ਵਿੱਤ ਮੰਤਰਾਲਾ

ਕੇਂਦਰ ਨੇ 25 ਰਾਜਾਂ ਵਿੱਚ ਪੰਚਾਇਤਾਂ ਨੂੰ 8923.8 ਕਰੋੜ ਰੁਪਏ ਜਾਰੀ ਕੀਤੇ


ਕੋਵਿਡ-19 ਮਹਾਮਾਰੀ ਦੇ ਮੱਦੇਨਜ਼ਰ ਗਰਾਂਟ ਅਡਵਾਂਸ ਕੀਤੀ ਗਈ

Posted On: 09 MAY 2021 10:35AM by PIB Chandigarh

ਵਿੱਤ ਮੰਤਰਾਲੇ ਦੇ ਖਰਚਿਆਂ ਦੇ ਵਿਭਾਗ ਨੇ ਕੱਲ੍ਹ ਰੂਰਲ ਲੋਕਲ ਬਾਡੀਜ਼ (ਆਰਐਲਬੀ'ਜ) ਨੂੰ ਗ੍ਰਾਂਟ ਮੁਹੱਈਆ ਕਰਾਉਣ ਲਈ 25 ਰਾਜਾਂ ਨੂੰ 8,923.8 ਕਰੋੜ ਰੁਪਏ ਦੀ ਰਾਸ਼ੀ ਜਾਰੀ ਕੀਤੀ ਹੈ । ਇਹ ਗ੍ਰਾਂਟ ਪੰਚਾਇਤੀ ਰਾਜ ਸੰਸਥਾਵਾਂ ਦੇ  ਤਿੰਨਾਂ ਪੱਧਰਾਂ - ਪਿੰਡ, ਬਲਾਕ ਅਤੇ ਜ਼ਿਲ੍ਹਾ ਲਈ ਹੈ। 

 ਸ਼ਨੀਵਾਰ ਨੂੰ ਜਾਰੀ ਕੀਤੀ ਗਈ ਰਕਮ ਸਾਲ 2021-22 ਲਈ ‘ਅਨਟਾਈਡ ਗ੍ਰਾਂਟਾਂ’ ਦੀ ਪਹਿਲੀ ਕਿਸ਼ਤ ਹੈ। ਇਸ ਦਾ ਇਸਤੇਮਾਲ ਆਰਐੱਲਬੀ'ਜ ਹੋਰ ਚੀਜ਼ਾਂ ਦੇ ਨਾਲ-ਨਾਲ, ਕੋਵਿਡ-19 ਮਹਾਮਾਰੀ ਦਾ ਮੁਕਾਬਲਾ ਕਰਨ ਲਈ ਜ਼ਰੂਰੀ ਵੱਖ-ਵੱਖ ਰੋਕਥਾਮ ਅਤੇ ਘਟਾਉਣ ਦੇ ਉਪਾਵਾਂ ਲਈ ਵੀ ਕਰ ਸਕਦਾ ਹੈ। ਇਸ ਤਰ੍ਹਾਂ ਇਹ ਛੂਤ ਨਾਲ ਲੜਨ ਲਈ ਪੰਚਾਇਤਾਂ ਦੇ ਤਿੰਨ ਪੱਧਰਾਂ ਦੇ ਸਰੋਤਾਂ ਨੂੰ ਵਧਾਏਗਾ। ਰਾਜ ਵਾਈਜ਼ ਜਾਰੀ ਕੀਤੀ ਗਈ ਗ੍ਰਾਂਟ ਨਾਲ ਲਗਾਈ ਗਈ ਹੈ। 

