ਖਪਤਕਾਰ ਮਾਮਲੇ, ਖੁਰਾਕ ਅਤੇ ਜਨਤਕ ਵੰਡ ਮੰਤਰਾਲਾ
28 ਸੂਬਿਆਂ / ਕੇਂਦਰ ਸ਼ਾਸਤ ਪ੍ਰਦੇਸ਼ਾਂ ਨੇ ਪੀ ਐੱਮ ਜੀ ਕੇ ਏ ਵਾਈ — III ਤਹਿਤ ਫੂਡ ਕਾਰਪੋਰੇਸ਼ਨ ਦੇ ਡੀਪੂਆਂ ਤੋਂ ਵੰਡਣ ਲਈ ਅਨਾਜ ਚੁੱਕਣਾ ਸ਼ੁਰੂ ਕਰ ਦਿੱਤਾ ਹੈ
80 ਕਰੋੜ ਤੋਂ ਵੱਧ ਲਾਭਪਾਤਰੀਆਂ ਨੂੰ 5.88 ਲੱਖ ਮੀਟ੍ਰਿਕ ਟਨ ਅਨਾਜ ਸਪਲਾਈ ਹੋਰ ਵੰਡਣ ਲਈ ਕੀਤੀ ਗਈ ਹੈ
ਸੂਬਿਆਂ / ਕੇਂਦਰ ਸ਼ਾਸਤ ਪ੍ਰਦੇਸ਼ਾਂ ਨੇ ਪ੍ਰਵਾਸੀ ਐੱਨ ਐੱਫ ਐੱਸ ਏ ਲਾਭ ਪਾਤਰੀਆਂ ਨੂੰ ਵੰਨ ਨੇਸ਼ਨ ਵੰਨ ਰਾਸ਼ਨ ਕਾਰਡ ਯੋਜਨਾ ਤਹਿਤ ਪੋਰਟੇਬਿਲਟੀ ਸਹੂਲਤ ਦੀ ਵਰਤੋਂ ਨੂੰ ਉਤਸ਼ਾਹਿਤ ਕਰਨ ਦੀ ਸਲਾਹ ਦਿੱਤੀ ਹੈ
26,000 ਕਰੋੜ ਰੁਪਏ ਨਾਲ ਪ੍ਰਧਾਨ ਮੰਤਰੀ ਗਰੀਬ ਕਲਿਆਣ ਅੰਨ ਯੋਜਨਾ (ਪੀ ਐੱਮ ਜੀ ਕੇ ਏ ਵਾਈ -III) ਤਹਿਤ ਲਾਭਪਾਤਰੀਆਂ ਨੂੰ ਵੰਡਣ ਲਈ ਸੂਬਿਆਂ / ਕੇਂਦਰ ਸ਼ਾਸਤ ਪ੍ਰਦੇਸ਼ਾਂ ਨੂੰ ਮੁਫ਼ਤ ਅਨਾਜ ਦਿੱਤਾ ਗਿਆ ਹੈ
ਲਕਸ਼ਦੀਪ ਨੇ ਮਈ—ਜੂਨ ਮਹੀਨੇ ਲਈ ਅਲਾਟ ਮੁਕੰਮਲ ਅਨਾਜ ਚੁੱਕ ਲਿਆ ਹੈ , ਜਦਕਿ ਆਂਧਰ ਪ੍ਰਦੇਸ਼ ਤੇ ਤੇਲੰਗਾਨਾ ਨੇ ਸਕੀਮ ਤਹਿਤ ਮਈ ਮਹੀਨੇ ਲਈ ਅਲਾਟ 100% ਅਨਾਜ ਚੁੱਕ ਲਿਆ ਹੈ
Posted On:
04 MAY 2021 5:26PM by PIB Chandigarh
ਪ੍ਰਧਾਨ ਮੰਤਰੀ ਵੱਲੋਂ ਪ੍ਰਧਾਨ ਮੰਤਰੀ ਗਰੀਬ ਕਲਿਆਣ ਅੰਨ ਯੋਜਨਾ (ਪੀ ਐੱਮ ਜੀ ਕੇ ਏ ਵਾਈ) ਦੇ ਐਲਾਨ ਮਗਰੋਂ ਜਿਸ ਵਿੱਚ ਉਹਨਾਂ ਨੇ ਦੇਸ਼ ਵਿੱਚ ਕੋਵਿਡ 19 ਦੇ ਉਛਾਲ ਨਾਲ ਪੈਦਾ ਹੋਈਆਂ ਵੱਖ ਵੱਖ ਰੋਕਾਂ ਕਰਕੇ ਗਰੀਬਾਂ ਅਤੇ ਲੋੜਵੰਦਾਂ ਨੂੰ ਦਰਪੇਸ਼ ਮੁਸ਼ਕਲਾਂ ਘੱਟ ਕਰਨ ਲਈ ਕਿਹਾ ਸੀ, ਨੂੰ ਧਿਆਨ ਵਿੱਚ ਰੱਖਦਿਆਂ ਭਾਰਤ ਸਰਕਾਰ ਦੇ ਅਨਾਜ ਤੇ ਜਨਤਕ ਵੰਡ ਵਿਭਾਗ ਨੇ 2 ਮਹੀਨਿਆਂ ਮਈ ਅਤੇ ਜੂਨ 2021 ਲਈ ਸਕੀਮ ਨੂੰ ਲਾਗੂ ਕਰਨਾ ਸ਼ੁਰੂ ਕਰ ਦਿੱਤਾ ਹੈ ਤਾਂ ਜੋ ਗਰੀਬ ਅਤੇ ਕਮਜ਼ੋਰ ਲਾਭਪਾਤਰੀ ਐੱਨ ਐੱਫ ਐੱਸ ਏ ਤਹਿਤ ਇਸ ਬੇਮਿਸਾਲ ਸੰਕਟ ਦੇ ਮੌਕੇ ਦੌਰਾਨ ਅਨਾਜ ਦੀ ਗੈਰ ਉਪਲਬੱਧਤਾ ਕਾਰਨ ਦੁਖੀ ਨਾ ਹੋਣ ।
ਫੂਡ ਕਾਰਪੋਰੇਸ਼ਨ ਆਫ ਇੰਡੀਆ ਨੇ ਸਾਰੇ ਸੂਬਿਆਂ ਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿੱਚ ਇਸ ਸਕੀਮ ਨੂੰ ਸਫ਼ਲਤਾਪੂਰਵਕ ਲਾਗੂ ਕਰਨ ਲਈ ਪਹਿਲਾਂ ਹੀ ਕਾਫੀ ਅਨਾਜ ਰੱਖਿਆ ਹੋਇਆ ਹੈ ਅਤੇ ਉਸ ਨੇ ਸੂਬਿਆਂ / ਕੇਂਦਰ ਸ਼ਾਸਤ ਪ੍ਰਦੇਸ਼ਾਂ ਦੀ ਸਰਕਾਰਾਂ ਨੂੰ ਅਨਾਜ ਦੀ ਸਪਲਾਈ ਸ਼ੁਰੂ ਕਰ ਦਿੱਤੀ ਹੈ । 03 ਮਈ ਤੱਕ 28 ਸੂਬਿਆਂ / ਕੇਂਦਰ ਸ਼ਾਸਤ ਪ੍ਰਦੇਸ਼ਾਂ ਨੇ ਐੱਫ ਸੀ ਆਈ ਡੀਪੂ ਤੋਂ ਅਨਾਜ ਚੁੱਕਣਾ ਸ਼ੁਰੂ ਕਰ ਦਿੱਤਾ ਹੈ ਅਤੇ ਲਾਭਪਾਤਰੀਆਂ ਨੂੰ ਹੋਰ ਵੰਡਣ ਲਈ 5.88 ਲੱਖ ਮੀਟ੍ਰਿਕ ਟਨ ਅਨਾਜ ਸਪਲਾਈ ਕੀਤਾ ਗਿਆ ਹੈ । ਲਕਸ਼ਦੀਪ ਨੇ ਮਈ—ਜੂਨ ਮਹੀਨੇ ਲਈ ਅਲਾਟ ਕੀਤੇ ਮੁਕੰਮਲ ਅਨਾਜ ਨੂੰ ਚੁੱਕ ਲਿਆ ਹੈ ਜਦਕਿ ਆਂਧਰ ਪ੍ਰਦੇਸ਼ ਤੇ ਤੇਲੰਗਾਨਾ ਪਹਿਲਾਂ ਹੀ ਮਈ ਲਈ ਅਲਾਟ 100% ਅਨਾਜ ਲੈ ਚੁੱਕੇ ਹਨ ।
