ਵਾਤਾਵਰਣ,ਜੰਗਲਾਤ ਅਤੇ ਜਲਵਾਯੂ ਪਰਿਵਰਤਨ ਮੰਤਰਾਲਾ
ਹੈਦਰਾਬਾਦ ਚਿੜੀਆਘਰ ਵਿਚਲੇ ਸਾਰਸ — ਕੋਵ 2 ਲਾਗ ਨਾਲ ਪੀੜਤ ਏਸ਼ਿਆਟਿਕ ਲਾਇਨਜ਼ ਚੰਗੀ ਤਰ੍ਹਾਂ ਰਿਕਵਰ ਕਰ ਰਹੇ ਹਨ
ਨਮੂਨਿਆਂ ਦਾ ਮੁਲਾਂਕਣ ਦੱਸਦਾ ਹੈ ਕਿ ਇਹ ਲਾਗ ਚਿੰਤਾ ਵਾਲੇ ਕਿਸੇ ਵੀ ਵੇਰੀਐਂਟ ਕਾਰਨ ਨਹੀਂ ਹੋਇਆ
ਕੋਈ ਵੀ ਤੱਥੀ ਸਬੂਤ ਨਹੀਂ ਮਿਲਿਆ ਕਿ ਇਸ ਬਿਮਾਰੀ ਦੀ ਲਾਗ ਹੋਰ ਅੱਗੇ ਮਨੁੱਖਾਂ ਨੂੰ ਲੱਗ ਸਕਦੀ ਹੈ
Posted On:
04 MAY 2021 3:28PM by PIB Chandigarh
24 ਅਪ੍ਰੈਲ 2021 ਨੂੰ ਨਹਿਰੂ ਜ਼ੂਆਲੋਜੀਕਲ ਪਾਰਕ (ਐੱਨ ਜ਼ੈੱਡ ਪੀ) ਹੈਦਰਾਬਾਦ ਨੇ (ਐਨਥਿਸੀਆ ਤਹਿਤ ਸਾਹ ਵਾਲੀ ਨਾਲੀ ਅਤੇ ਗਲੇ, ਨੱਕ ਤੋਂ ਇਕੱਠੇ ਕੀਤੇ) ਨਮੂਨੇ ਸਾਂਝੇ ਕੀਤੇ ਹਨ । ਜ਼ੂ ਵਿੱਚ ਸਥਿਤ 8 ਏਸ਼ਿਆਟਿਕ ਲਾਇਨਜ਼ ਤੋਂ ਲਏ ਇਹਨਾਂ ਨਮੂਨਿਆਂ ਨੂੰ ਸੀ ਸੀ ਐੱਮ ਬੀ—ਲਾਕੋਨਜ਼ ਨਾਲ ਸਾਂਝਾ ਕੀਤਾ ਗਿਆ । ਜਿਸ ਵਿੱਚ ਸਾਹ ਦੀ ਤਕਲੀਫ਼ ਦੇ ਸੰਕੇਤ ਨਜ਼ਰ ਆਏ ਹਨ । 04 ਮਈ 2021 ਨੂੰ ਸੀ ਸੀ ਐੱਮ ਬੀ—ਲਾਕੋਨਜ਼ ਦੁਆਰਾ ਵਿਸਥਾਰਿਤ ਜਾਂਚ ਟੈਸਟ ਅਤੇ ਰਿਪੋਰਟ ਦੇ ਅਧਾਰ ਤੇ ਇਹ ਸਾਂਝਾ ਕੀਤਾ ਗਿਆ ਕਿ ਹੁਣ ਇਸ ਗੱਲ ਦੀ ਪੁਸ਼ਟੀ ਹੋ ਗਈ ਹੈ ਕਿ ਨਹਿਰੂ ਜ਼ੁਆਲੋਜੀਕਲ ਪਾਰਕ ਹੈਦਰਾਬਾਦ ਵਿਚਲੇ 8 ਏਸ਼ਿਆਟਿਕ ਲਾਇਨਜ਼ ਸਾਰਸ—ਕੋਵ 2 ਵਾਇਰਸ ਨਾਲ ਪੋਜ਼ੀਟਿਵ ਪਾਏ ਗਏ ਹਨ ।