 15 ਵੇਂ ਵਿੱਤ ਕਮਿਸ਼ਨ ਦੀਆਂ ਸਿਫਾਰਸ਼ਾਂ ਅਨੁਸਾਰ ਰਾਜਾਂ ਨੂੰ ਅਨਟਾਈਡ ਗ੍ਰਾਂਟਾਂ ਦੀ ਪਹਿਲੀ ਕਿਸ਼ਤ ਜੂਨ, 2021 ਦੇ ਮਹੀਨੇ ਵਿੱਚ ਜਾਰੀ ਕੀਤੀ ਜਾਣੀ ਸੀ। ਪਰ ਕੋਵਿਡ -19 ਮਹਾਮਾਰੀ ਦੀ ਮੌਜੂਦਾ ਸਥਿਤੀ ਦੇ ਮੱਦੇਨਜ਼ਰ ਪੰਚਾਇਤੀ ਰਾਜ ਮੰਤਰਾਲੇ ਦੀ ਸਿਫਾਰਿਸ਼ ਤੇ ਵਿੱਤ ਮੰਤਰਾਲੇ ਨੇ ਗਰਾਂਟ ਨੂੰ ਨਾਰਮਲ ਸ਼ਡਿਊਲ ਤੋਂ ਪਹਿਲਾਂ ਜਾਰੀ ਕਰਨ ਦਾ ਫੈਸਲਾ ਕੀਤਾ ਹੈ।

 ਇਸ ਤੋਂ ਇਲਾਵਾ, 15 ਵੇਂ ਵਿੱਤ ਕਮਿਸ਼ਨ ਨੇ ਅਨਟਾਈਡ ਗਰਾਂਟਾਂ ਨੂੰ ਜਾਰੀ ਕਰਨ ਲਈ ਕੁਝ ਸ਼ਰਤਾਂ ਲਾਗੂ ਕੀਤੀਆਂ ਸਨ। ਸ਼ਰਤਾਂ ਵਿੱਚ ਜਨਤਕ ਖੇਤਰ ਵਿੱਚ ਪੇਂਡੂ ਸਥਾਨਕ ਸੰਸਥਾਵਾਂ ਦੇ ਖਾਤਿਆਂ ਵਿੱਚ ਨਿਸ਼ਚਿਤ ਪ੍ਰਤੀਸ਼ਤ ਨਾਲ ਆਨਲਾਈਨ ਉਪਲਬਧਤਾ ਸ਼ਾਮਲ ਹੈ। ਪਰ ਮੌਜੂਦਾ ਸਥਿਤੀਆਂ ਨੂੰ ਧਿਆਨ ਵਿੱਚ ਰੱਖਦਿਆਂ, ਅਨਟਾਈਡ ਗ੍ਰਾਂਟਾਂ ਦੀ ਪਹਿਲੀ ਕਿਸ਼ਤ ਜਾਰੀ ਕਰਨ ਲਈ ਇਹ ਸ਼ਰਤ ਮੁਆਫ ਕਰ ਦਿੱਤੀ ਗਈ ਹੈ। 

 

 

State-wise details of 1st instalment of Rural Local Bodies untied grants released for the year 2021-22

S. No.

Name of State

Amount (Rs. in crore)

1

Andhra Pradesh

387.8

2

Arunachal Pradesh

34

3

Assam

237.2

4

Bihar

741.8

5

Chhattisgarh

215

6

Gujarat

472.4

7

Haryana

187

8

Himachal Pradesh

63.4

9

Jharkhand

249.8

10

Karnataka

475.4

11

Kerala

240.6

12

Madhya Pradesh

588.8

13

Maharashtra

861.4

14

Manipur

26.2

15

Mizoram

13.8

16

Odisha

333.8

17

Punjab

205.2

18

Rajasthan

570.8

19

Sikkim

6.2

20

Tamil Nadu

533.2

21

Telangana

273

22

Tripura

28.2

23

Uttar Pradesh

1441.6

24

Uttarakhand

85

25

West Bengal

652.2

 

Total

8923.8

 

**********************

 

 ਆਰ ਐਮ /ਐਮ ਵੀ /ਕੇ ਐਮ ਐਨ  (Release ID: 1717198) Visitor Counter : 234