ਬਾਕੀ ਸੂਬਿਆਂ ਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ (ਪੰਜਾਬ , ਚੰਡੀਗੜ੍ਹ , ਗੋਆ , ਐੱਮ ਪੀ , ਮਣੀਪੁਰ , ਨਾਗਾਲੈਂਡ , ਉਡੀਸਾ ਤੇ ਪੁਡੁਚੇਰੀ) ਨੂੰ ਵੀ ਇਸ ਸਕੀਮ ਤਹਿਤ ਫੌਰੀ ਤੌਰ ਤੇ ਅਨਾਜ ਚੁੱਕਣ ਲਈ ਸੰਵੇਦਨਸ਼ੀਲ ਕੀਤਾ ਗਿਆ ਹੈ ਅਤੇ ਆਉਂਦੇ ਦਿਨਾ ਵਿੱਚ ਇਸ ਦੇ ਹੋਰ ਤੇਜ਼ ਹੋਣ ਦੀ ਸੰਭਾਵਨਾ ਹੈ ।
ਸੂਬਿਆਂ ਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਨੂੰ ਪ੍ਰਵਾਸੀ ਐੱਨ ਐੱਫ ਐੱਸ ਏ ਲਾਭਪਾਤਰੀਆਂ ਨੂੰ ਵੰਨ ਨੇਸ਼ਨ ਵੰਨ ਰਾਸ਼ਨ ਕਾਰਡ ਯੋਜਨਾ ਤਹਿਤ ਪੋਰਟੇਬਿਲਟੀ ਦੀ ਸਹੂਲਤ ਵਰਤਣ ਨੂੰ ਉਤਸ਼ਾਹਿਤ ਕਰਨ ਲਈ ਸਲਾਹ ਦਿੱਤੀ ਗਈ ਹੈ ।
ਭਾਰਤ ਸਰਕਾਰ ਕਿਸੇ ਸੂਬੇ ਜਾਂ ਕੇਂਦਰ ਸ਼ਾਸਤ ਪ੍ਰਦੇਸ਼ ਦੀ ਸਾਂਝ ਤੋਂ ਬਗੈਰ ਪੀ ਐੱਮ ਜੀ ਕੇ ਏ ਵਾਈ (ਮਈ—ਜੂਨ 2021) ਸਕੀਮ ਨੂੰ ਲਾਗੂ ਕਰਨ ਲਈ ਸਾਰੀ ਲਾਗਤ ਬਰਦਾਸ਼ਤ ਕਰੇਗੀ ।
ਇਸ ਵਿਸ਼ੇਸ਼ ਸਕੀਮ ਤਹਿਤ ਲਗਭੱਗ 80 ਕਰੋੜ ਐੱਨ ਐੱਫ ਐੱਸ ਏ ਲਾਭਪਾਤਰੀ ਕਵਰ ਕੀਤੇ ਗਏ ਹਨ ਅਤੇ ਇਹ ਲਾਭਪਾਤਰੀ ਐੱਨ ਐੱਫ ਐੱਸ ਏ ਦੇ ਦੋਨਾਂ ਸ਼੍ਰੇਣੀਆਂ — ਅੰਤੋਦਿਆ ਅੰਨ ਯੋਜਨਾ (ਏ ਏ ਵਾਈ) ਅਤੇ ਪ੍ਰਾਇਓਰਿਟੀ ਹਾਊਸ ਹੋਲਡਸ (ਪੀ ਐੱਚ ਐੱਚ) ਤਹਿਤ ਹਰ ਮਹੀਨੇ ਹਰੇਕ ਵਿਕਅਤੀ ਲਈ 5 ਕਿਲੋਗ੍ਰਾਮ (ਚਾਵਲ / ਕਣਕ) ਮੁਫ਼ਤ ਅਨਾਜ ਦਾ ਵਧੇਰੇ ਕੋਟਾ ਮੁਹੱਈਆ ਕੀਤਾ ਜਾ ਰਿਹਾ ਹੈ ਅਤੇ ਇਹ ਸਾਰਾ ਕੁਝ ਉਹਨਾਂ ਦੇ ਨਿਰੰਤਰ ਮਹੀਨਾਵਾਰ ਮਿਲਣ ਵਾਲੀਆਂ ਸਹੂਲਤਾਂ ਤੋਂ ਅਲੱਗ ਹੈ ।
*****************************
ਡੀ ਜੇ ਐੱਨ / ਐੱਮ ਐੱਸ
(Release ID: 1716024)
Visitor Counter : 241