੱਈਆ ਕਰਵਾਈਆਂ ਹਨ

ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਕੋਲ ਹਾਲੇ ਵੀ 84 ਲੱਖ ਤੋਂ ਵੱਧ ਖੁਰਾਕਾਂ ਪ੍ਰਬੰਧਨ ਲਈ ਉਪਲਬਧ ਹਨ। ਇਸ ਤੋਂ ਇਲਾਵਾ 53 ਲੱਖ ਤੋਂ ਵੱਧ ਖੁਰਾਕਾਂ ਅਗਲੇ ਤਿੰਨ ਦਿਨਾਂ ਦੌਰਾਨ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਦਿੱਤੀਆਂ ਜਾਣਗੀਆਂ।

https://pib.gov.in/PressReleasePage.aspx?PRID=1716980

 

21 ਅਪ੍ਰੈਲ ਤੋਂ 16 ਮਈ 2021 ਦੇ ਲਈ ਰੇਮਡੇਸਿਵਿਰ ਦੀ ਕੰਪਨੀ-ਵਾਰ ਸਪਲਾਈ ਯੋਜਨਾ

ਰਾਜਾਂ/ਕੇਂਦਰ ਸ਼ਾਸਿਤ ਖੇਤਰਾਂ ਨੂੰ 21 ਅਪ੍ਰੈਲ ਤੋਂ 16 ਮਈ 2021 ਦੀ ਅਵਧੀ ਦੇ ਲਈ ਰੇਮਡੇਸਿਵਿਰ ਦੀ ਕੰਪਨੀ-ਵਾਰ ਸਪਲਾਈ ਯੋਜਨਾ ਜਾਰੀ ਕਰ ਦਿੱਤੀ ਗਈ ਹੈ। ਯੋਜਨਾ ਮਾਰਕਿਟਿੰਗ ਕੰਪਨੀਆਂ ਦੇ ਨਾਲ ਵਿਚਾਰ-ਵਟਾਂਦਰਾ ਕਰਕੇ ਤਿਆਰ ਕੀਤੀ ਜਾਵੇਗੀ। ਕੰਪਨੀਆਂ ਨੂੰ ਨਿਰਦੇਸ਼ ਦਿੱਤਾ ਗਿਆ ਹੈ ਕਿ ਸਪਲਾਈ ਯੋਜਨਾ ਦੇ ਅਨੁਸਾਰ ਸਾਰੇ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਸਮੇਂ ‘ਤੇ ਸਪਲਾਈ ਸੁਨਿਸ਼ਚਿਤ ਕਰਨ।  

https://pib.gov.in/PressReleasePage.aspx?PRID=1716977

 

ਹੁਣ 7 ਰਾਜਾਂ ਦੇ 17 ਸਥਾਨਾਂ ‘ਤੇ ਕੋਵਿਡ ਕੇਅਰ ਕੋਚ ਆਈਸੋਲੇਸ਼ਨ ਯੂਨਿਟ ਦੇ ਰੂਪ ਵਿੱਚ ਸੰਚਾਲਿਤ ਹਨ

ਇੱਕ ਹਫਤੇ ਵਿੱਚ ਰੇਲਵੇ ਦੇ ਸਮਾਂਬੱਧ ਅਤੇ ਤਾਲਮੇਲੀ ਯਤਨਾਂ ਦੇ ਜ਼ਰੀਏ ਆਈਸੋਲੇਸ਼ਨ ਕੋਚ ਨੂੰ ਮੰਗ ਵਾਲੀਆਂ ਥਾਵਾਂ ‘ਤੇ ਸੁਗਮਤਾ ਨਾਲ ਪਹੁੰਚਾਇਆ ਹੈ। ਟੀਮਾਂ ਹਲਕੇ ਲੱਛਣਾਂ ਵਾਲੇ ਮਾਮਲਿਆਂ ਦੇ ਲਈ ਸਾਰੇ ਚਿਕਿਤਸਾ ਉਪਕਰਣਾਂ ਨਾਲ ਸੰਪੰਨ ਸੁਵਿਧਾਵਾਂ ਦੇ ਨਾਲ ਕੁਆਰੰਟੀਨ ਪ੍ਰੋਟੋਕੋਲ ਨੂੰ ਪੂਰਾ ਕਰਨ ਦਾ ਯਤਨ ਕਰਦੀਆਂ ਹਨ। ਹੁਣ ਲਗਭਗ, 4,700 ਬਿਸਤਰਿਆਂ ਦੀ ਸਮਰੱਥਾ ਵਾਲੇ 298 ਆਈਸੋਲੇਸ਼ਨ ਕੋਚ ਉਪਯੋਗ ਵਿੱਚ ਹਨ। 

https://pib.gov.in/PressReleasePage.aspx?PRID=1717021

 

