ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ

ਭਾਰਤ ਸਰਕਾਰ ਨੇ ਹੁਣ ਤੱਕ ਸੂਬਿਆਂ ਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਨੂੰ 17.49 ਕਰੋੜ ਤੋਂ ਵੱਧ ਵੈਕਸੀਨ ਖੁਰਾਕਾਂ ਮੁਫ਼ਤ ਮੁਹੱਈਆ ਕਰਵਾਈਆਂ ਹਨ


ਸੂਬਿਆਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਕੋਲ ਹਾਲੇ ਵੀ 84 ਲੱਖ ਤੋਂ ਵੱਧ ਖੁਰਾਕਾਂ ਪ੍ਰਬੰਧਨ ਲਈ ਉਪਲਬੱਧ ਹਨ

ਇਸ ਤੋਂ ਇਲਾਵਾ 53 ਲੱਖ ਤੋਂ ਵੱਧ ਖੁਰਾਕਾਂ ਅਗਲੇ ਤਿੰਨ ਦਿਨਾਂ ਦੌਰਾਨ ਸੂਬਿਆਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਨੂੰ ਦਿੱਤੀਆਂ ਜਾਣਗੀਆਂ

Posted On: 08 MAY 2021 10:45AM by PIB Chandigarh

ਭਾਰਤ ਸਰਕਾਰ ਵੱਲੋਂ ਰਾਜਾਂ / ਕੇਂਦਰ ਸ਼ਾਸਤ ਪ੍ਰਦੇਸ਼ਾਂ ਦੇ ਨਾਲ ਮਿਲ ਕੇ ਅਤੇ ਸਰਕਾਰ ਦੇ ਦਿ੍ਸ਼ਟੀਕੋਣ ਅਨੁਸਾਰ ਸਾਰਥਕ ਪਹੁੰਚ ਰੱਖਦੇ ਹੋਏ ਦੇਸ਼ ਵਿੱਚ ਕੋਵਿਡ -19 ਮਹਾਮਾਰੀ ਦੇ ਵਿਰੁੱਧ ਲੜਾਈ, ਰੋਕਥਾਮ, ਕੰਟੇਨਮੈਂਟ ਅਤੇ ਪ੍ਰਬੰਧਨ ਲਈ ਪੰਜ-ਨੁਕਾਤੀ ਰਣਨੀਤੀ ਬਣਾਈ ਹੈ। ਟੀਕਾਕਰਨ, ਪੰਜ- ਨੁਕਾਤੀ ਰਣਨੀਤੀ ਦਾ ਇਕ ਅਨਿੱਖੜਵਾਂ ਅੰਗ ਮੰਨਿਆ ਜਾ ਰਿਹਾ ਹੈ, ਜਿਸ ਵਿੱਚ ਟੈਸਟ, ਟ੍ਰੈਕ, ਟ੍ਰੀਟ, ਅਤੇ ਕੋਵਿਡ ਅਨੁਕੂਲ ਵਿਵਹਾਰ ਵੀ ਸ਼ਾਮਲ ਹਨ।

ਕੋਵਿਡ 19 ਟੀਕਾਕਰਨ ਦੀ ਲਿਬਰਲਾਈਜ਼ਡ ਅਤੇ ਐਕਸਲੇਰੇਟੇਡ ਫੇਜ਼ - 3 ਰਣਨੀਤੀ 1 ਮਈ 2021 ਤੋਂ ਲਾਗੂ ਹੋ ਗਈ ਹੈ । ਨਵੇਂ ਯੋਗ ਆਬਾਦੀ ਸਮੂਹਾਂ ਲਈ ਰਜਿਸਟ੍ਰੇਸ਼ਨ 28 ਅਪ੍ਰੈਲ ਤੋਂ ਸ਼ੁਰੂ ਹੈ। ਸੰਭਾਵਿਤ ਲਾਭਪਾਤਰੀ ਕੋਵਿਡ ਪੋਰਟਲ (cowin.gov.in) ਤੇ ਜਾਂ ਆਰੋਗਿਯਾ ਸੇਤੂ ਐਪ ਰਾਹੀਂ ਸਿੱਧਾ ਰਜਿਸਟਰ ਕਰ ਸਕਦੇ ਹਨ ।