ਨਮੂਨਿਆਂ ਦੇ ਵਧੇਰੇ ਮੁਲਾਂਕਣ ਨੇ ਦੱਸਿਆ ਹੈ ਕਿ ਇਹ ਲਾਗ ਚਿੰਤਾ ਦੇ ਕਿਸੇ ਵੇਰੀਐਂਟ ਦੁਆਰਾ ਨਹੀਂ ਲੱਗੀ ਹੈ । 8 ਸ਼ੇਰਾਂ ਨੂੰ ਏਕਾਂਤਵਾਸ ਵਿੱਚ ਰੱਖਿਆ ਗਿਆ ਹੈ ਅਤੇ ਉਹਨਾਂ ਦੀ ਬਣਦੀ ਦੇਖਭਾਲ ਤੇ ਲੋੜੀਂਦਾ ਇਲਾਜ ਮੁਹੱਈਆ ਕੀਤਾ ਜਾ ਰਿਹਾ ਹੈ । ਸਾਰੇ 8 ਸ਼ੇਰਾਂ ਨੇ ਇਲਾਜ ਦਾ ਚੰਗਾ ਹੁੰਗਾਰਾ ਦਿੱਤਾ ਅਤੇ ਉਹ ਰਿਕਵਰ ਕਰ ਰਹੇ ਹਨ । ਉਹ ਆਮ ਵਾਂਗ ਰਹਿ ਰਹੇ ਹਨ ਅਤੇ ਚੰਗੀ ਤਰ੍ਹਾਂ ਖਾ ਰਹੇ ਹਨ । ਸਾਰੇ ਜ਼ੂ ਸਟਾਫ ਲਈ ਸਾਵਧਾਨੀ ਉਪਾਅ ਪਹਿਲਾਂ ਹੀ ਕੀਤੇ ਗਏ ਹਨ ਅਤੇ ਜ਼ੂ ਨੂੰ ਘੱਟੋ ਘੱਟ ਬਾਹਰੀ ਸੰਪਰਕ ਟਾਲਣ ਲਈ ਦਰਸ਼ਕਾਂ ਲਈ ਬੰਦ ਕਰ ਦਿੱਤਾ ਗਿਆ ਹੈ ।
ਕੇਂਦਰੀ ਜ਼ੂ ਅਥਾਰਟੀ ਨੇ ਚਿੜੀਆਘਰਾਂ ਵਿੱਚ ਸਾਰਸ—ਕੋਵ 2 ਦੀ ਵੱਧ ਰਹੀ ਗਿਣਤੀ ਦੇ ਮੱਦੇਨਜ਼ਰ ਚਿੜੀਆਘਰਾਂ ਲਈ ਕਈ ਸਾਵਧਾਨੀਆਂ ਅਪਣਾਈਆਂ ਹਨ ਅਤੇ ਅਗਾਂਹ ਵੱਧ ਕੇ ਕਈ ਕਦਮ ਚੁੱਕਦਿਆਂ ਦਿਸ਼ਾ ਨਿਰਦੇਸ਼ ਤੇ ਐਡਵਾਇਜ਼ਰੀ ਜਾਰੀ ਕੀਤੀ ਹੈ ।
ਚਿੜੀਆਘਰਾਂ ਨੂੰ ਇੰਡੀਅਨ ਵੈਟਨਰੀ ਰਿਸਰਚ ਇੰਸਟੀਚਿਊਟ (ਆਈ ਵੀ ਆਰ ਵਾਈ) ਉੱਤਰਪ੍ਰਦੇਸ਼ ਅਤੇ ਸੈਂਟਰ ਫਾਰ ਸੈਲੂਲਰ ਐਂਡ ਮਲਿਕਿਊਲਰ ਬਾਇਓਲੋਜੀ — ਲੈਬਾਰਟਰੀ ਫਾਰ ਕੰਜ਼ਰਵੇਸ਼ਨ ਆਫ ਇੰਨ ਡੇਂਜਰਡ ਸਪੇਸੇਜ਼ (ਸੀ ਸੀ ਐੱਮ ਬੀ—ਐੱਲ ਏ ਸੀ ਓ ਐੱਨ ਈ ਐੱਸ) ਹੈਦਰਾਬਾਦ ਅਤੇ ਵਿਗਿਆਨਕ ਏਜੰਸੀਆਂ ਦੇ ਸਲਾਹ ਮਸ਼ਵਰੇ ਤੋਂ ਬਾਅਦ ਜਾਨਵਰਾਂ ਦੀ ਸੰਭਾਲ ਕਰਨ ਵਾਲਿਆਂ ਲਈ ਸੁਰੱਖਿਅਤ ਪ੍ਰੋਟੋਕੋਲ ਅਤੇ ਰੋਕਥਾਮ , ਨਮੂਨੇ ਇਕੱਠੇ ਕਰਨ , ਸ਼ੱਕੀ ਕੇਸਾਂ ਵਿੱਚ ਪਤਾ ਲਗਾਉਣ ਲਈ ਦਿਸ਼ਾ ਨਿਰਦੇਸ਼ ਅਤੇ ਨਿਗਰਾਨੀ ਕੀਤੀ ਜਾ ਰਹੀ ਹੈ । ਅਜਿਹੀਆਂ ਐਡਵਾਇਜ਼ਰੀਜ਼ ਜਨਤਕ ਡੋਮੇਨ ਤੇ ਉਪਲਬੱਧ ਹਨ , http://cza.nic.in/news/en .
ਕੋਵਿਡ ਸਾਵਧਾਨੀਆਂ ਲਈ ਨਵੇਂ ਦਿਸ਼ਾ ਨਿਰਦੇਸ਼ਾਂ ਲਈ ਅੱਗੇ ਚੁੱਕੇ ਜਾਣ ਵਾਲੇ ਕਦਮਾਂ ਦੇ ਇੱਕ ਹਿੱਸੇ ਵਜੋਂ ਮਾਹਿਰਾਂ ਨਾਲ ਸਲਾਹ ਮਸ਼ਵਰੇ ਤੋਂ ਬਾਅਦ ਤਿਆਰ ਕੀਤੇ ਜਾ ਰਹੇ ਹਨ । ਜਿਵੇਂ ਲੋੜ ਹੋਵੇਗੀ ਵਧੇਰੇ ਜਾਣਕਾਰੀ ਜਾਰੀ ਕੀਤੀ ਜਾਵੇਗੀ ।
ਵਿਸ਼ਵ ਵਿੱਚ ਚਿੜੀਆਘਰ ਜਾਨਵਰਾਂ ਨਾਲ ਹੋਏ ਤਜ਼ਰਬੇ ਦੇ ਅਧਾਰ ਤੇ , ਜਿਹਨਾਂ ਨੂੰ ਪਿਛਲੇ ਸਾਲ ਸਾਰਸ—ਕੋਵ 2 ਦਾ ਤਜ਼ਰਬਾ ਪ੍ਰਾਪਤ ਹੋਇਆ ਸੀ, ਦੇ ਅਧਾਰ ਤੇ ਦੱਸਿਆ ਗਿਆ ਹੈ ਕਿ ਇਸ ਦਾ ਕੋਈ ਤੱਥੀ ਸਬੂਤ ਨਹੀਂ ਮਿਲਿਆ ਕਿ ਜਾਨਵਰ ਇਸ ਬਿਮਾਰੀ ਦੀ ਲਾਗ ਮਨੁੱਖਾਂ ਨੂੰ ਲਾ ਸਕਦੇ ਹਨ । ਮੀਡੀਆ ਨੂੰ ਇਸ ਲਈ ਬੇਨਤੀ ਕੀਤੀ ਜਾਂਦੀ ਹੈ ਕਿ ਇਸ ਬਾਰੇ ਰਿਪੋਰਟ ਕਰਦਿਆਂ ਉਹ ਬਹੁਤ ਜਿ਼ਆਦਾ ਸਾਵਧਾਨੀ ਵਰਤਣ ਅਤੇ ਇਸ ਲਈ ਜਿ਼ੰਮੇਵਾਰੀ ਕਵਰੇਜ ਮੁਹੱਈਆ ਕਰਨ ।
********************************
ਜੀ ਕੇ
(Release ID: 1715964)