ਐੱਨਐੱਚਪੀਸੀ ਨੇ ਵਿਆਪਕ ਪੱਧਰ ‘ਤੇ ਕੋਵਿਡ ਟੀਕਾਕਰਣ ਮੁਹਿੰਮ ਚਲਾਈ

ਬਿਜਲੀ ਮੰਤਰਾਲੇ, ਐੱਮਐੱਨਆਰਈ ਅਤੇ ਬਿਜਲੀ ਮੰਤਰਾਲੇ ਤੇ ਐੱਮਐੱਨਆਰਈ ਦੇ ਤਹਿਤ ਆਉਣ ਵਾਲੇ ਪੀਐੱਸਯੂ/ਸੰਗਠਨਾਂ ਦੇ ਕਰਮਚਾਰੀਆਂ ਲਈ ਨਵੀਂ ਦਿੱਲੀ ਦੇ ਆਈਆਰਈਡੀਏ ਵਿੱਚ ਕੋਵਿਡ-19 ਟੀਕਾਕਰਣ ਕੀਤਾ ਜਾ ਰਿਹਾ ਹੈ।

https://pib.gov.in/PressReleasePage.aspx?PRID=1716967

 

ਕੋਵਿਡ-19 ਮਹਾਮਾਰੀ ਦੇ ਖ਼ਿਲਾਫ਼ ਲੜਾਈ ਵਿੱਚ ਐੱਨਟੀਪੀਸੀ ਦੇ ਛੱਤੀਸਗੜ੍ਹ ਅਤੇ ਮੱਧ ਪ੍ਰਦੇਸ਼ ਦੇ ਸਟੇਸ਼ਨ ਅੱਗੇ ਆਏ

ਮਾਰਚ 2020 ਵਿੱਚ ਕੋਰੋਨਾ ਵਾਇਰਸ ਮਹਾਮਾਰੀ ਦੇ ਪ੍ਰਕੋਪ ਦੇ ਬਾਅਦ, ਲੌਕਡਾਊਨ ਦੀਆਂ ਪਰਿਸਥਿਤੀਆਂ ਵਿੱਚ ਵੀ ਕੰਪਨੀ ਦੇ ਕਰਮਚਾਰੀਆਂ ਨੇ ਬਿਜਲੀ ਉਤਪਾਦਨ ਸੁਨਿਸ਼ਚਿਤ ਕਰਨ ਲਈ ਆਪਣੇ ਵੱਲੋਂ ਅਣਥੱਕ ਯਤਨ ਕੀਤੇ ਹਨ। ਜਿਸ ਨਾਲ ਕਿ ਰਾਸ਼ਟਰੀ ਗ੍ਰਿੱਡ ਵਿੱਚ ਬਿਜਲੀ ਦੀ ਸੁਚਾਰੂ ਸਪਲਾਈ ਬਣੀ ਰਹੇ ਅਤੇ ਲੋਕਾਂ ਦੇ ਘਰ ਰੋਸ਼ਨ ਹੁੰਦੇ ਰਹਿਣ। ਜਿਸ ਨਾਲ ਕਿਸੇ ਐਮਰਜੈਂਸੀ ਸਥਿਤੀ ਵਿੱਚ ਬਿਜਲੀ ਦੀ ਸਪਲਾਈ ਖਰਾਬ ਨਾ ਹੋਵੇ। ਪੀਪੀਈ ਕਿੱਟ ਅਤੇ ਵੈਂਟੀਲੇਟਰ ਖਰੀਦਣ ਦੇ ਇਲਾਵਾ ਮਸਤੂਰੀ ਵਿੱਚ ਕੋਵਿਡ ਕੇਅਰ ਸੈਂਟਰ ਸਥਾਪਿਤ ਕਰਨ ਲਈ ਐੱਨਟੀਪੀਸੀ ਸਿਪਤ ਜ਼ਿਲ੍ਹਾਂ ਪ੍ਰਸ਼ਾਸਨ ਨੂੰ ਵਿੱਤੀ ਸਹਾਇਤਾ ਪ੍ਰਦਾਨ ਕਰੇਗਾ। 

 

https://pib.gov.in/PressReleasePage.aspx?PRID=1717012


ਮਹੱਤਵਪੂਰਨ ਟਵੀਟ

 

 

ਪੀਆਈਬੀ ਫੈਕਟ ਚੈੱਕ

 

 

*****

 

ਐੱਮਵੀ/ਏਪੀ



(Release ID: 1717217) Visitor Counter : 189