ਭਾਰਤ ਸਰਕਾਰ ਵੱਲੋਂ ਹੁਣ ਤੱਕ ਸੂਬਿਆਂ / ਕੇਂਦਰ ਸ਼ਾਸਤ ਪ੍ਰਦੇਸ਼ਾਂ ਨੂੰ ਲਗਭਗ 17.49 ਕਰੋੜ ਟੀਕਾਕਰਨ ਖੁਰਾਕਾਂ (17,49,57,770) ਮੁਫ਼ਤ ਮੁਹੱਈਆ ਕਰਵਾਈਆਂ ਗਈਆਂ ਹਨ । ਕੁੱਲ ਖ਼ਪਤ ਵਿੱਚ ਖਰਾਬ ਹੋਈਆਂ ਖੁਰਾਕਾਂ ਵੀ ਸ਼ਾਮਲ ਹਨ । ਇਹਨਾਂ ਵਿੱਚੋਂ ਵਰਤੋਂ ਵਿੱਚ ਆਈਆਂ ਖੁਰਾਕਾਂ ਦੀ ਗਿਣਤੀ 16,65,49,583 (ਅੱਜ ਸਵੇਰੇ 8 ਵਜੇ ਉਪਲਬਧ ਅੰਕੜਿਆਂ ਅਨੁਸਾਰ) ਬਣਦੀ ਹੈ ।

 

84 ਲੱਖ ਤੋਂ ਵੀ ਵੱਧ ਕੋਵਿਡ ਟੀਕਾਕਰਨ ਖੁਰਾਕਾਂ ( 84,08,187) ਅਜੇ ਵੀ ਸੂਬਿਆਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਕੋਲ ਪ੍ਰਬੰਧਨ ਲਈ ਉਪਲਬੱਧ ਹਨ । ਨੈਗੇਟਿਵ ਬੈਲੇੰਸ ਵਾਲੇ ਰਾਜ ਸਪਲਾਈ ਕੀਤੇ ਗਏ ਟੀਕੇ ਨਾਲੋਂ ਜ਼ਿਆਦਾ ਖਪਤ (ਬਰਬਾਦ ਕਰਨ ਸਮੇਤ) ਦਿਖਾ ਰਹੇ ਹਨ ਕਿਉਂਕਿ ਉਨ੍ਹਾਂ ਨੇ ਹਥਿਆਰਬੰਦ ਬਲਾਂ ਨੂੰ ਸਪਲਾਈ ਵੈਕਸੀਨੇਸ਼ਨ ਦੀਆਂ ਖੁਰਾਕਾਂ ਨੂੰ ਕੁੱਲ ਟੀਕਿਆਂ ਦੀ ਗਿਣਤੀ ਨਾਲ ਨਹੀਂ ਮਿਲਾਇਆ ਹੈ।

ਇਸ ਤੋਂ ਇਲਾਵਾ, ਅਗਲੇ ਤਿੰਨ ਦਿਨਾਂ ਦੌਰਾਨ ਸੂਬਿਆਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਨੂੰ 53 ਲੱਖ ਤੋਂ ਵੀ ਜ਼ਿਆਦਾ (53,25,000) ਟੀਕਾਕਰਨ ਦੀਆਂ ਖੁਰਾਕਾਂ ਦਿੱਤੀਆਂ ਜਾਣਗੀਆਂ ।

 https://static.pib.gov.in/WriteReadData/userfiles/image/image001KWQM.jpghttps://static.pib.gov.in/WriteReadData/userfiles/image/image0028G28.jpghttps://static.pib.gov.in/WriteReadData/userfiles/image/image003PIO9.jpghttps://static.pib.gov.in/WriteReadData/userfiles/image/image004ZUX4.jpg

 

 

 

 ********************

 

ਐਮ.ਵੀ./ ਐਮ



(Release ID: 1717061) Visitor Counter : 198