ਰੇਲ ਮੰਤਰਾਲਾ

ਦਿੱਲੀ ਨੂੰ ਅੱਜ 244 ਟਨ ਹੋਰ ਆਕਸੀਜਨ ਪ੍ਰਾਪਤ ਹੋਵੇਗੀ, ਇਸ ਦੇ ਨਾਲ ਹੀ ਦਿੱਲੀ ਵਿੱਚ 24 ਘੰਟਿਆਂ ਦੀ ਮਿਆਦ ਵਿੱਚ ਕੁੱਲ ਆਕਸੀਜਨ ਦੀ ਸਪਲਾਈ 450 ਮੀਟ੍ਰਿਕ ਟਨ ਪਹੁੰਚ ਜਾਏਗੀ, ਜਿਸ ਦੀ ਸਪਲਾਈ ਅੱਜ ਸਵੇਰੇ ਸ਼ੁਰੂ ਹੋਈ ਸੀ।


ਦੇਸ਼ ਵਿੱਚ ਹੁਣ ਤੱਕ 27 ਆਕਸੀਜਨ ਐਕਸਪ੍ਰੈੱਸ ਨੇ ਆਪਣਾ ਅਭਿਯਾਨ ਪੂਰਾ ਕੀਤਾ ਅਤੇ 103 ਟੈਂਕਰਾਂ ਵਿੱਚ 1585 ਟਨ ਤੋਂ ਅਧਿਕ ਦੀ ਆਕਸੀਜਨ ਦੀ ਸਪਲਾਈ ਕੀਤੀ


ਤੇਲੰਗਾਨਾ ਨੂੰ 60 ਮੀਟ੍ਰਿਕ ਟਨ ਦੀ ਅਗਲੀ ਖੇਪ ਮਿਲੀ


6 ਆਕਸੀਜਨ ਐਕਸਪ੍ਰੈੱਸ 33 ਟੈਂਕਰਾਂ ਵਿੱਚ 463 ਮੀਟ੍ਰਿਕ ਟਨ ਤਰਲ ਮੈਡੀਕਲ ਆਕਸਜੀਨ ਲੈ ਕੇ ਹਰਿਆਣਾ, ਮੱਧ ਪ੍ਰਦੇਸ਼, ਉੱਤਰ ਪ੍ਰਦੇਸ਼ ਅਤੇ ਦਿੱਲੀ ਲਈ ਰਵਾਨਾ

ਜਾਰੀ ਅਭਿਯਾਨਾਂ ਦੇ ਤਹਿਤ ਲਖਨਊ ਜਾ ਰਹੀ ਆਕਸੀਜਨ ਐਕਸਪ੍ਰੈੱਸ ਲਗਭਗ 117 ਟਨ, ਫਰੀਦਾਬਾਦ ਜਾ ਰਰੀ ਆਕਸੀਜਨ ਐਕਸਪ੍ਰੈੱਸ ਲਗਭਗ 79 ਟਨ ਅਤੇ ਜਬਲਪੁਰ ਲਈ ਨਿਕਲੀ ਆਕਸੀਜਨ ਐਕਸਪ੍ਰੈੱਸ ਲਗਭਗ 23 ਟਨ ਆਕਸੀਜਨ ਦੀ ਸਪਲਾਈ ਕਰੇਗੀ


ਸਦੀ ਦੇ ਸਭ ਤੋਂ ਵੱਡੇ ਸੰਕਟ ਦਾ ਸਾਹਮਣਾ ਕਰ ਰਹੇ ਦੇਸ਼ ਦੀ ਆਕਸੀਜਨ ਦੀ ਮੰਗ ਨੂੰ ਪੂਰਾ ਕਰਨ ਲਈ ਰੇਲਵੇ ਲਗਾਤਾਰ ਕੰਮ ਕਰ ਰਿਹਾ ਹੈ

Posted On: 04 MAY 2021 4:53PM by PIB Chandigarh

ਭਾਰਤੀ ਰੇਲਵੇ ਚੁਣੌਤੀਆਂ ਨੂੰ ਦੂਰ ਕਰਦੇ ਹੋਏ ਅਤੇ ਨਵੇਂ ਉਪਾਵਾਂ ਨੂੰ ਅਪਣਾਉਂਦੇ ਹੋਏ ਦੇਸ਼ ਭਰ ਵਿੱਚ ਵੱਖ-ਵੱਖ ਰਾਜਾਂ ਦੀ ਤਰਲ ਮੈਡੀਕਲ ਆਕਸੀਜਨ ਦੀ ਮੰਗ ‘ਤੇ ਸਰਗਰਮੀ ਨਾਲ ਕੰਮ ਕਰ ਰਿਹਾ ਹੈ ਅਤੇ ਆਕਸੀਜਨ ਦੀ ਸਪਲਾਈ ਕਰ ਰਿਹਾ ਹੈ। ਰੇਲਵੇ ਨੇ ਹੁਣ ਤੱਕ ਵੱਖ-ਵੱਖ ਰਾਜਾਂ ਵਿੱਚ 103 ਟੈਂਕਰਾਂ ਵਿੱਚ ਲਗਭਗ 1585 ਮੀਟ੍ਰਿਕ ਟਨ ਮੈਡੀਕਲ ਉਪਯੋਗ ਲਈ ਆਕਸੀਜਨ ਦੀ ਸਪਲਾਈ ਕੀਤੀ ਹੈ। 27 ਆਕਸੀਜਨ ਐਕਸਪ੍ਰੈੱਸ ਨੇ ਆਪਣੀ ਯਾਤਰਾ ਪਹਿਲੇ ਹੀ ਪੂਰੀ ਕਰ ਲਈ ਹੈ ਜਦਕਿ 6 ਹੋਰ ਆਕਸੀਜਨ ਐਕਸਪ੍ਰੈੱਸ 33 ਟੈਂਕਰਾਂ ਵਿੱਚ 463 ਮੀਟ੍ਰਿਕ ਟਨ ਆਕਸੀਜਨ ਲੈ ਕੇ ਆਪਣੀ ਮੰਜ਼ਿਲ ਵੱਲ ਵਧ ਰਹੀਆਂ ਹਨ।

ਭਾਰਤੀ ਰੇਲਵੇ ਰਾਜਾਂ ਦੀ ਮੰਗ ‘ਤੇ ਸੰਭਵ ਮਾਤਰਾ ਵਿੱਚ ਆਕਸੀਜਨ ਦੀ ਸਪਲਾਈ ਕਰਨ ਨੂੰ ਲੈ ਕੇ ਆਪਣੀ ਪੂਰੀ ਪ੍ਰਤੀਬੱਧਤਾ ਨਾਲ ਕੰਮ ਕਰ ਰਿਹਾ ਹੈ।

 

ਦਿੱਲੀ ਲਈ ਹਾਪਾ ਅਤੇ ਮੁੰਦਰਾ ਤੋਂ 244 ਮੀਟ੍ਰਿਕ ਟਨ ਆਕਸੀਜਨ ਲੈ ਕੇ 2 ਹੋਰ ਆਕਸੀਜਨ ਐਕਸਪ੍ਰੈੱਸ ਨਿਕਲੀਆਂ ਹਨ, ਜਿਨ੍ਹਾਂ ਦੇ ਅੱਜ ਦਿੱਲੀ ਪਹੁੰਚਣ ਦੀ ਸੰਭਾਵਨਾ ਹੈ। ਇਨ੍ਹਾਂ ਦੋਨਾਂ ਐਕਸਪ੍ਰੈੱਸ ਦੇ ਦਿੱਲੀ ਵਿੱਚ ਪਹੁੰਚਣ ਦੇ ਬਾਅਦ 24 ਘੰਟਿਆਂ ਦੀ ਮਿਆਦ ਵਿੱਚ 4 ਮਈ, 2021 ਤੱਕ ਦਿੱਲੀ ਨੂੰ ਮਿਲਣ ਵਾਲੀ ਕੁੱਲ ਆਕਸੀਜਨ ਦੀ ਮਾਤਰਾ 450 ਮੀਟ੍ਰਿਕ ਟਨ ਪਹੁੰਚ ਜਾਏਗੀ।  

 

ਰੇਲਵੇ ਦੁਆਰਾ ਅੱਜ ਸਪਲਾਈ ਕੀਤੀ ਜਾ ਰਹੀ ਕੁੱਲ 382 ਮੀਟ੍ਰਿਕ ਟਨ ਆਕਸੀਜਨ ਵਿੱਚ 244 ਟਨ ਦਿੱਲੀ ਵਿੱਚ ਪਹੁੰਚ ਰਹੀ ਹੈ ਜੋ ਅੱਜ ਦੀ ਦੇਸ਼ ਭਰ ਵਿੱਚ ਸਪਲਾਈ ਦਾ 64% ਹੈ।

 

ਤੇਲੰਗਾਨਾ ਨੂੰ ਵੀ ਦੂਜੀ ਆਕਸੀਜਨ ਐਕਸਪ੍ਰੈੱਸ ਪ੍ਰਾਪਤ ਹੋ ਗਈ ਹੈ ਜਿਸ ਵਿੱਚ ਅੰਗੁਲ ਤੋਂ 60.23 ਮੀਟ੍ਰਿਕ ਟਨ ਦੀ ਸਪਲਾਈ ਕੀਤੀ ਗਈ।

ਬੋਕਾਰੋ ਤੋਂ ਨਿਕਲੀ ਆਕਸੀਜਨ ਐਕਸਪ੍ਰੈੱਸ ਲਖਨਊ ਵਿੱਚ ਅੱਜ 79 ਟਨ ਆਕਸੀਜਨ ਦੀ ਸਪਲਾਈ ਕਰੇਗੀ। 

ਭਾਰਤੀ ਰੇਲਵੇ ਨੇ ਹੁਣ ਤੱਕ ਦੇਸ਼ ਵਿੱਚ ਕੁੱਲ 1585 ਮੀਟ੍ਰਿਕ ਟਨ ਤਰਲ ਮੈਡੀਕਲ ਆਕਸੀਜਨ ਦੀ ਸਪਲਾਈ ਕੀਤੀ ਹੈ, ਜਿਸ ਵਿੱਚ 174 ਮੀਟ੍ਰਿਕ ਟਨ ਮਹਾਰਾਸ਼ਟਰ ਨੂੰ, 492 ਮੀਟ੍ਰਿਕ ਟਨ ਉੱਤਰ ਪ੍ਰਦੇਸ਼ ਨੂੰ, 179 ਮੀਟ੍ਰਿਕ ਟਨ ਮੱਧ ਪ੍ਰਦੇਸ਼ ਨੂੰ, 464 ਮੀਟ੍ਰਿਕ ਟਨ ਦਿੱਲੀ ਨੂੰ, 150 ਮੀਟ੍ਰਿਕ ਟਨ ਹਰਿਆਣਾ ਨੂੰ 127 ਮੀਟ੍ਰਿਕ ਟਨ ਤੇਲੰਗਾਨਾ ਨੂੰ ਕੀਤੀ ਗਈ ਸਪਲਾਈ ਸ਼ਾਮਿਲ ਹੈ। 

****


ਡੀਜੇਐੱਨ/ਐੱਮਕੇਵੀ


(Release ID: 1716245) Visitor Counter : 269